ਦੋਸਤ
ਸਿਰਫ ਉਸ ਨੂੰ ਹੀ ਦੋਸਤ ਮਿਲ ਸਕਦਾ ਹੈ, ਜਿਸ ਦੇ ਆਪਣੇ ਅੰਦਰ ਦੋਸਤ ਦਿਲ ਧੜਕਦਾ ਹੋਵੇ।
ਦੋਸਤੀ ਅਤੇ ਹਮਦਰਦੀ ਦੀ ਕੋਈ ਜਾਤ-ਪਾਤ ਨਹੀਂ ਹੁੰਦੀ।
ਤੁਹਾਡਾ ਦੋਸਤ ਤੁਹਾਡੀਆਂ ਲੋੜਾਂ ਦੀ ਪੂਰਤੀ ਦਾ ਸਾਕਾਰ ਰੂਪ ਹੈ।
ਜਦੋਂ ਦੋਸਤ ਚੁੱਪ ਧਾਰ ਲੈਂਦਾ ਹੈ, ਉਦੋਂ ਵੀ ਤੁਸੀਂ ਉਸ ਦੇ ਦਿਲ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ।
ਮਿੱਤਰ ਸੰਘਣਾ ਰੁੱਖ ਹੈ, ਮਿੱਠੇ ਪਾਣੀ ਦੀ ਛਬੀਲ ਅਤੇ ਉਹ ਅੱਡਾ ਜਿਥੇ ਜ਼ਿੰਦਗੀ ਦੀਆਂ ਹਰ ਕਿਸਮ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ।
ਖੁਸ਼ਹਾਲੀ ਮਿੱਤਰ ਬਣਾਉਂਦੀ ਹੈ ਤੇ ਮੰਦਹਾਲੀ ਉਨ੍ਹਾਂ ਨੂੰ ਪਰਖਦੀ ਹੈ।
ਦੋਸਤੀ ਹਮੇਸ਼ਾ ਇਕ ਖ਼ੁਸ਼ਗਵਾਰ ਜ਼ੁਮੇਵਾਰੀ ਹੈ, ਕਦੇ ਵੀ ਮੌਕਾ ਪ੍ਰਸਤੀ ਨਹੀਂ।
ਜ਼ਿੰਦਗੀ ਕਿਸੇ ਦੋਸਤ ਬਿਨਾਂ ਇਸ ਤਰ੍ਹਾਂ ਹੈ ਜਿਵੇਂ ਬਿਨਾਂ ਕਿਸੇ ਗਵਾਹ ਦੇ ਮੌਤ।
ਖੁਸ਼ੀ ਬਿਨਾਂ ਮਿੱਤਰਾਂ ਦੇ ਮਿਲ ਨਹੀਂ ਸਕਦੀ ਅਤੇ ਕਾਮਯਾਬੀ ਮਿੱਤਰ ਸਭਾ ਦੀ ਵਿਸ਼ੇਸ਼ਤਾ ਹੈ।
ਖੁਸ਼ਕਿਸਮਤ ਉਹ ਹਨ ਜੋ ਮਿੱਤਰ ਬਣਾ ਸਕਦੇ ਇਸ ਤੋਂ ਵੱਧ ਉਹ ਜਿਨ੍ਹਾਂ ਵਿਚ ਮਿੱਤਰ ਬਣਾ ਕੇ ਰੱਖਣ ਦੀ ਯੋਗਤਾ ਹੁੰਦੀ ਹੈ।
ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।
ਜਦੋਂ ਦੋ ਮਿੱਤਰ ਨਿਖੜਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਕ ਦੂਜੇ ਦੇ ਭੇਤਾਂ ਨੂੰ ਜਿੰਦਰੇ ਲਾਕੇ ਕੁੰਜੀਆਂ ਵਟਾ ਲੈਣ।
ਜੇ ਪੱਕੀ ਦੋਸਤੀ ਚਾਹੁੰਦੇ ਹੋ ਤਾਂ ਦੋਸਤ ਨਾਲ ਬਹਿਸ, ਉਧਾਰ ਲੈਣ-ਦੇਣ ਅਤੇ ਉਸ ਦੀ ਪਤਨੀ ਨਾਲ ਇਕੱਲਿਆਂ ਗੱਲਬਾਤ ਕਰਨੀ ਛੱਡ ਦਿਓ।
ਸਾਥੀ ਅਤੇ ਦੋਸਤ ਉਮਰਾਂ ਦੀ ਮਹਿੰਗੀ ਕਮਾਈ ਹੁੰਦੇ ਹਨ।
ਥੋੜੀ ਜਿਹੀ ਦੂਰੀ ਮਿੱਤਰਤਾ ਨੂੰ ਹਰਾ ਰੱਖਦੀ ਹੈ।
ਸੱਚੇ ਮਿੱਤਰ ਕਦੇ ਪੁਰਾਣੇ ਨਹੀਂ ਹੁੰਦੇ।
ਮੱਖਣ ਸਿੰਘ, (098153-17803) ਪਿੰਡ ਭੋਤਨਾ, ਜਿਲ੍ਹਾ ਸੰਗਰੂਰ makhan _sekhon @yahoo.com