ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਰਾਜਨੀਤੀ

ਵੋਟ ਦੀ ਪਰਚੀ ਬੰਦੂਕ ਦੀ ਗੋਲੀ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ।- ਅਬਰਾਹਮ ਲਿੰਕਨ ਲੋਕਾਂ ਨੂੰ ਸਹੀ ਰੂਪ ਵਿਚ ਨਿਆਂ ਦੇਣਾ ਇਕ ਸਰਕਾਰ ਦਾ ਸਭ ਤੋਂ ਮਜ਼ਬੂਤ ਥੰਮ ਹੈ।

ਤੁਸੀਂ ਰਾਜਨੀਤੀ ਨੂੰ ਕਿੱਤੇ ਵਜੋਂ ਆਪਣਾ ਕੇ ਇਮਾਨਦਾਰ ਨਹੀਂ ਰਹਿ ਸਕਦੇ।- ਲੁਈਸ ਮੈਕਹੈਨਰੀ ਹੁਈ।

ਘਟੀਆ ਲੀਡਰ ਉਨ੍ਹਾਂ ਚੰਗੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ, ਜੋ ਵੋਟ ਨਹੀਂ ਪਾਉਂਦੇ।- ਅਗਿਆਤ

ਆਪਣੇ ਗੁਣਾ ਦੀ ਪ੍ਰਸੰਸਾ ਨਾ ਕਰੋ, ਜੇਕਰ ਤੁਹਾਡੇ ਵਿਚ ਗੁਣ ਹਨ ਤਾਂ ਉਨ੍ਹਾਂ ਤੇ ਅਮਲ ਕਰਦੇ ਜਾਓ।

ਕੋਈ ਵੀ ਚੀਜ਼ ਪ੍ਰਾਪਤ ਕਰਨ ਦੇ ਉਦੇਸ਼ ਨਾਲ ਪਾਈ ਦੋਸਤੀ ਕੱਚੀ ਹੁੰਦੀ ਹੈ।

ਲੀਡਰ ਜਾਂ ਨੇਤਾ ਜਨਤਾ ਦਾ ਸ਼ੋਸ਼ਣ ਕਰਨ ਵਾਲਾ ਬੁੱਧੀਜੀਵੀ ਹੈ।- ਡਾ. ਅੰਬੇਦਕਰ

ਵਾਅਦਾ ਉਹੀ ਕਰੋ ਜੋ ਆਸਾਨੀ ਨਾਲ ਨਿਭਾ ਸਕੋ।

ਜਿਹੜਾ ਆਦਮੀ ਇਮਾਨਦਾਰੀ ਗੁਆ ਬਹਿੰਦਾ ਹੈ, ਉਸ ਕੋਲ ਗੁਆਚਣ ਲਈ ਕੁਝ ਨਹੀਂ ਰਹਿੰਦਾ।- ਜਾਨ ਲਾਇਲੀ

ਉਹ ਸ਼ਾਸਕ ਅਤਿਆਚਾਰੀ ਹੈ ਜੋ ਆਪਣੀ ਇੱਛਾ ਤੋਂ ਬਿਨਾ ਹੋਰ ਕੋਈ ਨਿਯਮ ਨਹੀਂ ਜਾਣਦਾ।- ਵਾਲਟੇਅਰ

ਰਾਜਸੀ ਨੇਤਾ ਆਪਣੇ ਸੁਆਰਥ ਲਈ ਲੀਕਾਂ ਖਿੱਚ ਲੈਂਦੇ ਹਨ।

ਜਿਸ ਮੁਲਕ ਵਿਚ ਜਣਾ-ਖਣਾ ਸਿਆਸਤਦਾਨ ਬਣ ਜਾਂਦਾ ਹੈ, ਉਸ ਮੁਲਕ ਦੀ ਸਿਆਸਤ ਦਾ ਮਿਆਰ ਉੱਚਾ ਨਹੀਂ ਹੋ ਸਕਦਾ।

ਜਦੋਂ ਤੱਕ ਦਾਰਸ਼ਨਿਕ ਲੋਕ ਸ਼ਾਸਕ ਨਹੀਂ ਬਣ ਜਾਂਦੇ ਜਾਂ ਜਦੋਂ ਤੱਕ ਸ਼ਾਸਕ ਲੋਕ ਦਰਸ਼ਨ ਸ਼ਾਸਤਰ ਨਹੀਂ ਪੜ੍ਹ ਲੈਂਦੇ ਤਦ ਤੱਕ ਆਦਮੀ ਦੀਆਂ ਮੁਸੀਬਤਾਂ ਦਾ ਅੰਤ ਨਹੀਂ ਹੋ ਸਕਦਾ। – ਅਫ਼ਲਾਤੂਨ

ਮੱਖਣ ਸਿੰਘ, (098153-17803) ਪਿੰਡ ਭੋਤਨਾ, ਜਿਲ੍ਹਾ ਸੰਗਰੂਰ makhan _sekhon @yahoo.com

 

Loading spinner