ਦੁਨੀਆ
ਜੋਤੀ ਮਾਨ
ਇਹ ਦੁਨੀਆ ਕੀ ਹੈ ਦਿਲ ਵਿਚ ਆਉਂਦਾ ਬੜਾ ਖਿਆਲ
ਜੇ ਮੈਂ ਆਪਣੇ ਮਨ ਚੋਂ ਦੁਨੀਆ ਸ਼ਬਦ ਮਿਟਾ ਦੇਵਾਂ
ਲਗਦਾ ਮੈਂ ਅਪਣਾ ਇਹ ਵਜ਼ੂਦ ਗਵਾ ਦੇਵਾਂ
ਕੁਝ ਪਾਉਣ ਦੀ ਚਾਹਤ ਖੋਹਣ ਤੇ ਕਮੀ ਤਾਂ ਦੁਨੀਆ ਕਰਕੇ ਹੈ
ਜਿੱਤਣ ਦੀ ਖੁਸ਼ੀ ਤੇ ਹਾਰ ਦਾ ਦੁੱਖ ਵੀ ਦੁਨੀਆ ਵਿੱਚ ਹੀ ਹੁੰਦਾ ਹੈ
ਫਿਰ ਦੁਨੀਆ ਕੀ ਹੈ
ਦੁਨੀਆ ਇਕ ਪਲੇਟਫਾਰਮ ਹੈ ਜਿੱਥੇ ਲੱਖਾਂ ਲੋਕ ਗੱਡੀ ਦੀ ਉਡੀਕ ਕਰਦੇ
ਕੁਝ ਬੜੇ ਅਰਾਮ ਨਾਲ ਅਤੇ ਕੁਝ ਮੁਸ਼ਕਲ ਨਾਲ ਗੱਡੀ ਚੜ੍ਹਦੇ
ਕੁਝ ਬੜੇ ਮੁਸ਼ਕਤ ਤੋਂ ਬਾਅਦ ਵੀ ਨਾ ਗੱਡੀ ਫੜ੍ਹ ਸਕਦੇ
ਇਸੇ ਦੁੱਖ ਵਿਚ ਹਾਰ ਕੇ ਡਿੱਗ ਜਾਂਦੇ
ਫਿਰ ਤੋਂ ਦੁੱਗਣੇ ਹੋਸਲੇ ਨਾਲ ਕੋਸ਼ਿਸ਼ ਕਰਦੇ
ਸੱਚ ਹੈ ਕਿ ਇਹ ਲੋਕ ਕਦੇ ਜ਼ਰੂਰ ਗੱਡੀ ਚੜ੍ਹਦੇ
ਇਹ ਗੱਡੀ ਹੈ ਦੌਲ਼ਤ ਦੀ
ਇਹ ਗੱਡੀ ਹੈ ਸ਼ੋਹਰਤ ਦੀ
ਇਹ ਗੱਡੀ ਹੈ ਮਾਨ-ਸਨਮਾਨ ਦੀ
ਇਹ ਗੱਡੀ ਹੈ ਮੱਤ ਪਿੱਛੋਂ ਮਸ਼ਹੂਰੀ ਕਮਾਉਣ ਦੀ
ਜੋ ਪਹਿਲੇ ਡੱਬੇ ਵਿੱਚ ਚੜ੍ਹ ਜਾਂਦਾ ਉਹ ਬਾਕੀਆਂ ਤੋਂ ਅੱਗੇ ਖੜ੍ਹ ਜਾਂਦਾ
ਜੋ ਦੂਜੇ ਡੱਬੇ ਵਿੱਚ ਚੜ੍ਹ ਜਾਂਦਾ ਉਹ ਵੀ ਥੋੜ੍ਹੀ ਖੁਸ਼ੀ ਤੇ ਇਨਾਮ ਪ੍ਰਾਪਤ ਕਰ ਜਾਂਦਾ
ਜੋ ਰਹਿ ਗਏ ਉਹਨਾਂ ਚੋਂ ਉਹ ਚੰਗੇ ਜੋ ਇਸ ਦੇ ਲਈ ਕੋਸ਼ਿਸ਼ ਕਰਦੇ ਨੇ
ਜਿਹੜਾ ਕੋਸ਼ਿਸ਼ ਕਰਨੋਂ ਵੀ ਡਰ ਗਿਆ ਉਹ ਕੀੜੇ ਮਕੌੜਿਆਂ ਦੀ ਮੌਤ ਹੀ ਮਰ ਗਿਆ
ਦੋਸਤੋ ਦੁਨੀਆ ਵਿੱਚ ਕੁਝ ਕਰਨ ਲਈ ਆਏ ਹਾਂ ਕਰਕੇ ਹੀ ਜਾਵਾਂਗੇ
ਜਿੰਨੀ ਮਰਜ਼ੀ ਮਿਹਨਤ ਮੁਸ਼ਕਤ ਕਰਨੀ ਪਵੇ
ਗੱਡੀ ਤਾਂ ਚੜ੍ਹਕੇ ਹੀ ਜਾਵਾਂਗੇ
ਪਹਿਲੇ ਦਰਜੇ ਦੇ ਬਾਰੇ ਵਿੱਚ ਸੋਚਿਆ ਹੈ ਮਰ ਕੇ ਨਹੀਂ ਜਿਉਂਦੇ ਹੀ ਪਾਵਾਂਗੇ
ਅਸੀਂ ਹਸਤਾਖ਼ਰ ਅਸਮਾਨਾਂ ਤੇ ਕਰਨ ਬਾਰੇ ਸੋਚਦੇ ਹਾਂ ਕਰਕੇ ਹੀ ਜਾਵਾਂਗੇ।
ਜੋਤੀ ਮਾਨ
ਸਰਕਾਰੀ ਹਾਈ ਸਕੂਲ, ਭੋਤਨਾ