ਏਡਜ਼ ਕੀ ਹੈ
18.ਏਡਜ਼ ਕੀ ਹੈ? ਏਡਜ਼ ਦੀ ਬੀਮਾਰੀ ਐਚ.ਆਈ.ਵੀ. ਵਾਇਰਸ ਤੋਂ ਫੈਲਦੀ ਹੈ, ਜੋ ਕਿ ਖੂਨ ਵਿਚ ਰਲ ਜਾਂਦਾ ਹੈ। ਇਹ ਵਾਇਰਸ ਲਹੂ ਦੇ ਚਿੱਟੇ ਕਣਾਂ ਤੇ ਹਮਲਾ ਕਰਦਾ ਹੈ। ਜਿਸ ਨਾਲ ਚਿੱਟੇ ਰਕਤ ਕਣਾਂ ਦੀ ਗਿਣਤੀ ਬਹੁਤ ਘੱਟ ਹੋ ਜਾਂਦੀ ਹੈ, ਜਿਸ ਕਾਰਣ ਸਰੀਰ ਬੀਮਾਰੀਆਂ ਨਾਲ ਲੜਨ ਦੇ ਕਾਬਲ ਨਹੀਂ ਰਹਿੰਦਾ। ਇਸ ਤਰ੍ਹਾਂ ਇਹ ਵਾਇਰਸ ਸਰੀਰ...
ਐਚ ਆਈ ਵੀ
17. ਐਚ.ਆਈ.ਵੀ./ਏਡਜ਼ ਸੰਸਾਰ ਵਿਚ ਕਈ ਜਟਿਲ ਰੋਗ ਹਨ ਜਿਵੇਂ ਕਿ ਦਿਲ ਦੇ ਰੋਗ, ਕੈਂਸਰ ਅਤੇ ਐਚ.ਆਈ.ਵੀ./ਏਡਜ਼ ਆਦਿ। ਅਸੀਂ ਸਾਰੇ ਹੀ ਐਚ.ਆਈ.ਵੀ./ਏਡਜ਼ ਬਾਰੇ ਤਕਰੀਬਨ ਹਰ ਰੋਜ਼ ਹੀ ਕੁਝ-ਨਾ-ਕੁਝ ਸੁਣਦੇ ਜਾਂ ਪੜ੍ਹਦੇ ਰਹਿੰਦੇ ਹਾਂ। ਐਚ.ਆਈ.ਵੀ./ਏਡਜ਼ ਇਕ ਬਹੁਤ ਹੀ ਭਿਆਨਕ ਅਤੇ ਜਾਨਲੇਵਾ ਬਿਮਾਰੀ ਹੈ। ਇਸ ਦੇ ਉਪਚਾਰ ਲਈ ਕਾਰਗਰ ਦਵਾ...
ਛੂਤ ਦੇ ਰੋਗ
16.ਛੂਤ ਦੇ ਰੋਗ ਅਤੇ ਐਚ.ਆਈ.ਵੀ. ਕੁਝ ਬੜੇ ਹੀ ਸੂਖਮ (ਛੋਟੇ) ਜੀਵ ਹੁੰਦੇ ਹਨ ਜੋ ਕਿ ਨੰਗੀ ਅੱਖ ਨਾਲ ਵਿਖਾਈ ਨਹੀਂ ਦਿੰਦੇ ਉਨ੍ਹਾਂ ਨੂੰ ਜਰਾਸੀਮ ਕਹਿੰਦੇ ਹਨ। ਸਾਰੇ ਜਰਾਸੀਮ ਹਾਨੀਕਾਰਕ ਵੀ ਨਹੀਂ ਹੁੰਦੇ। ਜਿਵੇਂ ਕਿ ਕਮਜ਼ੋਰ ਜੀਨਸ, ਭੋਜਨ ਵਿਚ ਖੁਰਾਕੀ ਤੱਤਾਂ ਦੀ ਘਾਟ, ਰਸਾਇਣ ਪਦਾਰਥ, ਰੇਡੀਏਸ਼ਨ ਕਿਰਨਾਂ ਆਦਿ। ਐਚ.ਆਈ.ਵੀ....
ਕੁਦਰਤੀ ਗਰਭ ਧਾਰਨ ਕਰਨਾ
ਕੁਦਰਤੀ ਗਰਭ ਧਾਰਨ ਕਰਨਾ ਜਾਂ ਬੱਚਾ ਜਣਨ ਦੀ ਕਿਰਿਆ ਕੁਦਰਤੀ ਸਰੀਰਕ ਤਿਆਰੀ ਇਹ ਕਿਰਿਆ ਔਰਤ ਦੇ ਅੰਡਕੋਸ਼ ਵਿਚੋਂ ਪੂਰਨ ਵਿਕਸਿਤ ਅੰਡੇ ਦੇ ਬਾਹਰ ਨਿਕਲਣ ਤੋਂ ਸ਼ੁਰੂ ਹੁੰਦੀ ਹੈ। ਅੰਡੇ ਦੇ ਬਾਹਰ ਵਾਰ ਪ੍ਰੋਟੀਨ ਦੀ ਇਕ ਸੁਰੱਖਿਆ ਪਰਤ ਵੀ ਹੁੰਦੀ ਹੈ। ਇਹ ਹਰ 20 ਤੋਂ 40 (ਜਿਆਦਾ ਜਾਂ ਘੱਟ) ਦਿਨਾਂ ਮਗਰੋਂ ਸ਼ੁਰੂ ਹੁੰਦਾ ਹੈ। ਇਸ...
ਸੰਭੋਗ
14.ਸੰਭੋਗ ਜਾਂ ਯੋਨ ਸੰਪਰਕ ਜਦੋਂ ਦੋ ਵਿਅਕਤੀ (ਇਕ ਮਰਦ ਅਤੇ ਇਕ ਔਰਤ) ਜਵਾਨ ਹੋ ਜਾਂਦੇ ਹਨ। ਇਕ ਦੂਜੇ ਨੂੰ ਪਸੰਦ ਕਰਦੇ ਹਨ ਅਤੇ ਪਿਆਰ ਕਰਨ ਲੱਗ ਜਾਂਦੇ ਹਨ ਤਾਂ ਕੁਝ ਲੋਕ ਇਸ ਨੂੰ ਜੀਵਨ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਸਮਝ ਲੈਂਦੇ ਹਨ। ਇਸ ਵੇਲੇ ਉਹ ਇਕ ਦੂਜੇ ਪ੍ਰਤੀ ਭਾਵਨਾਤਮਕ ਖਿੱਚ ਵਿਖਾਉਂਦੇ ਹਨ ਅਤੇ ਮਹਿਸੂਸ ਵੀ ਕਰਦੇ ਹਨ। ਇਸ...
ਮਾਹਵਾਰੀ
13.ਮਾਹਵਾਰੀ ਇਹ ਸਭ ਕੁਦਰਤ ਨੇ ਨਿਸ਼ਚਿਤ ਕਰ ਛੱਡਿਆ ਹੈ ਕਿ ਔਰਤ ਦਾ ਸਰੀਰ ਗਰਭ ਧਾਰਨ ਕਰਨ ਲਈ ਕਦੋਂ ਤਿਆਰ ਹੋਵੇਗਾ। ਜਿਸ ਵੇਲੇ ਇੱਕ ਔਰਤ ਦੇ ਸਰੀਰ ਅੰਦਰ ਇੱਕ ਅੰਡਾ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ, ਬੱਚੇਦਾਨੀ ਅੰਦਰ ਵਾਲੇ ਪਾਸੇ ਮੋਟੀ ਅਤੇ ਨਰਮ (ਗੱਦੇਦਾਰ) ਚਮੜੀ ਦੀ ਤਹਿ ਬਨਣੀ ਸ਼ੁਰੂ ਹੋ ਜਾਂਦੀ ਹੈ। ਅੰਡਕੋਸ਼ਾਂ ਵੱਲੋਂ ਅੰਡਾ...
ਸ਼ਕਰਾਣੂ
12.ਸ਼ਕਰਾਣੂ ਬਿਨਾ ਸ਼ਕਰਾਣੂ ਦੇ ਅੰਡਾ ਅੰਕੁਰਿਤ ਨਹੀਂ ਕੀਤਾ ਜਾ ਸਕਦਾ। ਸ਼ਕਰਾਣੂ ਦਾ ਜਨਮ ਪਤਾਲੂਆਂ ਵਿਚ ਹੁੰਦਾ ਹੈ ਇਸ ਦੇ ਪੂਰਨ ਰੂਪ ਵਿਚ ਵਿਕਾਸ ਲਈ ਦੋ-ਤਿੰਨ ਮਹੀਨੇ ਲੱਗਦੇ ਹਨ। ਪਤਾਲੂ ਥੈਲੀ ਦਾ ਮਕਸਦ ਪਤਾਲੂਆਂ ਨੂੰ ਇਕ ਅਜਿਹਾ ਤਾਪਮਾਨ ਉਪਯੁਕਤ ਕਰਵਾਉਣਾ ਹੈ ਜੋ ਕਿ ਪਤਾਲੂਆਂ ਅੰਦਰ ਸ਼ਕਰਾਣੂਆਂ ਦੇ ਵਿਕਾਸ ਲਈ ਜਰੂਰੀ ਹੈ। ਇਸ ਥੈਲੀ...
ਗਰਭ ਨਿਰੋਧਕ ਗੋਲੀ
11.ਗਰਭ ਨਿਰੋਧਕ ਦਵਾ ਗਰਭ ਨਿਰੋਧਕ ਗੋਲੀ ਜਾਂ ਸੰਕਟ-ਗਰਭ ਨਿਰੋਧਕ ਦਵਾ ਕੀ ਹੈ ? ਭਰੂਣ ਦੇ ਜਨਮ ਬਾਰੇ ਜਾਣਕਾਰੀ ਆਮ ਜਨਤਾ ਵਿਚ ਮਾਂ ਦੀ ਕੁੱਖ ਅੰਦਰ ਭਰੂਣ ਦੇ ਵਿਕਸਤ ਹੋਣ ਦੀ ਪ੍ਰਕਿਰਿਆ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ। ਇਹ ਸਭ ਇਕ ਔਰਤ ਦੇ ਵਿਕਸਤ ਅੰਡੇ ਦੇ ਅੰਕੁਰਿਤ ਹੋਣ ਤੋਂ ਸ਼ੁਰੂ ਹੁੰਦੀ ਹੈ। ਇਕ ਤੰਦਰੁਸਤ ਔਰਤ ਦੇ ਮਾਸਿਕ ਧਰਮ...
ਨਿਰੋਧ
10.ਨਿਰੋਧ ਨਿਰੋਧ ਇਕ ਰਬੜ ਦਾ ਬੁਲਬੁਲਾ ਹੈ ਜਿਸ ਦੀ ਵਰਤੋਂ ਸੰਭੋਗ ਜਾਂ ਯੋਨ ਸੰਪਰਕ ਵੇਲੇ ਕੀਤੀ ਜਾਂਦੀ ਹੈ, ਤਾਂ ਕਿ ਗਰਭ ਧਾਰਨ ਕਰਨ ਜਾਂ ਐਚ.ਆਈ.ਵੀ. ਅਤੇ ਉਸ ਵਰਗੀਆਂ ਯੋਨ ਰੋਗਾਂ (ਛੂਤ ਦੀਆਂ ਬੀਮਾਰੀਆਂ) ਤੋਂ ਬਚਿਆ ਜਾ ਸਕੇ। ਜੇ ਤੁਹਾਨੂੰ ਕੋਈ ਵਰਤਿਆ ਹੋਇਆ ਨਿਰੋਧ ਮਿਲ ਵੀ ਜਾਵੇ ਤਾਂ ਉਸ ਨੂੰ ਹਰਗਿਜ਼ ਨਾ ਛੂਹੋ। ਨਿਰੋਧ ਪੁਰਸ਼ ਅਤੇ...
ਪਰਿਭਾਸ਼ਿਕ ਸ਼ਬਦਾਵਲੀ
9. ਪਰਿਭਾਸ਼ਿਕ ਸ਼ਬਦਾਵਲੀ ਅੰਗ੍ਰੇਜ਼ੀ (ਪੰਜਾਬੀ) Anus (ਗੁਦਾ-ਦਵਾਰ) Buttock (ਕੁੱਲੇ ਦੇ ਪਿੱਛੇ, ਨਿਤੰਭ) Cervix (ਬੱਚੇਦਾਨੀ ਦਾ ਮੂੰਹ) Clitoris (ਯੋਨਕੁੰਜੀ) Ejaculation (ਔੜ (ਤਨਾਅ ਵਿਚ ਆਏ ਲਿੰਗ ਵਿਚੋਂ ਵੀਰਜ ਦਾ ਖ਼ਾਰਜ ਹੋਣਾ) Epididymis (ਪਤਾਲੂਆਂ ਦੇ ਪਿੱਛੇ ਸ਼ਕਰਾਣੂ ਸੰਭਾਲਣ ਵਾਲੀ) Erection (ਲਿੰਗ ਜਾਂ...
ਅਮਰੀਕਾ ਅਤੇ ਹੋਰ ਯੋਰਪੀਨ ਮੁਲਕਾਂ ਵਿਚ ਆਜ਼ਾਦ-ਸੈਕਸ ਸਮਾਜ ਹੋਣ ਕਰਕੇ ਯੁਵਕ-ਯੁਵਤੀਆਂ ਸੈਕਸ ਗਿਆਨ ਬਾਰੇ ਸਾਡੇ ਏਸ਼ੀਆਈ ਲੋਕਾਂ ਨਾਲੋਂ ਜਿਆਦਾ ਜਾਗਰੂਕਤਾ ਰੱਖਦੇ ਹਨ। ਇਸ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਉਥੇ ਇਸ ਵਿਸ਼ੇ ਬਾਰੇ ਸੂਚਨਾ ਲੈਣਾ ਅਤੇ ਪ੍ਰਦਾਨ ਕਰਨਾ ਏਸ਼ੀਆਈ ਲੋਕਾਂ ਦੀ ਤਰ੍ਹਾਂ ਸਮਾਜਿਕ ਨਾ ਸਮਝ ਕੇ ਨਿੱਜੀ ਹੱਕ ਸਮਝਿਆ ਜਾਂਦਾ ਹੈ। ਅਸੀਂ ਭਾਰਤੀ ਲੋਕ ਇਸ ਵਿਸ਼ੇ ਬਾਰੇ ਕੁਝ ਜਿਆਦਾ ਹੀ ਰੂੜੀਵਾਦੀ ਹਾਂ। ਇਸ ਵਿਸ਼ੇ ਤੇ ਗੱਲ ਕਰਨੀ ਜਾਂ ਕੋਈ ਸੂਚਨਾ ਸਾਂਝੀ ਕਰਨੀ ਸਾਡੇ ਸਮਾਜ ਦੀਆਂ ਰਵਾਇਤਾਂ ਮੁਤਾਬਕ ਪਾਪ ਹੈ।
ਅੱਜ ਦੀ ਨੌਜਵਾਨ ਪੀੜ੍ਹੀ ਨੇ ਕੱਲ ਨੂੰ ਦੇਸ਼ ਦੀ ਕਮਾਨ ਸੰਭਾਲਣੀ ਹੈ। ਜੇ ਉਹ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਨਾ ਹੋਈ ਤਾਂ ਉਹ ਆਪਣੇ ਜੀਵਨ ਦੇ ਉਦੇਸ਼ਾਂ ਤੋਂ ਭਟਕ ਸਕਦੀ ਹੈ। ਆਪਣੇ ਅੰਦਰ ਹੋ ਰਹੀਆਂ ਸਰੀਰਿਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਾਣਕਾਰੀ ਰੱਖਣ ਦਾ ਸਾਨੂੰ ਪੂਰਾ-ਪੂਰਾ ਅਧਿਕਾਰ ਹੈ। ਕਿਸੇ ਵੀ ਦੇਸ਼ ਦੇ ਕਾਨੂੰਨ ਵਿਚ ਇਹ ਨਹੀਂ ਲਿਖਿਆ ਕਿ ਉਥੋਂ ਦੇ ਬਸ਼ਿੰਦੇ ਨੂੰ ਇਸ ਹੱਕ ਤੋਂ ਮਹਿਰੂਮ ਰੱਖਿਆ ਜਾ ਸਕਦਾ ਹੈ।
ਸਾਡੇ ਸਮਾਜ (ਭਾਰਤੀ) ਵਿਚ ਸ਼ਰਮ ਨਾਂ ਦਾ ਇਕ ਕਾਫ਼ੀ ਭਾਰੀ ਗਹਿਣਾ ਵੀ ਹੈ ਜਿਸ ਦਾ ਬੋਝ ਸਹਿੰਦੇ ਹੋਏ ਅਸੀਂ ਆਪਣੇ ਵੱਡੇ ਭੈਣ-ਭਰਾ ਤੋਂ ਸੈਕਸ ਸਬੰਧੀ ਕੁਝ ਵੀ ਪੁੱਛ ਨਹੀਂ ਸਕਦੇ ਅਤੇ ਨਾ ਹੀ ਉਹ, ਇਸ ਵਿਸ਼ੇ ਬਾਰੇ ਸਾਡੇ ਨਾਲ ਕੋਈ ਸੂਚਨਾ ਸਾਂਝੀ ਕਰ ਸਕਦੇ ਹਨ ਅਸਲ ਵਿਚ ਉਹ ਖ਼ੁਦ ਵੀ ਇਸ ਬਾਰੇ ਜਿਆਦਾ ਨਹੀਂ ਜਾਣਦੇ। ਵਿਆਹ ਤੋਂ ਥੋੜ੍ਹੇ ਦਿਨ ਪਹਿਲਾਂ ਵੱਡੀਆਂ ਭਾਬੀਆਂ ਕੁਝ ਹੱਦ ਤੱਕ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਹ ਨਾਕਾਫੀ ਹੁੰਦਾ ਹੈ। ਕੁਝ ਯੁਵਕ-ਯੁਵਤੀਆਂ ਨੂੰ ਘਟੀਆ ਦਰਜੇ ਦਾ ਸਾਹਿਤ ਕਿਤਾਬਾਂ ਦੇ ਰੂਪ ਵਿਚ ਜਾਂ ਨਗਨ ਫਿਲਮਾਂ ਦੇ ਰੂਪ ਵਿਚ, ਦੋਸਤਾਂ ਜਾਂ ਸਹੇਲੀਆਂ ਤੋਂ ਉਪਲਬਧ ਹੋ ਜਾਂਦਾ ਹੈ ਜੋ ਕਿ ਨੁਕਸਾਨਦੇਹ ਵੀ ਹੋ ਸਕਦਾ ਹੈ। ਕਿਉਂਕਿ ਅਜਿਹੇ ਸਰੋਤ ਸੈਕਸ ਗਿਆਨ ਬਾਰੇ ਜਾਣਕਾਰੀ ਤਾਂ ਨਹੀਂ ਦਿੰਦਾ ਸਗੋਂ ਸੈਕਸ ਪ੍ਰਤੀ ਉਤਸੁਕਤਾ ਜਰੂਰ ਵਧਾ ਦਿੰਦਾ ਹੈ। ਜਿਸ ਕਾਰਨ ਸਮ-ਲਿੰਗੀ ਸਬੰਧ ਸਥਾਪਿਤ ਹੁੰਦੇ ਹਨ ਅਤੇ ਬਲਾਤਕਾਰ ਜਿਹੀਆਂ ਵਾਰਦਾਤਾਂ ਵਿਚ ਵੀ ਵਾਧਾ ਹੁੰਦਾ ਹੈ।
ਹੁਣ ਤੱਕ ਪੰਜਾਬੀ ਭਾਸ਼ਾ ਵਿਚ ਸੈਕਸ ਗਿਆਨ ਬਾਰੇ ਬਹੁਤ ਹੀ ਘੱਟ ਸੂਚਨਾ ਪ੍ਰਕਾਸ਼ਿਤ ਕੀਤੀ ਗਈ ਹੈ,ਅਤੇ ਇਲੈਕਟ੍ਰਾਨਿਕ ਪ੍ਰਕਾਸ਼ਨ ਵਿਚ ਤਾਂ ਅੱਜ ਤੱਕ ਕੁਝ ਵੀ, ਕਦੇ ਵੀ ਪ੍ਰਕਾਸ਼ਿਤ ਨਹੀਂ ਹੋਇਆ। ਵੀਰਪੰਜਾਬ ਡਾਟ ਕਾਮ ਹਰ ਵਰਗ ਦੇ ਪਾਠਕ ਦੀਆਂ ਲੋੜਾਂ ਪ੍ਰਤੀ ਸੁਚੇਤ ਹੈ। ਨੌਜਵਾਨ ਪੀੜ੍ਹੀ ਨੂੰ ਸੈਕਸ-ਗਿਆਨ ਬਾਰੇ ਉਚਿਤ ਸੂਚਨਾ ਪ੍ਰਕਾਸ਼ਿਤ ਕਰਨ ਦਾ ਵੀਰਪੰਜਾਬ ਡਾਟ ਕਾਮ ਵਲੋਂ ਉਪਰਾਲਾ ਕੀਤਾ ਜਾ ਰਿਹਾ ਹੈ। ਵੀਰਪੰਜਾਬ ਦੀ ਖੋਜੀ ਟੀਮ ਇਸ ਕੋਸ਼ਿਸ਼ ਵਿਚ ਕਿੰਨੀ ਕੁ ਸਫ਼ਲ ਹੁੰਦੀ ਹੈ ਇਸ ਦਾ ਅੰਦਾਜ਼ਾ ਤਾਂ ਆਪ ਜੀ ਵਲੋਂ ਭੇਜੇ ਗਏ ਸੁਝਾਅ ਤੋਂ ਹੀ ਲੱਗ ਸਕੇਗਾ।
ਇਸ ਵਿਸ਼ੇ ਤੇ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਅਨੁਸਾਰ ਲੇਖ ਪੜ੍ਹੋ..