ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

2.ਆਤਮ ਸਨਮਾਨ

ਆਤਮ-ਸਨਮਾਨ ਜਾਂ ਸਵੈ ਮਾਣ

ਜਨਮ ਵੇਲੇ ਹਰ ਇਕ ਇਨਸਾਨ ਕੋਲ ਇਕ ਕਾਲਪਨਿਕ ਖਜਾਨਾ ਹੁੰਦਾ ਹੈ ਜੋ ਕਿ ਜਨਮ ਲੈਣ ਵੇਲੇ ਬਿਲਕੁਲ ਖਾਲੀ ਹੁੰਦਾ ਹੈ।

ਜਦੋਂ ਕੋਈ ਸਾਨੂੰ ਲਾਡ-ਪਿਆਰ ਕਰਦਾ ਹੈ ਅਤੇ ਸਾਡੇ ਨਾਲ ਖੇਡਣ ਜਿਹੀਆਂ ਹਰਕਤਾਂ (ਸਾਨੂੰ ਖੁਸ਼ ਕਰਨ ਦੀ ਕੋਸ਼ਿਸ਼) ਕਰਦਾ ਹੈ ਤਾਂ ਸਾਡੇ ਇਸ ਖਜਾਨੇ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਸਾਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਜਦੋਂ ਕੋਈ ਸਾਡੀ ਆਲੋਚਨਾ ਕਰਦਾ ਹੈ ਤਾਂ ਸਾਡੇ ਇਸ ਕਾਲਪਨਿਕ ਖਜਾਨੇ ਵਿਚੋਂ ਕੁਝ ਘਟਨਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਦੋਂ ਕੋਈ ਸਾਡੇ ਵਿਚਾਰਾਂ ਨੂੰ ਬਹੁਤ ਜਿਆਦਾ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਸਾਡੀ ਬਹੁਤ ਜਿਆਦਾ ਬੁਰਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਕਾਲਪਨਿਕ ਖਜਾਨਾ ਆਪਣੇ ਆਪ ਨੂੰ ਜੰਦਰਾ ਲਗਾ ਲੈਂਦਾ ਹੈ ਤਾਂ ਕਿ ਸਾਡੇ ਵਕਾਰ ਜਾਂ ਮਾਣ ਨੂੰ ਠੇਸ ਨਾ ਪਹੁੰਚੇ ਅਤੇ ਸਾਡੇ ਕਾਲਪਨਿਕ ਖਜਾਨੇ ਵਿਚੋਂ ਅਜਿਹੇ ਨਿਰਦੇਸ਼ ਨਿਕਲਦੇ ਹਨ ਜਿਸ ਕਾਰਨ ਸਾਡੇ ਚਿਹਰੇ ਤੇ ਖੁਸ਼ੀ ਦੀ ਝਲਕ ਦੀ ਬਜਾਏ ਮਾਯੂਸੀ (ਪਰੇਸ਼ਾਨੀ) ਦੀ ਝਲਕ ਵਿਖਾਈ ਦੇਣ ਲੱਗ ਪੈਂਦੀ ਹੈ।

ਆਪਣੇ ਨਿਜੀ ਅਧਿਕਾਰ (ਹੱਕ)

ਤੁਹਾਡੇ ਕੋਲ ਕਿਸੇ ਵੱਲੋਂ ਤੁਹਾਡੇ ਗੁਪਤਾਂਗ (ਛਾਤੀ, ਲਿੰਗ ਅੰਗ) ਨਾ ਛੁਹੇ ਜਾਣ ਦਾ ਨਿਜੀ ਹੱਕ ਹੈ

ਤੁਹਾਨੂੰ ਕਿਸੇ ਹੋਰ ਦੇ ਗੁਪਤਾਂਗ ਨਾ ਵੇਖਣ ਜਾਂ ਗੁਪਤ ਵਿਹਾਰ ਬਾਰੇ ਨਾ ਸੁਣਨ ਦਾ ਨਿਜੀ ਅਧਿਕਾਰ ਹੈ

ਸ਼ੋਸ਼ਣ ਹਰ ਹਾਲਤ ਵਿਚ ਗਲਤ ਹੈ ਗੁਪਤਾਂਗ ਦਾ ਹੋਰ ਕਿਸੇ ਵੱਲੋਂ ਸਪਰਸ਼ (ਜਿਵੇਂ ਕਿ ਡਾਕਟਰੀ ਮੁਆਇਨਾ) ਜਿਹੜਾ ਕਿ ਗਲਤ ਇਰਾਦੇ ਨਾਲ ਨਾ ਕੀਤਾ ਹੋਵੇ ਗਲਤ ਨਹੀਂ ਹੈ।

ਸ਼ੋਸ਼ਣ ਅਤੇ ਯੋਨ ਸ਼ੋਸ਼ਣ ਸ਼ੋਸ਼ਣ ਕੀ ਹੈ – ਜਦੋਂ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਦੀ ਵਰਤੋਂ ਆਪਣੇ ਭਲੇ (ਫਾਇਦੇ) ਲਈ ਉਸ ਉੱਪਰ ਜਿੱਤ ਮਹਿਸੂਸ ਕਰਨ ਲਈ (ਬਜਾਏ ਇਸਦੇ ਕਿ ਦੂਸਰਾ ਇਨਸਾਨ ਉਸ ਬਾਰੇ ਕੀ ਸੋਚੇਗਾ) ਕਰਦਾ ਹੈ। ਇਸ ਲਈ ਉਹ ਕੋਈ ਵੀ ਚਲਾਕੀ, ਦਬਾਅ, ਡਰਾਉਣਾ ਜਾਂ ਧਮਕਾਉਣਾ ਆਦਿ ਤਰੀਕਿਆਂ ਦਾ ਇਸਤੇਮਾਲ ਕਰਦਾ ਹੈ ਅਤੇ ਇਸ ਵਿਹਾਰ ਬਾਰੇ ਬਾਕੀਆਂ ਨੂੰ ਗੁਪਤ ਰੱਖਣ ਦੀ ਸਲਾਹ ਵੀ ਦਿੰਦਾ ਹੈ ਸ਼ੋਸ਼ਣ ਅਖਵਾਉਂਦਾ ਹੈ।

ਕਈ ਵਾਰ ਲੋਕ ਚਲਾਕੀ ਨਾਲ ਜਾਂ ਵਰਗਲਾ ਕੇ ਜਾਂ ਦਬਾਅ ਪਾ ਕੇ ਬੱਚਿਆਂ ਦੇ ਗੁਪਤ-ਅੰਗਾਂ (ਛਾਤੀਆਂ ਤੇ ਗੁਪਤਾਂਗ) ਨੂੰ ਛੁਹਣ/ਛੇੜਨ ਜਾਂ ਬੁੱਲ ਚੁੰਮਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਦੀਆਂ ਹਰਕਤਾਂ ਵੱਡਿਆਂ ਨਾਲ ਵੀ ਹੋ ਸਕਦੀਆਂ ਹਨ। ਕਈ ਵਾਰ ਬੱਚੇ, ਦੂਜੇ ਬੱਚਿਆਂ ਨਾਲ ਕਰ ਸਕਦੇ ਹਨ, ਪਰ ਜਦੋਂ ਇਕ ਬੱਚਾ, ਬਾਲਗ ਬੱਚੇ ਵੱਲੋਂ ਜਾਂ ਆਪਣੇ ਤੋਂ ਵੱਡੇ ਵੱਲੋਂ ਇਸ ਤਰ੍ਹਾਂ ਦੀ ਹਰਕਤ ਨਾਲ ਪ੍ਰਭਾਵਿਤ ਜਾਂ ਸ਼ਰਮਸਾਰ ਹੁੰਦਾ ਹੈ ਤਾਂ ਇਸ ਨੂੰ ਯੋਨ-ਸ਼ੋਸ਼ਣ ਆਖਦੇ ਹਨ। ਸ਼ੋਸ਼ਣ ਕਿਸੇ ਵੀ ਕਿਸਮ ਦਾ ਹੋਵੇ, ਅਪਰਾਧ ਹੈ।

ਯੋਨ-ਸ਼ੋਸ਼ਣ ਬਾਰੇ ਧਿਆਨਯੋਗ ਗੱਲਾਂ

ਇਹ ਜਿਆਦਾਤਰ ਦੂਸਰੇ ਲਿੰਗ ਦੇ ਵਿਅਕਤੀ ਦੁਆਰਾ ਹੀ ਕੀਤਾ ਜਾਂਦਾ ਹੈ। ਇਹ ਬਿਨਾਂ ਕਿਸੇ ਹਥਿਆਰ ਦਾ ਡਰ ਪਾਏ ਵੀ ਕੀਤਾ ਜਾਂਦਾ ਹੈ।

ਇਸ ਲਈ ਚਲਾਕੀ, ਡਰ, ਦਬਾਅ ਜਾਂ ਖਾਸ ਸੇਵਾ (ਮੱਖਣ ਬਾਜੀ) ਦੀ ਸਹਾਇਤਾ ਲਈ ਜਾਂਦੀ ਹੈ।

ਇਹ ਜਿਆਦਾਤਰ ਜਾਣ-ਪਹਿਚਾਣ ਵਾਲੇ ਜਾਂ ਬਹੁਤ ਪਿਆਰੇ ਵਿਅਕਤੀ ਦੁਆਰਾ ਕੀਤਾ ਜਾਂਦਾ ਹੈ।

ਬਹੁਤੀ ਵਾਰ ਅਪਰਾਧੀ, ਪੀੜਤ ਵਿਅਕਤੀ ਨੂੰ ਆਪਣੀ ਹਰਕਤ ਗੁਪਤ ਰੱਖਣ ਲਈ ਕਹਿੰਦਾ ਹੈ।

ਸ਼ੋਸ਼ਣ ਹਰ ਹਾਲਤ ਵਿਚ ਗਲਤ ਹੈ ਭਾਵੇਂ ਇਹ

ਕਿਸੇ ਵੱਡੀ ਉਮਰ ਜਾਂ ਹਮ-ਉਮਰ ਵੱਲੋਂ ਕੀਤਾ ਜਾਵੇ।

ਕੋਈ ਤੁਹਾਡਾ ਸ਼ੋਸ਼ਣ ਕਰ ਚੁੱਕਾ ਹੈ ਅਤੇ ਤੁਹਾਨੂੰ ਤੋਹਫ਼ਾ ਦੇਣ ਦੀ ਪੇਸ਼ਕਸ਼ ਕਰਦਾ ਹੈ ਜਾਂ ਤੁਹਾਡੀ ਹਿਮਾਇਤ ਕਰਨ ਦਾ ਵਾਅਦਾ ਕਰਦਾ ਹੈ।

ਸ਼ੁਰੂ ਵਿਚ ਅਜਿਹੀ ਹਰਕਤ ਤੁਹਾਨੂੰ ਚੰਗੀ ਵੀ ਲੱਗ ਸਕਦੀ ਹੈ ਅਤੇ ਬਾਅਦ ਵਿਚ ਤੁਹਾਡੇ ਵਿਚਾਰ ਬਦਲ ਜਾਂਦੇ ਹਨ।

ਤੁਹਾਨੂੰ ਹਰਕਤ ਜਾਂ ਇਸ ਤਰ੍ਹਾਂ ਨੇੜੇ ਆਉਣ ਦੀ ਕੋਸ਼ਿਸ਼ ਸਮਝਣ ਵਿਚ ਦੇਰ ਲੱਗੀ ਹੋਵੇ ਕਿ ਇਹ ਗਲਤ ਹੈ, ਤੁਹਾਡੇ ਅੰਦਰ ਇਸ ਬਾਰੇ ਕਿਸੇ ਹੋਰ ਨੂੰ ਦੱਸਣ ਦਾ ਹੌਸਲਾ ਨਾ ਹੋਵੇ।

ਹਰਕਤ ਕਰਨ ਵਾਲਾ ਤੁਹਾਡਾ ਵਾਲੀਵਾਰਸ ਹੈ (ਜਿਵੇਂ ਕਿ ਨੇੜੇ ਦਾ ਰਿਸ਼ਤੇਦਾਰ, ਅਧਿਆਪਕ, ਦੋਸਤ, ਗੁਆਂਢੀ ਆਦਿ)।

ਮੈਂ ਖ਼ੁਦ ਸ਼ੋਸ਼ਣ ਤੋਂ ਬਚਣ ਲਈ ਘੱਟੋ-ਘੱਟ ਇਹ ਪ੍ਰਣ ਤਾਂ ਕਰ ਹੀ ਲਵਾਂ

“ਮੇਰੀ ਆਪਣੀ ਇਕ ਆਜ਼ਾਦ ਹੋਂਦ ਹੈ।

ਮੈਂ ਆਪਣੇ ਸਰੀਰ ਦਾ ਵਾਲੀਵਾਰਸ ਹਾਂ ਅਤੇ ਇਕ ਤੰਦਰੁਸਤ ਸਮਾਜ ਦਾ ਇਕ ਜਿੰਮੇਵਾਰ ਹਿੱਸਾ ਹਾਂ।

ਮੇਰੇ ਸਰੀਰ ਦਾ ਹਰ ਅੰਗ ਨਿਜੀ ਅਤੇ ਪਵਿੱਤਰ ਹੈ। ਮੇਰਾ ਸੁੰਦਰ ਸਰੀਰ ਕੁਦਰਤ ਦਾ ਇਕ ਅਨਮੋਲ ਤੋਹਫ਼ਾ ਹੈ।

ਹੋਰ ਕੋਈ ਵੀ ਵਿਅਕਤੀ ਮੈਨੂੰ ਵਰਗਲਾ ਕੇ ਮੇਰਾ ਸ਼ੋਸ਼ਣ ਨਹੀਂ ਕਰ ਸਕਦਾ।

ਮੇਰਾ ਇਹ ਫਰਜ਼ ਹੈ ਕਿ ਮੈਂ ਇਸ ਸਰੀਰ ਅਤੇ ਇਸ ਅੰਦਰ ਆਤਮਾ ਦਾ ਸ਼ੋਸ਼ਣ ਨਾ ਹੋਣ ਦੇਵਾਂ।”

ਤੁਹਾਡੇ ਕਿਸੇ ਦੋਸਤ ਦਾ ਯੋਨ-ਸ਼ੋਸ਼ਣ ਹੋ ਚੁੱਕਾ ਹੈ ਜਾਂ ਤੁਹਾਡਾ ਦੋਸਤ ਕਿਸੇ ਦੀ ਕੀਤੀ ਹਰਕਤ ਤੋਂ ਪ੍ਰਭਾਵਿਤ ਹੈ ਅਤੇ ਸਮਝਦਾ ਹੈ ਕਿ ਉਸਦਾ ਯੋਨ-ਸ਼ੋਸ਼ਣ ਹੋਇਆ ਹੈ। ਉਸ ਨਾਲ ਹੇਠ ਲਿਖੇ ਮੁਤਾਬਕ ਵਿਹਾਰ ਕਰੋ –

ਧਿਆਨ ਨਾਲ ਸੁਣੋ – ਆਪਣੇ ਪੀੜਤ ਦੋਸਤ ਦੀ ਗੱਲ ਧਿਆਨ ਨਾਲ ਸੁਣੋ (ਅਣ ਗੋਲਿਆਂ ਨਾ ਕਰੋ)। ਜਦੋਂ ਉਹ ਘਟਨਾ ਸੁਣਾ ਰਿਹਾ ਹੋਵੇ ਤਾਂ ਵਿਸ਼ੇ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ। ਇਸ ਗੱਲ ਦਾ ਅਹਿਸਾਸ ਵੀ ਕਰਾਓ ਕਿ ਤੁਸੀਂ ਉਸਦੀ ਗੱਲ ਬੜੇ ਗੌਰ ਨਾਲ ਸੁਣ ਰਹੇ ਹੋ (ਕਿਉਂਕਿ ਇਸ ਤਰ੍ਹਾਂ ਕਦੇ ਤੁਹਾਡੇ ਨਾਲ ਵੀ ਹੋ ਸਕਦਾ ਹੈ)

ਵਿਸ਼ਵਾਸ ਰੱਖੋ – ਜਿਆਦਾਤਰ ਲੋਕ ਆਪਣੇ ਯੋਨ-ਸ਼ੋਸ਼ਣ ਬਾਰੇ ਦੱਸਣ ਲੱਗਿਆਂ ਝੂਠ ਨਹੀਂ ਬੋਲਦੇ। ਉਸਨੂੰ  ਵਿਸ਼ਵਾਸ ਦਿਵਾਓ ਕਿ ਤੁਸੀਂ ਯਕੀਨ ਕਰਦੇ ਹੋ ਜੋ ਉਸ ਨਾਲ ਵਾਪਰਿਆ ਹੈ।

ਹਮਦਰਦੀ ਜਤਾਓ – ਸੰਜੀਦਾ ਹੋ ਕੇ ਗੱਲ ਸੁਣੋ। ਉਸ ਦੋਸਤ ਦੀਆਂ ਭਾਵਨਾਵਾਂ ਦਾ ਮਜ਼ਾਕ ਨਾ ਉਡਾਓ।

ਮਿਹਣਾ ਨਾ ਦਿਓ – ਸ਼ੋਸ਼ਣ-ਪੀੜਤ ਵਿਅਕਤੀ ਦੀ ਆਪਣੀ ਗਲਤੀ ਕੋਈ ਵੀ ਨਹੀਂ ਹੁੰਦੀ, ਭਾਵੇਂ ਉਸ ਨੇ ਅਜਿਹੇ ਹਾਲਾਤ ਪੈਦਾ ਕਰਨ ਲਈ ਗਲਤ ਫੈਸਲੇ ਲਏ ਵੀ ਹੋਣ। ਇਹ ਸਭ ਹਿਚਕਿਚਾਹਟ ਜਾ ਆਪਣੀ ਮਰਜ਼ੀ ਨਾਲ ਇਕੱਲੇ ਕਿਸੇ ਨਾਲ ਕਿਤੇ ਜਾਣ ਦਾ ਫੈਸਲਾ ਹੋਵੇ, ਫਿਰ ਵੀ ਅਪਰਾਧੀ ਇਹ ਹਰਕਤ ਕਰਨ ਵਾਲਾ ਹੀ ਹੁੰਦਾ ਹੈ।

ਗੁਪਤਤਾ – ਆਪਣੇ ਦੋਸਤ ਦੀ ਘਟਨਾ ਬਾਰੇ ਕਿਸੇ ਵੱਡੇ ਨੂੰ ਦੱਸਣ ਵਿਚ ਸਹਾਇਤਾ ਕਰੋ ਜੋ ਤੁਹਾਨੂੰ ਇਨਸਾਫ਼ ਦਿਵਾ ਸਕਦਾ ਹੋਵੇ, ਜਾਂ ਤੁਸੀਂ ਖ਼ੁਦ ਘਟਨਾ ਬਾਰੇ ਦੱਸੋ ਜੇ ਉਹ ਨਹੀਂ ਦੱਸ ਸਕਦਾ। ਆਪਣੀ ਜਮਾਤ ਦੇ ਹੋਰ ਵਿਦਿਆਰਥੀਆਂ ਨੂੰ ਇਸ ਘਟਨਾ ਬਾਰੇ ਨਾ ਦੱਸੋ, ਕਿਉਂ ਕਿ ਇਸ ਨਾਲ ਤੁਹਾਡੇ ਦੋਸਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ, ਨਾਲ ਹੀ ਉਸਦਾ ਤੁਹਾਡੇ ਉਪਰੋਂ ਵਿਸ਼ਵਾਸ ਉਠ ਸਕਦਾ ਹੈ।

 

Loading spinner