ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

3.ਆਲਾ ਦੁਆਲਾ

ਮੈਂ ਅਤੇ ਮੇਰਾ ਆਲਾ-ਦੁਆਲਾ

ਧਰਤੀ ਤੇ ਜਨਮ ਲੈਣ ਵਾਲੇ ਹਰ ਜੀਵ ਦੀ ਪਹਿਚਾਣ ਉਸਦੀ ਜਾਤੀ ਅਤੇ ਲਿੰਗ ਨਾਲ ਕੀਤੀ ਜਾਂਦੀ ਹੈ। ਕਿਉਂਕਿ  ਇਨਸਾਨ ਸੰਬੋਧਨ ਲਈ ਭਾਸ਼ਾ ਜਾਂ ਬੋਲੀ ਦਾ ਇਸਤੇਮਾਲ ਕਰਦਾ ਹੈ ਇਸ ਲਈ ਸਾਡੀ ਪਹਿਚਾਣ ਜਾਤੀ (ਇਨਸਾਨ, ਜਾਨਵਰ ਜਾਂ ਪੰਛੀ), ਲਿੰਗ (ਪੁਰਸ਼ ਜਾਂ ਇਸਤਰੀ) ਤੋਂ ਬਾਅਦ ਵਿਚ ਨਾਮ ਨਾਲ ਹੁੰਦੀ ਹੈ।

ਪਰਿਵਾਰ ਕੀ ਹੈ?

ਇਨਸਾਨੀ ਜੀਵਾਂ ਦਾ ਇਕੱਠ ਜਦ ਰਲ-ਮਿਲ ਕੇ ਰਹਿੰਦਾ ਹੈ ਤਾਂ ਉਸਨੂੰ ਪਰਿਵਾਰ ਕਿਹਾ ਜਾਂਦਾ ਹੈ। ਵੈਸੇ ਤਾਂ ਪਰਿਵਾਰ ਇਕ ਜਾਤੀ ਦੇ ਜੀਵਾਂ ਦਾ ਹੀ ਹੁੰਦਾ ਹੈ, ਪਰ ਇਹ ਜਰੂਰੀ ਵੀ ਨਹੀਂ। ਅਸੀਂ ਵੇਖਿਆ ਹੈ ਕਿ ਇਨਸਾਨਾਂ ਦੇ ਪਰਿਵਾਰ ਵਿਚ ਕਈ ਵਾਰ ਹੋਰ ਜਾਤੀ ਦੇ ਪਾਲਤੂ ਜੀਵ ਵੀ ਸ਼ਾਮਲ ਹੁੰਦੇ ਹਨ ਜਿਵੇਂ ਕਿ ਪਾਲਤੂ ਕੁੱਤਾ, ਤੋਤਾ ਆਦਿ। ਅਗਾਉਂ,  ਅਸੀਂ ਪਰਿਵਾਰ ਸ਼ਬਦ ਦਾ ਸੰਬੋਧਨ ਕਰਦਿਆਂ ਕੇਵਲ ਇਨਸਾਨ ਜਾਤੀ ਦੇ ਜੀਵਾਂ ਬਾਰੇ ਹੀ ਗੱਲ ਕਰਾਂਗੇ।

ਇਕ ਇਨਸਾਨੀ ਜੀਵ ਦੇ ਪੈਦਾ ਹੋਣ ਬਾਰੇ ਸਭ ਤੋਂ ਪਹਿਲਾਂ ਉਸਦੇ ਮਾਂ-ਬਾਪ ਨੂੰ ਪਤਾ ਲੱਗਦਾ ਹੈ ਅਤੇ ਇਹ ਦੋਵੇਂ ਹੀ ਇਸ ਜੀਵ ਦੀ ਪੈਦਾਇਸ਼ ਅਤੇ ਪਾਲਣ-ਪੋਸਣ ਲਈ ਜਿੰਮੇਵਾਰ ਹੁੰਦੇ ਹਨ।

ਪਰਿਵਾਰਿਕ ਸਾਂਝ

ਇਕ ਪਰਿਵਾਰ ਵਿਚ ਮਾਂ-ਬਾਪ ਅਤੇ ਉਨ੍ਹਾਂ ਦੇ ਪੈਦਾ ਕੀਤੇ ਜਾਂ ਗੋਦ ਲਏ ਬੱਚੇ ਅਤੇ ਫਿਰ ਉਨ੍ਹਾਂ ਦੇ ਹੋਰ ਸਗੇ-ਸਬੰਧੀ ਹੁੰਦੇ ਹਨ ਜੋ ਕਿ ਇਕ ਦੂਜੇ ਨੂੰ ਪਿਆਰ, ਇੱਜ਼ਤ-ਮਾਣ ਕਰਦੇ ਅਤੇ ਇਕ-ਦੂਜੇ ਦੀ ਦੇਖ-ਭਾਲ ਕਰਦੇ ਹਨ। ਪਰਿਵਾਰ ਇਕ ਦੂਜੇ ਦੀਆਂ ਭੌਤਿਕ ਲੋੜਾਂ (ਰਹਿਣ ਲਈ ਜਗ੍ਹਾ, ਖਾਣਾ, ਕੱਪੜੇ, ਬੀਮਾਰ ਹੋਣ ਤੇ ਦਵਾਈ ਆਦਿ) ਅਤੇ ਭਾਵੁਕ ਲੋੜਾਂ (ਜਿਵੇਂ ਆਪਣੇਪਣ ਦਾ ਅਹਿਸਾਸ, ਹੌਂਸਲਾ ਅਫ਼ਜਾਈ ਕਰਨਾ, ਪਿਆਰ ਕਰਨਾ, ਖੁਸ਼ੀ ਜਾਂ ਗ਼ਮੀ ਸਾਂਝੀ ਕਰਨਾ ਆਦਿ) ਪੂਰੀਆਂ ਕਰਦਾ ਹੈ। ਪਰਿਵਾਰ ਦੇ ਸਾਰੇ ਛੋਟੇ-ਵੱਡੇ (ਉਮਰ ਵਿੱਚ) ਜੀਅ ਇਕ-ਦੂਜੇ ਲਈ ਮਹੱਤਵਪੂਰਨ ਹੁੰਦੇ ਹਨ ਅਤੇ ਲੋੜ ਵੇਲੇ ਇਕ ਦੂਜੇ ਦੀਆਂ ਲੋੜਾਂ ਪੂਰਦੇ ਹਨ। ਵੱਡੀ ਉਮਰ ਦੇ ਜੀਆਂ ਦੀ ਵੀ ਲੋੜਾਂ ਹੁੰਦੀਆਂ ਹਨ। ਬਜ਼ੁਰਗ ਅਤੇ ਨਿੱਕੇ ਬੱਚੇ ਵੀ ਪਰਿਵਾਰ ਦੇ ਜੀਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਇਕ ਪਰਿਵਾਰ ਦੇ ਜੀਆਂ ਵਿਚ ਪਿਆਰ ਦੀ ਗੂੜ੍ਹੀ ਸਾਂਝ ਹੁੰਦੀ ਹੈ ਜਿਸ ਕਰਕੇ ਬਹੁਤੀ ਵਾਰ ਪਰਿਵਾਰ ਦੇ ਇਕ ਜੀਅ ਨੂੰ ਬੋਲ ਕੇ ਦੱਸਣ ਦੀ ਜਰੂਰਤ ਨਹੀਂ ਪੈਂਦੀ ਇਹ ਪਿਆਰ ਹੀ ਪਰਿਵਾਰਿਕ ਸਾਂਝ ਦੀ ਬੁਨਿਆਦ (ਜੜ੍ਹ) ਹੈ।

 

Loading spinner