6. ਲਿੰਗ ਭੇਦ
ਮੇਰੇ ਪਿਆਰੇ ਪਾਠਕ ਜੀ,
ਤੁਸੀਂ ਬੜੇ ਸਿਆਣੇ ਅਤੇ ਸਮਝਦਾਰ ਹੋ ਜਦ ਤੱਕ ਤੁਸੀਂ 16 ਸਾਲ ਉਮਰ ਦੀ ਹੱਦ ਪਾਰ ਨਹੀਂ ਕਰ ਲੈਂਦੇ ਉਦੋਂ ਤੱਕ ਤੁਸੀਂ ਇਸ ਪੰਨੇ ਤੋਂ ਅਗਾਂਹ ਨਾ ਵਧਣਾ।
ਸੱਚ ਬੋਲਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ।
ਪਰਮਾਤਮਾ ਤੁਹਾਨੂੰ ਪੜ੍ਹਾਈ ਵਿਚ ਕਾਮਯਾਬ ਕਰੇ ਅਤੇ ਤੁਸੀਂ ਹਮੇਸ਼ਾ ਅੱਵਲ ਆਉਂਦੇ ਰਹੋ।
ਮਾਤਾ, ਪਿਤਾ ਅਤੇ ਅਧਿਆਪਕਾਂ ਦਾ ਸਨਮਾਨ ਕਰਦੇ ਰਹੋ।
ਬਹੁਤ ਸਾਰਾ ਪਿਆਰ
ਹਮੇਸ਼ਾ ਤੁਹਾਡਾ ਰਿਣੀ
ਨਿਰਦੇਸ਼ਕ
ਵੀਰਪੰਜਾਬ ਡਾਟ ਕਾਮ
ਹੁਣ ਤੱਕ ਮੈਨੂੰ ਇੰਨੀ ਕੁ ਜਾਣਕਾਰੀ ਹੋ ਚੁੱਕੀ ਹੈ ਕਿ ਮੇਰੇ ਆਲੇ-ਦੁਆਲੇ ਮੇਰੇ ਆਪਣੇ ਅਤੇ ਬੇਗਾਨੇ ਰਹਿੰਦੇ ਹਨ।
ਮੇਰੇ ਆਪਣੇ ਉਹੀ ਹਨ ਜਿਹੜੇ ਮੇਰੀ ਪਰਵਾਹ ਕਰਦੇ ਹਨ ਮਤਲਬ ਮੈਨੂੰ ਸੱਚਾ ਪਿਆਰ ਕਰਦੇ ਹਨ, ਮੈਨੂੰ ਇਕ ਇਨਸਾਨ ਸਮਝਦੇ ਹਨ। ਆਪਣੇ ਵਾਂਗ ਮੈਨੂੰ ਵੀ ਉਸ ਪਰਮਾਤਮਾ ਦੀ ਸਿਰਜਣਾ ਸਮਝ ਕੇ ਸਨਮਾਨ ਦਿੰਦੇ ਹਨ। ਮੇਰੇ ਵਿਚ ਵੀ ਉਸ ਪਰਮਾਤਮਾ ਦਾ ਅੰਸ਼ ਹੈ ਇਹ ਸਮਝ ਕੇ ਮੇਰੀ ਆਤਮਾ ਦੀ ਇੱਜ਼ਤ ਕਰਦੇ ਹਨ
ਅਤੇ
ਮੇਰੇ ਲਈ ਬੇਗਾਨੇ ਉਹ ਨੇ ਜਿਨ੍ਹਾਂ ਨੂੰ ਮੇਰੇ ਨਾਲ ਕੋਈ ਵਾਸਤਾ ਨਹੀਂ ਜੋ ਮੇਰਾ ਸਿਰਫ ਜਿਸਮਾਨੀ ਸ਼ੋਸ਼ਣ ਹੀ ਕਰਨਾ ਚਾਹੁੰਦੇ ਹਨ। ਕਈ ਵਾਰ ਉਹ ਮੇਰੇ ਆਪਣੇ ਹੋਣ ਦਾ ਦਾਅਵਾ ਕਰਨ ਦਾ ਢੋਂਗ ਵੀ ਕਰਦੇ ਹਨ। ਮੈਨੂੰ ਵਰਗਲਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਹਨ। ਮੈਨੂੰ ਕੋਈ ਦਬਾਅ ਪਾ ਕੇ ਜਾਣ-ਬੁਝ ਕੇ ਮੈਨੂੰ ਅਹਿਸਾਸ ਵੀ ਕਰਵਾ ਸਕਦੇ ਹਨ ਕਿ ਉਹ ਮੇਰੇ ਆਪਣੇ ਹਨ, ਮੈਂ ਅਜਿਹੀਆਂ ਸ਼ੈਆਂ ਤੋਂ ਬਚਣਾ ਹੈ ਕਿਉਂਕਿ ਮੇਰੇ ਇਸ ਸਰੀਰ ਵਿਚ ਪਰਮਾਤਮਾ ਨੇ ਇਕ ਪਵਿਤਰ ਆਤਮਾ ਵੀ ਪਾਈ ਹੈ
ਅਤੇ
ਹੁਣ ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਸ ਦੀ ਪਵਿੱਤਰਤਾ ਕਾਇਮ ਰੱਖਣ ਦੀ ਕੋਸ਼ਿਸ਼ ਹਰ ਪਲ ਕਰਾਂ ਅਤੇ ਆਪਣੇ ਹੋਸ਼ੋ-ਹਵਾਸ ਵਿਚ ਰਹਾਂ।
ਮੈਂ ਇਕ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਪੇਸ਼ ਕਰਾਂਗਾ ਅਤੇ ਆਪਣੇ ਦੇਸ਼ ਦੇ ਸੁਨਹਿਰੇ ਭਵਿੱਖ ਦਾ ਨਿਰਮਾਣ ਕਰਾਂਗਾ।
ਇਸ ਪੰਨੇ ਤੋਂ ਇਨਸਾਨ ਦੇ ਸਰੀਰਕ ਬਣਤਰ ਬਾਰੇ ਜਾਣਕਾਰੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਇਨਸਾਨ ਦੇ ਜਣਨ ਕਿਰਿਆ ਪ੍ਰਣਾਲੀ ਬਾਰੇ ਵਿਸਤਾਰਪੂਰਕ ਜਾਣਕਾਰੀ ਵੱਖ-ਵੱਖ ਪੰਨਿਆਂ ਤੋਂ ਪੜ੍ਹੀ ਜਾ ਸਕਦੀ ਹੈ।