ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਕੀ ਸਮਝਾਈਏ (ਅਮਰਿੰਦਰ ਗਿੱਲ)

ਕੀ ਸਮਝਾਈਏ ਸੱਜਣਾ ਇਨ੍ਹਾਂ ਨੈਣ ਕਮਲਿਆਂ ਨੂੰ

ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜਾਰਾ ਨਹੀਂ ਹੁੰਦਾ

ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ

ਉਸ ਤੋਂ ਵੱਧਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ

ਕੀ ਸਮਝਾਈਏ ਸੱਜਣਾ ਇਨ੍ਹਾਂ ਨੈਣ ਕਮਲਿਆਂ ਨੂੰ

ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜਾਰਾ ਨਹੀਂ ਹੁੰਦਾ

ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ

ਉਸ ਤੋਂ ਵੱਧਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ

ਪਿਆਰਾ ਨਹੀਂ ਹੁੰਦਾ

ਇਸ਼ਕ ਕਮਾਇਆ ਡਰ ਦੁਨੀਆ ਦਾ ਲਾਹ ਕੇ ਮੈਂ

ਸੱਜਣਾ ਤੈਨੂੰ ਲੱਭਿਆ ਰੱਬ ਗਵਾ ਕੇ ਮੈਂ

ਇਸ਼ਕ ਕਮਾਇਆ ਡਰ ਦੁਨੀਆ ਦਾ ਲਾਹ ਕੇ ਮੈਂ

ਸੱਜਣਾ ਤੈਨੂੰ ਲੱਭਿਆ ਰੱਬ ਗਵਾ ਕੇ ਮੈਂ

ਜਿਹੜੀ ਧਰਤੀ ਇਸ਼ਕ ਸਮੁੰਦਰਾਂ ਦੇ ਵਿੱਚ ਰਹਿੰਦੀ ਏ

ਉਸ ਬੇੜੀ ਦਾ ਕਾਹਤੋਂ ਕੋਈ ਕਿਨਾਰਾ ਨਹੀਂ ਹੁੰਦਾ

ਓਸ ਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ

ਕੀ ਸਮਝਾਈਏ ਸੱਜਣਾ ਇਨ੍ਹਾਂ ਨੈਣ ਕਮਲਿਆਂ ਨੂੰ

ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜਾਰਾ ਨਹੀਂ ਹੁੰਦਾ

ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ

ਉਸ ਤੋਂ ਵੱਧਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ

ਤੂੰ ਕੀ ਜਾਣੇ ਅਸੀਂ ਤਾਂ ਦਿਲ ਤੇ ਲਾਈਆਂ ਨੇ

ਤੇਰੇ ਕਰਕੇ ਨੀਂਦਾਂ ਅਸੀਂ ਗਵਾਈਆਂ ਨੇ

ਤੂੰ ਕੀ ਜਾਣੇ ਅਸੀਂ ਤਾ ਦਿਲ ਤੇ ਲਾਈਨੇ ਨੇਂ

ਤੇਰੇ ਕਰਕੇ ਨੀਂਦਾਂ ਅਸੀਂ ਗਵਾਈਆਂ ਨੇ

ਚੇਤੇ ਕਰੀਏ ਤੈਨੂੰ ਰਾਤਾਂ ਨੂੰ ਵੀ ਉਠ ਉਠ ਕੇ

ਭਰੂ ਗਵਾਹੀ ਸੁੱਤਾ ਇੱਕ ਵੀ ਤਾਰਾ ਨਹੀਂ ਹੁੰਦਾ

ਕੀ ਸਮਝਾਈਏ ਸੱਜਣਾ ਇਨ੍ਹਾਂ ਨੈਣ ਕਮਲਿਆਂ ਨੂੰ

ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜਾਰਾ ਨਹੀਂ ਹੁੰਦਾ

ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ

ਉਸ ਤੋਂ ਵੱਧਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ

ਪਿਆਰਾ ਨਹੀਂ ਹੁੰਦਾ

ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ

ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ

ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ

ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ

ਅੱਖੀਆਂ ਲਾ ਕੇ ਨਿੰਮਿਆਂ ਨਹੀਂ ਕਦੇ ਮੁੱਖ ਨੀ ਮੋੜੀ ਦਾ

ਇੰਜ ਵਿਛੜਿਆਂ ਦਾ ਫਿਰ ਮੇਲ ਦੁਬਾਰਾ ਨਹੀਂ ਹੁੰਦਾ

ਕੀ ਸਮਝਾਈਏ ਸੱਜਣਾ ਇਨ੍ਹਾਂ ਨੈਣ ਕਮਲਿਆਂ ਨੂੰ

ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜਾਰਾ ਨਹੀਂ ਹੁੰਦਾ

ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ

ਉਸ ਤੋਂ ਵੱਧਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ

ਪਿਆਰਾ ਨਹੀਂ ਹੁੰਦਾ

Loading spinner