ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਕੋਈ ਤਾਂ ਪੈਗਾਮ ਲਿਖੇ (ਅਮਰਿੰਦਰ ਗਿੱਲ)

 

ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ

ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ

ਕਿੰਜ ਲਗਦਾ ਏ ਮੇਰੇ ਬਿਨਾ ਰਹਿਣਾ ਓਸ ਨੂੰ..

ਜੇ ਮਿਲੇ ਓਹ ਕੁੜੀ

ਮਿਲੇ ਓਹ ਕੁੜੀ ਤਾਂ ਕਦੇ ਕਹਿਣਾ ਓਸ ਨੂੰ.. ਜੇ ਮਿਲੇ ਓਹ ਕੁੜੀ

ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ

 

ਮੈਂ ਤਾਂ ਉਸਦੇ ਮੱਥੇ ਉੱਤੇ ਚੰਨ ਧਰ ਦਿੰਦਾ ਸੀ

ਤੋੜ ਤੋੜ ਕੇ ਤਾਰੇ ਉਹਦੀ ਮਾਂਗ ਭਰ ਦਿੰਦਾ ਸੀ

ਮੈਂ ਤਾਂ ਉਸਦੇ ਮੱਥੇ ਉੱਤੇ ਚੰਨ ਧਰ ਦਿੰਦਾ ਸੀ

ਤੋੜ ਤੋੜ ਤਾਰੇ ਉਹਦੀ ਮਾਂਗ ਭਰ ਦਿੰਦਾ ਸੀ

ਫੇਰ ਦਿੱਤੇ ਕਿਸੇ ਹੋਰ ਜਿਹਾ ਗਹਿਣਾ ਓਸ ਨੂੰ

ਜੇ ਮਿਲੇ ਓਹ ਕੁੜੀ

ਮਿਲੇ ਓਹ ਕੁੜੀ ਤਾਂ ਕਦੇ ਕਹਿਣਾ ਓਸ ਨੂੰ.. ਜੇ ਮਿਲੇ ਓਹ ਕੁੜੀ

ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ

 

ਮੇਰੇ ਲੱਗੀ ਸੱਟ ਵੇਖ ਤਾਂ ਧਾਂਹੀ ਰੋ ਪੈਂਦੀ ਸੀ

ਆਪਣੇ ਵੀ ਓਸੇ ਥਾਂ ਤੇ ਪੱਟੀ ਬੰਨ੍ਹ ਲੈਂਦੀ ਸੀ

ਮੇਰੇ ਲੱਗੀ ਸੱਟ ਵੇਖ ਤਾਂ ਧਾਂਹੀ ਰੋ ਪੈਂਦੀ ਸੀ

ਆਪਣੇ ਵੀ ਓਸੇ ਥਾਂ ਤੇ ਪੱਟੀ ਬੰਨ੍ਹ ਲੈਂਦੀ ਸੀ

ਹੁਣ ਆ ਗਿਆ ਕਿ ਨਹੀਂ ਦੁੱਖ ਸਹਿਣਾ ਓਸ ਨੂੰ

ਜੇ ਮਿਲੇ ਓਹ ਕੁੜੀ

ਮਿਲੇ ਓਹ ਕੁੜੀ ਤਾਂ ਕਦੇ ਕਹਿਣਾ ਓਸ ਨੂੰ.. ਜੇ ਮਿਲੇ ਓਹ ਕੁੜੀ

ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ

 

ਓਹਦੇ ਚਾਅ ਰੀਝਾਂ ਓਹਦੇ ਮਾਹੀ ਨੂੰ ਕੀ ਪੁੱਗਦੇ

ਹੁਣ ਵੀ ਕੀ ਉਹਦੇ ਵੇੜੇ ਹਾਸੇ ਓਵੇਂ ਉੱਗੜੇ

ਓਹਦੇ ਚਾਅ ਰੀਝਾਂ ਓਹਦੇ ਮਾਹੀ ਨੂੰ ਕੀ ਪੁੱਗਦੇ

ਹੁਣ ਵੀ ਕੀ ਉਹਦੇ ਵੇੜੇ ਹਾਸੇ ਓਵੇਂ ਉੱਗੜੇ

ਹੰਜੂ ਬਣ ਤਾਂ ਨਹੀਂ ਪੈਂਦਾ ਕਿਤੇ ਵਹਿਣਾ ਉਸਨੂੰ

ਜੇ ਮਿਲੇ ਓਹ ਕੁੜੀ

ਮਿਲੇ ਓਹ ਕੁੜੀ ਤਾਂ ਕਦੇ ਕਹਿਣਾ ਓਸ ਨੂੰ.. ਜੇ ਮਿਲੇ ਓਹ ਕੁੜੀ

ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ

ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ

ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ

ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ

Loading spinner