ਜਦ ਮਿਲ ਕੇ ਬੈਠਾਂਗੇ (ਅਮਰਿੰਦਰ ਗਿੱਲ)
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇਂ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇਂ
ਕੁਝ ਮੇਰੇ ਰੋਣ ਦੀਆਂ
ਤੇਰੇ ਵੱਖ ਹੋਣ ਦੀਆਂ …..ਹਾਏ
ਲਾਉਣਾ ਗਲ ਦੇ ਨਾਂ ਤੈਨੂੰ
ਮੈਂ ਅੱਖਾਂ ਫੇਰ ਭਰਨੀਆਂ ਨੇਂ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇਂ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇਂ
ਮੈਂ ਪੁੱਛਣਾ ਵਕਤ ਦੀ ਤੇਤੋਂ
ਕਿਵੇਂ ਲੰਘਿਆ ਸੀ ਮੇਰੇ ਬਿਨ
ਮੈਂ ਰਾਤਾਂ ਜਾਗ ਕੇ ਕੱਟੀਆਂ
ਕਿਵੇਂ ਨਿਕਲੇ ਸੀ ਤੇਰੇ ਦਿਨ
ਮੈਂ ਸੱਜਣਾ ਫੇਰ ਤੇਰੇ ਲਈ ਵੇ ਪੀੜਾਂ
ਆਪ ਜਰਨੀਆਂ ਨੇਂ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇਂ
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇਂ
ਥਲਾਂ ਵਿੱਚ ਸੇਕ ਨਹੀਂ ਹੋਣਾ
ਜਿੰਨਾ ਦਿਲ ਤਪਦਾ ਵੱਖ ਹੋਕੇ
ਹਿਜਰ ਵਿੱਚ ਤੇਰੇ ਮੱਚ ਜਾਣਾ
ਬਿੰਦਰ ਵੇਖੀਂ ਮੈਂ ਕੱਖ ਹੋਕੇ
ਜਦੋਂ ਤੂੰ ਬੈਠਣਾ ਸਾਵੇਂ
ਇਹ ਰੂਹਾਂ ਫੇਰ ਠਰਨੀਆਂ ਨੇਂ
ਜਦ ਮਿਲਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇਂ
ਕੁਝ ਮੇਰੇ ਰੋਣ ਦੀਆਂ
ਤੇਰੇ ਵੱਖ ਹੋਣ ਦੀਆਂ
ਤੇਰੇ ਵੱਖ ਹੋਣ ਦੀਆਂ
ਤੇਰੇ ਵੱਖ ਹੋਣ ਦੀਆਂ
ਲਾਉਣਾ ਗਲ ਦੇ ਨਾਂ ਤੈਨੂੰ
ਮੈਂ ਅੱਖਾਂ ਫੇਰ ਭਰਨੀਆਂ ਨੇਂ
ਗਾਇਕ – ਅਮਰਿੰਦਰ ਗਿੱਲ
ਗੀਤਕਾਰ- ਹੈਪੀ ਰਾਏਕੋਟੀ
ਸੰਗੀਤ – ਜਤਿੰਦਰ ਸ਼ਾਹ