ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਦਿਲਦਾਰੀਆਂ (ਅਮਰਿੰਦਰ ਗਿੱਲ)

 

ਬੜਾ ਸਮਝਾਇਆ ਤੈਨੂੰ

ਸਮਝ ਨਾ ਆਇਆ

ਕਾਹਤੋਂ ਕਰਦਾ ਏਂ ਦਿਲਦਾਰੀਆਂ

ਤੇਰੇ ਤੇ ਗਿਲਾ ਏ ਸਾਨੂੰ

ਪਾਗਲਾ ਦਿਲਾ ਵੇ ਕਾਹਨੂੰ

ਲਾ ਲਈਆਂ ਤੂੰ ਯਾਰੀਆਂ

ਬੜਾ ਸਮਝਾਇਆ ਤੈਨੂੰ

ਸਮਝ ਨਾ ਆਇਆ

ਕਾਹਤੋਂ ਕਰਦਾ ਏਂ ਦਿਲਦਾਰੀਆਂ

ਤੇਰੇ ਤੇ ਗਿਲਾ ਏ ਸਾਨੂੰ

ਪਾਗਲਾ ਦਿਲਾ ਵੇ ਕਾਹਨੂੰ

ਲਾ ਲਈਆਂ ਤੂੰ ਯਾਰੀਆਂ

 

ਕਿਸ ਮੰਜਿਲ ਵੱਲ ਜਾਣਗੀਆਂ ਏਹ

ਫੜ੍ਹ ਲਈਆਂ ਜੋ ਰਾਵਾਂ

ਕਦ ਅੱਕਾਂ ਨੇ ਫਲ ਦਿੱਤੇ ਨੇ ਕਦ ਮਿਲੀਆਂ ਨੇ ਛਾਵਾਂ

ਹਾੜ੍ਹ ਚ ਹਵਾਵਾਂ ਉੱਤੇ

ਬੱਦਲ ਦੀਆਂ ਛਾਵਾਂ ਉੱਤੇ

ਕਾਹਦੀਆਂ ਨੇ ਦਾਅਵੇਦਾਰੀਆਂ

ਤੇਰੇ ਤੇ ਗਿਲਾ ਏ ਸਾਨੂੰ

ਪਾਗਲਾ ਦਿਲਾ ਵੇ ਕਾਹਨੂੰ

ਲਾ ਲਈਆਂ ਤੂੰ ਯਾਰੀਆਂ

 

ਪੁੰਗਰੇ ਵੇਲ ਏ ਮੁਹੱਬਤਾਂ ਦੀ ਤਾਂ

ਰੱਖੀਏ ਵਾੜਾਂ ਲਾਕੇ

ਤੇਰੇ ਜਏ ਨਾਦਾਨ ਦਿਲਾ ਦੇ ਬਹਿ ਜਾਂਦੇ ਜੜਾਂ ਕਟਾ ਕੇ

ਬਣ ਨਾ ਦੀਵਾਨਾ ਦਿਲਾ, ਘੁੰਮਦਾ ਜਮਾਨਾ ਦਿਲਾ

ਹੱਥਾਂ ਵਿੱਚ ਲੈਕੇ ਆਰੀਆਂ

ਤੇਰੇ ਤੇ ਗਿਲਾ ਏ ਸਾਨੂੰ

ਪਾਗਲਾ ਦਿਲਾ ਵੇ ਕਾਹਨੂੰ

ਲਾ ਲਈਆਂ ਤੂੰ ਯਾਰੀਆਂ

 

ਕੌਣ ਤੇਰੇ ਅੱਥਰੂ ਪੂੰਝੂ

ਤੈਨੂੰ ਕੋਣ ਸੰਭਾਲੂ ਅੜਿਆ

ਚੰਨ ਤੇਰਾ ਜਦ ਰਾਜ ਕਾਕੜੇ

ਹੋਰ ਕਿਤੇ ਜਾ ਚੜ੍ਹਿਆ

ਕਿਲਾ ਕਿਲਾ ਸੁੱਕ ਸੁੱਕ

ਰੋਣਾ ਪੈਂਦਾ ਲੁੱਕ ਲੁੱਕ

ਢੋਅ ਢੋਅ ਕੇ ਬੂਹੇ ਬਾਰੀਆਂ

ਤੇਰੇ ਤੇ ਗਿਲਾ ਏ ਸਾਨੂੰ

ਪਾਗਲਾ ਦਿਲਾ ਵੇ ਕਾਹਨੂੰ

ਲਾ ਲਈਆਂ ਤੂੰ ਯਾਰੀਆਂ

ਲਾ ਲਈਆਂ ਤੂੰ ਯਾਰੀਆਂ

ਲਾ ਲਈਆਂ ਤੂੰ ਯਾਰੀਆਂ

ਲਾ ਲਈਆਂ ਤੂੰ ਯਾਰੀਆਂ

ਯਾਰੀਆਂ

ਅਸੀਂ ਗੱਭਰੂ ਪੰਜਾਬੀ

ਦਿਲ ਜਿਹਦੇ ਨਾਲ ਲਾਈਏ

ਉਹਨੂੰ ਛੱਡ ਕੇ ਨਾ ਜਾਈਏ ਨੀ

ਜਦੋਂ ਕਰ ਲਈਏ ਪਿਆਰ,

ਸਾਰੇ ਕੌਲ ਕਰਾਰ

ਪੂਰੇ ਕਰਕੇ ਵਿਖਾਈਏ ਨੀ

ਭਾਵੇਂ ਕਰੇ ਜੱਗ ਵੈਰ,

ਪਿੱਛੇ ਕਰੀਦਾ ਨੀ ਪੈਰ

ਅਸੀਂ ਤੋੜ ਚੜ੍ਹਾਈਏ ਨੀ

ਜੀਹਨੂੰ ਦਿਲ ਚ ਵਸਾਈਏ ਉਹਨੂੰ ਜਿੰਦ ਵੀ ਬਣਾਈਏ

ਕਦੇ ਅੱਖ ਨਾ ਚੁਰਾਈਏ ਨੀ

 

ਲੱਗੀਆਂ ਲਾ ਕੇ ਆਪਣਾ ਕਹਿ ਕੇ

ਸੱਜਣਾ ਤੋਂ ਨਾ

ਕਦੇ ਮੁੱਖ ਪਰਤਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾਕੇ ਤੋੜ ਨਿਭਾਈਏ ਨੀ

ਮੁੱਕ ਜਾਵੇ ਭਾਵੇਂ ਜਾਨ ਏਹ

ਪਰ ਯਾਰ ਤੋਂ ਦੂਰ ਨਿਭਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾਕੇ ਤੋੜ ਨਿਭਾਈਏ ਨੀ

ਮੁੱਕ ਜਾਵੇ ਭਾਵੇਂ ਜਾਨ ਏਹ

ਪਰ ਯਾਰ ਤੋਂ ਦੂਰ ਨਿਭਾਈਏ ਨੀ

 

ਸੱਚੀਆਂ ਪ੍ਰੀਤਾਂ ਜਦੋਂ ਲਾ ਲਈਏ,

ਸੱਜਣਾ ਨੂੰ ਨਈ ਅਜਮਾਈਦਾ

ਦਿਲ ਜਦੋਂ ਦਿਲ ਨਾਂ ਵਟਾ ਲਈਏ,

ਹੱਥ ਨਈਓਂ ਆਪਣਾ ਛੁੜਾਈਦਾ

ਸੋਹਣੇ ਭਾਵੇਂ ਮਿਲ ਜਾਣ ਲੱਖ ਨੀ

ਕਦੇ ਨੀ ਯਾਰ ਵਟਾਈਦਾ

ਨੱਚਣਾ ਜੇ ਪੈ ਜੇ ਬੰਨ੍ਹ ਘੁੰਗਰੂ

ਨੱਚ ਕੇ ਵੀ ਯਾਰ ਮਨਾਈਦਾ

ਜੇ ਨਾ ਹੋਵੇ ਸੋਹਣਾ ਰਾਜੀ

ਇਕ ਪਲ ਵੀ ਨਾ ਕਿਤੇ ਚੈਨ ਪਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾਕੇ ਤੋੜ ਨਿਭਾਈਏ ਨੀ

ਮੁੱਕ ਜਾਵੇ ਭਾਵੇਂ ਜਾਨ ਏਹ

ਪਰ ਯਾਰ ਤੋਂ ਦੂਰ ਨਿਭਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾਕੇ ਤੋੜ ਨਿਭਾਈਏ ਨੀ

ਮੁੱਕ ਜਾਵੇ ਭਾਵੇਂ ਜਾਨ ਏਹ

ਪਰ ਯਾਰ ਤੋਂ ਦੂਰ ਨਿਭਾਈਏ ਨੀ

 

ਤੇਰਿਆਂ ਖਿਆਲਾਂ ਵਿੱਚ ਲੰਘਦੇ

ਦਿਨ ਮੇਰੇ ਇੰਜ ਜਿਵੇਂ ਰਾਤ ਨੀ

ਅੱਖੀਆਂ ਚ ਰਹਿਣ ਤੇਰੇ ਸੁਪਨੇ

ਕਰਦਾ ਰਵਾਂ ਤੇਰੀ ਬਾਤ ਨੀ

ਇਸ਼ਕ ਨਾ ਮੰਨਦਾ ਏ ਜੱਗ ਨੂੰ

ਇਸ਼ਕ ਨਾ ਪੁੱਛਦਾ ਏ ਜਾਤ ਨੂੰ

ਮੰਗਿਆ ਏ ਤੈਨੂੰ ਅਸੀਂ ਰੱਬ ਤੋਂ

ਅੱਖੀਆਂ ਚ ਲੈ ਜਜਬਾਤ ਨੀ

ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ

ਦੋਵੇਂ ਸਾਰੇ ਜੱਗ ਨੂੰ ਭੁੱਲ ਜਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾਕੇ ਤੋੜ ਨਿਭਾਈਏ ਨੀ

ਮੁੱਕ ਜਾਵੇ ਭਾਵੇਂ ਜਾਨ ਏਹ

ਪਰ ਯਾਰ ਤੋਂ ਦੂਰ ਨਾ ਜਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾਕੇ ਤੋੜ ਨਿਭਾਈਏ ਨੀ

ਮੁੱਕ ਜਾਵੇ ਭਾਵੇਂ ਜਾਨ ਏਹ

ਪਰ ਯਾਰ ਤੋਂ ਦੂਰ ਨਾ ਜਾਈਏ ਨੀ

Loading spinner