ਪਿਆਰ ਤੇਰੇ ਦਾ ਅਸਰ (ਅਮਰਿੰਦਰ ਗਿੱਲ)
ਹੋ ਨਾ ਹੋ ਇਹ, ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ, ਰਾਤ ਨੂੰ ਆਵੇ ਨਾ
ਹੋ ਨਾ ਹੋ ਇਹ, ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ, ਰਾਤ ਨੂੰ ਆਵੇ ਨਾ
ਅੱਖੀਆਂ ਦੇ ਵਿੱਚ ਘੁੰਮਦਾ ਸੋਹਣਾ ਚਿਹਰਾ ਏ
ਦਿਲ ਜੋ ਮੇਰਾ ਚੈਨ ਜਰਾ ਵੀ ਪਾਵੇ ਨਾ
ਹੋ ਨਾ ਹੋ ਇਹ, ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ, ਰਾਤ ਨੂੰ ਆਵੇ ਨਾ
ਇਹ ਹਵਾ ਵੀ, ਦੋਸਤ ਮੇਰੀ ਬਣ ਗਈ ਏ
ਬੋਲਾਂ ਕਣੀਆਂ ਨਾਲ ਜਦੋਂ ਬਰਸਾਤ ਹੋਈ
ਮੇਰੇ ਕਹਿਣ ਤੇ ਰੋਸ਼ਨੀ ਵੀ ਚੰਨ ਦੇਣ ਲੱਗਾ
ਤਾਰਿਆਂ ਦੇ ਨਾਲ ਮੇਰੀ ਸੀ ਮੁਲਾਕਾਤ ਹੋਈ
ਹੁਣ ਨਾ ਮੈਨੂੰ ਧੁੱਪ ਲਗਦੀ, ਨਾ ਠੰਡ ਲਗਦੀ
ਇਹ ਹਨੇਰਾ ਕਦੇ ਵੀ ਮੈਨੂੰ, ਡਰਾਵੇ ਨਾ
ਹੋ ਨਾ ਹੋ ਇਹ, ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ, ਰਾਤ ਨੂੰ ਆਵੇ ਨਾ
ਹੋ ਨਾ ਹੋ ਇਹ, ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ, ਰਾਤ ਨੂੰ ਆਵੇ ਨਾ
ਪਹਿਲਾਂ ਨਾਲੋਂ ਖਿਆਲ ਵੀ ਮੇਰੇ ਬਦਲ ਗਏ
ਸਾਰਾ ਦਿਨ ਇਹ ਖੁਆਬ ਕਿ ਤੂੰ ਮੇਰੇ ਨਾਲ ਖੜ੍ਹੀ
ਆਪਣੇ ਆਪ ਦੇ ਨਾਲ ਮੈਂ ਗੱਲਾਂ ਕਰਦਾ ਹਾਂ
ਤੇਰੇ ਇਸ਼ਕ ਦੀ ਸੱਜਣਾ ਮੈਨੂੰ ਲੋਰ ਚੜ੍ਹੀ
ਤੇਰੇ ਨਾਲ ਰਹਿਣ ਦਾ ਮੇਰਾ ਸੁਪਨਾ ਏ
ਆਸਾ ਵਾਲਾ ਮਹਿਲ ਮੇਰਾ ਕੋਈ ਢਾਵੇ ਨਾ
ਹੋ ਨਾ ਹੋ ਇਹ, ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ, ਰਾਤ ਨੂੰ ਆਵੇ ਨਾ
ਹੋ ਨਾ ਹੋ ਇਹ, ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ, ਰਾਤ ਨੂੰ ਆਵੇ ਨਾ
ਮੇਰੀ ਜਿੰਦਗੀ ਦੇ ਵਿੱਚ ਮੇਰੇ ਸੱਜਣਾ ਵੇ
ਮੇਰੇ ਤੋਂ ਵੱਧ ਖਾਸ ਜਗ੍ਹਾ ਵੀ ਤੇਰੀ ਏ
ਤੇਰੇ ਹਰ ਇੱਕ ਹੁਕਮ ਲਈ ਏ ਹਾਂ ਮੇਰੀ
ਰਾਜੀ ਰੱਖ ਯਾ ਨਾਂ ਰਜਾ ਵੀ ਤੇਰੀ ਏ
ਤੇਰੇ ਸਾਹਮਣੇ ਬਹਿ ਕੇ ਸੁਣਨੀ ਤੇਰੀ ਮੈਂ
ਮੇਰੇ ਬਿਨ ਕੋਈ ਤੈਨੂੰ ਹੋਰ ਬੁਲਾਵੇ ਨਾ
ਹੋ ਨਾ ਹੋ ਇਹ, ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ, ਰਾਤ ਨੂੰ ਆਵੇ ਨਾ
ਹੋ ਨਾ ਹੋ ਇਹ, ਪਿਆਰ ਤੇਰੇ ਦਾ ਅਸਰ ਹੈ
ਹੁਣ ਜੋ ਮੈਨੂੰ ਨੀਂਦ, ਰਾਤ ਨੂੰ ਆਵੇ ਨਾ