ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਪੇਂਡੂ (ਅਮਰਿੰਦਰ ਗਿੱਲ)

 

ਓਹ ਬਾਹਲੀ ਰਹਿੰਦੀ ਬੀਜੀ

ਹੈਲੋ ਨਾ ਹਾਏ

ਨਾ ਮਿਸ ਯੂ ਨਾ ਮਿਸ ਮੀ

ਗੂਕਸੀ ਤੋਂ ਬਿਨਾਂ ਹੁਣ ਲਵੇ ਨਾ ਜੀਨ

ਦੇਸੀ ਮੰਜੇ ਤੇ ਨਾ ਵੇਖੀ ਓਹ ਨੀਂਦ

ਮਾਨ ਰੱਖਦੀ ਆਪਣੇ ਵਿਰਸੇ ਤੇ

ਓਹ ਆਖਦੀ ਪੇਂਡੂ

ਪਰ ਅਸੀਂ ਬੰਦੇ ਸਿੱਧੇ

 

ਇੱਕ ਤੇਰੇ ਲਈ ਮੈਂ ਲੈ ਆਇਆ ਲੰਡੀ ਜੀਪ ਨੀ

ਓਹ ਤੂੰ ਹੀ ਆਖਦੀ ਐ ਪੇਂਡੂ ਇਹ ਗੱਲ ਠੀਕ ਨੀ

ਓਹ ਤੂੰ ਹੀ ਆਖਦੀ ਐ ਪੇਂਡੂ ਇਹ ਗੱਲ ਠੀਕ ਨੀ

ਓਹ ਤੂੰ ਹੀ ਆਖਦੀ ਐ ਪੇਂਡੂ

 

ਫੱਤੇ – ਪਿੰਡਾਂ ਚ ਜੰਮੇ ਪਰਦੇਸਾਂ ਚ ਫਿਰਦੇ

ਸਿੱਧੀ ਮੈਂ ਕਦੇ ਨਾ ਪਾਈ ਟੋਪੀ ਸਿਰ ਤੇ

ਕਦੀ ਨਾ ਭੁੱਲਾਂ ਮੈਂ ਆਪਣਾ ਪੰਜਾਬ

ਉੱਠ ਕੇ ਸੁਬਾਹ ਓਹੋ ਪਿੰਡ ਦੀ ਹਵਾ

ਮੱਕੀ ਦੀ ਰੋਟੀ ਨਾਲ ਕਾਢੀ ਹੋਈ ਚਾਹ

ਕੁਝ ਨੀ ਸਾਮ੍ਹਣੇ ਤੇਰਾ ਬਰਗਰ ਪਿੱਜਾ

ਇਨਾਂ ਤੂੰ ਕੰਮ ਕਰਦੀ ਫੇਰ ਕੈਸ਼

ਇੱਕ ਵਾਰੀ ਐ ਕੇ ਵੇਖ ਪਿੰਡ ਦੀ ਐਸ਼

 

ਕੁੜਤਾ ਪਜਾਮਾ ਮੈਂ ਅਬੋਹਰ ਤੋਂ ਸਿਵਾਇਆ ਏ

ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਇਆ ਏ

ਕੁੜਤਾ ਪਜਾਮਾ ਮੈਂ ਅਬੋਹਰ ਤੋਂ ਸਿਵਾਇਆ ਏ

ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਇਆ ਏ

ਕੀ ਟੋਮੀ ਤੇ ਕੀ ਗੂਚੀ ਇਹਦੀ ਕਰੂ ਰੀਸ ਨੀ

ਓਹ ਸਾਨੂੰ ਆਖਦੀ ਐ ਪੇਂਡੂ ਇਹ ਗੱਲ ਠੀਕ ਨੀ

ਓਹ ਸਾਨੂੰ ਆਖਦੀ ਐਂ ਪੇਂਡੂ

ਨਾ ਨਾ ਗੱਲ ਏਦਾਂ ਆ ਕਿ

ਅੰਗ੍ਰੇਜੀ ਓਹ ਮਾਰਦੀ ਮੇਰੀ ਬੋਲੀ ਪੰਜਾਬੀ ਆਉਂਦਾ ਓਹ ਕਾਰ ਤੇ ਫੜਾਂਦੀ ਨਾ ਚਾਬੀ

ਲੰਡੀ ਜੀਪ ਚ ਬਾਹਲੇ ਮਾਰੇ ਗੇੜੇ

ਮੱਝਾਂ ਤੋਂ ਡਰਦੀ ਨਾ ਆਵੇ ਨੇੜੇ

ਕੁੜਤੇ ਪਾ ਕੇ ਅਸੀਂ ਬਹਿਨੇ ਆ ਸ਼ਾਮ ਨੂੰ

ਮਾਣਕ ਦੀਆਂ ਕਲੀਆਂ ਨੂੰ ਓਹ ਨਾ ਪਛਾਣੇ

ਓਹ ਸੁਣਦੀ ਲੇਡੀ ਗਾਗਾ ਦੇ ਗਾਣੇ ਪਿੰਡਾਂ ਦੇ ਹੁੰਦੇ ਨੀ ਵੱਖਰੇ ਨਜਾਰੇ

ਅਸੀਂ ਸਿੱਧੇ ਜਿਹੇ ਬੰਦੇ ਕੋਈ ਜਾਨ ਦੇ ਨਾ ਤੇਜੀ ਨੀ

ਬੋਲਦੀ ਐਂ ਜਿਹੜੀ ਪੁੱਠੀ ਜਿਹੀ ਅੰਗ੍ਰੇਜੀ ਨੀ

ਅਸੀਂ ਸਿੱਧੇ ਜਿਹੇ ਬੰਦੇ ਕੋਈ ਜਾਣ ਦੇ ਨੀ ਤੇਜੀ ਨੀ

ਬੋਲਦੀ ਐਂ ਜਿਹੜੀ ਪੁੱਠੀ ਜਿਹੀ ਅੰਗ੍ਰੇਜੀ ਨੀ

ਹੈਲੋ ਹਾਏ ਨੂੰ ਹੀ ਲੱਗ ਜਾਣੇ ਦੋ ਵੀਕ ਨੀ

ਓਹ ਸਾਨੂੰ ਆਖਦੀ ਐ ਪੇਂਡੂ ਇਹ ਗੱਲ ਠੀਕ ਨੀ

ਓਹ ਸਾਨੂੰ ਆਖਦੀ ਐਂ ਪੇਂਡੂ

Loading spinner