ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਵੱਖ (ਅਮਰਿੰਦਰ ਗਿੱਲ)

 

ਜਿੱਥੇ ਪਾੜਾ ਪੈਂਦਾ ਏ, ਉਸ ਥਾਂ ‘ਤੇ ਖਲੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ…

 

ਉਂਜ ਜੱਗ ਦੀਆਂ ਨਜ਼ਰਾਂ ਤੋਂ ਲੁਕ-ਲੁਕ ਰੋਣਾ
ਸੱਚ ਜਾਣੀ, ਮੇਰੇ ਗੀਤਾਂ ‘ਚ ਜ਼ਿਕਰ ਵੀ ਨਹੀਂ ਹੋਣਾ
ਉਂਜ ਜੱਗ ਦੀਆਂ ਨਜ਼ਰਾਂ ਤੋਂ ਲੁਕ-ਲੁਕ ਰੋਣਾ
ਸੱਚ ਜਾਣੀ, ਮੇਰੇ ਗੀਤਾਂ ‘ਚ ਜ਼ਿਕਰ ਵੀ ਨਹੀਂ ਹੋਣਾ

ਬਸ ਮਣਕੇ ਖ਼ਾਬਾਂ ਦੇ ਲਫ਼ਜ਼ਾਂ ‘ਚ ਪਰੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ…

 

ਇੱਕ ਯਾਦ ਹੀ ਐ ਕੋਲ, ਹੋਰ ਕੁਝ ਵੀ ਨਹੀਂ ਪੱਲੇ
ਅਸੀ ਤੇਰੀ ਜ਼ਿੰਦਗੀ ‘ਚੋਂ ਬਸ ਇਹੋ ਕਹਿ ਕੇ ਚੱਲੇ
ਇੱਕ ਯਾਦ ਹੀ ਐ ਕੋਲ, ਹੋਰ ਕੁਝ ਵੀ ਨਹੀਂ ਪੱਲੇ
ਅਸੀ ਤੇਰੀ ਜ਼ਿੰਦਗੀ ‘ਚੋਂ ਬਸ ਇਹੋ ਕਹਿ ਕੇ ਚੱਲੇ

ਸੱਧਰਾਂ ਦੇ ਵਿਹੜੇ ਦੇ ਅੱਜ ਬੂਹੇ ਢੋਅ ਗਏ ਆਂ
ਜਿੱਥੇ ਪਾੜਾ ਪੈਂਦਾ ਏ, ਉਸ ਥਾਂ ‘ਤੇ ਖਲੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ

 

ਤੇਰੇ ਪਿਆਰ ਦਾ ਸਰੂਰ ਸਾਡੇ ਸਿਰ ਚੜ੍ਹ ਬੋਲੇ
ਤਾਈਓਂ ਵੇਖ ਅਲਫਾਜ ਅੱਜ ਦੁਖੜੇ ਫ਼ਰੋਲੇ
ਤੇਰੇ ਪਿਆਰ ਦਾ ਸਰੂਰ ਸਾਡੇ ਸਿਰ ਚੜ੍ਹ ਬੋਲੇ
ਤਾਈਓਂ ਵੇਖ ਅਲਫਾਜ ਅੱਜ ਦੁਖੜੇ ਫ਼ਰੋਲੇ

ਤੇਰੇ ਬਾਝੋਂ ਬੋਤਲ ਨੂੰ ਰੱਖ ਸਰਹਾਣੇ ਸੌਂ ਗਏ ਆਂ
ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ

ਆਪਾਂ ਵੱਖ,
ਆਪਾਂ ਵੱਖ, ਆਪਾਂ ਵੱਖ ਹੋ ਗਏ ਆਂ
ਆਪਾਂ ਵੱਖ,

ਆਪਾਂ ਵੱਖ ਹੋ ਗਏ ਆਂ

ਆਪਾਂ ਵੱਖ,

ਆਪਾਂ ਵੱਖ ਹੋ ਗਏ ਆਂ
ਆਪਾਂ ਵੱਖ,

Loading spinner