ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਸੁਹਾਗਣ (ਨਿਮਰਤ ਖਹਿਰਾ) 

ਕਲਿਕ ਕਰੋ ਗੀਤ ਸੁਣੋ

ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ
ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ
ਦੂਜੀਆਂ, ਮੇਰੀਆਂ ਵੰਙਾਂ ਨੀਂ…….
ਤੀਜੀ ਤਾਂ ਹੋਈ ਮੇਰੀ, ਤੋਰ ਸੁਹਾਗਣ
ਚੌਥੀਆਂ ਮੇਰੀਆਂ, ਸੰਗਾਂ ਨੀਂ…….(ਮੇਰੀਆਂ, ਸੰਗਾਂ ਨੀਂ…….)

 

ਆਪਣੇ ਹੀ ਨੈਣ ਸਈਓ, ਹੁੰਦੇ ਮੈਂ ਹੈਰਾਨ ਵੇਖੇ (ਹੁੰਦੇ ਮੈਂ ਹੈਰਾਨ ਵੇਖੇ)
ਆਪਣੇ ਹੀ ਨੈਣ ਸਈਓ, ਹੁੰਦੇ ਮੈਂ ਹੈਰਾਨ ਵੇਖੇ
ਚਾਰ ਲਾਵਾਂ ਵਿਚ ਨੀ ਮੈਂ, ਸੱਤ ਆਸਮਾਨ ਵੇਖੇ (ਸੱਤ ਆਸਮਾਨ ਵੇਖੇ)

 

ਸੂਹੇ ਨੀ ਜੋੜੇ ਉੱਤੇ, ਫੁੱਲ ਕੋਈ ਸੁਨੈਰੀ
ਸੂਹੇ ਨੀ ਜੁੜੇ ਉੱਤੇ, ਫੁੱਲ ਕੋਈ ਸੁਨੈਰੀ
ਜਿਵੇਂ ਸ਼ੰਮਾਂ ਤੇ ਨੱਚਦਾ, ਪਤੰਗਾਂ ਨੀ

ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ
ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ
ਦੂਜੀਆਂ, ਮੇਰੀਆਂ ਵੰਙਾਂ ਨੀਂ…….
ਤੀਜੀ ਤਾਂ ਹੋਈ ਮੇਰੀ, ਤੋਰ ਸੁਹਾਗਣ
ਚੌਥੀਆਂ ਮੇਰੀਆਂ, ਸੰਗਾਂ ਨੀਂ……. (ਮੇਰੀਆਂ, ਸੰਗਾਂ ਨੀਂ…….)

 

ਅੱਖਾਂ ਨਾਲ ਕੀਤੀ ਓਹਨੇ, ਦਿਲਾਂ ਦੀ ਵਿਆਖਿਆ (ਦਿਲਾਂ ਦੀ ਵਿਆਖਿਆ)
ਅੱਖਾਂ ਨਾਲ ਕੀਤੀ ਓਹਨੇ, ਦਿਲਾਂ ਦੀ ਵਿਆਖਿਆ
ਮੇਰੇ ਵੱਲ ਬੜੀ, ਤਹਜੀਬ ਨਾਲ ਝਾਕਿਆ (ਤਹਜੀਬ ਨਾਲ ਝਾਕਿਆ)

 

ਸੁੱਚੀਆਂ ਵਿਰਾਸਤਾਂ ਦਾ, ਨੂਰ ਉਹਦੇ ਮੱਥੇ ਉੱਤੇ
ਸੁੱਚੀਆਂ ਵਿਰਾਸਤਾਂ ਦਾ, ਨੂਰ ਉਹਦੇ ਮੱਥੇ ਉੱਤੇ
ਖਾਬ ਮੇਰੇ ਵੀ ਨੈਣਾਂ ਚ, ਸਤਰੰਗਾਂ ਨੀ

ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ
ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ
ਦੂਜੀਆਂ, ਮੇਰੀਆਂ ਵੰਙਾਂ ਨੀਂ…….
ਤੀਜੀ ਤਾਂ ਹੋਈ ਮੇਰੀ, ਤੋਰ ਸੁਹਾਗਣ
ਚੌਥੀਆਂ ਮੇਰੀਆਂ, ਸੰਗਾਂ ਨੀਂ…….

 

ਅੰਮੀ ਅਤੇ ਬਾਬਲੇ ਦਾ, ਲੇਖਾ ਨਾ ਦੇ ਸਕਦੀ (ਲੇਖਾ ਨਾ ਦੇ ਸਕਦੀ)
ਅੰਮੀ ਅਤੇ ਬਾਬਲੇ ਦਾ, ਲੇਖਾ ਨਾ ਦੇ ਸਕਦੀ
ਮੇਰੀਆਂ ਪੜ੍ਹਾਈਆਂ ਉੱਤੇ, ਛੱਡੀ ਕੋਈ ਕੱਚ ਨੀ (ਛੱਡੀ ਕੋਈ ਕੱਚ ਨੀ)

 

ਗੁੰਦੇ ਹੋਏ ਸੀਸ ਜੇਹਾ, ਰੱਬ ਦੀ ਅਸੀਸ ਜੇਹਾ
ਗੁੰਦੇ ਹੋਏ ਸੀਸ ਜੇਹਾ, ਰੱਬ ਦੀ ਅਸੀਸ ਜੇਹਾ
ਉੱਤੋਂ ਲੱਭ ਦਿੱਤਾ ਵਰ, ਕਿੰਨਾਂ ਚੰਗਾ ਨੀ…….

ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ
ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ
ਦੂਜੀਆਂ, ਮੇਰੀਆਂ ਵੰਙਾਂ ਨੀਂ…….
ਤੀਜੀ ਤਾਂ ਹੋਈ ਮੇਰੀ, ਤੋਰ ਸੁਹਾਗਣ
ਚੌਥੀਆਂ ਮੇਰੀਆਂ, ਸੰਗਾਂ ਨੀਂ…….

ਐਲਬਮ  ਮਾਣਮੱਤੀ

ਗੀਤਕਾਰ ਹਰਮਨਜੀਤ ਸਿੰਘ

ਗਾਇਕ ਕਲਾਕਾਰ ਨਿਮਰਤ ਖਹਿਰਾ

ਸੰਗੀਤ ਦ ਕਿੱਡ

Loading spinner