ਰਾਧਾ ਸੁਆਮੀ ਸਤਿਸੰਗ ਬਿਆਸ
ਸੰਤ-ਸੰਵਾਦ ਮਹਾਰਾਜ ਚਰਨ ਸਿੰਘ ਜੀ ਰਾਧਾਸੁਆਮੀ ਸਤਿਸੰਗ ਬਿਆਸ
ਸਨਾਤਨ ਉਪਦੇਸ਼
ਸਨਾਤਨ ਉਪਦੇਸ਼ 1. ਆਰਤੀਆਂ (ਕਹੂੰ ਲਗਿ..., ਆਰਤੀ ਕਰਤ ਜਨਕ ਕਰ ਜੋਰੇ..,ਜੈ ਸ਼ਿਵ ਉਂਕਾਰਾ... ) 2. ਕਥਾਵਾਂ ਸਪਤਵਾਰ ਵਰਤ ਕਥਾ ਐਤਵਾਰ ਵਰਤ ਕਥਾ ਸੋਮਵਾਰ ਵਰਤ ਕਥਾ ਮੰਗਲਵਾਰ ਵਰਤ ਕਥਾ ਬੁੱਧਵਾਰ ਵਰਤ ਕਥਾ ਵੀਰਵਾਰ ਵਰਤ ਕਥਾ ਸ਼ੁਕਰਵਾਰ ਵਰਤ ਕਥਾ ਸ਼ਨੀਵਾਰ ਵਰਤ ਕਥਾ ਹੋਰ ਵਰਤ ਕਥਾਵਾਂ ਕਰਵਾ ਚੌਥ ਵਰਤ ਕਥਾ (ਪੰਜਾਬੀ,...
ਸੰਤ ਸੰਵਾਦ
ਸੰਤ-ਸੰਵਾਦ ਮਹਾਰਾਜ ਚਰਨ ਸਿੰਘ ਜੀ ਰਾਧਾ ਸੁਆਮੀ ਸਤਸੰਗ ਬਿਆਸ ਪ੍ਰਸ਼ਨ 1 – ਜ਼ਿੰਦਗੀ ਦਾ ਅਸਲ ਮਕਸਦ ਕੀ ਹੈ? ਉੱਤਰ 1 – ਜੀਵਨ ਦਾ ਮੁੱਖ ਮੰਤਵ ਪਰਮਾਤਮਾ ਦੀ ਪ੍ਰਾਪਤੀ ਹੈ। ਇਹ ਵਡਿਆਈ ਪਰਮਾਤਮਾ ਨੇ ਕੇਵਲ ਇਨਸਾਨ ਨੂੰ ਹੀ ਬਖਸ਼ੀ ਹੈ। ਮਨੁੱਖਾ-ਦੇਹੀ ਸੀੜ੍ਹੀ (ਪੌੜੀ) ਦਾ ਆਖਰੀ ਡੰਡਾ ਹੈ। ਇਸ ਜਾਮੇ ਤੋਂ ਹੇਠਾਂ ਨੀਵੀਂਆਂ ਜੂਨਾਂ ਵਿਚ ਵੀ...
27)ਰਾਜਯੋਗ ਦੀ ਯਾਤਰਾ
27)ਰਾਜਯੋਗ ਦੀ ਯਾਤਰਾ – ਸਵਰਗ ਵੱਲ ਦੌੜ ਰਾਜਯੋਗ ਦੇ ਨਿਰੰਤਰ ਅਭਿਆਸ ਵਾਲ ਮਨੁੱਖ ਨੂੰ ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਸ਼ਕਤੀਆਂ ਦੁਆਰਾ ਹੀ ਮਨੁੱਖ ਸੰਸਾਰਕ ਰੁਕਾਵਟਾਂ ਨੂੰ ਪਾਰ ਕਰਦਾ ਹੋਇਆ ਅਧਿਆਤਮਿਕ ਮਾਰਗ ਵੱਲ ਵੱਧਦਾ ਹੈ। ਅੱਜ ਮਨੁੱਖ ਅਨੇਕ ਪ੍ਰਕਾਰ ਦੇ ਰੋਗ, ਸ਼ੋਕ, ਚਿੰਤਾ ਅਤੇ ਪਰੇਸ਼ਾਨੀਆਂ ਨਾਲ ਪੀੜਤ...
26)ਰਾਜਯੋਗ ਤੋਂ ਪ੍ਰਾਪਤੀ
26)ਰਾਜਯੋਗ ਤੋਂ ਪ੍ਰਾਪਤੀ – ਅੱਠ ਸ਼ਕਤੀਆਂ ਰਾਜਯੋਗ ਦੇ ਅਭਿਆਸ ਨਾਲ, ਅਰਥਾਤ ਮਨ ਦਾ ਨਾਤਾ ਪਰਮਪਿਤਾ ਪਰਮਾਤਮਾ ਨਾਲ ਜੋੜਨ ਨਾਲ ਅਵਿਨਾਸ਼ੀ ਸੁਖ-ਸ਼ਾਂਤੀ ਦੀ ਪ੍ਰਾਪਤੀ ਤਾਂ ਹੁੰਦੀ ਹੀ ਹੈ, ਨਾਲ ਹੀ ਕਈ ਪ੍ਰਕਾਰ ਦੀਆਂ ਅਧਿਆਤਮਿਕ ਸ਼ਕਤੀਆਂ ਵੀ ਆ ਜਾਂਦੀਆਂ ਹਨ। ਇਨ੍ਹਾਂ ਵਿਚੋਂ ਅੱਠ ਮੁੱਖ ਅਤੇ ਬਹੁਤ ਹੀ ਮਹੱਤਵਪੂਰਣ ਹਨ। ਇਨ੍ਹਾਂ...
25)ਰਾਜਯੋਗ ਦੇ ਥੰਮ੍ਹ
25)ਰਾਜਯੋਗ ਦੇ ਥੰਮ੍ਹ ਅਥਵਾ ਨਿਯਮ ਵਾਸਤਵ ਵਿਚ “ਯੋਗ” ਦਾ ਅਰਥ ਗਿਆਨ ਦੇ ਸਾਗਰ, ਸ਼ਾਂਤੀ ਦੇ ਸਾਗਰ, ਆਨੰਦ ਦੇ ਸਾਗਰ, ਸ਼ਰਵਸ਼ਕਤੀਮਾਨ, ਪਤਿਤ-ਪਾਵਨ ਪਰਮਾਤਮਾ ਸ਼ਿਵ ਦੇ ਨਾਲ ਆਤਮਾ ਦਾ ਸਬੰਧ ਜੋੜਨਾ ਹੈ ਤਾਂਕਿ ਆਤਮਾ ਨੂੰ ਵੀ ਸ਼ਾਂਤੀ, ਆਨੰਦ, ਪ੍ਰੇਮ, ਪਵਿੱਤਰਤਾ, ਸ਼ਕਤੀ ਅਤੇ ਦਿਵਯ-ਗੁਣਾਂ ਦੀ ਵਿਰਾਸਤ ਪ੍ਰਾਪਤ ਹੋਵੇ। ਯੋਗ ਦੇ ਅਭਿਆਸ ਲਈ...
24)ਰਾਜਯੋਗ ਦਾ ਆਧਾਰ ਤੇ ਵਿਧੀ
24)ਰਾਜਯੋਗ ਦਾ ਆਧਾਰ ਤੇ ਵਿਧੀ ਸੰਪੂਰਨ ਸਥਿਤੀ ਨੂੰ ਪ੍ਰਾਪਤ ਕਰਨ ਲਈ ਅਤੇ ਜਲਦੀ ਹੀ ਆਧਿਆਤਮਕਤਾ ਵਿਚ ਉੱਨਤੀ ਪ੍ਰਾਪਤ ਕਰਨ ਲਈ ਮਨੁੱਖ ਨੂੰ ਰਾਜਯੋਗ ਦੇ ਨਿਰੰਤਰ ਅਭਿਆਸ ਦੀ ਜ਼ਰੂਰਤ ਹੈ, ਅਰਥਾਤ ਚਲਦੇ ਫਿਰਦੇ ਅਤੇ ਕਾਰਜ-ਵਿਹਾਰ ਕਰਦੇ ਹੋਏ ਵੀ ਪਰਮਾਤਮਾ ਦੀ ਸਿਮਰਤੀ ਵਿਚ ਰਹਿਣ ਦੀ ਜ਼ਰੂਰਤ ਹੈ। ਭਾਂਵੇ ਨਿਰੰਤਰ ਯੋਗ ਦੇ ਬਹੁਤ ਲਾਭ ਹਨ ਅਤੇ...
23)ਜੀਵਨ ਨੂੰ ਕਮਲ ਫੁੱਲ
23)ਜੀਵਨ ਨੂੰ ਕਮਲ-ਫੁੱਲ ਸਮਾਨ ਕਿਵੇਂ ਬਣਾਈਏ ? ਪਿਆਰ ਅਤੇ ਦੋਸਤੀ ਦੀ ਕਮੀ ਦੇ ਕਾਰਣ ਅੱਜ ਮਨੁੱਖ ਨੂੰ ਘਰ ਵਿਚ ਘਰ-ਜਿਹਾ ਅਨੁਭਵ ਨਹੀਂ ਹੁੰਦਾ। ਇਕ ਮਾਮੂਲੀ ਕਾਰਨ ਨਾਲ ਘਰ ਦਾ ਪੂਰਾ ਵਾਤਾਵਰਣ ਵਿਗੜ ਜਾਂਦਾ ਹੈ। ਮਨੁੱਖ ਦੀ ਵਫ਼ਾਦਾਰੀ ਅਤੇ ਇਮਾਨਦਾਰੀ ਹੁਣ ਟਿਕਾਉ ਅਤੇ ਪੱਕੀ ਨਹੀਂ ਰਹੀ ਹੈ। ਨੈਤਿਕ ਮੁੱਲ ਆਪਣੀ ਪੱਧਰ ਤੋਂ ਕਾਫੀ...
22)ਗੀਤਾ ਗਿਆਨ
22)ਗੀਤਾ-ਗਿਆਨ ਹਿੰਸਕ ਯੁੱਧ ਕਰਾਉਣ ਦੇ ਲਈ ਨਹੀਂ ਦਿੱਤਾ ਗਿਆ ਸੀ ਅੱਜ ਪਰਮਾਤਮਾ ਦੇ ਦਿਵਯ ਜਨਮ ਅਤੇ “ਰਬ” ਦੇ ਸਰੂਪ ਨੂੰ ਨਾ ਜਾਨਣ ਦੇ ਕਾਰਣ ਲੋਕਾਂ ਦੀ ਇਹ ਮਾਨਤਾ ਪੱਕੀ ਹੋ ਚੁੱਕੀ ਹੈ ਕਿ ਗੀਤਾ-ਗਿਆਨ ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਰਥ ਵਿਚ ਸਵਾਰ ਹੋ ਕੇ ਲੜਾਈ ਦੇ ਮੈਦਾਨ ਵਿਚ ਦਿੱਤਾ। ਤੁਸੀਂ ਹੀ ਸੋਚੋ ਕਿ ਜਦਕਿ ਅਹਿੰਸਾ ਧਰਮ ਦਾ...
21)ਸਰਵ ਸ਼ਾਸਤਰ ਸ਼ਰੋਮਣੀ
21)ਸਰਵ-ਸ਼ਾਸਤਰ ਸ਼ਰੋਮਣੀ ਸ੍ਰੀਮਦ ਭਾਗਵਤ ਗੀਤਾ ਦਾ ਗਿਆਨ-ਦਾਤਾ ਕੌਣ ਹੈ ? ਇਹ ਕਿੰਨੇ ਅਚਰਜ ਵਾਲੀ ਗੱਲ ਹੈ ਕਿ ਅੱਜ ਮਨੁੱਖ ਨੂੰ ਇਹ ਵੀ ਪਤਾ ਨਹੀਂ ਕਿ ਪਰਮਪਿਤਾ ਪਰਮਾਤਮਾ ਮਨੁੱਖ ਨੂੰ ਇਹ ਵੀ ਪਤਾ ਨਹੀਂ ਕਿ ਪਰਮਪਿਤਾ ਪਰਮਾਤਮਾ ਸ਼ਿਵ, ਜਿਨ੍ਹਾਂ ਨੂੰ ਗਿਆਨ ਦਾ ਸਾਗਰ ਅਤੇ ਕਲਿਆਣ ਕਾਰੀ ਮੰਨਿਆ ਜਾਂਦਾ ਹੈ, ਨੇ ਮਨੁੱਖ-ਮਾਤਰ ਦੇ...
ਧਰਮ ਸਿੱਖਿਆ
ਅੱਜ ਦੇ ਸਮੇਂ ਵਿਚ ਭਾਵੇਂ ਧਰਮ ਦਾ ਨਾਸ ਬਿਲਕੁਲ ਤਾਂ ਨਹੀਂ ਹੋਇਆ, ਪਰ ਧਰਮ ਤੇ ਅਮਲ ਜ਼ਰੂਰ ਘਟਦਾ ਜਾ ਰਿਹਾ ਹੈ ਅਤੇ ਮਨੁੱਖਾਂ ਦੀ ਧਰਮ ਵਲੋਂ ਰੂਚੀ ਘਟਦੀ ਜਾ ਰਹੀ ਹੈ। ਮਾਇਆ ਦੇ ਪ੍ਰਭਾਵ ਹੇਠ ਮਨੁੱਖ ਨਾਸਤਿਕਤਾ ਵੱਲ ਜਾ ਰਹੇ ਹਨ। ਅੱਜ ਦੇ ਇਸ ਭਿਆਨਕ ਸਮੇਂ ਵਿਚ ਚੰਗੀ ਕਰਨੀ ਵਾਲੇ ਤੇ ਉੱਚੇ ਜੀਵਨ ਵਾਲੇ ਮਹਾਂਪੁਰਖ ਘੱਟ ਹੀ ਨਜ਼ਰ ਆਉਂਦੇ ਹਨ। ਫਿਰ ਭੀ ਉਸ ਮਾਲਕ ਦੀ ਕਿਰਪਾ ਨਾਲ ਉਤਲੇ ਮੰਡਲਾਂ ਵਿਚ ਉਡਾਰੀ ਲਾਉਣ ਵਾਲੇ ਮਹਾਂਪੁਰਖਾਂ ਦਾ ਸੰਸਾਰ ਵਿਚ ਅਭਾਵ ਨਹੀਂ ਅਤੇ ਅਜਿਹੇ ਮਹਾਂਪੁਰਖ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਪ੍ਰਭੂਸੱਤਾ ਪਾ ਕੇ ਸੰਸਾਰ ਵਿਚ ਆ ਕੇ ਨਾਮ-ਬਾਣੀ ਦਾ ਅਭਿਆਸ ਕਰਕੇ ਸਮੇਂ ਸਿਰ ਆਪਣੀ ਸੱਚੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਪੂਰਾ ਪੂਰਾ ਜਤਨ ਕਰਦੇ ਹਨ। ਉਨ੍ਹਾਂ ਦੀ ਰਸਨਾ ਤੋਂ ਨਿਕਲੇ ਬਚਨਾਂ ਦਾ ਪ੍ਰਭਾਵ ਸੰਸਾਰ ਦੇ ਤਪਤ ਹਿਰਦਿਆਂ ਨੂੰ ਸ਼ਾਂਤ ਕਰਦਾ ਹੈ। ਵੈਸੇ ਤਾਂ ਪਰਮਪਿਤਾ ਪਰਮਾਤਮਾ ਜਿਸ ਜੀਵ ਨੂੰ ਭੀ ਸੰਸਾਰ ਵਿਚ ਭੇਜਦਾ ਹੈ, ਉਸ ਨੂੰ ਜੀਵਨ ਬਤੀਤ ਕਰਨ ਦੇ ਕਰਮਾਂ ਅਨੁਸਾਰ ਸਾਧਨ ਭੀ ਬਖਸ਼ਦਾ ਹੈ, ਪਰ ਵੱਡੀ ਮਿਹਰ ਉਸ ਮਾਲਕ ਦੀ ਮਨੁੱਖ ਤੇ ਇਹ ਹੈ ਕਿ ਉਸ ਨੇ ਉੱਤਮ ਮਨੁੱਖਾ ਦੇਹੀ ਦਿੱਤੀ ਹੈ। ਮਨੁੱਖਾ ਦੇਹੀ ਵਿਚ ਹੀ ਉਸ ਦੀ ਕਿਰਪਾ ਦੇ ਪਾਤਰ ਬਣ ਸਕੀਦਾ ਹੈ। ਮਨੁੱਖਾ ਜਨਮ ਵਿਤ ਹੀ ਉਸਦੀ ਮਿਹਰ ਤੇ ਕਿਰਪਾ-ਦ੍ਰਿਸ਼ਟੀ ਲਈ ਉਸ ਅੱਗੇ ਝੋਲੀ ਅੱਡ ਸਕਦੇ ਹਾਂ। ਉਹ ਮਨੁੱਖਾ ਦੇਹੀ ਵਿਚ ਹੀ ਸੱਚੇ ਸੁੱਚੇ ਪ੍ਰੇਮੀਆਂ ਦੀ ਅਰਦਾਸ ਸੁਣ ਕੇ ਮਿਹਰ ਦੇ ਘਰ ਵਿਚ ਆ ਕੇ ਧੁਰੋਂ ਬਖਸ਼ੀਆਂ ਆਤਮਾਵਾਂ ਨੂੰ ਸੰਸਾਰ ਵਿਚ ਭੇਜਦਾ ਹੈ। ਉਨ੍ਹਾਂ ਪਾਸੋਂ ਨਾਮ-ਬਾਣੀ ਦਾ ਪ੍ਰਚਾਰ ਕਰਵਾ ਕੇ ਪਰਮਾਤਮਾ ਵੱਲੋਂ ਭੁੱਲੇ ਲੋਕਾਂ ਨੂੰ ਮਾੜੇ ਪਾਸਿਓਂ ਹਟਾ ਕੇ ਚੰਗੇ ਪਾਸੇ ਲਾਉਣ ਦਾ ਮਹਾਨ ਉਪਕਾਰ ਕਰਾਉਂਦਾ ਹੈ।