ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਦਿਨ ਰੈਣਿ

ਮਾਝ ਮਹਲਾ ੫ (ਪੰਨਾ ੧੩੬)

ਸੇਵੀ ਸਤਿਗੁਰੁ ਆਪਣਾਹਰਿ ਸਿਮਰੀ ਦਿਨਸਭਿ ਰੈਣ।।
ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ।।
ਜਨਮ ਜਨਮ ਕਾ ਵਿਛੁਡ਼ਿਆ ਹਰਿ ਮੇਲਹੁ ਸੱਜਣ ਸੈਣੁ।।
ਜੋ ਜੀਅ ਹਰਿ ਤੇ ਵਿਛੜੇ ਸੇ ਸੁਖਿ ਨ ਵੱਸਨਿ ਭੈਣ।।
ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ।।
ਆਪ ਕਮਾਣੈ ਵਿਛੁੜੀ ਦੋਸ ਨ ਕਾਹੁ ਦੇਣ।।
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰ ਨਾਹੀ ਕਰਣ ਕਰੇਣ।।
ਹਰਿ ਤੁਧ ਵਿਣੁ ਖਾਕੂ  ਰਲੂਣਾ ਕਹੀਐ ਕਿਥੈ ਵੈਣ।।
ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ।।

ਮਲਾਰ ਮਹਲਾ ੫ (ਪੰਨਾ ੧੨੬੯-੭0)

ਮਨ ਮੇਰੇ ਹਰਿ ਕੇ ਚਰਨ ਰਵੀਜੈ।।
ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ।।੧।। ਰਹਾਉ।।
ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ।।
ਧਾਰਿ ਅਨੁਗ੍ਰਹ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ।।1।।
ਤ੍ਰਾਹਿ ਤ੍ਰਾਹਿ ਕਰ ਸਰਨੀ ਜਲਤਉ ਕਿਰਪਾ ਕੀਜੈ।।
ਕਰੁ ਗਹਿ ਲੇਹੁ ਦਾਸ ਅਪੁਨੇ ਕਉ ਨਾਨਕ ਅਪੁਨੋ ਕੀਜੈ।।੨।।੧੨।।੧੭।।

ਮਾਝ ਮਹਲਾ ੫ (ਪੰਨਾ ੧0੮)

ਸਿਮਰਤ ਨਾਮੁ ਰਿਦੈ ਸੁਖੁ ਪਾਇਆ।।
ਕਰਿ ਕਿਰਪਾ ਭਗਤੀ ਪ੍ਰਗਟਾਇਆ।।
ਸੰਤ ਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ।।੧।।
ਜਾਕੈ ਗ੍ਰਿਹਿ ਨਵ ਨਿਧ ਹਰਿ ਭਾਈ।।
ਤਿਸੁ ਮਿਲਿਆ ਜਿਸੁ ਪੁਰਬ ਕਮਾਈ।।
ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭ ਸਭਨਾ ਗਲਾ ਜੋਗਾ ਜੀਉ।।੨।।
ਮਹਿ ਥਾਪਿ ਉਥਾਪਨ ਹਾਰਾ।।
ਆਪ ਇਕੰਤੀ ਆਪ ਪਸਾਰਾ।।
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਿਨ ਵਿਜੋਗਾ ਜੀਉ।।੩।।
ਅੰਚਲਿ ਲਾਇ ਸਭ ਸਿਸਟੀ ਤਰਾਈ।।
ਆਪਣਾ ਨਾਉ ਆਪਿ ਜਪਾਈ।।
ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ।।੪।।੪੧।।੪੮।।

ਆਸਾ ਮਹਲਾ ੫ ਦੁਪਦੇ (ਪੰਨਾ ੪0੪)

ਗੁਰਪ੍ਰਸਾਦਿ ਮੇਰੇ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ।।
ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ।।੧।।
ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ।।
ਖਿਨ ਮਹਿ ਥਾਪਿ ਉਥਾਪਨ ਹਾਰਾ ਤਿਸਤੇ ਤੁਝਹਿ ਡਰਾਵਉ ਰੇ।।੧।।ਰਹਾਉ।।
ਜਬਦੇਖਉ ਪ੍ਰਭ ਅਪੁਨਾ ਸੁਆਮੀ ਤਉ ਅਵਰਿ ਚੀਤਿ ਨ ਪਾਵਉਰੇ।।
ਨਾਨਕ ਦਾਸੁ ਪ੍ਰਭਿ ਆਪਿ ਪਹਿਰਾਇਆ ਪ੍ਰਭ ਭਉ ਮੇਟਿ ਲਿਖਾਵਉ ਰੇ।।੨।੧੨।।੩੧।।

ਗਉੜੀ ਮਹਲਾ ੫ (ਪੰਨਾ ੧੯੧)

ਭਲੇ ਦਿਨਸ ਭਲੇ ਸੰਜੋਗ।।
ਜਿਤੁ ਭੇਟੇ ਪਾਰਬ੍ਰਹਮ ਨਿਰਜੋਗ।।੧।।
ਉਹ ਬੇਲਾ ਕਉ ਹਉ ਬਲਿਜਾਉ ਜਿਤੁ ਮੇਰਾ ਮਨੁ ਜਪ ਹਰਿ ਨਾਉ।।੧।। ਰਹਾਉ।।
ਸਫਲ ਮੂਰਤੁ ਸਫਲ ਉਹ ਘਰੀ।।
ਜਿਤੁ ਰਸਨਾ ਉਚਰ ਹਰਿ ਹਰੀ।।੨।।
ਸਫਲ ਓਹੁ ਮਾਥਾ ਸੰਤ ਨਮਸਕਾਰਸਿ।।
ਚਰਣੁ ਪੁਨੀਤ ਚਲਹਿ ਹਰਿ ਮਾਰਸਿ।।੩।।
ਕਹੁ ਨਾਨਕ ਭਲਾ ਮੇਰਾ ਕਰਮ।।
ਜਿਤ ਭੇਟੇ ਸਾਧੂ ਕੇ ਚਰਨ।।੪।।੬0।।੧੨੯।।

ਗਉੜੀ ਕੀ ਵਾਰ ਮਹਲਾ ੫ ਪਉੜੀ (ਪੰਨਾ ੩੨0)

ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ।।
ਜਮਕੈ ਪੰਥਿ ਨ ਪਾਇਅਹਿ ਫਿਰਿ ਨਾਹੀ ਮਰਣੇ।।
ਜਿਸਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ।।
ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ।।
ਪੋਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ।।੯।।

ਆਸਾ ਮਹਲਾ 5 ਸਲੋਕੁ।। (ਪੰਨਾ 456)

ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ।।
ਨਾਨਕੁ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ।।1।।

ਮਾਝ ਮਹਲਾ ੫ (ਪੰਨਾ ੧0੪)

ਆਉ ਸਾਜਨੁ ਸੰਤੁ ਮੀਤ ਪਿਆਰੇ।।
ਮਿਲਿ ਗਾਵਹੁ ਗੁਣ ਅਗਮ ਅਪਾਰੇ।।
ਗਾਵਤ ਸੁਣਤ ਸਭੈ ਹੀ ਮੁਕਤੇ ਸੇ ਧਿਆਈਐ ਜਿਨਿ ਹਮ ਕੀਏ ਜੀਉ।।੧।।
ਜਨਮ ਜਨਮ ਕੇ ਕਿਲਬਿਖ ਜਾਵਹਿ।।
ਮਨ ਚਿੰਦੇ ਸੋਈ ਫਲ ਪਾਵਹਿ।।
ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ।।੨।।
ਨਾਮੁ ਜਪਤ ਸਰਬ ਸੁਖ ਪਾਈਐ।।
ਸਭੁ ਭਉ ਬਿਨਸੈ ਹਰਿ ਹਰਿ ਧਿਆਈਐ।।
ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ।।੩।।
ਆਇ ਪਇਆ ਤੇਰੀ ਸਰਣਾਈ।।
ਜਿਉ ਭਾਵੈ ਤਿਉ ਲੈਹਿ ਮਿਲਾਈ।।
ਕਰਿ ਕਿਰਪਾ ਪ੍ਰਭ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤ ਪੀਏ ਜੀਉ।।੪।।੨੮।।

 

Loading spinner