ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

11)ਪ੍ਰਭੂ ਮਿਲਣ ਦਾ ਗੁਪਤ ਜੁਗ – ਪੁਰਸ਼ੋਤਮ ਸੰਗਮ ਜੁਗ

ਭਾਰਤ ਵਿਚ ਆਦਿ ਸਨਾਤਨ ਧਰਮ ਦੇ ਲੋਕ ਜਿਵੇਂ ਤਿਉਹਾਰਾਂ ਆਦਿ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ ਤਿਵੇਂ ਹੀ ਉਹ ਪੁਰਸ਼ੋਤਮ ਮਾਹ ਨੂੰ ਵੀ ਮਨਾਉਂਦੇ ਹਨ। ਇਸ ਮਾਹ ਵਿਚ ਲੋਕ ਤੀਰਥ ਯਾਤਰਾ ਦੀ ਖਾਸ ਮਹਿਮਾ ਮੰਨਦੇ ਹਨ ਅਤੇ ਬਹੁਤ ਦਾਨ-ਪੁੰਨ ਵੀ ਕਰਦੇ ਹਨ ਅਤੇ ਅਧਿਆਤਮਿਕ ਗਿਆਨ ਦੀ ਚਰਚਾ ਵਿਚ ਵੀ ਕਾਫੀ ਸਮਾਂ ਦਿੰਦੇ ਹਨ। ਉਹ ਸਵੇਰੇ ਅੰਮ੍ਰਿਤ ਵੇਲੇ ਹੀ ਗੰਗਾ-ਇਸ਼ਨਾਨ ਕਰਨ ਵਿਚ ਬਹੁਤ ਪੁੰਨ ਸਮਝਦੇ ਹਨ।

ਅਸਲ ਵਿਚ “ਪੁਰਸ਼ੋਤਮ” ਸ਼ਬਦ ਪਰਮਪਿਤਾ ਪਰਮਾਤਮਾ ਦਾ ਹੀ ਸੂਚਕ ਹੈ। ਜਿਵੇਂ “ਆਤਮਾ” ਨੂੰ ਪੁਰਖ ਵੀ ਕਿਹਾ ਜਾਂਦਾ ਹੈ ਤਿਵੇਂ ਹੀ ਪਰਮਾਤਮਾ ਦੇ ਲਈ “ਪਰਮ-ਪੁਰਖ” ਅਥਵਾ “ਪੁਰਸ਼ੋਤਮ” ਸ਼ਬਦ ਦਾ ਪ੍ਰਯੋਗ ਹੁੰਦਾ ਹੈ ਕਿਉਂਕਿ ਉਹ ਸਾਰੇ ਪੁਰਖਾਂ (ਆਤਮਾਵਾਂ) ਵਿਚੋਂ ਗਿਆਨ, ਸ਼ਾਂਤੀ, ਪਵਿੱਤਰਤਾ ਅਤੇ ਸ਼ਕਤੀ ਵਿਚ ਉੱਤਮ ਹਨ। “ਪੁਰਸ਼ੋਤਮ ਮਾਹ” ਕਲਜੁਗ ਦੇ ਅਖੀਰ ਅਤੇ ਸਤਜੁਗ ਦੇ ਸ਼ੁਰੂ ਸੰਗਮ ਜੁਗ ਦੀ ਯਾਦ ਦਿਵਾਉਂਦਾ ਹੈ ਕਿਉਂਕਿ ਇਸ ਜੁਗ ਵਿਚ “ਪੁਰਸ਼ੋਤਮ” (ਪਰਮਪਿਤਾ ਪਰਮਾਤਮਾ) ਦਾ ਅਵਤਰਣ ਹੁੰਦਾ ਹੈ। ਸਤਜੁਗ ਦੇ ਸ਼ੁਰੂ ਤੋਂ ਲੈ ਕੇ ਕਲਜੁਗ ਦੇ ਅਖੀਰ ਤਕ ਤਾਂ ਮਨੁੱਖ ਆਤਮਾਵਾਂ ਦਾ ਜਨਮ-ਪੁਨਰ ਜਨਮ ਹੁੰਦਾ ਹੀ ਰਹਿੰਦਾ ਹੈ, ਪਰੰਤੂ ਕਲਜੁਗ ਦੇ ਅਖੀਰ ਵਿਚ ਸਤਜੁਗ ਅਤੇ ਸਤ ਧਰਮ ਦੀ ਉੱਤਮ ਮਰਿਆਦਾ ਦੀ ਫੇਰ ਸਥਾਪਨਾ ਕਰਨ ਦੇ ਲਈ ਪੁਰਸ਼ੋਤਮ (ਪਰਮਾਤਮਾ) ਨੂੰ ਆਉਣਾ ਪੈਂਦਾ ਹੈ। ਇਸ “ਸੰਗਮ ਜੁਗ” ਵਿਚ ਪਰਮਪਿਤਾ ਪਰਮਾਤਮਾ ਮਨੁੱਖ ਆਤਮਾਵਾਂ ਨੂੰ ਗਿਆਨ ਅਤੇ ਸਹਿਜ ਰਾਜ ਯੋਗ ਸਿਖਾ ਕੇ ਵਾਪਸ ਪਰਮ ਧਾਮ ਜਾਂ ਬ੍ਰਹਮ ਲੋਕ ਵਿਚ ਲੈ ਜਾਂਦੇ ਹਨ ਅਤੇ ਦੂਜੀਆਂ ਮਨੁੱਖ ਆਤਮਾਵਾਂ ਨੂੰ ਸ੍ਰਿਸ਼ਟੀ ਦੇ ਮਹਾ ਵਿਨਾਸ਼ ਦੇ ਦੁਆਰਾ ਅ-ਸਰੀਰੀ ਕਰਕੇ ਮੁਕਤੀ ਧਾਮ ਲੈ ਜਾਂਦੇ ਹਨ ਤੇ ਦੂਜੀਆਂ ਮਨੁੱਖ ਆਤਮਾਵਾਂ ਸ਼ਿਵਪੁਰੀ ਅਥਵਾ ਵਿਸ਼ਨੂੰ ਪੁਰੀ ਦੀ ਅਵਿਅਕਤ (ਬਿਨਾ ਸਰੀਰ ਦੇ) ਅਤੇ ਅਧਿਆਤਮਿਕ ਯਾਤਰਾ ਕਰਦੀਆਂ ਹਨ ਅਤੇ ਗਿਆਨ-ਚਰਚਾ ਜਾਂ ਗਿਆਨ-ਗੰਗਾ ਵਿਚ ਇਸ਼ਨਾਨ ਕਰਕੇ ਪਾਵਨ ਬਣਦੀਆਂ ਹਨ। ਪਰੰਤੂ ਅਜ ਲੋਕ ਇਨ੍ਹਾਂ ਭੇਦਾਂ ਨੂੰ ਨਾ ਜਾਨਣ ਦੇ ਕਾਰਨ ਗੰਗਾ ਨਦੀ ਵਿਚ ਇਸ਼ਨਾਨ ਕਰਦੇ ਹਨ ਅਤੇ ਸ਼ਿਵ ਤੇ ਵਿਸ਼ਨੂੰ ਦੀ ਸਥੂਲ ਯਾਦਗਾਰਾਂ ਦੀ ਹੀ ਯਾਤਰਾ ਕਰਦੇ ਹਨ।

ਅਸਲ ਵਿਚ “ਪੁਰਸ਼ੋਤਮ ਮਾਹ” ਵਿਚ ਜਿਹੜੇ ਦਾਨ ਦਾ ਮਹੱਤਵ ਹੈ, ਉਹ ਦਾਨ ਪੰਜ ਵਿਕਾਰਾਂ ਦਾ ਨਾਮ ਹੈ। ਪਰਮਪਿਤਾ ਪਰਮਾਤਮਾ ਜਦੋਂ ਪੁਰਸ਼ੋਤਮ ਜੁਗ ਵਿਚ ਅਵਤਰਿਤ ਹੁੰਦੇ ਹਨ ਤਾਂ ਮਨੁੱਖ ਆਤਮਾਵਾਂ ਨੂੰ ਬੁਰਾਈਆਂ ਜਾਂ ਵਿਕਾਰਾਂ ਦਾ ਦਾਨ ਦੇਣ ਦੀ ਸਿੱਖਿਆ ਦੇਂਦੇ ਹਨ। ਇਸ ਪ੍ਰਕਾਰ ਉਹ ਕਾਮ-ਕ੍ਰੋਧ ਆਦਿ ਵਿਕਾਰਾਂ ਨੂੰ ਤਿਆਗ ਉੱਤਮ ਮਰਿਆਦਾ ਵਾਲੇ ਬਣ ਜਾਂਦੇ ਹਨ ਅਤੇ ਉਸ ਤੋਂ ਬਾਅਦ ਸਤਜੁਗ, ਦੇਵ ਜੁਗ ਜਾਂ ਸਵਰਗ ਦਾ ਆਰੰਭ ਹੋ ਜਾਂਦਾ ਹੈ। ਅਜ ਜੇਕਰ ਇਨ੍ਹਾਂ ਭੇਦਾਂ ਨੂੰ ਜਾਣ ਕੇ ਮਨੁੱਖ ਵਿਕਾਰਾਂ ਦਾ ਦਾਨ ਦੇਵੇ, ਗਿਆਨ-ਗੰਗਾ ਵਿਚ ਰੋਜ਼ਾਨਾ ਇਸ਼ਨਾਨ ਕਰੇ ਅਤੇ ਯੋਗ ਰਾਹੀਂ ਦੇਹ ਤੋਂ ਨਿਆਰਾ ਹੋ ਕੇ ਸੱਚੀ ਅਧਿਆਤਮਿਕ ਯਾਤਰਾ ਕਰੇ ਤਾਂ ਵਿਸ਼ਵ ਵਿਚ ਦੁਬਾਰਾ ਸੁਖ-ਸ਼ਾਂਤੀ ਸੰਪੰਨ ਰਾਮ ਰਾਜ (ਸਵਰਗ) ਦੀ ਸਥਾਪਨਾ ਹੋ ਜਾਵੇਗੀ ਅਤੇ ਨਰ ਅਤੇ ਨਾਰੀ ਨਰਕ ਚੋਂ ਨਿਕਲ ਸਵਰਗ ਵਿਚ ਪਹੁੰਚ ਜਾਣਗੇ।

ਇਥੇ ਸੰਗਮ ਜੁਗ ਵਿਚ ਸਫੇਦ-ਵਸਤਰਧਾਰੀ ਪ੍ਰਜਾਪਿਤਾ ਬ੍ਰਹਮਾ, ਜਗਦੰਬਾ ਸਰਸਵਤੀ ਅਤੇ ਕੁਝ ਮੁਖ ਵੰਸ਼ੀ ਬ੍ਰਾਹਮਣ ਅਤੇ ਬ੍ਰਾਹਮਣੀਆਂ ਨੂੰ ਪਰਮਪਿਤਾ ਪਰਮਾਤਮਾ ਸ਼ਿਵ ਨਾਲ ਯੋਗ ਲਗਾਉਂਦੇ ਵਿਖਾਇਆ ਗਿਆ ਹੈ। ਇਸ ਰਾਜ ਯੋਗ ਦੁਆਰਾ ਹੀ ਮਨ ਦੀ ਮੈਲ ਸਾਫ ਹੁੰਦੀ ਹੈ, ਪਿਛਲੇ ਵਿਕਰਮ ਭਸਮ ਹੁੰਦੇ ਹਨ ਅਤੇ ਸੰਸਕਾਰ ਸਤ ਪ੍ਰਧਾਨ ਬਣਦੇ ਹਨ। ਇਸੇ ਤਰ੍ਹਾਂ ਖੱਬੇ ਪਾਸੇ ਨਰਕ ਦੇ ਵਿਅਕਤੀ ਗਿਆਨ ਅਤੇ ਯੋਗ ਦੀ ਅਗਨੀ ਜਲਾ ਕੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਇਸ ਸੂਖਮ ਅਗਨੀ ਵਿਚ ਸਵਾਹ ਕਰਦੇ ਦਿਖਾਏ ਗਏ ਹਨ। ਇਸ ਦੇ ਨਤੀਜੇ ਵਜੋਂ ਉਹ ਨਰ ਤੋਂ ਨਾਰਾਇਣ ਅਤੇ ਨਾਰੀ ਤੋਂ ਸ੍ਰੀ ਲਕਸ਼ਮੀ ਬਣ ਕੇ ਅਰਥਾਤ “ਮਨੁੱਖ ਤੋਂ ਦੇਵਤਾ” ਪਦਵੀ ਦਾ ਅਧਿਕਾਰ ਪਾ ਕੇ ਸੁਖ ਧਾਮ, ਬੈਕੁੰਠ ਅਥਵਾ ਸਵਰਗ ਦੇ ਪਵਿੱਤਰ ਅਤੇ ਸੰਪੂਰਨ ਸੁਖ-ਸ਼ਾਂਤੀ ਸੰਪੰਨ ਸਵਰਾਜ ਦੇ ਅਧਿਕਾਰੀ ਬਣੇ ਹਨ।
ਮਲੂਮ ਰਹੇ ਕਿ ਵਰਤਮਾਨ ਸਮੇਂ ਇਹ ਸੰਗਮ ਜੁਗ ਹੀ ਚਲ ਰਿਹਾ ਹੈ। ਹੁਣ ਇਹ ਕਲਜੁਗੀ ਸ੍ਰਿਸ਼ਟੀ ਨਰਕ ਅਰਥਾਤ ਦੁਖ ਧਾਮ ਹੈ, ਹੁਣ ਨਿਕਟ ਭਵਿੱਖ ਵਿਚ ਸਤਜੁਗ ਆਉਣ ਵਾਲਾ ਹੈ ਜਦ ਕਿ ਇਹੋ ਸ੍ਰਿਸ਼ਟੀ ਸੁਖ ਧਾਮ ਹੋਵੇਗੀ। ਇਸ ਵਾਸਤੇ ਹੁਣ ਸਾਨੂੰ ਪਵਿੱਤਰ ਅਤੇ ਯੋਗੀ ਬਣਨਾ ਚਾਹੀਦਾ ਹੈ।

 

Loading spinner