12)ਮਨੁੱਖ ਦੇ 84 ਜਨਮਾਂ ਦੀ ਨਿਰਾਲੀ ਕਹਾਣੀ
ਮਨੁੱਖ ਆਤਮਾ ਸਾਰੇ ਕਲਪ ਵਿਚ ਜਿਆਦਾ ਤੋਂ ਜਿਆਦਾ ਕੁਲ 84 ਜਨਮ ਲੈਂਦੀ ਹੈ, ਉਹ 84 ਲੱਖ ਜੂਨੀਆਂ ਵਿਚ ਪੁਨਰ ਜਨਮ ਨਹੀਂ ਲੈਂਦੀ। ਮਨੁੱਖ ਆਤਮਾਵਾਂ ਦੇ 84 ਜਨਮਾਂ ਦੇ ਚੱਕਰ ਨੂੰ ਹੀ 84 ਪੌੜੀਆਂ ਦੇ ਰੂਪ ਵਿਚ ਦਰਸਾਇਆ ਗਿਆ ਹੈ। ਕਿਉਂਕਿ ਪ੍ਰਜਾਪਤ ਬ੍ਰਹਮਾ ਅਤੇ ਜਗਦੰਬਾ ਸਰਸਵਤੀ ਮਨੁੱਖ ਸਮਾਜ ਦੇ ਆਦਿ ਪਿਤਾ ਅਤੇ ਆਦਿ ਮਾਤਾ ਹਨ, ਇਸ ਲਈ ਉਨ੍ਹਾਂ ਦੇ 84 ਜਨਮਾਂ ਦਾ ਸੰਖੇਪ ਵਰਣਨ ਕਰਨ ਨਾਲ ਦੂਜੀਆਂ ਮਨੁੱਖ ਆਤਮਾਵਾਂ ਦਾ ਵੀ ਵਰਣਨ ਉਨ੍ਹਾਂ ਦੇ ਵਿਚ ਆ ਜਾਵੇਗਾ। ਅਸੀਂ ਇਹ ਦੱਸ ਆਏ ਹਾਂ ਕਿ ਬ੍ਰਹਮਾ ਅਤੇ ਸਰਸਵਤੀ ਸੰਗਮ ਜੁਗ ਵਿਚ ਪਰਮਪਿਤਾ ਸ਼ਿਵ ਦੇ ਗਿਆਨ ਅਤੇ ਯੋਗ ਰਾਹੀਂ ਸਤਜੁਗ ਦੇ ਸ਼ੁਰੂ ਵਿਚ ਸ੍ਰੀ ਨਾਰਾਇਣ ਅਤੇ ਸ੍ਰੀ ਲਕਸ਼ਮੀ ਪਰ ਪ੍ਰਾਪਤ ਕਰਦੇ ਹਨ।
ਸਤਜੁਗ ਅਤੇ ਤ੍ਰੇਤਾ ਜੁਗ ਵਿਚ 21 ਜਨਮ ਪੂਜ ਦੇਵ ਪਦ
ਚਿਤਰ ਵਿਚ ਵਿਖਾਇਆ ਗਿਆ ਹੈ ਕਿ ਸਤਜੁਗ ਦੇ 1250 ਸਾਲਾਂ ਵਿਚ ਸ੍ਰੀ ਲਕਸ਼ਮੀ-ਸ੍ਰੀ ਨਾਰਾਇਣ 100 ਫੀਸਦੀ ਸੁਖ-ਸ਼ਾਂਤੀ ਸੰਪੰਨ 8 ਜਨਮ ਲੈਂਦੇ ਹਨ। ਇਸ ਲਈ ਭਾਰਤ ਵਿਚ ਅੱਠ ਦੀ ਗਿਣਤੀ ਸ਼ੁਭ ਮੰਨੀ ਗਈ ਹੈ ਅਤੇ ਕਈ ਲੋਕ ਸਿਰਫ 8 ਮਣਕਿਆਂ ਦੀ ਮਾਲਾ ਸਿਮਰਦੇ ਹਨ ਅਤੇ ਅਸ਼ਟ ਦੇਵਤਿਆਂ ਦੀ ਵੀ ਪੂਜਾ ਕਰਦੇ ਹਨ। ਸ਼੍ਰੇਸ਼ਟ ਸਥਿਤੀ ਵਾਲੇ ਇਨ੍ਹਾਂ 8 ਨਾਰਾਇਣੀ ਜਨਮਾਂ ਨੂੰ ਇਥੇ 8 ਪੌੜੀਆਂ ਦੇ ਰੂਪ ਵਿਚ ਦਰਸਾਇਆ ਗਿਆ ਹੈ। ਫੇਰ ਤ੍ਰੇਤਾ ਜੁਗ ਦੇ 1250 ਸਾਲਾਂ ਵਿਚ ਉਹ 14 ਕਲਾ ਸੰਪੂਰਨ ਸ੍ਰੀ ਸੀਤਾ ਅਤੇ ਸ੍ਰੀ ਰਾਮ ਚੰਦਰ ਦੇ ਵੰਸ਼ ਵਿਚ ਪੂਜ ਰਾਜਾ ਰਾਣੀ ਜਾਂ ਸ਼੍ਰੇਸ਼ਟ ਪੂਜਾ ਦੇ ਰੂਪ ਵਿਚ ਕੁਲ 12 ਜਨਮ ਲੈਂਦੇ ਹਨ। ਇਸ ਪ੍ਰਕਾਰ ਸਤਜੁਗ ਅਤੇ ਤ੍ਰੇਤਾ ਜੁਗ ਦੇ ਕੁਲ 2500 ਸਾਲਾਂ ਵਿਚ ਸੰਪੂਰਨ ਪਵਿੱਤਰਤਾ, ਸੁਖ, ਸ਼ਾਂਤੀ ਅਤੇ ਸੁਅਸਥ ਸੰਪੰਨ 21 ਦੈਵੀ ਜਨਮ ਲੈਂਦੇ ਹਨ। ਇਸੇ ਲਈ ਹੀ ਪ੍ਰਸਿੱਧ ਹੈ ਕਿ ਗਿਆਨ ਰਾਹੀਂ ਮਨੁੱਖ ਦੇ 21 ਜਨਮ ਅਥਵਾ 21 ਪੀੜ੍ਹੀਆਂ ਦੇ ਲਈ ਤਰ ਜਾਂਦਾ ਹੈ।
ਦੁਆਪਰ ਜੁਗ ਅਤੇ ਕਲਜੁਗ ਵਿਚ ਕੁਲ 63 ਜਨਮ ਜੀਵਨ-ਬੰਧ
ਫੇਰ ਸੁਖ ਦੀ ਪ੍ਰਾਲਬਧ ਸਮਾਪਤ ਹੋਣ ਤੋਂ ਬਾਅਦ, ਉਹ ਦੁਆਪਰ ਜੁਗ ਦੇ ਸ਼ੁਰੂ ਵਿਚ ਪੁਜਾਰੀ ਸਥਿਤੀ ਨੂੰ ਪ੍ਰਾਪਤ ਹੁੰਦੇ ਹਨ। ਸਭ ਤੋਂ ਪਹਿਲਾਂ ਤਾਂ ਉਹ ਨਿਰਾਕਾਰ ਪਰਮ ਪਿਤਾ ਪਰਮਾਤਮਾ ਸ਼ਿਵ ਦੀ ਹੀਰੇ ਦੀ ਮੂਰਤੀ ਬਣਾ ਕੇ ਸਮੁੱਚੀ ਭਾਵਨਾ ਨਾਲ ਉਸਦੀ ਪੂਜਾ ਕਰਦੇ ਹਨ। ਹੌਲੀ ਹੌਲੀ ਉਹ ਸੂਖਮ ਦੇਵਤਿਆਂ ਅਰਥਾਤ ਵਿਸ਼ਨੂੰ ਅਤੇ ਸ਼ੰਕਰ ਦੀ ਵੀ ਪੂਜਾ ਕਰਦੇ ਹਨ ਅਤੇ ਬਾਅਦ ਵਿਚ ਅਗਿਆਨਤਾ ਅਤੇ ਆਤਮ-ਵਿਸਿਮਰਤੀ ਦੇ ਕਾਰਣ ਉਹ ਆਪਣੇ ਹੀ ਪਹਿਲਾਂ ਵਾਲੇ ਸ੍ਰੀ ਨਾਰਾਇਣ ਅਤੇ ਸ੍ਰੀ ਲਕਸ਼ਮੀ ਰੂਪ ਦੀ ਵੀ ਪੂਜਾ ਸ਼ੁਰੂ ਕਰ ਦੇਂਦੇ ਹਨ। ਇਸ ਲਈ ਕਹਾਵਤ ਪ੍ਰਸਿੱਧ ਹੈ ਕਿ “ਜੋ ਖੁਦ ਕਦੇ ਪੂਜ ਸਨ, ਬਾਅਦ ਵਿਚ ਉਹ ਆਪਣੇ-ਆਪ ਪੁਜਾਰੀ ਬਣ ਗਏ”। ਸ੍ਰੀ ਲਕਸ਼ਮੀ ਅਤੇ ਸ੍ਰੀ ਨਾਰਾਇਣ ਦੀਆਂ ਆਤਮਾਵਾਂ ਨੇ ਦੁਆਪਰ ਜੁਗ ਦੇ 1250 ਸਾਲਾਂ ਵਿਚ ਇਸ ਤਰ੍ਹਾਂ ਦੀ ਪੁਜਾਰੀ ਸਥਿਤੀ ਵਿਚ ਅੱਡ ਨਾਂ-ਰੂਪ ਨਾਲ, ਵੈਸ਼-ਵੰਸ਼ੀ ਭਗਤ-ਸ਼ਰੋਮਣੀ ਰਾਜਾ, ਰਾਣੀ ਅਥਵਾ ਸੁਖੀ ਪ੍ਰਜਾ ਦੇ ਰੂਪ ਵਿਚ ਕੁਲ 21 ਜਨਮ ਲਏ।
ਇਸ ਦੇ ਬਾਅਦ ਕਲਜੁਗ ਸ਼ੁਰੂ ਹੋਇਆ। ਹੁਣ ਤਾਂ ਸੂਖਮ ਲੋਕ ਅਤੇ ਸਾਕਾਰ ਲੋਕ ਦੇ ਦੇਵੀ ਦੇਵਤਿਆਂ ਦੀ ਪੂਜਾ ਆਦਿ ਦੇ ਸਿਵਾਏ ਤੱਤ ਪੂਜਾ ਵੀ ਸ਼ੁਰੂ ਹੋ ਗਈ। ਇਸ ਪ੍ਰਕਾਰ, ਭਗਤੀ ਵੀ ਵਿਭਚਾਰੀ ਹੋ ਗਈ। ਇਹ ਅਵਸਥਾ ਸ੍ਰਿਸ਼ਟੀ ਦੀ ਤਮ ਪ੍ਰਧਾਨ ਅਥਵਾ ਸ਼ੂਦਰ ਅਵਸਥਾ ਸੀ। ਇਸ ਕਾਲ ਵਿਚ ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ ਨਿਰਦਈ ਰੂਪ ਧਾਰਨ ਕਰਦੇ ਗਏ। ਕਲਜੁਗ ਦੇ ਅਖੀਰ ਵਿਚ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਵੰਸ਼ ਦੇ ਦੂਜੇ ਲੋਕਾਂ ਨੇ ਕੁਲ 42 ਜਨਮ ਲਏ।
ਉਪਰੋਕਤ ਤੋਂ ਸਪਸ਼ਟ ਹੈ ਕਿ ਕੁਲ 5000 ਸਾਲਾਂ ਵਿਚ ਉਨ੍ਹਾਂ ਦੀ ਆਤਮਾ ਪੂਜ ਅਤੇ ਪੁਜਾਰੀ ਅਵਸਥਾ ਵਿਚ ਕੁਲ 84 ਜਨਮ ਲੈਂਦੀ ਹੈ। ਹੁਣ ਉਹ ਪੁਰਾਣੀ, ਪਤਿਤ ਦੁਨੀਆਂ ਵਿਚ 63 ਜਨਮ ਲੈ ਚੁਕੀ ਹੈ। ਹੁਣ ਉਨ੍ਹਾਂ ਦੇ ਅਖੀਰਲੇ ਅਰਥਾਤ 84ਵੇਂ ਜਨਮ ਦੀ ਵਾਨਪ੍ਰਸਥ ਅਵਸਥਾ ਵਿਚ ਪਰਮਪਿਤਾ ਪਰਮਾਤਮਾ ਸ਼ਿਵ ਨੇ ਉਨ੍ਹਾਂ ਦਾ ਨਾਂ “ਪ੍ਰਜਾਪਿਤਾ ਬ੍ਰਹਮਾ” ਅਤੇ ਉਨ੍ਹਾਂ ਦੀ ਮੁਖਵੰਸ਼ੀ ਕੰਨਿਆ ਦਾ ਨਾਂ “ਜਗਦੰਬਾ ਸਰਸਵਤੀ” ਰਖਿਆ ਹੈ। ਇਸ ਪ੍ਰਕਾਰ ਦੇਵਤਾ-ਵੰਸ਼ ਦੀਆਂ ਦੂਜੀਆਂ ਆਤਮਾਵਾਂ ਦੀ 5000 ਸਾਲਾਂ ਵਿਚ ਜਿਆਦਾ ਤੋਂ ਜਿਆਦਾ 84 ਜਨਮ ਲੈਂਦੀਆਂ ਹਨ। ਇਸ ਲਈ ਭਾਰਤ ਵਿਚ ਜਨਮ-ਮਰਨ ਦੇ ਚੱਕਰ ਨੂੰ “ਚੌਰਾਸੀ ਦਾ ਚੱਕਰ” ਵੀ ਕਹਿੰਦੇ ਹਨ ਅਤੇ ਕਈ ਦੇਵੀਆਂ ਦੇ ਮੰਦਰਾਂ ਵਿਚ 84 ਘੰਟੇ ਵੀ ਲੱਗੇ ਹੁੰਦੇ ਹਨ ਅਤੇ ਉਨ੍ਹਾਂ ਨੂੰ “84 ਘੰਟਿਆਂ ਵਾਲੀ ਦੇਵੀ” ਦੇ ਨਾਂ ਨਾਲ ਲੋਕ ਯਾਦ ਕਰਦੇ ਹਨ।