ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

19)ਮਨੁੱਖ-ਜੀਵਨ ਦਾ ਉਦੇਸ਼ ਕੀ ਹੈ?

ਮਨੁੱਖ ਦਾ ਵਰਤਮਾਨ ਜੀਵਨ ਬਹੁਤ ਅਨਮੋਲ ਹੈ ਕਿਉਂਕਿ ਹੁਣ ਸੰਗਮ ਯੁਗ ਵਿਚ ਹੀ ਉਹ ਸਰਵੋਤਮ ਪੁਰਸ਼ਾਰਥ ਕਰਕੇ ਜਨਮ ਜਨਮਾਂਤਰ ਦੇ ਲਈ ਸਰਵੋਤਮ ਪ੍ਰਾਲਬਧ ਬਣਾ ਸਕਦਾ ਹੈ ਅਤੇ ਅਤੁੱਲ ਹੀਰੇ-ਤੁਲ ਕਮਾਈ ਕਰ ਸਕਦਾ ਹੈ । ਉਹ ਇਸੇ ਜਨਮ ਵਿਚ ਸ੍ਰਿਸ਼ਟੀ ਦਾ ਮਾਲਿਕ ਅਥਵਾ ਜਗਤ ਜੀਤ ਬਣਨ ਦਾ ਪੁਰਸ਼ਾਰਥ ਕਰ ਸਕਦਾ ਹੈ ਪਰੰਤੂ ਅੱਜ ਮਨੁੱਖ ਨੂੰ ਜੀਵਨ ਦਾ ਨਿਸ਼ਾਨਾ ਨਾ ਪਤਾ ਹੋਣ ਕਾਰਣ ਉਹ ਸਰਵੋਤਮ ਪੁਰਸ਼ਾਰਥ ਕਰਨ ਦੀ ਬਜਾਏ ਇਸ ਨੂੰ ਵਿਸ਼ੇ ਵਿਕਾਰਾਂ ਵਿਚ ਗੁਆ ਰਿਹਾ ਹੈ ਅਥਵਾ ਥੋੜ੍ਹੇ ਸਮੇਂ ਦੀ ਪ੍ਰਾਪਤੀ ਵਿਚ ਹੀ ਲੱਗਾ ਰਿਹਾ ਹੈ। ਅੱਜ ਉਹ ਲੌਕਿਕ ਸਿੱਖਿਆ ਦੁਆਰਾ ਹੀ ਵਕੀਲ, ਡਾਕਟਰ, ਇੰਜੀਨੀਅਰ ਬਣਨ ਦਾ ਪੁਰਸ਼ਾਰਥ ਕਰ ਰਿਹਾ ਹੈ ਅਤੇ ਕੋਈ ਤਾਂ ਰਾਜਨੀਤੀ ਵਿਚ ਹਿੱਸਾ ਲੈ ਕੇ ਦੇਸ਼ ਦਾ ਨੇਤਾ, ਮੰਤਰੀ ਅਥਵਾ ਪ੍ਰਧਾਨ ਮੰਤਰੀ ਬਣਨ ਦੇ ਉੱਦਮ ਵਿਚ ਲੱਗਾ ਹੋਇਆ ਹੈ। ਦੂਜਾ ਕੋਈ ਇਨ੍ਹਾਂ ਸਾਰਿਆਂ ਦਾ ਸੰਨਿਆਸ ਕਰਕੇ, ਸੰਨਿਆਸੀ ਬਣ ਕੇ ਹੀ ਰਹਿਣਾ ਚਾਹੁੰਦਾ ਹੈ। ਪਰੰਤੂ ਸਾਰੇ ਜਾਣਦੇ ਹਨ ਕਿ ਇਸ ਮ੍ਰਿਤੂ ਲੋਕ ਵਿਚ ਤਾਂ ਰਾਜਾ-ਰਾਣੀ, ਨੇਤਾ, ਵਕੀਲ, ਇੰਜੀਨੀਅਰ, ਡਾਕਟਰ, ਸੰਨਿਆਸੀ ਆਦਿ ਕੋਈ ਵੀ ਪੂਰਣ ਸੁਖੀ ਨਹੀਂ ਹੈ। ਸਾਰਿਆਂ ਨੂੰ ਤਨ ਦਾ ਰੋਗ, ਮਨ ਦੀ ਅਸ਼ਾਂਤੀ, ਧਨ ਦੀ ਘਾਟ, ਜਨਤਾ ਦੀ ਚਿੰਤਾ ਜਾਂ ਪ੍ਰਕਿਰਿਆ ਦੇ ਦੁਆਰਾ ਕੋਈ ਮੁਸੀਬਤ, ਕੁਝ-ਨਾ-ਕੁਝ ਤਾਂ ਦੁਖ ਚਿੰਬੜਿਆ ਹੀ ਹੋਇਆ ਹੈ। ਇਸ ਤਰ੍ਹਾਂ ਇਨ੍ਹਾਂ ਦੀ ਪ੍ਰਾਪਤੀ ਨਾਲ ਮਨੁੱਖ-ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਮਨੁੱਖ ਤਾਂ ਸੰਪੂਰਨ ਪਵਿੱਤਰਤਾ, ਸਦਾ ਸੁਖ ਅਤੇ ਸਥਾਈ ਸ਼ਾਂਤੀ ਚਾਹੁੰਦਾ ਹੈ।

ਜੀਵਨ ਉਦੇਸ਼ ਵਾਲੇ ਚਿਤਰ ਵਿਚ ਵਿਖਾਇਆ ਗਿਆ ਹੈ ਕਿ ਮਨੁੱਖ-ਜੀਵਨ ਦਾ ਉਦੇਸ਼ ਮੁਕਤੀ ਦੀ ਪ੍ਰਾਪਤੀ ਅਥਵਾ ਬੈਕੁੰਠ ਵਿਚ ਸੰਪੂਰਨ ਸੁਖ-ਸ਼ਾਂਤੀ ਸ੍ਰੀ ਨਾਰਾਇਣ ਜਾਂ ਸ੍ਰੀ ਲਕਸ਼ਮੀ ਪਦਵੀ ਦੀ ਪ੍ਰਾਪਤੀ ਹੀ ਹੈ ਕਿਉਂਕਿ ਬੈਕੁੰਠ ਦੇ ਦੇਵਤਾ ਤਾਂ ਅਮਰ ਮੰਨੇ ਗਏ ਹਨ, ਉਨ੍ਹਾਂ ਦੀ ਅਕਾਲ ਮ੍ਰਿਤੂ ਨਹੀਂ ਹੁੰਦੀ, ਉਨ੍ਹਾਂ ਦੀ ਕਾਇਆ ਹਮੇਸ਼ਾ ਨਿਰੋਗੀ ਹੁੰਦੀ ਹੈ ਅਤੇ ਉਨ੍ਹਾਂ ਦੇ ਖਜਾਨੇ ਵਿਚ ਕਿਸੇ ਪ੍ਰਕਾਰ ਦੀ ਘਾਟ ਨਹੀਂ ਹੁੰਦੀ। ਇਸ ਲਈ ਹੀ ਤਾਂ ਮਨੁੱਖ ਸਵਰਗ ਅਥਵਾ ਬੈਕੁੰਠ ਨੂੰ ਯਾਦ ਕਰਦੇ ਹਨ ਅਤੇ ਜਦੋਂ ਉਨ੍ਹਾਂ ਦਾ ਕੋਈ ਪਿਆਰਾ ਸਬੰਧੀ ਸਰੀਰ ਛੱਡਦਾ ਹੈ ਤਾਂ ਉਹ ਕਹਿੰਦੇ ਹਨ ਕਿ “ਉਹ ਸਵਰਗ ਸਿਧਾਰ ਗਿਆ ਹੈ।”

ਇਸ ਪਦਵੀ ਦੀ ਪ੍ਰਾਪਤੀ ਖੁਦ ਪਰਮਾਤਮਾ ਈਸ਼ਵਰੀ ਵਿੱਦਿਆ ਦੁਆਰਾ ਕਰਾਉਂਦੇ ਹਨ।

ਇਸ ਮਨੋਰਥ ਦੀ ਪ੍ਰਾਪਤੀ ਕੋਈ ਮਨੁੱਖ, ਅਰਥਾਤ ਕੋਈ ਸਾਧੂ-ਸੰਨਿਆਸੀ, ਗੁਰੂ ਜਾਂ ਜਗਤ ਗੁਰੂ ਨਹੀਂ ਕਰਾ ਸਕਦਾ ਸਗੋਂ ਇਹ ਦੋ ਤਾਜਾਂ ਵਲਾ ਦੇਵ-ਪਦ ਅਥਵਾ ਰਾਜਾ-ਰਾਣੀ ਪਦ ਤਾਂ ਗਿਆਨ ਦੇ ਸਾਗਰ ਪਰਮਪਿਤਾ ਪਰਮਾਤਮਾ ਸ਼ਿਵ ਕੋਲੋਂ ਪ੍ਰਜਾਪਿਤਾ ਬ੍ਰਹਮਾ ਦੁਆਰਾ ਈਸ਼ਵਰੀ ਗਿਆਨ ਅਤੇ ਸਹਿਜ ਰਾਜ ਯੋਗ ਦੇ ਅਭਿਆਸ ਨਾਲ ਪ੍ਰਾਪਤ ਹੁੰਦਾ ਹੈ।

ਇਸ ਲਈ ਹੁਣ ਜਦਕਿ ਪਰਮ ਪਿਤਾ ਪਰਮਾਤਮਾ ਸ਼ਿਵ ਨੇ ਇਸ ਸਰਵੋਤਮ ਈਸ਼ਵਰੀ ਵਿੱਦਿਆ ਦੀ ਸਿੱਖਿਆ ਦੇਣ ਦੇ ਲਈ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ-ਵਿਦਿਆਲਾ ਦੀ ਸਥਾਪਨਾ ਕੀਤੀ ਹੈ ਤਾਂ ਸਾਰੇ ਨਰ-ਨਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਗ੍ਰਹਿਸਥ ਵਿਚ ਰਹਿੰਦੇ ਹੋਏ, ਆਪਣਾ ਕਾਰਜ-ਧੰਦਾ ਕਰਦੇ ਹੋਏ, ਰੋਜ਼ਾਨਾ ਇਕ-ਦੋ ਘੰਟਾ ਕੱਢ ਕੇ ਆਪਣੇ ਭਵਿੱਖ ਵਿਚ ਜਨਮ-ਜਨਮਾਂਤਰ ਦੇ ਕਲਿਆਣ ਦਾ ਲਈ ਇਸ ਸਰਵੋਤਮ ਅਤੇ ਸਹਜਿ ਸਿੱਖਿਆ ਨੂੰ ਪ੍ਰਾਪਤ ਕਰਨ।

ਇਸ ਵਿੱਦਿਆ ਦੀ ਪ੍ਰਾਪਤ ਦੇ ਲਈ ਤਾਂ ਕੁਝ ਵੀ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਲਈ ਇਸ ਨੂੰ ਤਾਂ ਗਰੀਬ ਵਿਅਕਤੀ ਵੀ ਪ੍ਰਾਪਤ ਕਰ ਕੇ ਆਪਣਾ ਸੁਭਾਗ ਬਣਾ ਸਕਦੇ ਹਨ। ਇਸ ਵਿੱਦਿਆ ਨੂੰ ਤਾਂ ਕੰਨਿਆਵਾਂ, ਮਾਤਾਵਾਂ, ਬੁੱਢੇ, ਛੋਟੇ ਬੱਚਿਆਂ ਅਤੇ ਦੂਜੇ ਸਾਰਿਆਂ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਹੈ ਕਿਉਂਕਿ ਆਤਮਾ ਦੀ ਦ੍ਰਿਸ਼ਟੀ ਨਾਲ ਤਾਂ ਸਾਰੇ ਪਰਮਪਿਤਾ ਪਰਮਾਤਮਾ ਦੀ ਸੰਤਾਨ ਹਨ।
ਹੁਣ ਨਹੀਂ ਤਾਂ ਕਦੇ ਵੀ ਨਹੀਂ।

ਵਰਤਮਾਨ ਜਨਮ ਸਾਰਿਆਂ ਦਾ ਅਖੀਰਲਾ ਜਨਮ ਹੈ। ਇਸ ਲਈ, ਹੁਣ ਇਹ ਪੁਰਸ਼ਾਰਥ ਨਾ ਕੀਤਾ ਤਾਂ ਫੇਰ ਇਹ ਕਦੇ ਵੀ ਨਹੀਂ ਹੋ ਸਕੇਗਾ ਕਿਉਂਕਿ ਖੁਦ ਗਿਆਨ-ਸਾਗਰ ਪਰਮਾਤਮਾ ਦੁਆਰਾ ਦਿੱਤਾ ਹੋਇਆ ਮੂਲ ਗੀਤਾ ਗਿਆਨ ਕਲਪ ਵਿਚ ਇਕੋ ਵਾਰ ਇਸ ਕਲਿਆਣਕਾਰੀ ਸੰਗਮ ਯੁਗ ਵਿਚ ਹੀ ਪ੍ਰਾਪਤ ਹੋ ਸਕਦਾ ਹੈ।

 

Loading spinner