24)ਰਾਜਯੋਗ ਦਾ ਆਧਾਰ ਤੇ ਵਿਧੀ
ਸੰਪੂਰਨ ਸਥਿਤੀ ਨੂੰ ਪ੍ਰਾਪਤ ਕਰਨ ਲਈ ਅਤੇ ਜਲਦੀ ਹੀ ਆਧਿਆਤਮਕਤਾ ਵਿਚ ਉੱਨਤੀ ਪ੍ਰਾਪਤ ਕਰਨ ਲਈ ਮਨੁੱਖ ਨੂੰ ਰਾਜਯੋਗ ਦੇ ਨਿਰੰਤਰ ਅਭਿਆਸ ਦੀ ਜ਼ਰੂਰਤ ਹੈ, ਅਰਥਾਤ ਚਲਦੇ ਫਿਰਦੇ ਅਤੇ ਕਾਰਜ-ਵਿਹਾਰ ਕਰਦੇ ਹੋਏ ਵੀ ਪਰਮਾਤਮਾ ਦੀ ਸਿਮਰਤੀ ਵਿਚ ਰਹਿਣ ਦੀ ਜ਼ਰੂਰਤ ਹੈ।
ਭਾਂਵੇ ਨਿਰੰਤਰ ਯੋਗ ਦੇ ਬਹੁਤ ਲਾਭ ਹਨ ਅਤੇ ਨਿਰੰਤਰ ਯੋਗ ਦੁਆਰਾ ਹੀ ਮਨੁੱਖ ਸਰਵੋਤਮ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ ਫੇਰ ਵੀ ਵਿਸ਼ੇਸ਼ ਰੂਪ ਨਾਲ ਯੋਗ ਵਿਚ ਬੈਠਣਾ ਅਤੀ ਜ਼ਰੂਰੀ ਹੈ। ਇਸ ਲਈ ਚਿਤਰ ਰਾਹੀਂ ਵਿਖਾਇਆ ਜਾਂਦਾ ਹੈ ਕਿ ਪਰਮਾਤਮਾ ਨੂੰ ਯਾਦ ਕਰਦੇ ਸਮੇਂ ਸਾਨੂੰ ਆਪਣੀ ਬੁੱਧੀ ਸਭ ਪਾਸਿਓਂ ਹਟਾ ਕੇ ਇਕ ਜੋਤੀ ਬਿੰਦੂ ਪਰਮਾਤਮਾ ਸ਼ਿਵ ਨਾਲ ਜੁਟਾਉਣੀ ਚਾਹੀਦੀ ਹੈ। ਮਨ ਚੰਚਲ ਹੋਣ ਦੇ ਕਾਰਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਥਵਾ ਸ਼ਾਸਤਰ ਅਤੇ ਗੁਰੂਆਂ ਵਲ ਦੌੜਦਾ ਹੈ। ਲੇਕਿਨ ਅਭਿਆਸ ਦੁਆਰਾ ਸਾਨੂੰ ਇਸ ਨੂੰ ਇਕ ਪਰਮਾਤਮਾ ਦੀ ਯਾਦ ਵਿਚ ਹੀ ਸਥਿਤ ਕਰਨਾ ਹੈ। ਇਸ ਤਰ੍ਹਾਂ ਦੇਹ-ਸਹਿਤ, ਦੇਹ ਦੇ ਸਰਵ ਸਬੰਧਾਂ ਨੂੰ ਭੁੱਲ ਕੇ ਆਤਮ-ਸਰੂਪ ਵਿਚ ਸਥਿਤ ਹੋ ਕੇ ਬੁੱਧੀ ਵਿਚ ਜੋਤੀ ਬਿੰਦੂ ਪਰਮਾਤਮਾ ਸ਼ਿਵ ਦੀ ਪਿਆਰ-ਭਰੀ ਸਿਮਰਤੀ ਵਿਚ ਰਹਿਣਾ ਹੀ ਅਸਲੀ ਯੋਗ ਹੈ।
ਕੋਈ ਮਨੁੱਖ ਯੋਗ ਨੂੰ ਬਹੁਤ ਮੁਸ਼ਕਲ ਸਮਝਦੇ ਹਨ। ਉਹ ਕਈ ਪ੍ਰਕਾਰ ਦੀਆਂ ਹੱਠ ਕਿਰਿਆਵਾਂ ਤਪ ਅਥਵਾ ਪ੍ਰਾਣਾਯਾਮ ਕਰਦੇ ਰਹਿੰਦੇ ਹਨ ਲੇਕਿਨ ਵਾਸਤਵ ਵਿਚ ਯੋਗ ਸਹਿਜ ਹੈ। ਜਿਵੇਂ ਕਿ ਇਕ ਬੱਚੇ ਨੂੰ ਆਪਣੇ ਦੇਹ ਧਾਰੀ ਪਿਤਾ ਦੀ ਸਹਿਜ ਅਤੇ ਕੁਦਰਤੀ ਯਾਦ ਰਹਿੰਦੀ ਹੈ ਤਿਵੇਂ ਹੀ ਆਤਮਾ ਨੂੰ ਆਪਣੇ ਪਿਤਾ ਪਰਮਾਤਮਾ ਦੀ ਯਾਦ ਕੁਦਰਤੀ ਅਤੇ ਸਹਿਜ ਹੋਣੀ ਚਾਹੀਦੀ ਹੈ। ਇਸ ਅਭਿਆਸ ਲਈ ਇਹ ਸੋਚਣਾ ਚਾਹੀਦਾ ਹੈ ਕਿ.. “ਮੈਂ ਇਕ ਆਤਮਾ ਹਾਂ, ਮੈਂ ਜੋਤੀ-ਬਿੰਦੂ ਹਾਂ ਅਤੇ ਜੋਤੀ-ਬਿੰਦੂ ਪਰਮਾਤਮਾ ਸ਼ਿਵ ਦੀ ਅਵਿਨਾਸ਼ੀ ਸੰਤਾਨ ਹਾਂ ਜੋ ਪਰਮਪਿਤਾ ਬ੍ਰਹਮ ਲੋਕ ਦੇ ਵਾਸੀ ਹਨ, ਸ਼ਾਂਤੀ ਦੇ ਸਾਗਰ, ਆਨੰਦ ਦੇ ਸਾਗਰ, ਪ੍ਰੇਮ ਦੇ ਸਾਗਰ ਅਤੇ ਸਰਵ-ਸ਼ਕਤੀਮਾਨ ਹਨ…।” ਇਸ ਤਰ੍ਹਾਂ ਮਨਨ ਕਰਦੇ ਹੋਏ ਮਨ ਨੂੰ ਬ੍ਰਹਮ ਲੋਕ ਵਿਚ ਪਰਮਪਿਤਾ ਪਰਮਾਤਮਾ ਸ਼ਿਵ ਤੇ ਸਥਿਤ ਕਰਨਾ ਚਾਹੀਦਾ ਹੈ ਅਤੇ ਪਰਮਾਤਮਾ ਦੇ ਦਿਵਯ-ਗੁਣਾਂ ਅਤੇ ਕਰਤਵਾਂ ਦਾ ਧਿਆਨ ਕਰਨਾ ਚਾਹੀਦਾ ਹੈ।
ਜਦੋਂ ਮਨ ਇਸ ਪ੍ਰਕਾਰ ਦੀ ਸਿਮਰਤੀ ਵਿਚ ਸਥਿਤ ਹੋਵੇਗਾ ਤਦ ਸੰਸਾਰਕ ਸਬੰਧਾਂ ਅਥਵਾ ਚੀਜ਼ਾਂ ਦਾ ਆਕਰਸ਼ਣ ਮਹਿਸੂਸ ਨਹੀਂ ਹੋਵੇਗਾ। ਜਿੰਨਾਂ ਹੀ ਪਰਮਾਤਮਾ ਦੁਆਰਾ ਸਿਖਾਏ ਗਏ ਗਿਆਨ ਵਿਚ ਨਿਸ਼ਚੇ ਹੋਵੇਗਾ, ਉਤਨਾ ਹੀ ਸੰਸਾਰਕ ਵਿਚਾਰ ਅਤੇ ਲੌਕਿਕ ਸਬੰਧੀਆਂ ਦੀ ਯਾਦ ਮਨ ਵਿਚ ਨਹੀਂ ਆਵੇਗੀ ਅਤੇ ਉਤਨਾ ਹੀ ਆਪਣੇ ਸਰੂਪ ਦਾ ਅਤੇ ਪਰਮ ਪਿਆਰੇ ਪਰਮਾਤਮਾ ਦੇ ਗੁਣਾਂ ਦਾ ਅਨੁਭਵ ਹੋਵੇਗਾ।
ਅੱਜ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸਾਡਾ ਮਨ ਪਰਮਾਤਮਾ ਦੀ ਸਿਮਰਤੀ ਵਿਚ ਨਹੀਂ ਟਿਕਦਾ ਅਥਵਾ ਸਾਡਾ ਯੋਗ ਨਹੀਂ ਲਗਦਾ। ਇਸ ਦਾ ਕਾਰਣ ਤਾਂ ਇਹ ਹੈ ਕਿ ਉਹ ਆਤਮ-ਨਿਸ਼ਚੇ ਵਿਚ ਨਹੀਂ ਹੁੰਦੇ। ਤੁਸੀਂ ਜਾਣਦੇ ਹੋ ਕਿ ਜਦ ਬਿਜਲੀ ਦੀਆਂ ਦੋ ਤਾਰਾਂ ਨੂੰ ਜੋੜਨਾ ਹੁੰਦਾ ਹੈ ਤਦ ਉਨ੍ਹਾਂ ਦੇ ਉਪਰ ਦੇ ਰਬੜ ਨੂੰ ਹਟਾਉਣਾ ਪੈਂਦਾ ਹੈ, ਤਦੇ ਹੀ ਉਸ ਵਿਚ ਕਰੰਟ ਆਉਂਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਨਿਜ ਦੇਹ ਦੇ ਭਾਨ ਵਿਚ ਹੋਵੇਗਾ ਅਥਵਾ ਕਿਸੇ ਦੇਹ ਧਾਰੀ ਮਨੁੱਖ ਜਾਂ ਦੇਵਤਾ ਦੀ ਸਿਮਰਤੀ ਵਿਚ ਹੋਵੇਗਾ ਤਾਂ ਉਸ ਨੂੰ ਅਵਿਅਕਤ ਮਹਿਸੂਸ ਨਹੀਂ ਹੋਵੇਗੀ, ਉਸ ਦੇ ਮਨ ਦੀ ਤਾਰ ਪਰਮਾਤਮਾ ਨਾਲ ਨਹੀਂ ਜੁੜ ਸਕਦੀ।
ਦੂਸਰੀ ਗੱਲ ਇਹ ਹੈ ਕਿ ਉਹ ਤਾਂ ਪਰਮਾਤਮਾ ਨੂੰ ਨਾਂ-ਰੂਪ ਤੋਂ ਨਿਆਰਾ ਤੇ ਸਰਵਵਿਆਪਕ ਮੰਨਦੇ ਹਨ, ਇਸ ਲਈ ਉਹ ਮਨ ਨੂੰ ਕੋਈ ਠਿਕਾਣਾ ਨਹੀਂ ਦੇ ਸਕਦੇ। ਪਰੰਤੂ ਹੁਣ ਤਾਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਪਰਮਾਤਮਾ ਦਾ ਦਿਵਯ ਨਾਂ ਸ਼ਿਵ, ਦਿਵਯ-ਰੂਪ ਜੋਤੀ ਬਿੰਦੂ ਅਤੇ ਦਿਵ ਧਾਮ ਪਰਮ ਧਾਮ ਅਥਵਾ ਬ੍ਰਹਮ ਲੋਕ ਹੈ। ਇਸ ਵਾਸਤੇ ਉਥੇ ਮਨ ਟਿਕਾਇਆ ਜਾ ਸਕਦਾ ਹੈ।
ਤੀਸਰੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਪਰਮਾਤਮਾ ਦੇ ਨਾਲ ਆਪਣੇ ਪੱਕੇ ਸਬੰਧ ਦਾ ਵੀ ਪਰਿਚੇ ਨਹੀਂ ਹੈ। ਇਸੇ ਕਾਰਣ ਪਰਮਾਤਮਾ ਦੇ ਪ੍ਰਤੀ ਉਨ੍ਹਾਂ ਦੇ ਮਨ ਵਿਚ ਨਜ਼ਦੀਕੀ ਅਤੇ ਗੂੜਾ ਪਿਆਰ ਨਹੀਂ। ਹੁਣ ਇਹ ਗਿਆਨ ਹੋ ਜਾਣ ਤੇ ਸਾਨੂੰ ਬ੍ਰਹਮ ਲੋਕ ਦੇ ਵਾਸੀ ਪਰਮ ਪਿਆਰੇ ਪਰਮਪਿਤਾ ਸ਼ਿਵ ਜੋਤੀ-ਬਿੰਦੂ ਦੀ ਸਿਮਰਤੀ ਵਿਚ ਸਥਿਤ ਹੋਣਾ ਚਾਹੀਦਾ ਹੈ।