ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

6)ਪਰਮ ਪਿਤਾ ਪਰਮਾਤਮਾ ਅਤੇ ਉਨ੍ਹਾਂ ਦੇ ਦਿਵਯ ਕਰਤਵ

ਪਰਮਪਿਤਾ ਪਰਮਾਤਮਾ ਨੂੰ ਜੋਤੀ ਬਿੰਦੂ ਰਾਹੀਂ ਸਮਝਾਇਆ ਜਾਂਦਾ ਹੈ ਕਿ ਕਲਜੁਗ ਦੇ ਅੰਤ ਵਿਚ ਧਰਮ-ਗਿਲਾਨੀ ਅਥਵਾ ਅਗਿਆਨ-ਰਾਤਰੀ ਸਮੇਂ, ਸ਼ਿਵ ਸ੍ਰਿਸ਼ਟੀ ਦਾ ਕਲਿਆਣ ਕਰਨ ਦੇ ਲਈ ਸਭ ਤੋਂ ਪਹਿਲਾਂ ਤਿੰਨ ਸੂਖਮ ਦੇਵਤਿਆਂ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਨੂੰ ਰਚਦੇ ਹਨ ਅਤੇ ਇਸ ਕਾਰਣ, ਸ਼ਿਵ “ਤ੍ਰਿਮੂਰਤੀ” ਕਹਿਲਾਉਂਦੇ ਹਨ। ਤਿੰਨ ਦੇਵਤਿਆਂ ਦੀ ਰਚਨਾ ਕਰਨ ਤੋਂ ਬਾਅਦ ਉਹ ਖੁਦ ਇਸ ਮਨੁੱਖ ਲੋਕ ਦੇ ਇਕ ਸਧਾਰਨ ਅਤੇ ਬੁੱਢੇ ਭਗਤ ਦੇ ਤਨ ਵਿਚ ਅਵਤਰਿਤ ਹੁੰਦੇ ਹਨ, ਜਿਨ੍ਹਾਂ ਦਾ ਨਾਂ ਉਹ ਪ੍ਰਜਾਪਿਤਾ ਬ੍ਰਹਮਾ ਰੱਖਦੇ ਹਨ।

ਪ੍ਰਜਾਪਿਤਾ ਬ੍ਰਹਮਾ ਦੁਆਰਾ ਹੀ ਪਰਮਾਤਮਾ ਸ਼ਿਵ ਮਨੁੱਖ ਆਤਮਾਵਾਂ ਨੂੰ ਪਿਤਾ, ਸਿੱਖਿਅਕ ਅਤੇ ਸਤਗੁਰ ਦੇ ਰੂਪ ਵਿਚ ਮਿਲਦੇ ਹਨ ਅਤੇ ਸਹਿਜ ਗੀਤਾ-ਗਿਆਨ ਅਤੇ ਸਹਿਜ ਰਾਜ ਯੋਗ ਸਿਖਾ ਕੇ ਉਨ੍ਹਾਂ ਦੀ ਸਦ ਗਤੀ ਕਰਦੇ, ਅਰਥਾਤ ਉਨ੍ਹਾਂ ਨੂੰ ਜੀਵਨ ਮੁਕਤੀ ਦਿੰਦੇ ਹਨ।

ਸ਼ੰਕਰ ਦੁਆਰਾ ਕਲਜੁਗੀ ਸ੍ਰਿਸ਼ਟੀ ਦਾ ਮਹਾ ਵਿਨਾਸ਼

ਕਲਜੁਗ ਦੇ ਅੰਤ ਵਿਚ ਪ੍ਰਜਾਪਿਤਾ ਬ੍ਰਹਮਾ ਦੁਆਰਾ ਸਤਜੁਗੀ ਸ੍ਰਿਸ਼ਟੀ ਦੀ ਸਥਾਪਨਾ ਦੇ ਨਾਲ ਪਰਮਪਿਤਾ ਪਰਮਾਤਮਾ ਸ਼ਿਵ, ਆਸੁਰੀ ਸ੍ਰਿਸ਼ਟੀ ਦੇ ਮਹਾ ਵਿਨਾਸ਼ ਦੀ ਤਿਆਰੀ ਵੀ ਸ਼ੁਰੂ ਕਰਾ ਦਿੰਦੇ ਹਨ। ਪਰਮਾਤਮਾ ਸ਼ਿਵ, ਸ਼ੰਕਰ ਦੁਆਰਾ ਵਿਗਿਆਨ-ਅਭਿਮਾਨੀ ਅਤੇ ਉਲਟੀ-ਬੁੱਧੀ ਅਮਰੀਕਨ ਲੋਕਾਂ ਅਤੇ ਯੂਰਪ ਵਾਸੀਆਂ (ਯਾਦਵਾਂ) ਨੂੰ ਪ੍ਰੇਰ ਕੇ ਉਨ੍ਹਾਂ ਰਾਹੀਂ ਐਟਮ ਅਤੇ ਹਾਈਡ੍ਰੋਜਨ ਬੰਬ ਅਤੇ ਮਿਸਾਈਲ ਤਿਆਰ ਕਰਵਾਉਂਦੇ ਹਨ, ਜਿਨ੍ਹਾਂ ਨੂੰ ਕਿ ਮਹਾਂਭਾਰਤ ਵਿਚ ਮੂਸਲ ਅਤੇ ਬ੍ਰਹਮਾ ਸ਼ਸਤਰ ਕਿਹਾ ਗਿਆ ਹੈ। ਇਧਰ ਉਹ ਭਾਰਤ ਵਿਚ ਵੀ ਦੇਹ-ਅਭਿਮਾਨੀ, ਧਰਮ-ਭ੍ਰਿਸ਼ਟ ਅਤੇ ਉਲਟੀ-ਬੁੱਧੀ ਵਾਲੇ ਲੋਕਾਂ (ਜਿਨ੍ਹਾਂ ਨੂੰ ਮਹਾਂਭਾਰਤ ਦੀ ਭਾਸ਼ਾ ਵਿਚ ਕੌਰਵ ਕਿਹਾ ਗਿਆ ਹੈ) ਨੂੰ ਆਪਸੀ ਯੁੱਧ ਦੇ ਲਈ ਪ੍ਰੇਰਦੇ ਹਨ।

ਵਿਸ਼ਨੂੰ ਦੁਆਰਾ ਪਾਲਣਾ

ਵਿਸ਼ਨੂੰ ਦੀਆਂ “ਚਾਰ ਬਾਂਹਵਾਂ” ਵਿਚੋਂ ਦੋ ਬਾਂਹਵਾਂ ਸ੍ਰੀ ਨਾਰਾਇਣ ਦੀਆਂ ਅਤੇ ਦੋ ਬਾਂਹਵਾਂ ਸ੍ਰੀ ਲਕਸ਼ਮੀ ਦੀਆਂ ਸੂਚਕ ਹਨ। “ਸੰਖ” ਉਨ੍ਹਾਂ ਦਾ ਪਵਿੱਤਰ ਵਚਨ ਅਤੇ ਗਿਆਨ-ਉਚਾਰਣ ਦੀ ਨਿਸ਼ਾਨੀ ਹੈ। “ਸੁਦਰਸ਼ਨ-ਚੱਕਰ” ਆਤਮਾ (ਸਵੈ) ਦੇ ਅਤੇ ਸ੍ਰਿਸ਼ਟੀ ਚੱਕਰ ਦੇ ਗਿਆਨ ਸੂਚਕ ਹਨ। “ਕਮਲ-ਫੁੱਲ” ਸੰਸਾਰ ਵਿਚ ਰਹਿੰਦੇ ਹੋਏ ਨਿਆਰੇ ਅਤੇ ਪਵਿੱਤਰ ਰਹਿਣ ਦਾ ਸੂਚਕ ਹੈ ਅਤੇ “ਗਦਾ” ਮਾਇਆ ਉੱਪਰ ਅਰਥਾਤ ਪੰਜ ਵਿਕਾਰਾਂ ਉੱਪਰ ਜਿੱਤ ਪ੍ਰਾਪਤ ਕਰਨ ਦਾ ਨਿਸ਼ਾਨ ਹੈ। ਇਸ ਲਈ ਮਨੁੱਖ ਆਤਮਾਵਾਂ ਦੇ ਸਾਹਮਣੇ ਵਿਸ਼ਨੂੰ ਚਤੁਰਭੁਜ ਦਾ ਨਿਸ਼ਾਨਾ ਰੱਖਦੇ ਹੋਏ ਪਰਮਪਿਤਾ ਪਰਮਾਤਮਾ ਸ਼ਿਵ ਸਮਝਾਉਂਦੇ ਹਨ ਕਿ ਇਨ੍ਹਾਂ ਅਲੰਕਾਰਾਂ ਨੂੰ ਧਾਰਨ ਕਰਨ ਨਾਲ ਨਰ “ਸ੍ਰੀ ਨਾਰਾਇਣ” ਅਤੇ ਨਾਰੀ “ਸ੍ਰੀ ਲਕਸ਼ਮੀ” ਪਦ ਪ੍ਰਾਪਤ ਕਰ ਲੈਂਦੀ ਹੈ, ਅਰਥਾਤ ਮਨੁੱਖ ਦੋ ਤਾਜਾਂ ਵਾਲਾ ਦੇਵੀ ਜਾਂ ਦੇਵਤਾ ਪਦ ਪ੍ਰਾਪਤ ਕਰ ਲੈਂਦਾ ਹੈ। ਇਨ੍ਹਾਂ ਦੇ ਤਾਜਾਂ ਵਿਚੋਂ ਇਕ ਤਾਂ ਪ੍ਰਕਾਸ਼ ਦਾ ਤਾਜ ਅਰਥਾਤ ਪ੍ਰਭਾ-ਮੰਡਲ ਹੈ ਜਿਹੜਾ ਕਿ ਪਵਿੱਤਰਤਾ ਤੇ ਸ਼ਾਂਤੀ ਦਾ ਸੂਚਕ ਹੈ ਅਤੇ ਦੂਜਾ ਰਤਨ ਜੜਿਆ ਸੋਨੇ ਦਾ ਤਾਜ ਹੈ, ਜਿਹੜਾ ਸੰਪਤੀ ਸੁਖ ਦਾ ਅਥਵਾ ਰਾਜ ਭਾਗ ਦਾ ਸੂਚਕ ਹੈ।

ਇਸ ਪ੍ਰਕਾਰ ਪਰਮਪਿਤਾ ਪਰਮਾਤਮਾ ਸ਼ਿਵ ਸਤਜੁਗੀ ਅਤੇ ਤ੍ਰੇਤਾਜੁਗੀ ਪਵਿੱਤਰ, ਦੈਵੀ ਸ੍ਰਿਸ਼ਟੀ (ਸਵਰਗ) ਦੇ ਪਾਲਣ ਦੇ ਸੰਸਕਾਰ ਭਰਦੇ ਹਨ, ਜਿਨ੍ਹਾਂ ਦੇ ਨਤੀਜੇ ਵਜੋਂ ਹੀ ਸਤਜੁਗ ਵਿਚ ਸ੍ਰੀ ਨਾਰਾਇਣ ਅਤੇ ਸ੍ਰੀ ਲਕਸ਼ਮੀ (ਜੋ ਕਿ ਪਿਛਲੇ ਜਨਮ ਵਿਚ ਪ੍ਰਜਾਪਿਤਾ ਬ੍ਰਹਮਾ ਅਤੇ ਸਰਸਵਤੀ ਸਨ) ਅਤੇ ਸੂਰਜ ਵੰਸ਼ ਦੇ ਦੂਜੇ ਰਾਜਾ ਪ੍ਰਜਾ-ਪਾਲਨ ਦਾ ਕਾਰਜ ਕਰਦੇ ਹਨ। ਅਤੇ ਤ੍ਰੇਤਾ ਜੁਗ ਵਿਚ ਸ੍ਰੀ ਸੀਤਾ ਤੇ ਸ੍ਰੀ ਰਾਮ ਅਤੇ ਦੂਜੇ ਚੰਦਰ ਵੰਸ਼ੀ ਰਾਜਾ ਰਾਜ ਕਰਦੇ ਸਨ।

ਯਾਦ ਰਹੇ ਕਿ ਵਰਤਮਾਨ ਸਮੇਂ ਪਰਮ ਪਿਤਾ ਪਰਮਾਤਮਾ ਸ਼ਿਵ ਪ੍ਰਜਾਪਿਤਾ ਬ੍ਰਹਮਾ ਦੁਆਰਾ ਅਤੇ ਤਿੰਨਾਂ ਦੇਵਤਿਆਂ ਦੁਆਰਾ ਤਿੰਨੋਂ ਹੀ ਕਰਤਵ ਕਰਾ ਰਹੇ ਹਨ। ਹੁਣ ਸਾਡਾ ਕਰਤਵ ਹੈ ਕਿ ਪਰਮਪਿਤਾ ਪਰਮਾਤਮਾ ਸ਼ਿਵ ਅਤੇ ਪ੍ਰਜਾਪਿਤਾ ਬ੍ਰਹਮਾ ਨਾਲ ਆਪਣਾ ਆਤਮਕ ਸਬੰਧ ਜੋੜ ਕੇ ਪਵਿੱਤਰ ਬਣਨ ਦਾ ਪਰੁਸ਼ਾਰਥ ਕਰੀਏ ਤੇ ਸੱਚੇ ਵੈਸ਼ਣਵ ਬਣੀਏ ਅਤੇ ਮੁਕਤੀ ਤੇ ਜੀਵਨ ਮੁਕਤੀ ਦੇ ਈਸ਼ਵਰੀ ਜਨਮ-ਸਿੱਧ ਅਧਿਕਾਰ ਲਈ ਪੂਰਾ ਪੁਰਸ਼ਾਰਥ ਕਰੀਏ।

 

Loading spinner