ਆਓ ਸਕੂਲ ਚੱਲੀਏ।
ਹਰਮਨ, ਹੈਪੀ, ਰਾਜਾ ਆਓ ਸਕੂਲ ਚੱਲੀਏ,
ਜ਼ਿੰਦਗੀ ਦੇ ਸਿੱਖਣ ਅਸੂਲ ਚੱਲੀਏ।
ਜੇ ਹੋ ਗਈ ਦੇਰ ਕੀ ਬਹਾਨਾ ਲਾਵਾਂਗੇ,
ਜੀਵਨ ਦੇ ਤੀਜੇ ਨੇਤਰ ਤੋਂ ਐਵੇਂ ਖੁੰਝ ਜਾਵਾਂਗੇ।
ਏਸੇ ਲਈ ਦੌੜਂਗੇ ਮਾਰ ਚੱਲੀਏ,
ਸੁੱਖੀ, ਭੋਲੀ, ਰੱਜੀ ਆਓ ਸਕੂਲ ਚੱਲੀਏ।
ਪਹਿਲਾਂ ਜਾ ਸਭ ਨੂੰ ਨਮਸਤੇ ਬੁਲਾਵਾਂਗੇ,
ਕਰਕੇ ਪ੍ਰਾਰਥਨਾ ਜਮਾਤਾਂ ਵਿਚ ਜਾਵਾਂਗੇ।
ਆਓ ਗਿਆਨ ਦਾ ਦੀਪ ਜਗਾਉਣ ਚੱਲੀਏ,
ਅਮਨ, ਗੋਪੀ, ਪਿੰਦਰ ਆਓ ਸਕੂਲ ਚੱਲੀਏ।
ਕੀਤਾ ‘ਹੋਮ-ਵਰਕ’ ਚੈੱਕ ਵੀ ਕਰਵਾਵਾਂਗੇ,
ਯਾਦ ਕੀਤਾ ਪਾਠ ਵੀ ਸੁਣਾਵਾਂਗੇ।
ਆਓ ‘ਵੈਰੀ-ਗੁੱਡ’ ਲੈਣ ਚੱਲੀਏ,
ਪ੍ਰਭ, ਮੀਤ, ਪੂਜਾ ਆਓ ਸਕੂਲ ਚੱਲੀਏ।
ਖੇਡ-ਮੱਲ ਕੇ ਸਿਹਤ ਬਣਾਵਾਂਗੇ,
ਬਾਲ ਸਭਾਵਾਂ ਦੇ ਰੰਗਾਂ ਨੂੰ ਵੀ ਖੂਬ ਮਾਣਾਂਗੇ।
ਆਓ ਖੇੜਿਆਂ ਨਾਲ ਝੋਲੀਆਂ ਭਰਵਾਉਣ ਚੱਲੀਏ,
ਜਪ, ਤੇਜ, ਵੀਰ ਆਓ ਸਕੂਲ ਚੱਲੀਏ।
ਪੜ੍ਹ ਲਿਖ ਕੇ ਚੰਗੇ ਨਾਗਰਿਕ ਬਣ ਜਾਵਾਂਗੇ,
ਦੇਸ਼ ਦੀ ਤਰੱਕੀ ਵਿਚ ਅਹਿਮ ਹਿੱਸਾ ਪਾਵਾਂਗੇ।
‘ਰਣੀਏ-ਹਵੇਲੀਆਣੇ’ ਤੋਂ ਇਹੋ ਸਿੱਖਿਆ ਲੈਣ ਚੱਲੀਏ,
ਗੀਤੋ, ਮੀਤੋ, ਸੀਤੋ ਆਓ ਸਕੂਲ ਚੱਲੀਏ
ਜ਼ਿੰਦਗੀ ਦੇ ਸਿੱਖਣ ਅਸੂਲ ਚੱਲੀਏ।
ਲਖਵਿੰਦਰ ਸਿੰਘ ਰਈਆ, ਹਵੇਲੀਆਣਾ
9876474858