ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ
ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ,
ਵੇਲੇ ਨਾਲ ਜੋ ਤੁਰਦੇ ਉਹੀ ਸਫਲ ਹੋਣ ਸਾਥੀਓ।
ਜੋ ਸਮਾਂ ਹੱਥੋਂ ਇਕ ਵਾਰ ਨਿਕਲ ਜਾਂਵਦਾ,
ਲੱਖ ਯਤਨ ਕਰੀਏ ਤਾਂ ਵੀ ਨਹੀਂ ਪਰਤ ਆਂਵਦਾ।
ਹੱਥ ਮਾਰ ਮੱਥੇ ਨੂੰ ਫਿਰ ਨਿਖੱਟੂ ਰੋਣ ਸਾਥੀਓ,
ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ।
ਤੁਰੀ ਕੀੜੀ ਵੀ ਨਹੀਂ ਜੇ ਹੁੰਦੀ ਮਾਣ,
ਸਿਆਣੇ ਪਾਉਂਦੇ ਨੇ ਇਹੀ ‘ਅਖਾਣ’।
ਵੇਲੇ ਦਾ ਕੰਮ, ਕੁਵੇਲੇ ਦੀਆਂ ਟੱਕਰਾਂ ਹੋਣ ਸਾਥੀਓ,
ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ।
ਵਿੱਦਿਆ ਹੈ ਇਕ ਐਸਾ ਅਨੋਖਾ ਗਹਿਣਾ,
ਕਿਸੇ ਤੋਂ ਨਾ ਇਹ ਖੋਹਿਆ ਤੇ ਨਾ ਹੀ ਲੁੱਟਿਆ ਜਾਣਾ।
ਜਿਨ੍ਹਾਂ ਮੱਥੇ ਤੇ ਸਜਾਇਆ ਉਹੀ ਖੁਸ਼ ਹੋਣ ਸਾਥੀਓ,
ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ।
ਵਿੱਦਿਆ ਵੀਚਾਰੀ ਤਾਂ ਹੀ ਹੈ ਪਰਉਪਕਾਰੀ,
ਇਹੋ ਗੱਲ ਹੈ ਇਸ ਦੀ ਦੁਨੀਆਂ ਤੋਂ ਨਿਆਰੀ।
ਇਸੇ ਨਾਲ ਹੀ ਅਗਿਆਨ ਦੇ ਹਨੇਰੇ ਦੂਰ ਹੋਣ ਸਾਥੀਓ,
ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ।
ਲੈ ਸਮੇਂ ਸਰ ਦਾਖਲੇ, ਬਿਨਾ ਨਾਗਾ ਪੜ੍ਹਨ ਚੱਲੀਏ,
ਪੜ੍ਹ-ਲਿਖ ਕੇ ਚੰਗੇ-ਚੰਗੇ ਰੁਤਬੇ ਮੱਲੀਏ।
ਫਿਰ ਹੀ ਮਨਾਂ ਦੇ ਮੋਰ ਪੈਲਾਂ ਪਾਉਣ ਸਾਥੀਓ,
ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ।
ਲਖਵਿੰਦਰ ਸਿੰਘ ਰਈਆ, ਹਵੇਲੀਆਣਾ
9876474858
lakhwinderhaviliana@yahoo.com