ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਤੁਹਾਡੇ ਖ਼ਤ

17 ਜੂਨ, 2012

ਮੈਨੂੰ ਤੁਹਾਡੀ ਸਾਈਟ ਬਹੁਤ ਚੰਗੀ ਲੱਗੀ । ਮੈਂ ਇੱਕ ਬੇਨਤੀ ਕਰਦਾ ਹਾਂ ਕਿ “ਚਰਨ ਸਿੰਘ ਸ਼ਹੀਦ” ਜੀ ਦੀ ਲਿਖੀ ਕਵਿਤਾ “ਬੂਟ ਦੀ ਸ਼ਰਾਰਤ” ਤੁਸੀਂ ਆਪਣੀ ਸਾਈਟ ਤੇ ਪਾਓ ਜੀ । ਮੈਂ ਆਸ ਕਰਦਾ ਹਾਂ ਕਿ ਤੁਸੀਂ ਜਰੂਰ ਇਹ ਕਵਿਤਾ ਲੋਕਾਂ ਲਈ  ਹਾਜ਼ਰ ਕਰੋਗੇ ॥

sukhpanech@gmail.com

24 ਅਪ੍ਰੈਲ, 2012

ਵੀਰਪੰਜਾਬ ਡਾਟ ਕਾਮ ਤੇ ਅੱਜ ਮੈਂ ਪਹਿਲੀ ਵਾਰ ਕਲਿਕ ਕੀਤਾ ਸੀ ਤੇ ਅੱਜ ਮੇਰਾ ਨੈੱਟ ਤੇ ਬੈਠਣਾ ਸਫ਼ਲ ਹੋ ਗਿਆ।

malwai1972@yahoo.com

22 ਅਪ੍ਰੈਲ, 2012

ਪੰਜਾਬੀ ਦੀ ਸੋਚ ਨੂੰ ਕਿਸੇ ਕਹਾਣੀ ਨਾਲ ਬਿਆਨ ਕਰਨ ਦਾ ਉਪਰਾਲਾ ਵੀ ਹੋਣਾ ਚਾਹੀਦਾ ਏ.. ਜੇ ਆਪ ਦੇ ਕੋਲ ਕੋਈ ਹੈ ਤਾਂ ਕਿਰਪਾ ਕਰਕੇ ਮੈਨੂੰ ਭੇਜ ਦਿਓ।
daljitnoor@ymail.com

12 ਮਾਰਚ 2012

ਅਸਫਲ ਪ੍ਰੇਮ ਵਿਚੋਂ ਕਵਿਤਾ ਉਪਜਦੀ ਹੈ ਪਰ ਸਫਲ ਪ੍ਰੇਮ ਚੋ ਕੇਵਲ ਬਚੇ ਪੈਦਾ ਹੁੰਦੇ ਨੇ 10 ਮਾਰਚ 2012 ਜਦੋਂ ਕੋਈ ਸਤਿਕਾਰ ਵਿਚ ਆਪਣੇ ਵੱਡੇ-ਵਡੇਰੇ ਦੇ ਪੈਰ ਛੁਹਣ ਵਾਸਤੇ ਝੁਕਦਾ ਹੈ, ਤਾਂ ਵੱਡੇ-ਵਡੇਰੇ ਦਾ ਹੱਥ ਸੁਭਾਵਕ ਹੀ ਉਸ ਦੇ ਸਿਰ ਤੇ ਅਸ਼ੀਰਵਾਦ ਦੇਣ ਵਾਸਤੇ ਆ ਜਾਂਦਾ ਹੈ।

rajaulakh83@gmail.com

23 ਫਰਵਰੀ 2012

ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਹੈ ਜੀ ਵੀਰਪੰਜਾਬ ਦਾ ਉਪਰਾਲਾ ਪਰ ਮੈਨੂੰ ਇਕ ਕਮੀ ਮਹਿਸੂਸ ਹੋਈ ਕਿ ਕੋਈ ਕਹਾਣੀ ਜਾਂ ਨਾਵਲ ਖੋਜਣਾ ਹੋਵੇ ਤਾਂ ਆਸਾਨ ਤਰੀਕਾ ਹੋਣਾ ਚਾਹੀਦਾ ਹੈ ਜਿਵੇ ਕਿ ਸਰਚ ਦਾ ਹੁੰਦਾ ਹੈ ਜੀ ਤੇ ਤੂਤਾਂ ਵਾਲਾ ਖੂਹ ਨਹੀਂ ਲੱਭਿਆ ਜੀ ਮੈਨੂੰ ਕਿਰਪਾ ਕਰ ਕੇ ਮੇਰੀ ਸਹਾਇਤਾ ਕਰੋ ਜੀ। ਸਤਿ ਸ੍ਰੀ ਅਕਾਲ ਜੀ।

rajaulakh83@gmail.com

21 ਫਰਵਰੀ, 2012

ਟੀਮ ‘ਵੀਰਪੰਜਾਬ’ ਜੀ, ਧੰਨਵਾਦ!

ਮਾਂ ਬੋਲੀ ਪੰਜਾਬੀ ‘ਚ ਇੱਕ ਬਹੁਤ ਹੀ ਵਧੀਆ ‘ਜਾਲ ਟਿਕਾਣਾ’ ਪੇਸ਼ ਕਰਨ ਲਈ…

butterlion@hotmail.com

17 ਫਰਵਰੀ 2012

ਸਤਿ ਸ੍ਰੀ ਅਕਾਲ ਜੀ.. ਮੈਨੂੰ ਇਸ ਬਾਰੇ ਜਾਣਕਾਰੀ ਚਾਹੀਦੀ ਹੈ। ਜੇ ਕੋਈ ਆਪਣੀਆਂ ਕਵਿਤਾਵਾਂ ਤੁਹਾਡੀ ਵੈਬਸਾਈਟ ਤੇ ਪਬਲਿਸ਼ ਕਰਵਾਉਣਾ ਚਾਹੁੰਦਾ ਹੋਵੇ ਤਾਂ ਉਹਦਾ ਕੀ ਪ੍ਰੋਸੈਸ ਹੈ…

Dippydadrao@ymail.com

2 ਫਰਵਰੀ 2012

ਪੰਜਾਬੀ ਸਿੱਖਣ ਲਈ ਵੀਰਪੰਜਾਬ ਡਾਟ ਕਾਮ ਬਹੁਤ ਲਾਹੇਵੰਦ ਵੈਬ-ਸਾਈਟ ਹੈ, ਇਹ ਸਾਡੇ ਲਈ ਇਹ ਨਾ-ਯਾਬ ਤੋਹਫ਼ਾ ਹੈ। ਮੈਂ ਆਪ ਜੀ ਦੇ ਉਪਰਾਲੇ ਦੀ ਸ਼ਲਾਘਾ ਕਰਦੀ ਹਾਂ। ਮੈਨੂੰ ਪੰਜਾਬੀ ਪੜ੍ਹਨੀ ਅਤੇ ਬੋਲਣੀ ਬਹੁਤ ਪਸੰਦ ਹੈ ਇਸੇ ਲਈ ਮੈਂ ਤਾਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਲੱਭਦੀ ਰਹਿੰਦੀ ਹਾਂ। ਆਪ ਜੀ ਦੀਆਂ ਕੋਸ਼ਿਸ਼ਾਂ ਲਈ ਬਹੁਤ-ਬਹੁਤ ਧੰਨਵਾਦ

gurpritmba@gmail.com

19 ਜਨਵਰੀ 2012

i like you web site

bahadur.singh731@gmail.com

8 ਜਨਵਰੀ 2012

ਪਿਆਰੇ ਸਾਹਿਤ ਪ੍ਰੇਮੀ ਜੀਓ, ਫਤਹਿ ਪ੍ਰਵਾਨ ਹੋਵੇ

ਮੈਂ ਆਪ ਜੀ ਨੂੰ ਛਾਪਣ ਹਿੱਤ ਭੇਜਣਾ ਚਾਹੁੰਦਾ ਹਾਂ। ਅਦਬ ਸਹਿਤ,

ਕੁਲਜੀਤ ਸਿੰਘ ਜੰਜੂਆਂ, (416.473.7283),kuljit.janjua@rogers.com

ਮੈਂਬਰ, ਪੰਜਾਬੀ ਪ੍ਰੈਸ ਕਲੱਬ ਆਫ ਕੈਨੇਡਾ ਮੈਂਬਰ, ਕਲਮ ਲੈਂਗੂਏਜ਼, ਡਿਵੈਲਪਮੈਂਟ ਫਾਉਂਡੇਸ਼ਨ ਇੰਟਰਨੈਸ਼ਨਲ,

ਮੀਡੀਆ ਕੋਆਰਡੀਨੇਟਰ, ਵਿਸ਼ਵ ਪੰਜਾਬੀ ਕਾਨਫਰੰਸ ਟਰਾਂਟੋ 2011

ਸਾਲ 2011 ਦੇ ਖ਼ਤ

13 ਨਵੰਬਰ 2011

ਵੀਰਪੰਜਾਬ ਡਾਟ ਕਾਮ  ਬਹੁਤ ਵਧੀਆ ਹੈ, ਪਰ ਇਸ ਵਿਚ ਪੰਜਾਬੀ ਫੌਂਟ ਚ ਸ਼ੇਅਰੋ-ਸ਼ਾਇਰੀ ਨਹੀਂ ਹੈ। ਕਿਰਪਾ ਕਰਕੇ ਵੀਰਪੰਜਾਬ ਤੇ ਇਹ ਲਿੰਕ ਚਾਲੂ ਕਰੋ..

amrit55amrit@gmail.com

13 ਜੂਨ 2011

ਪੰਜਾਬੀ ਸਿੱਖਣ ਲਈ ਵੀਰਪੰਜਾਬ ਡਾਟ ਕਾਮ ਬਹੁਤ ਲਾਹੇਵੰਦ ਵੈਬ-ਸਾਈਟ ਹੈ, ਇਹ ਸਾਡੇ ਲਈ ਇਹ ਨਾ-ਯਾਬ ਤੋਹਫ਼ਾ ਹੈ। । ਮੈਂ ਆਪ ਜੀ ਦੇ ਉਪਰਾਲੇ ਦੀ ਸ਼ਲਾਘਾ ਕਰਦੀ ਹਾਂ। ਮੈਨੂੰ ਪੰਜਾਬੀ ਪੜ੍ਹਨੀ ਅਤੇ ਬੋਲਣੀ ਬਹੁਤ ਪਸੰਦ ਹੈ ਇਸੇ ਲਈ ਮੈਂ ਤਾਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਲੱਭਦੀ ਰਹਿੰਦੀ ਹਾਂ। ਆਪ ਜੀ ਦੀਆਂ ਕੋਸ਼ਿਸ਼ਾਂ ਲਈ ਬਹੁਤ-ਬਹੁਤ ਧੰਨਵਾਦ।

ਆਮਨਾ ਸੈਣੀ,

aamnasaini826@gmail.com

30 ਅਪ੍ਰੈਲ 2011

ਮੈਨੂੰ ਬੜੀ ਹੀ ਖੁਸ਼ੀ ਹੋਈ ਜਦ ਮੈਂ ਵੀਰਪੰਜਾਬ ਡਾਟ ਕਾਮ ਵੈਬ-ਸਾਈਟ ਵੇਖੀ। ਮੇਰਾ ਪੰਜਾਬੀ ਸਾਹਿਤ ਨਾਲ ਸ਼ੁਰੂ ਤੋਂ ਹੀ ਬੜਾ ਡੂੰਘਾ ਮੋਹ ਰਿਹਾ ਹੈ। ਮੈਂ ਵੀਰਪੰਜਾਬ ਡਾਟ ਕਾਮ ਰਾਹੀਂ ਕਾਫ਼ੀ ਸਾਲ ਬਾਅਦ ਮੁੜ ਪੰਜਾਬੀ ਸਾਹਿਤ ਨਾਲ ਜੁੜਿਆ ਹਾਂ ਤੇ ਮੈਂ ਇਹ ਈ-ਮੇਲ ਸਿਰਫ ਆਪ ਜੀ ਦਾ ਤੁਹਾਡੇ ਇਸ ਸ਼ਲਾਘਾ ਯੋਗ ਕੰਮ ਲਈ ਧੰਨਵਾਦ ਕਰਨ ਲਈ ਕੀਤਾ ਹੈ।

ਜਤਿੰਦਰ ਪਾਲ ਸਿੰਘ, ਬਠਿੰਡਾ, jattsidhu88@gmail.com

ਸਾਲ 2010 ਦੇ ਖ਼ਤ

17 ਦਸੰਬਰ, 2010

ਬਹੁਤ ਖੁਸ਼ੀ ਹੋਈ ਪੰਜਾਬੀ ਵੈਬਸਾਈਟ ਇੰਟਰਨੈੱਟ ਤੇ ਵੇਖ ਕੇ.. ਪੰਜਾਬੀ ਦੀ ਅਨਮੋਲ ਕਵਿਤਾ ਤੇ ਹੋਰ ਬਹੁਤ ਸਾਰੀ ਵਡਮੁੱਲੀ ਜਾਣਕਾਰੀ.. ਮੈਨੂੰ ਚੰਗਾ ਲੱਗਾ। ਕਾਮਯਾਬ ਰਹੋ ਅਤੇ ਪੰਜਾਬੀ ਭਾਈਚਾਰੇ ਨੂੰ ਆਪ ਵੱਲੋਂ ਪੇਸ਼ ਕੀਤੇ ਤੋਹਫੇ ਲਈ ਧੰਨਵਾਦ।

ਅਰਵਿੰਦਰ ਸਿੰਘ ਬੱਸੀ, arvinder21@yahoo.com

11 ਨਵੰਬਰ, 2010

ਬਹੁਤ ਵਧੀਆ ਵੈਬਸਾਈਟ ਕੁੱਲ ਪੰਜਾਬੀ ਵਿੱਚ। ਕੁਝ ਲਿੰਕ ਸੂਚਨਾ ਤੋਂ ਵਾਂਝੇ ਨੇ।

ਪਰਮ ਗਿੱਲ, gillparam@rocketmail.com

17 ਅਕਤੂਬਰ, 2010

ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਸੁਨੇਹਾ ਦੇਣਾ ਚਾਹਾਂਗਾ ਕਿ ਤੁਸੀਂ ਜਿਥੇ ਵੀ ਰਹੋ, ਹਮੇਸ਼ਾ ਕਾਮਯਾਬ ਰਹੋ ਪਰ ਆਪਣੀ ਸਭਿਅਤਾ ਨੂੰ ਨਾ ਭੁੱਲੋ। ਮੈਂ ਭੀ ਪਰਦੇਸ ਚ ਰਹਿੰਦਾ ਹਾਂ ਮੈਂ ਦੇਖਦਾ ਹਾਂ ਕਿ ਕਿਵੇਂ ਲੋਕ ਇਥੇ ਆ ਕੇ ਆਪਣੀ ਹੋਂਦ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਂਦੇ ਹਨ, ਤੇ ਨਸ਼ਿਆਂ ਤੇ ਆਵਾਰਾ ਹੋ ਕੇ ਆਪਣੇ ਹੱਥੀਂ ਆਪਣੀਆਂ ਜੜ੍ਹਾਂ ਵੱਢਦੇ ਨੇ। ਇਸ ਲਈ ਨਸ਼ਿਆਂ ਤੋਂ ਬਚੋ ਤੇ ਆਪਣੀ ਪੰਜਾਬੀ ਮਾਂ-ਬੋਲੀ ਤੇ ਆਪਣੀ ਪੰਜਾਬੀ ਸਭਿਅਤਾ ਦੀ ਕਦਰ ਕਰੋ, ਕਿਉਂਕਿ ਅਸੀਂ ਆਪਣੀ ਮਾਂ ਦੀ ਕਦਰ ਨਹੀਂ ਕਰਾਂਗੇ ਤੇ ਦੂਜੇ ਦੀ ਮਾਂ ਨੂੰ ਕਿਵੇਂ ਸਤਿਕਾਰ ਦਿਆਂਗੇ ਤੇ ਇਹ ਆਪਣੀ ਮਾਂ ਹੀ ਹੁੰਦੀ ਹੈ ਜੋ ਹਰ ਗਲਤੀ ਮਾਫ਼ ਕਰਕੇ ਗਲ ਨਾਲ ਲਾਉਂਦੀ ਹੈ ਦੂਜੇ ਦੀ ਮਾਂ ਨੇ ਇੰਝ ਨਹੀਂ ਕਰਨਾ।

ਲਾਡੀ (ਜੱਸੀ) ਮਲਹਾਰ, jspreet4u@gmail.com

6 ਅਗਸਤ, 2010

ਵੀਰਪੰਜਾਬ ਡਾਟ ਕਾਮ ਦੇ ਪ੍ਰਕਾਸ਼ਨ ਲਈ ਅਸੀਂ ਆਪ ਜੀ ਦੇ ਧੰਨਵਾਦੀ ਹਾਂ।

bedielectricals636@yahoo.com

4 ਅਗਸਤ, 2010

ਸੋਹਣੀ ਅਤੇ ਸੂਚਨਾ ਭਰਪੂਰ ਵੈਬਸਾਈਟ ਲਈ ਸ਼ੁਕਰੀਆ

ਬਲਦੀਪ ਕੁਮਾਰ, kumarbaldeep@gmail.com

16 ਜੂਨ, 2010

ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਵੀਰਪੰਜਾਬ ਸ਼ੁਰੂ ਤੋਂ ਹੀ ਪੰਜਾਬੀਆਂ ਨੂੰ ਬਹੁਮੁੱਲੀ ਸੂਚਨਾ ਪ੍ਰਦਾਨ ਕਰ ਕੇ ਨਿਰੰਤਰ ਸੇਵਾ ਕਰ ਰਿਹਾ ਹੈ। ਨਤੀਜੇ ਵਜੋਂ ਪਾਠਕਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਵੀਰਪੰਜਾਬ ਡਾਟ ਕਾਮ ਤੇ ਪੰਜਾਬੀ ਵਿਆਕਰਣ ਪ੍ਰਕਾਸ਼ਿਤ ਕਰਨਾ ਪਾਠਕਾਂ ਲਈ ਬਹੁਤ ਹੀ ਲਾਹੇਵੰਦ ਹੋਵੇਗਾ। ਪੰਜਾਬੀ ਵਿਆਕਰਣ ਲਈ ਇਤਨੀ ਸੂਚਨਾ ਇਕੱਤਰ ਕਰਨਾ ਤੇ ਪਾਠਕਾਂ ਤੱਕ ਪਹੁੰਚਾਉਣਾ ਹਰ ਕਿਸੇ ਦੇ ਵੱਸ ਦਾ ਨਹੀਂ। ਅਜਿਹੇ ਕਾਰਜ ਲਈ ਖੁੱਲ੍ਹਾ ਸਮਾਂ, ਅਣੱਥਕ ਮਿਹਨਤ ਅਤੇ ਬਹੁਤ ਸਾਰੇ ਸਬਰ ਦੀ ਲੋੜ ਹੁੰਦੀ ਹੈ। ਤੁਸਾਂ ਪੰਜਾਬੀ ਵਿਆਕਰਣ ਦਾ ਭੰਡਾਰ ਪ੍ਰਕਾਸ਼ਿਤ ਕਰਕੇ ਮਾਂ-ਬੋਲੀ ਪੰਜਾਬੀ ਦੀ ਸੇਵਾ ਤਾਂ ਕੀਤੀ ਹੀ ਹੈ, ਨਾਲ ਹੀ ਪੰਜਾਬੀ ਸਿੱਖਣ ਵਾਲੇ ਪਾਠਕਾਂ ਲਈ ਵੀ ਰਾਹ ਦਸੇਰਾ ਵੀ ਬਣੋ ਹੋ।

ਸ਼ੁਭ ਇੱਛਾਵਾਂ ਸਹਿਤ ਸੁਖਦੇਵ ਸਿੰਘ ਦੌਲਤਪੁਰੀਆ, sukhdevsinghdpn@gmail.com

7 ਜੂਨ, 2010

ਬਹੁਤ ਬਹੁਤ ਮੁਬਾਰਕਾਂ।

ਪ੍ਰੋਫੈਸਰ ਉਂਕਾਰ ਕੌਲ, www.iils.org, onkoul@yahoo.com

4 ਜੂਨ, 2010

ਸ਼ਾਬਾਸ਼ ! ਪੰਜਾਬੀ ਵਿਆਕਰਣ ਪ੍ਰਕਾਸ਼ਿਤ ਕਰਕੇ ਆਪ ਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ ਹੈ, ਸ਼ੁਭ ਕਾਮਨਾਵਾਂ

ਬਲਜੀਤ ਬੱਲੀ, tirshinazar@gmail.com

31 ਮਈ, 2010

ਵੀਰ ਜੀ ਤੁਹਾਡੇ ਇਹ ਜਤਨਾਂ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ। ਤੁਹਾਡਾ ਉਪਰਾਲਾ ਬਹੁਤ ਹੀ ਸਲਾਹੁਣਯੋਗ ਹੈ। ਕਿਰਪਾ ਕਰਕੇ ਇੰਝ ਦੇ ਨਵੇਂ ਜਤਨ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਾ। ਤੁਹਾਡੇ ਜਤਨਾਂ ਦੇ ਹਰ ਪਲ ਨਾਲ ਆਲਮ, apbrar@gmail.com

26 ਮਈ, 2010

ਤੁਹਾਡੇ ਪੰਜਾਬੀ ਮਾਂ-ਬੋਲੀ ਲਈ ਕੀਤੇ ਜਾ ਰਹੇ ਉਪਰਾਲੇ ਸਲਾਹੁਣਯੋਗ ਹਨ।

ਮਨਪ੍ਰੀਤ ਸਿੰਘ, mr.xmanpreet@gmail.com

25 ਮਈ, 2010

ਸਤਿਕਾਰ ਯੋਗ ਸੰਪਾਦਕ ਸਾਹਿਬ ਜੀ,

ਤੁਹਾਡਾ ਇਹ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ ਕਿ ਤੁਸੀਂ ਮਾਂ-ਬੋਲੀ ਪੰਜਾਬੀ ਦੀ ਅਣੱਥਕ ਸੇਵਾ ਨਿਭਾਅ ਰਹੇ ਹੋ। ਤੁਹਾਡੇ ਦੁਆਰਾ ਪਾਏ ਪੂਰਨਿਆਂ ਨੂੰ ਸਾਡਾ ਸਮੁੱਚਾ ਪੰਜਾਬੀ ਭਾਈਚਾਰਾ ਯਾਦ ਰੱਖੇਗਾ ਅਤੇ ਪੰਜਾਬੀ ਇਹਨਾਂ ਪਗਡੰਡੀਆਂ ‘ਤੇ ਤੁਰਦੇ ਹੋਏ ਫਖਰ ਮਹਿਸੂਸ ਕਰਨਗੇ। ਧੰਨਵਾਦ।

ਅਮਰਜੀਤ ਕੌਰ, attari_asr@yahoo.com

22 ਅਪ੍ਰੈਲ, 2010

ਸਤਿ ਸ੍ਰੀ ਅਕਾਲ ਜੀ, ਮੈਂ ਮੋਹਾਲੀ ਵਿਖੇ ਇੰਜੀਨੀਅਰਿੰਗ (ਦੂਜੇ ਸਾਲ) ਦਾ ਵਿਦਿਆਰਥੀ ਹਾਂ। ਮੈਂ ਬਟਾਲਵੀ, ਨੂਰਪੁਰੀ, ਅਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦਾ ਸ਼ੌਕ ਰੱਖਦਾ ਹਾਂ। ਇਸੇ ਕਰਕੇ ਮੈਨੂੰ ਆਪ ਜੀ ਦੀ ਵੈਬਸਾਈਟ ਬਹੁਤ ਪਸੰਦ ਆਈ ਹੈ।

ਕੰਵਰ ਪ੍ਰਤਾਪ ਸਿੰਘ, kanwar_0088@yahoo.co.in

27 ਮਾਰਚ, 2010

ਹੈਲੋ, ਮੈਂ ਦੌਲਤਪੁਰਾ ਨੀਵਾਂ ਜ਼ਿਲ੍ਹਾ ਮੋਗਾ ਨਿਵਾਸੀ ਹਾਂ। ਮੈਂ ਆਪ ਜੀ ਦੀ ਬਹੁਤ ਹੀ ਵਧੀਆ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਵੇਖੀ। ਆਪ ਜੀ ਦੇ ਹਰ ਵਿਸ਼ੇ ਤੇ ਪ੍ਰਕਾਸ਼ਿਤ ਲੇਖ ਬਹੁਤ ਸੋਹਣੇ ਹਨ, ਜਿਨ੍ਹਾਂ ਵਿੱਚ ਆਪ ਜੀ ਦੀ ਉਸਾਰੂ ਸੋਚ ਦੀ ਝਲਕ ਪੈਂਦੀ ਹੈ। ਦੇਸ-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਜੋੜਨ ਦਾ ਆਪ ਜੀ ਦਾ ਉਪਰਾਲਾ ਸ਼ਲਾਘਾ ਯੋਗ ਹੈ। ਪਰਮਾਤਮਾ ਆਪ ਨੂੰ ਬਲ ਬਖਸ਼ੇ।

ਸ਼ੈਂਕੀ ਸਿੱਧੂ, amninder1947@yahoo.com

26 ਮਾਰਚ, 2010

ਮੈਂ ਆਪ ਜੀ ਦੀ ਅਣਥਕ ਮਿਹਨਤ ਤੋਂ ਮੁਤਾਸਰ ਹੋਇਆ ਹਾਂ ਅਤੇ ਦੁਆ ਕਰਦਾ ਹਾਂ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋ।

sukhdevsinghdpn@gmail.com

4 ਮਾਰਚ, 2010

ਆਪ ਜੀ ਦਾ ਉਪਰਾਲਾ ਪ੍ਰਸ਼ੰਸਾਯੋਗ ਹੈ, ਮੈਨੂੰ ਵੀਰਪੰਜਾਬ ਡਾਟ ਕਾਮ ਤੇ ਪ੍ਰਕਾਸ਼ਿਤ ਸੂਚਨਾ ਬਹੁਤ ਗਿਆਨ-ਵਰਧਕ ਲੱਗੀ। ਆਪ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ।

ramanbhatia33@gmail.com

20 ਫਰਵਰੀ, 2010

ਆਪ ਜੀ ਦਾ ਪੰਜਾਬੀ ਮਾਂ-ਬੋਲੀ ਲਈ ਕੀਤਾ ਉਪਰਾਲਾ ਸ਼ਲਾਘਾ ਯੋਗ ਹੈ। ਆਪ ਇਸ ਕਾਰਜ ਵਿੱਚ ਚੰਗਾ ਮਿਆਰੀ ਸਾਹਿੱਤ ਪ੍ਰਕਾਸ਼ਿਤ ਕਰਦੇ ਰਹਿਣਾ, ਸਾਡੀਆਂ ਦੁਆਵਾਂ ਆਪ ਜੀ ਦੇ ਨਾਲ ਹਨ।

ਸ. ਪਰਮਜੀਤ ਸਿੰਘ ਸਿੱਧੂ, ਸਾਂਗਰਪੁਰ (9417838284)

12 ਫਰਵਰੀ, 2010 ਮੈਂ ਆਪ ਜੀ ਦੀ ਵੈਬ-ਸਾਈਟ ਵੇਖੀ, ਇੱਕ ਸੰਪੂਰਨ ਪੰਜਾਬੀ ਵਿੱਚ ਵੈਬਸਾਈਟ ਵੇਖ ਕੇ ਚੰਗਾ ਲੱਗਾ। ਆਪ ਜੀ ਦਾ ਕਾਰਜ ਸ਼ਲਾਘਾ ਯੋਗ ਹੈ।

ਨਵਨੀਤ ਬੋਹਾ (98727 38604)

31 ਜਨਵਰੀ 2010

ਵੀਰ ਜੀ, ਆਪ ਸਭ ਨੂੰ ਮੇਰਾ ਸਜਦਾ। ਭਾਵੇਂ ਗੁਰਦਾਸ ਮਾਨ ਜੀ ਆਪਣੇ ਗੀਤ ਵਿੱਚ ਅਫ਼ਸੋਸ ਕੀਤਾ ਸੀ ਕੇ “ਪੰਜਾਬੀਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈਗੀ ਚਿਹਰੇ ਦੀ ਨੁਹਾਰ”। ਪਰ ਹੁਣ ਅਫ਼ਸੋਸ ਕਰਨ ਦੀ ਲੋੜ ਨਹੀਂ , ਓਹ ਇਸ ਕਰਕੇ ਕੇ ਵੀਰਪੰਜਾਬ ਡਾਟ ਕਾਮ ਨੇ ਆਪਣੇ ਵੀਰਪੰਜਾਬੀਆਂ ਨਾਲ ਮਿਲਕੇ ਇਸਦੇ ਚਿਹਰੇ ਦੀ ਨੁਹਾਰ ਸਦਾ ਵਾਸਤੇ ਗੂੜ੍ਹੀ ਜੋ ਕਰ ਦਿੱਤੀ ਹੈ। ਲੱਗੇ ਰਹੋ ਵੀਰ ਜੀ ਕੰਬਲੀ ਜਿੰਨੀ ਭਿਜੇਗੀ ਓਨੀ ਹੀ ਭਾਰੀ ਹੋਵੇਗੀ। ਸਾਡਾ ਬਾਬਾ ਨਾਨਕ ਹਮੇਸ਼ਾ ਸਾਡੇ ਅੰਗ ਸੰਗ ਹੈ ਜਿਸ ਭਾਸ਼ਾ ਦੀ ਲਿਪੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਾ ਮਹਾਨ ਗ੍ਰੰਥ ਕਲਮਬੱਧ ਹੈ, ਓਸ ਭਾਸ਼ਾ ਦੀ ਚੜ੍ਹਦੀ ਕਲਾ ਆਉਣ ਵਾਲੇ ਵਕਤ ਵਿੱਚ ਹੋਣੀ ਹੀ ਹੈ। ਮੈਂ ਓਹਨਾਂ ਗ਼ਦਾਰ ਲੋਕਾਂ ਨੂੰ ਵੀ ਆਖਦਾਂ ਜੋ ਇਸ ਦਾ ਰਾਜਨੀਤਕ ਲਾਭ ਲੈਂਦੇ ਹਨ, ਇਸ ਦੇ ਵਿਕਾਸ ਵਿੱਚ ਹਿੱਸਾ ਤਾਂ ਕੀ ਪਾਉਣਾ ਹੈ ਉਲਟਾ ਇਸ ਵਿੱਚ ਰੁਕਾਵਟ ਬਣ ਰਹੇ ਨੇ। ਓਹਨਾਂ ਨੂੰ ਬਾਬਾ ਨਾਨਕ ਕਦੇ ਮਾਫ਼ੀ ਨਾਂ ਦੇਵੇ ਤੇ ਅਗਲੇ ਜਨਮ ਵਿੱਚ ਐਸੇ ਗੱਦਾਰ ਲੋਕਾਂ ਨੂੰ ਇਸ ਪੀਰਾਂ ਫ਼ਕੀਰਾਂ ਗੁਰੂਆਂ ਦੀ ਸ਼ਰਬਤ ਨਾਲੋਂ ਮਿੱਠੀ ਭਾਸ਼ਾ ਤੋਂ ਹਮੇਸ਼ਾ ਵਿਰਵਾ ਕਰ ਦੇਵੇ। ਮੈਂ ਆਪਣੇ ਬਾਬੇ ਨੂੰ ਅਰਦਾਸ ਕਰਦਾ ਹਾਂ ਕਿ ਇਹਨਾਂ ਮੂਰਖਾਂ ਨੂੰ ਅਕਲ ਪ੍ਰਦਾਨ ਕਰੇ ਪੰਜਾਬੀ ਭਾਸ਼ਾ ਦੀ ਤਰੱਕੀ ਵਾਸਤੇ ਜੋ ਤੁਸੀਂ ਕਰ ਰਹੇ ਹੋ, ਓਸ ਦੀ ਸਿਫਤ ਕਿਸੇ ਵੀ ਭਾਸ਼ਾ ਰਾਹੀਂ ਕਰਨੀ ਮੈਨੂੰ ਮੁਸ਼ਕਿਲ ਜਾਪਦੀ ਹੈ ਆਪਾਂ ਸਾਰਿਆ ਮਿਲਕੇ ਆਪਣੀ ਮਾਂ ਬੋਲੀ ਨੂੰ ਇੱਕ ਦਿਨ ਵਿਸ਼ਵ ਦੀ ਚੋਟੀ ਦੀ ਭਾਸ਼ਾ ਬਣਾ ਦੇਵਾਂਗੇ ਤੇ ਵਾਹਿਗੁਰੂ ਸਾਡੇ ਨਾਲ ਹੈ। ਥੋੜਾ ਆਪਣਾ।

ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਮੰਗਦਾ,

ਇਸਦਾ ਪੁੱਤਰ ਆਕਾਸ਼ ਦੀਪ ਭੀਖੀ (ਪ੍ਰੀਤ), (9463374097/01652275342), preetakash7@gmail.com

30 ਜਨਵਰੀ, 2010

ਆਪਣੀ ਮਾਂ-ਬੋਲੀ, ਪੰਜਾਬੀ ਵਿੱਚ ਵੈਬ-ਸਾਈਟ ਪ੍ਰਕਾਸ਼ਿਤ ਕਰ ਕੇ ਵਡਮੁੱਲੀ ਸੇਵਾ ਦਾ ਫਰਜ਼ ਨਿਭਾ ਰਹੇ ਹੋ। ਤਕਨਾਲੋਜੀ ਦੀ ਵਰਤੋਂ ਲੋਕਾਂ ਦੇ ਭਲੇ ਵਾਸਤੇ ਕਰਨੀ ਚਾਹੀਦੀ ਹੈ। ਤੁਸੀਂ ਲੋਕਾਂ ਉਨ੍ਹਾਂ ਲੋਕਾਂ ਤੱਕ ਪਹੁੰਚ ਜੋ ਸਿਰਫ ਪੰਜਾਬੀ ਜਾਣਦੇ ਹਨ ਡਿਜਿਟਲ ਪਾੜੇ ਨੂੰ ਘੱਟ ਕਰਨ ਦਾ ਉਪਰਾਲਾ ਕਰ ਰਹੇ ਹੋ। ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਾ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਮਿਹਨਤ ਅੱਜ-ਭਲਕ ਸਭ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋ ਜਾਵੋਗੇ। ਆਪ ਜੀ ਨੂੰ ਇਸ ਕਾਰਜ ਲਈ ਜਿਸ ਨੇ ਪ੍ਰੇਰਨਾ ਦਿੱਤੀ ਹੈ ਉਹ ਬਹੁਤ ਨੇਕ-ਆਤਮਾ ਹਨ। ਸ਼ੁਭ ਇੱਛਾਵਾਂ ਸਹਿਤ।

ਬੀ. ਕੌਰ (bee.kaur@gmail.com)

11 ਜਨਵਰੀ, 2010

ਸ੍ਰੀ ਮਾਨ ਜੀ, ਅੱਜ ਅਸੀਂ ਪਹਿਲੀ ਵਾਰ ਆਪ ਜੀ ਦੀ ਵੈਬ-ਸਾਈਟ ਵੇਖੀ। ਸਾਰੇ ਪੰਜਾਬੀਆਂ ਲਈ ਇਹ ਲਾਹੇਵੰਦ ਉਪਰਾਲਾ ਹੈ। ਅਸੀਂ ਨੌਵੀਂ ਜਮਾਤ ਦੇ ਸਰਕਾਰੀ ਹਾਈ ਸਕੂਲ, ਸਾਈਆਂ ਵਾਲਾ, ਫਿਰੋਜ਼ਪੁਰ ਦੇ ਵਿਦਿਆਰਥੀ ਹਾਂ। ਵੀਰਪੰਜਾਬ ਡਾਟ ਕਾਮ ਤੇ ਪ੍ਰਕਾਸ਼ਿਤ ਸੂਚਨਾ ਸਾਡੇ ਲਈ ਬਹੁਤ ਉਪਯੋਗੀ ਹੈ। ਨੌਵੀਂ ਜਮਾਤ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਸਰਕਾਰੀ ਹਾਈ ਸਕੂਲ ਸਾਈਆਂ ਵਾਲਾ ਫਿਰੋਜ਼ਪੁਰ

ਸਾਲ 2009 ਦੇ ਖ਼ਤ

22 ਜੁਲਾਈ, 2009

ਸਭ ਤੋਂ ਪਹਿਲਾਂ ਅਸੀਂ ਆਪ ਜੀ ਦੇ ਧੰਨਵਾਦੀ ਹਾਂ ਕਿ ਆਪ ਨੇ ਪੰਜਾਬੀ ਵਿੱਚ ਵੈਬਸਾਈਟ ਬਣਾਈ, ਜਿਸ ਰਾਹੀਂ ਅਸੀਂ ਪੰਜਾਬੀ ਕਲਚਰ ਬਾਰੇ ਡੂੰਘਿਆਈ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਕਿਰਪਾ ਕਰਕੇ ਪੰਜਾਬੀ ਬੋਲੀਆਂ, ਗਿੱਧਾ, ਘੋੜੀਆਂ ਆਦਿ ਪ੍ਰਕਾਸ਼ਿਤ ਕਰੋ ਨਾਲੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵੀ।

gillparam@rocketmail.com

10 ਜੂਨ, 2009

ਹੈਲੋ ਮੈਂ ਅੱਜ ਆਪ ਜੀ ਦੀ ਵੈਬਸਾਈਟ ਵੀਰਪੰਜਾਬ ਡਾਟ ਕਾਮ ਵੇਖ ਕੇ ਬਹੁਤ ਅਚੰਭਤ ਹੋਇਆ, ਇਸ ਤੇ ਵਡਮੁੱਲੀ ਸੂਚਨਾ, ਲੇਖ ਆਦਿ ਪ੍ਰਕਾਸ਼ਿਤ ਕੀਤੇ ਹੋਏ ਹਨ। ਹੌਸਲੇ ਨਾਲ ਆਪਣਾ ਕਾਰਜ ਜਾਰੀ ਰੱਖੇ! ਸ਼ੁਭ ਇੱਛਾਵਾਂ ਸਹਿਤ, ਰੁਪਿੰਦਰ,

rupinder.sayal@gmail.com

2, ਮਈ, 2009

ਭਾਈ ਸਾਹਿਬ ਸਤਿ ਸ੍ਰੀ ਅਕਾਲ,ਪੰਜਾਬੀ ਸਾਹਿਤ ਦਾ ਧੰਨਵਾਦ ਸੈਕਸ ਗਿਆਨ ਵਿਸ਼ੇ ਤੇ ਲੇਖ ਵੇਖ ਕੇ ਲੱਗਿਆ ਕਿ ਇਸ ਦੀ ਬਹੁਤ ਜ਼ਰੂਰਤ ਸੀ, ਪਰ ਇਸ ਦੀ ਅੱਜ ਦੇ ਹਰ ਜਵਾਨ ਬੱਚੇ ਨੂੰ ਸਹੀ ਸੇਧ ਦੀ ਲੋੜ ਹੈ। ਸੈਕਸ ਬਾਰੇ ਓਸ਼ੋ ਨੇ ਵੀ ਵਧੀਆ ਬਚਨ ਕੀਤੇ ਹਨ, ਭਾਵੇਂ ਲੋਕ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ ਪਰ ਉਸਦੇ ਬਚਨਾਂ ਵਿਚ ਸੱਚਾਈ ਹੈ। ਓਸ਼ੋ ਦੀ ਸਮਾਧੀ ਤੋਂ ਸੰਭੋਗ ਤੱਕ ਜ਼ਰੂਰ ਵੈਬ-ਸਾਈਟ ਤੇ ਪਾਓ। ਧੰਨਵਾਦ

ਅਵਤਾਰ ਸਿੰਘ ਮਾਨਸਾ, avtar_63@yahoo.com

20 ਅਪ੍ਰੈਲ, 2009

ਵੀਰ ਪੰਜਾਬ ਦੇ ਬਾਣੀ ਅਤੇ ਸਹਿਯੋਗੀ ਟੀਮ ਇਕ ਗੱਲ ਤਾਂ ਸਪਸ਼ਟ ਹੋ ਹੀ ਗਈ ਹੈ ਕਿ ਵੀਰਪੰਜਾਬ.ਕਾਮ ਨੇ ਬਹੁਤਿਆਂ ਨੂੰ ਕੰਪਿਊਟਰ ਉਤੇ ਪੰਜਾਬੀ ਵਿਚ ਕੰਮ ਕਰਨ ਲਾ ਹੀ ਦਿੱਤੇ ਉਹ ਵੀ ਵਿਸ਼ੇਸ਼ ਕਰ ਯੂਨੀਕੋਡ ਫੌਂਟ ਦੀ ਵਰਤੋ ਨਾਲ। ਬਿੰਨਾ ਝਿਜਕ ਤੇ ਡਰ ਤੋਂ ਪੰਜਾਬੀ ਵਿਚ ਕੰਮ ਕਰ ਸਕਦੇ ਹਾਂ। ਅਕਾਲ ਪੁਰਖ ਆਪ ਨੂੰ ਹੋਰ ਹਿੰਮਤ ਤੇ ਚੜਦੀ ਕਲਾ ਬਖਸ਼ੇ। ਬਹੁਤ ਬਹੁਤ ਸ਼ੁਕਰੀਆ ਪੰਜਾਬੀ ਭਾਸ਼ਾ ਦੀ ਸੇਵਾ ਲਈ। ਪੂਰਾ ਸਮਾਜ ਆਪ ਦਾ ਧੰਨਵਾਦੀ ਹੈ।

ਸੁਖਦਰਸ਼ਨ ਕੋਰ, ਪਟਿਆਲਾ

10 ਅਪ੍ਰੈਲ, 2009

ਸਤਿ ਸ੍ਰੀ ਅਕਾਲ ਮੈਂ ਤੁਹਾਡੀ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਵੇਖੀ, ਬਹੁਤ ਚੰਗਾ ਲੱਗਿਆ ਕਿ ਪੰਜਾਬੀ ਦੀ ਕੋਈ ਇੰਨੀ ਕਦਰ ਕਰਦਾ ਹੈ। ਮੈਂ ਤੁਹਾਡੀ ਉਮਰ ਦੇ ਮੁਕਾਬਲੇ ਅਜੇ ਸ਼ਾਇਦ ਬਹੁਤ ਛੋਟਾ ਹੋਊਂਗਾ, ਇਸ ਲਈ ਅਗਰ ਕੋਈ ਗਲਤ ਬੋਲਿਆ ਜਾਏ ਤਾਂ ਮਾਫ਼ੀ ਪਹਿਲਾਂ ਹੀ ਮੰਗ ਰਿਹਾ ਹਾਂ। ਵੈਸੇ ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਹਾਡੀ ਵੈਬ-ਸਾਈਟ ਵਿਚ ਮਨੋਰੰਜਨ ਵਾਲੇ ਲਿੰਕ ਵਿਚ ਲੋਕਗੀਤ ਲਿੰਕ ਵਿਚ ਕੋਈ ਵੀ ਸੂਚਨਾ ਨਹੀਂ ਸੀ ਤੇ ਲਿਖਿਆ ਮਿਲਿਆ ਕਿ ਤੁਸੀਂ (ਪਾਠਕ) ਇਸ ਵਿਸ਼ੇ ਲਈ ਮਸਾਲਾ ਭੇਜੋ। ਇਸ ਲਈ ਮੈਂ ਤੁਹਾਨੂੰ ਇਹ ਪੁੱਛ ਰਿਹਾ ਹਾਂ ਕਿ ਅਗਰ ਮੈਂ ਤੁਹਾਨੂੰ ਕੋਈ ਕਵਿਤਾ ਵਗੈਰਾ ਭੇਜਾਂ ਤਾਂ ਤੁਸੀਂ ਉਨ੍ਹਾਂ ਨੂੰ ਉਥੇ ਪ੍ਰਕਾਸ਼ਿਤ ਕਰੋਂਗੇ। ਤੁਹਾਡੇ ਜਵਾਬ ਦੇ ਇੰਤਜ਼ਾਰ ਕਰਾਂਗਾ।

ਨਵਤੇਜ ਸਿੰਘ ਕਲਸੀ, singh kalsi

7 ਅਪ੍ਰੈਲ, 2009

ਸਤਿ ਸ੍ਰੀ ਅਕਾਲ ਮੈਂ ਤੁਹਾਡਾ ਗਰਭ-ਨਿਰੋਧਕ ਦਵਾ ਸਬੰਧੀ ਲੇਖ ਪੜ੍ਹਿਆ। ਮੈਂ ਕਨੇਡਾ ਦੇ ਸ਼ਹਿਰ ਵਿੰਨੀਪੈਗ ਵਿਚ ਰਹਿੰਦੀ ਹਾਂ. ਮੈਨੂੰ ਇਸ ਦਵਾ ਬਾਰੇ ਦੱਸਣਾ ਕਿ ਕਿੱਥੋਂ ਅਤੇ ਕਿਵੇਂ ਲੈ ਸਕਦੀ ਹਾਂ। ਕ੍ਰਿਪਾ ਕਰਕੇ ਜਿੰਨਾ ਹੋ ਸਕੇ ਛੇਤੀ ਜਵਾਬ ਦੇਣਾ।

ਪੰਜਾਬੀ ਮੁੰਡੇ, punjabimundedepressed@yahoo.ca

14 ਜਨਵਰੀ, 2009 ਪਿਆਰੇ ਬਾਈ ਜੀ, ਸਤਿਕਾਰ ਪੁੱਜੇ! ਆਪ ਪੰਜਾਬੀ ਮਾਂ-ਬੋਲੀ ਨੂੰ ਸਮਰਪਣ ਹੋ ਕੇ ਚਲੇ ਹੋ, ਇਸ ਸ਼ੁਭ ਕਾਰਜ ਲਈ ਮੈਂ ਆਪ ਜੀ ਨੂੰ ਵਧਾਈ ਪੇਸ਼ ਕਰਦਾ ਹਾਂ। ਅੱਜ ਕੱਲ ਪੰਜਾਬੀ ਪੇਪਰ ਜਾਂ ਪੰਜਾਬੀ ਵੈਬ ਚਲਾਉਣੀ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ। ਇਸ ਔਖੇ, ਪਰ ਸੁਲੱਖਣੇ ਨਿਸ਼ਕਾਮ ਕਾਰਜ ਲਈ ਮੈਂ ਆਪ ਜੀ ਨੂੰ ਮੁਬਾਰਕ ਬਾਦ ਦਿੰਦਾ ਹਾਂ। ਗੁਰੂ ਬਾਬਾ ਹਮੇਸ਼ਾ ਆਪ ਜੀ ਦੇ ਅੰਗ-ਸੰਗ ਰਹੇ!

ਆਪ ਜੀ ਦਾ ਵੀਰ,

ਸ਼ਿਵਚਰਨ ਜੱਗੀ ਕੁੱਸਾ (ਇੰਗਲੈਂਡ), jaggikussa65@gmail.com

ਸਾਲ 2008 ਦੇ ਖ਼ਤ

15 ਦਸੰਬਰ, 2008

ਵੀਰ ਜੀ, ਸਭ ਤੋਂ ਪਹਿਲਾਂ ਇਹ ਉੱਦਮ ਲਈ ਆਪ ਜੀ ਨੂੰ ਕੋਟਿਨ ਕੋਟਿ ਪ੍ਰਣਾਮ। ਕੋਈ ਤਾਂ ਹੈ ਜੋ ਮਾਂ ਬੋਲੀ ਨੂੰ ਉੱਚਾ ਵੇਖਣ ਦੀ ਨੀਅਤ ਨਾਲ ਝੰਡਾ ਚੁੱਕੀ ਖੜ੍ਹਾ ਹੈ, ਇਕ ਵਾਰ ਫਿਰ ਆਪ ਜੀ ਦੀ ਪਾਕ ਸੋਚ ਨੂੰ ਸਲਾਮ।

ਮਨਦੀਪ ਖੁਰਮੀ, ਹਿੰਮਤਪੁਰਾ

4 ਨਵੰਬਰ, 2008

ਵੀਰ ਪੰਜਾਬ ਦੇ ਵੀਰੋ ਆਪ ਜੀ ਦੀ ਵੇਬ ਸਾਈਟ ਨੂੰ ਵੇਖਣ ਦੀ ਆਦਤ ਜਿਹੀ ਬਣ ਗਈ ਹੈ। ਆਪ ਜੀ ਦਾ ਕਿਸ਼ੋਰ ਸਿੱਖਿਆ ਲਿੰਕ ਵੇਚਿਆ ਚੰਗਾ ਲਗਿਆ ਆਪ ਦਾ ਵਿਚਾਰ। ਅਸੀਂ ਤਾਂ ਪੇਂਡੂ ਹਾਂ, ਵੇਖ ਦੇ ਰਹੀ ਦਾ ਹੈ ਬੱਸ ਅਡਿਆਂ ਤੇ ਅਸ਼ਲੀਲ ਸਾਹਿਤ ਮੁੰਡੇ ਕਿਵੇਂ ਪੜ੍ਹਦੇ ਹਨ। ਅਸਲ ਤਾਂ ਗੱਲ ਹੈ ਮਿਲਦਾ ਕੁਝ ਨਹੀਂ ਇਹੋ ਜਿਹੇ ਸਾਹਿਤ ਤੋਂ ਖ਼ਰਾਬ ਹੀ ਹੋਈਦਾ ਹੈ। ਆਪ ਜੀ ਕੁਝ ਨਵਾਂ ਕਰਨ ਜਾ ਰਹੇ ਹੋ ਚੰਗਾ ਹੀ ਹੋਵੇਗਾ ਵਿਸ਼ਵਾਸ ਹੈ।

ਆਪ ਦਾ ਸ਼ੁਭ ਚਿੰਤਕ ਰਮੇਸ਼ ਵਾਤਿਸ਼, rameshvatish@gmail.com

ਪਿੰਡ ਕੁਲਬੁਛਾਂ, ਸਮਾਣਾ, ਪਟਿਆਲਾ

1 ਨਵੰਬਰ, 2008

ਪਿਆਰੀ ਵੀਰਪੰਜਾਬ ਟੀਮ, ਮੈਂ ਆਪ ਵੱਲੋਂ ਸੈਕਸ-ਗਿਆਨ ਖੰਡ ਤੇ ਪ੍ਰਕਾਸ਼ਿਤ ਕੀਤੀ ਗਈ ਸੂਚਨਾ ਪੜ੍ਹੀ। ਸੈਕਸ ਵਿਸ਼ੇ ਤੇ ਦਿੱਤੀ ਜਾਣਕਾਰੀ ਦੀ ਸ਼ਬਦਾਵਲੀ ਠੀਕ ਲੱਗੀ। ਵਿਸ਼ਵ ਦੇ ਮਸ਼ਹੂਰ ਮਨੋ ਵਿਗਿਆਨੀਆਂ ਦੀ ਵੀ ਇਹ ਰਾਇ ਹੈ ਕਿ ਇਸ ਧਰਤੀ ਤੇ ਅਜਿਹਾ ਕੋਈ ਸ਼ਖਸ ਨਹੀਂ ਹੈ ਜਿਸ ਨੇ 16 ਸਾਲ ਹੋਣ ਤੱਕ ਕਾਮੁਕਤਾ ਦਾ ਅਹਿਸਾਸ ਨਾ ਕੀਤਾ ਹੋਵੇ। ਘਟੀਆ ਪੱਧਰ ਦਾ ਸੈਕਸ ਸਬੰਧੀ ਸਾਹਿਤ ਘਾਤਕ ਸਿੱਧ ਹੋ ਸਕਦਾ ਹੈ ਜੇ ਇਹ ਅਣ ਚਾਹੇ ਸਰੋਤਾਂ ਤੋਂ ਆਇਆ ਹੋਵੇ। ਸਾਨੂੰ ਸਲੀਕੇ ਦੀ ਭਾਸ਼ਾ ਵਿਚ ਸੈਕਸ-ਗਿਆਨ ਸਬੰਧੀ ਸੂਚਨਾ ਉਪਲੱਬਧ ਕਰਾਉਣੀ ਚਾਹੀਦੀ ਹੈ। ਆਪ ਵਲੋਂ ਕੀਤੇ ਗਏ ਉਪਰਾਲੇ ਦੀ ਮੈਂ ਸ਼ਲਾਘਾ ਕਰਦਾ ਹਾਂ।

ਡਾ. ਰਿਪੂਦਮਨ ਸਿੰਘ,( 09815200134), ripu134@gmail.com

26 ਸਤੰਬਰ, 2008

ਸਤਿਕਾਰ ਯੋਗ ਨਿਰਦੇਸ਼ਕ ਸਾਹਿਬ ਤੁਸੀਂ ਸਾਡੀ ਵੈਬਸਾਈਟ (http://pauipmcottondss.com/)ਦੇਖੀ ਅਤੇ ਇਸ ਨੂੰ ਸਰਾਹਿਆ, ਅਸੀਂ ਇਸ ਲਈ ਆਪ ਜੀ ਦੇ ਬਹੁਤ ਧੰਨਵਾਦੀ ਹਾਂ, ਅਤੇ ਇਸ ਦੇ ਨਾਲ ਨਾਲ ਇਸ ਗੱਲ ਦਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਯੂਨੀਵਰਸਿਟੀ ਦੀਆਂ ਖੋਜਾਂ ਬਾਰੇ ਆਮ ਜਨਤਾ ਅਤੇ ਕਿਰਸਾਨਾਂ ਨੂੰ ਪੰਜਾਬੀ ਭਾਸ਼ਾ ਵਿਚ (http://www.veerpunjab.com/s-agri.htm) ਦੱਸ ਰਹੇ ਹੋ। ਖੇਤੀਬਾੜੀ ਨਾਲ ਸਬੰਧਿਤ ਜਾਣਕਾਰੀ ਲਈ ਸਾਡੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੀ ਸਿਫ਼ਾਰਿਸ਼ ਵਾਲੀ ਕਿਤਾਬ ਜ਼ਰੂਰ ਵੇਖਿਆ ਕਰੋ।

ਧੰਨਵਾਦ ਸਹਿਤ

ਕਮਲਦੀਪ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

15 ਸਤੰਬਰ, 2008

R/sir ਸਤਿ ਸ੍ਰੀ ਅਕਾਲ ਜੀ, ਵੀਰਪੰਜਾਬ ਡਾਟ ਕਾਮ ਸਾਈਟ ਵੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ। ਤੁਸੀਂ ਮਾਂ-ਬੋਲੀ ਪੰਜਾਬੀ ਨੂੰ ਉੱਚਾ ਚੁੱਕਣ ਲਈ ਜੋ ਉਪਰਾਲਾ ਕੀਤਾ ਮੈਂ ਤੁਹਾਡਾ ਸ਼ੁਕਰੀਆ ਕਰਦਾ ਹਾਂ ਅਤੇ ਹੌਸਲਾ ਅਫ਼ਜਾਈ ਵੀ ਕਰਦਾ ਹਾਂ। ਇਸ ਉਪਰਾਲੇ ਲਈ ਤੁਸੀਂ ਵਧਾਈ ਦੇ ਪਾਤਰ ਹੋ।

Jagatinder Preet, Computer Faculty, Bathinda.

17 ਜੁਲਾਈ, 2008

We appreciate your efforts to bring out to Sikh jagat the unique website in punjabi (Gumukhi script). The matter is valuable for all though some more things could be added to enhance the status of the site. I specially recommend the addition of shabad kirtan by those raagis who recite in respective raags set by our reverred Gurus.

Thanks Sincerely

Sudarshan Singh, singhsudarshan@hotmail.com

27 ਮਾਰਚ, 2008

ਪਿਆਰੀ ਵੀਰ ਪੰਜਾਬ ਦੇ ਸਹਿਯੋਗੀ ਟੀਮ ਗੂਗਲ ਵਿਚ ਆਪ ਦੀ ਸਾਈਟ ਵੇਖੀ, ਸਾਈਟ ਖੋਲ੍ਹੀ, ਅਚੰਭਾ ਲੱਗਿਆ ਕਿ ਕੋਈ ਤਾਂ ਜਾਗਿਆ, ਮਾਂ ਬੋਲੀ ਦੀ ਸੇਵਾ ਲਈ। ਬਹੁਤੀਆਂ ਪੰਜਾਬੀ ਸਾਈਟਸ ਕੇਵਲ ਨਿਜੀ ਹੁੰਦੀਆਂ ਹਨ ਜਾਂ ਫਿਰ ਪੈਸੇ ਬਟੋਰਨ ਵਾਲੀਆਂ, ਨਿਰਪੱਖ ਤੇ ਸੇਵਾ ਹਿੱਤ ਲਈ ਕੋਈ ਕੋਈ। ਤੁਹਾਡਾ ਉਪਰਾਲਾ ਸਲਾਘਾਯੋਗ ਹੈ। ਵੱਧਦੇ ਫੁੱਲਦੇ ਰਹੋ, ਸਮਾਜ ਤੁਹਾਡੇ ਨਾਲ ਹੈ।

ਧੰਨਵਾਦ ਸਹਿਤ ਸੁਖਦਰਸ਼ਨ ਕੋਰ,ਪਟਿਆਲਾ, sukh134@gmail.com

23 ਮਾਰਚ, 2008

Respected Veer Punjab Team This is the most useful site in Punjabi and dedicated to serve Punjabi Language.This is what one expects from Computer Professional Lobby. It is the real use of computer, otherwise in India there is a big drama in computer field. Computer for common person is replacement of typewriter or a financial accounting register. Almost 90 percent population amongst so called computer professionals use computer to listen songs, viewing video or unwanted downloads. No computer person has given any useful product (S/W) to the society at large. Every user is running after new versions of software where as if asked in detail about the oldest wordstar 1.1 or 1.7, no body has done perfection but is moving to MS Office 2007. I might be one of them. Here I request you, for public use give Punjabi Unicode font, download and detailed installation immediately so that everybody can communicate with you correctly. Requested is that almost 99% typists are users of Remington typewriter so give this type of keyboard, very few are users of phonetic keypad. with best wishes and warm regards

Dr Ripudaman Singh, (09815200134), ripu134@gmail.com

10 ਮਾਰਚ, 2008 ਪਿਆਰੇ ਸੰਪਾਦਕ ਜੀ, ਵੀਰਪੰਜਾਬ ਦੇ ਕੁਝ ਨਮੂਨੇ ਦੇਖੇ। ਮੁੱਖ ਤੌਰ ਤੇ ਆਪ ਜੀ ਦਾ ਯਤਨ ਸ਼ਲਾਘਾ ਯੋਗ ਹੈ। ਡਾਊਨਲੋਡ ਵਿੱਚ ਮਹਾਨ ਕੋਸ਼ ਦੇ ਕੰਪੋਜ਼ਰ ਦਾ ਨਾਂ ਦੇ ਕੇ ਇੱਕ ਚੰਗੀ ਪਿਰਤ ਪਾਈ ਗਈ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਕੰਪੋਜ਼ਰ ਦਾ ਨਾਂ ਨਹੀਂ ਦਿੱਤਾ ਗਿਆ। ਇਹ ਵੀ ਇੱਕ ਮਹਾਨ ਕਾਰਜ ਹੈ। ਜੇ ਧਨ ਕਮਾਉਣ ਉੱਤੇ ਤੁਹਾਡਾ ਮਨ ਬਣਿਆ ਹੈ ਫਿਰ ਮਸਲਾ ਹੀ ਹੋਰ ਹੈ। ਨਹੀਂ ਤਾਂ ਜੋਤਸ਼ ਜਾਂ ਜੋਤਸ਼ੀ ਤਾਂ ਭਰਮ ਭੁਲੇਖੇ ਪਾਉਣ ਲਈ ਹੁੰਦੇ ਹਨ। ਇਹ ਪੰਜਾਬੀ ਦੇ ਸੇਵਾ ਕਰਨੀ ਨਹੀਂ ਸਗੋਂ ਪੰਜਾਬੀਆਂ ਦੇ ਮੱਥੇ ਕਲੰਕ ਮੜ੍ਹਨ ਵਾਲੀ ਗੱਲ ਹੈ। ਮੀਡੀਏ ਵਿੱਚ ਸੁਥਰੇ ਪੈਰ ਪਾਉਣ ਲਈ ਹਰ ਲੱਲੀ ਛੱਲੀ ਨੂੰ ਅਪਨਾਉਣ ਦੀ ਕਦੀ ਵੀ ਲੋੜ ਨਹੀਂ ਹੁੰਦੀ। ਸੋ ਪੈਰ ਪੁੱਟਿਆ ਹੈ ਤਾਂ ਸੁਘੜੇ ਰਾਹਾਂ ਦੇ ਪਾਂਧੀ ਬਣੋ।

ਖਿਮਾ ਸਾਹਿਤ

ਕਿਰਪਾਲ ਸਿੰਘ ਪੁੰਨੂ, (98152-61265), kirpal_pannu@yahoo.com 66 Summerdale Cres, Brampton, Ontario, L6X 4V9 At Samrala, Punjab, India,

9 ਮਾਰਚ, 2008

Welcome and congratulations. I hope, remaining independent, you will progress and promote Punjabi Culture, Literature and Language. With best wishes, Pritpal Singh Bindra, bindra@rogers.com Toronto. Canada

5 ਮਾਰਚ, 2008

Hello Sir, i had visited ur site, it is gr8, it ia a good effort towards making Punjabi a famous language.

Rajvinder Gill, Moga, raj.gill.moga@gmail.com

13 ਫਰਵਰੀ, 2008

Dear Friends, I visited your site and read well researched article by Dr. Joga Singh. Great stuff. Attached are an article and a poster about our upcoming Int. Mother Language Day Program here in Vancouver BC. Just to share with you our efforts here.

Sadhu Binning, sadhu.binning@gmail.com

Department of Asian Studies Vancouver, B.C.Canada

12 ਜਨਵਰੀ, 2008

Happy New Year and Happy Lohri Your effort to save mother tongue Punjabi from the jaw of the killer language(English) is highly praiseworthy. To be honest it is not an easy task you need a lot of hard as well as well planned work ahead. Wish you all the best. Kumar Sushil,kmrsushil@yahoo.co.in

ਸਾਲ 2007 ਦੇ ਖ਼ਤ

2 ਨਵੰਬਰ, 2007

Respected sir Congrats Veerpunjab excellent sight, i really appreciate your work. I write pbi poems and short stories will send u few.

Amrit Mannan, (9463224535), amritmannan@yahoo.co.in

5 ਅਕਤੂਬਰ, 2007

ਸ਼੍ਰੀ ਮਾਨ ਜੀ, ਤੁਹਾਡੀ ਇਹ ਪੰਜਾਬੀ ਵਿਚ ਜਾਣਕਾਰੀ ਬਾਰੇ ਸਾਈਟ ਇਕ ਬਹੁਤ ਵਧੀਆ ਉਪਰਾਲਾ ਹੈ । ਪਰਮਾਤਮਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ  ਤਰੱਕੀ ਬਖਸ਼ੇ ।

ਗੁਰਦੀਪ ਸਿੰਘ, G.S.Guglani, guglani@bhelhwr.co.in

12 ਅਕਤੂਬਰ, 2007

Nice keep up the good work. Sandeep Chahal, sandeep@5abnews.com, Editor www.5abnews.com

25 ਸਤੰਬਰ, 2007

Hello Sir We are very lucky who are Punjabi. Veerpunjab.com website is good effort to improve Punjabi literature and helpful in developing Punjabi language. Sir, I write poems there is any space in this website to present my poems regarding this please inform me. I shall be thankful to you and congrats for this website. Jyoti Mann, Computer Teacher Govt School, Bhotna

23 ਸਤੰਬਰ 2007

ਸੰਪਾਦਕ ਸਾਹਿਬ, ਸਤਿ ਸ੍ਰੀ ਅਕਾਲ

ਤੁਹਾਡੀ ਵੈਬਸਾਈਟ ਪੰਜਾਬੀ ਭਾਸ਼ਾ ਲਈ ਇਕ ਮਾਣ ਵਾਲੀ ਗੱਲ ਹੈ। ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਮੈਂ ਤੁਹਾਡੀ ਸਾਈਟ ਦਾ ਪਾਠਕ ਹਾਂ ਅਤੇ ਇਸ ਲਈ ਇਕ ਆਰਟੀਕਲ ਭੇਜ ਰਿਹਾ ਹਾਂ ਕਿਰਪਾ ਕਰਕੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਜਾਵੇ। ਪ੍ਰੋ. ਮੁਖਵੀਰ ਸਿੰਘ, ਪੰਜਾਬੀ ਵਿਭਾਗ ਸਰਕਾਰੀ ਕਾਲਜ ਭੁਲੱਥ (ਕਪੂਰਥਲਾ)

2 ਸਤੰਬਰ, 2007

Respected Sir, Sat Sri Akal. It was so nice to talk to you on the phone. It seems you are really very hard working and wish to put every effort to make your website a very special for the whole world and I am sure you will succeed as hard work , patience and determination are always stairs to high peaks. Let us pray ‘Veer Punjab’ and all the Veer Punjabis earn great name .But it can be true for Veer Punjab but not for Veer Punjabis as they have a big black spot on the forehead : These brave people are  killing their own daughters and this is what they are earning these days khitab of ‘Kuri mar’.These merciless killings have to be stopped by all means and all intellectuals, organisations, resourceful persons, departments rather all Punjabis should join hands against female foeticide/infanticide. We have discussed this matter with Shri Akal Takhat Sahib Jathedar S.Joginder Singh Vedanti ji and gave 10 suggestions in writing. Now we want to put it before all Punjabis to pause and ponder, discuss and if they find any of these suggestions practical and useful, make sincere efforts to implement them. I am sure a dedicated person like you will help us in this campaign. Thanking you

Dr Gurminder Sidhu, (0172-22273728), gurmindersidhu@rediffmail.com ਸੀਨੀਅਰ ਮੈਡੀਕਲ ਅਫਸਰ 658 ਫੇਜ਼ 3 ਬੀ-1, ਮੋਹਾਲੀ 160059

26 ਅਗਸਤ 2007

ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਅੱਜ 26 ਅਗਸਤ 2007 ਨੂੰ ਪਹਿਲੀ ਵਾਰ ਵੀਰਪੰਜਾਬ ਡਾਟ ਕਾਮ ਦੇਖਿਆ, ਬਹੁਤ ਅੱਛਾ ਲੱਗਾ, ਸਿੱਖ ਧਰਮ ਨਾਲ ਸਬੰਧਿਤ  ਕਾਫੀ ਕੁਝ ਮਿਲਦਾ ਹੈ, ਗੁਰਬਾਣੀ ਵੀਚਾਰ, ਖ਼ਬਰਾਂ ਅਤੇ ਰੇਡੀਓ ਆਦਿ, ਬਹੁਤ ਅੱਛਾ, ਆਪ ਸਭ ਦਾ ਬਹੁਤ ਧੰਨਵਾਦ, ਵਾਹਿਗੁਰੂ ਹਿੰਮਤ ਬਖਸ਼ੇ, ਤਰੱਕੀ ਕਰੋ,

ਸਾਰੇ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ

ਹਰਚਰਨ ਸਿੰਘ ਢਿੱਲੋਂ ਅਮ੍ਰਿਤਸਰ (0032 475 405145), Dhillon1210@hotmail.com ਬੇਲਜਿਅਮ

30 ਜੁਲਾਈ 2007

Work by u rare in the world really i feel very happy.

Shaminder Batra, batra_shammi@yahoo.com

24 ਜੁਲਾਈ 2007

Sat Sri Akal ji, While searching punjabi newspaper got the link of this site. nice to see this website. For punjabi and punjabi virsa  we www.desinorway.com; is trying to share desi activities of desis from Norway, sweden, denmark   with some of the newspapers too  and most of desi activities are seen in our website. In future  we will try to share desi arrangement activities from scandinavain countries with this newspaper too. if management of this newspapers allow too. thanks

Rupinder Dhillon Moga, dhillonnorway@yahoo.com Norway

23 ਜੁਲਾਈ 2007

Dear sir,

I visited your site and found a link for Rozgar Daftar Sambandhi, I can give you material for publication, pl. Advise how? my writings are in Assess font. About myself, I am retired Employment Officer from Punjab and no one know better about employment exchanges as I remained on record with employment exchanges for 10 years before be an officer in that department. Thanks

Ripudaman Singh, ripu134@gmail.com

20 ਜੁਲਾਈ 2007 Aap ji di aj website VEERPUNJAB.COM dekhi. Bahut wadia lagaya. Sabh kuch Punjabi ch vekh k mann prasan ho gaya. Shiv Kumar Batalvi ji d kawita GAMMA DI RATT parh k changa lagaya. WAHEGURU aap ji di website nu tarakkian bakhshe. Nav Puneet (Hoshiarpur) 98885 10185

July 18, 2007

Dear Sir/Madam, Waheguru G Ka Khalsa Waheguru G Ki Fateh Main tuhadi web site dekhi te mainu bahut changa lagga. Eh tuhada bahut hi shalaghayog kadam hai. Waheguru tuhadi harek tarike naal sahayita kare te mehar bharya hath rakhe.

With Regards B S Dhanaula (+9194633 28846), bsdhanaula2000@yahoo.com

16 ਜੁਲਾਈ, 2007

ਪਿਆਰੇ ਵੀਰ, ਕੱਲ੍ਹ ਪੰਜਾਬੀ ਟ੍ਰਿਬਿਊਨ ਵਿੱਚ ਤੁਹਾਡੀ ਸਾਈਟ ਬਾਰੇ ਪੜ੍ਹਿਆ ਤਾਂ ਖੋਲ੍ਹ ਕੇ ਵੇਖੀ. ਪੰਜਾਬੀ ਵਿੱਚ ਇੰਟਰਨੈੱਟ ਤੇ ਕੰਮ ਹੋਣਾ ਇੱਕ ਸ਼ੁਭ ਸ਼ਗਨ ਹੈ। ਨਵੇਂ ਯੁਗ ਦੀ ਟੈਕਨੋਲੋਜੀ ਦੇ ਨਾਲ ਮੋਢਾ ਜੋੜ ਕੇ ਚਲਣਾ ਸਮੇਂ ਦੀ ਲੋੜ ਹੈ। ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਇੱਕ ਨਵੀਂ ਅਧਿਆਇ ਖੋਲ੍ਹਿਆ। ਵਧਾਈ ਦੇ ਪਾਤਰ ਹੋ।

ਤੇਜਵਿੰਦਰ ਸਿੰਘ

25 ਜੂਨ, 2007

Bahut Achhi site SMS from Kulwant Singh, (9977074071)

11 ਜੂਨ, 2007,

Hello, I went into the link of “Desi Mahina ” to find no information. Is there any way to find information like Gurpurab, Amavas, Sangrand in the original desi calendar. I do not want to refer to Nanak Shahi calendar. Waiting for your mail. Amarjot S. Teja, asteja@hotmail.com

16 ਮਈ, 2007

Dear Sir I am very impressed at the work you are doing.  Wish you all the best for this venture and accept my best wishes for its success and popularity. Rajiv Bajaj, rbajaj_62@yahoo.com

15 ਮਈ, 2007

Hi, Thank you Gurjeet Singh Hazrah, gshazrah@rediffmail.com

15 ਮਈ, 2007

Nice website. Vadhai hove. Carry on please

Dr. Charanjit Singh Gumtala, (0183 25823 23/9417533060), s205865@yahoo.com

President, Amritsar Vikas Manch 253 Ajit Nagar, Amritsar 143006

21 ਅਪ੍ਰੈਲ, 2007

Dear Sir Launching a web site exclusively in Punjabi is a laudable initiative. Please accept my best wishes for its success and popularity.

Jaswant Bhandari, ibiu_iim@yahoo.co.in

19 ਅਪ੍ਰੈਲ, 2007

Hi sir, I saw your site for the first time and I was simply amazed to see the excellent work done by you and your companions ….the whole site is simply a package of information plus fun ….besides all this the most important thing is the use of our own language and the simplicity of wording used here is just amazing ….and I can easily imagine that in the future is not away when our computer illiterate grandparents will be accessing the internet and using the sites like Punjab-in more than we do here…….. and above all was the choice of contents ..which was just appropriate by keeping in view of the Punjabi rural ppl…the parts of the site i liked the most were telephone directory, beda gark (which could not stop my parents for laughing a lot) and naujwana layi page was really inspiring for my brother to lose weight …..as nobody can ignore the wordings written in Punjabi that’s why it was more inspiring for him……apart from these u have covered almost every topic which was really needed by Punjabi people …especially rural ppl….and also for the NRI s I am sure they will feel like home by watching this site…..and will be really happy ……… As a whole it was really great to see your so so much effort in touching almost every topic related to Punjab and Punjabi ppl……and I am sure this site is going to rock the Punjabi people. May god bless all d ppl for carrying out such a tremendous effort ….take care.

Er. Vipan Preet Singh (98723-06870) Ajit road street no 25, Bathinda.

4 ਅਪ੍ਰੈਲ, 2007 ਪੰਜਾਬੀ ਮਾਤ ਭਾਸ਼ਾ ਵਿੱਚ ਪਹਿਲੀ ਸੰਪੂਰਨ ਵੈਬਸਾਈਟ ਬਾਰੇ ਸੁਣ ਕੇ ਜਿਥੇ ਮਨ ਨਿਹਾਇਤ ਖੁਸ਼ ਹੋਇਆ ਉਥੇ ਅੰਦਰੋਂ ਇਹ ਦੁਆਵਾਂ ਵੀ ਨਿਕਲੀਆਂ ਕੇ ਸ਼ਾਲਾ ਇਹ ਵੈਬ-ਸਾਈਟ ਡਾਢੀ ਤਰੱਕੀ ਸਦਕਾ ਵਿਸ਼ਵ ਭਰ ਵਿਚ ਵੱਸਦੇ ਪੰਜਾਬੀਆਂ ਦੇ ਦਿਲਾਂ ਤੇ ਛਾ ਜਾਵੇ। ਮੈਂ ਇਸ ਉਪਰਾਲੇ ਲਈ ਸਾਈਟ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ ਤੇ ਲੰਮੀ ਉਮਰ ਦੀ ਕਾਮਨਾ ਵੀ ਕਰਦਾ ਹਾਂ। ਆਮੀਨ

ਰੋਜ਼ੀ ਸਿੰਘ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ, (98157-55184)

29 ਮਾਰਚ, 2007 Respected Sir, I received your mail, thanx for contacting me. sorry for replying late. At present I am working for Rozana Spokesman & for Akash Radio UK at present my schedule is too much busy. keep it up. once again thanx. yours faithfully reporter

Sharanjit Singh Bains

29 ਮਾਰਚ, 2007 I have go thru all the things. There is rare thing to criticise but lot of words is there to appreciates from me. Please keep it up

Lakhwinder Singh

16 ਮਾਰਚ, 2007

Thanks, very good effort. Go ahead regards H Singh (Hukam Singh)

15 ਮਾਰਚ, 2007

Thanks Sir

harjitsingh25@yahoo.com

15 ਮਾਰਚ, 2007 Thanks ji Received ur mail PLs keep it up

Lakhwinder Singh, (9826026577), lakhwinder2006@rediffmail.com Bhopal

15 ਮਾਰਚ, 2007

Dear Sir I am very impressed at the work you are doing and wish you all the best for this venture, I agree with you most wholeheartedly that if we lose our language we lose our culture and heritage. Unfortunately for the masses of Punjabi immigrants overseas who are now into 2nd 3rd and even 4th generation of being born outside India the sad fact is it is becoming a near reality. Although I must admit that many people are doing their utmost to avoid this from happening. Mrs Trishna Kour trishnasingh@hotmail.co.uk

10 ਮਾਰਚ, 2007

ਸਤਿ ਸ੍ਰੀ ਅਕਾਲ ਪੰਜਾਬੀ ਵਿੱਚ ਯੂਨੀਕੋਡ ਵਰਤਦੀ ਸਾਈਟ ਵੇਖ ਕੇ ਬਹੁਤ ਖੁਸ਼ੀ ਹੋਈ! ਸ਼ਾਇਦ ਵਿੱਚ ਸਮੱਗਰੀ ਵੀ ਬਹੁਤ ਵਧੀਆ ਹੈ, ਇਸ ਸਭ ਲਈ ਤੁਹਾਨੂੰ ਵਧਾਈ ਹੋਵੇ! ਇਹ ਜਤਨ ਦੀ ਸ਼ਲਾਘਾ ਕਰਨੀ ਬਣਦੀ ਹੈ, ਇਹ ਸਮੇਂ ਦੀ ਲੋੜ ਸੀ ਅਤੇ ਤੁਸੀਂ ਇਹ ਪੂਰੀ ਕਰਨ ਦਾ ਹੰਭਲਾ ਮਾਰਿਆ ਹੈ, ਇਹ ਬਹੁਤ ਹੀ ਸੋਹਣਾ ਹੈ। ਆਲਮ, A S Alam, apbrar@gmail.com

9 ਮਾਰਚ, 2007

You are doing a wonderful job developing a web site in Unicode Punjabi.  This is the way of the future.  We wish you all the best. Keep up the good work. Parminder Dhaliwal, www.PunjabiSahit.com 7 ਮਾਰਚ, 2007 Dear Friend, We are happy to inform you that we have included your website http://www.punjab-in.org in our Index and the site is now searchable through www.guruji.com . We request you to check for the inclusion by visiting us. You can also include a customizable Guruji search box on your website to power site search as well as web search on http://www.punjab-in.org. Visit the url: http://guruji.com/CustomizeSearch.html to get a customizable Guruji search box. In case of difficulty you can contact us at support@guruji.com. Use Guruji.com the Indian Search Engine, to search for anything related to India including your favourite restaurants , theatres , hotels , dentists and more, in more than 20 cities across India. Keep exploring India on Guruji.com Have a great day. Team Guruji Guruji exploreindia@guruji.com

18 ਫਰਵਰੀ, 2007

Dear Sir, It is really good efforts. I really liked the idea and information contained in this web site. regards Swaran Jaggi, (swaran.jaggi@gmail.com)

ਸਾਲ 2006 ਦੇ ਖ਼ਤ

22 ਨਵੰਬਰ, 2006

Dear Friend, Congratulations for the Punjabi site you have developed. It is really fantastic. I’ve not come across any Punjabi site with this kind of quality of fonts, speed and ease. Punjabi language and people need individuals like you to bring it on par with technologically advanced languages, particularly to develop information in Punjabi so that common, rural, poor people could reap benefits of IT tools. Congratulations once more. Joga Singh Linguistics, Patiala

21 ਸਤੰਬਰ, 2006

Dear Sir, We appreciate your effort and we thank you for your support in helping spread the use of the Unicode Standard. Regards, Magda Danish (650-693-3921), magda@unicode.org Sr. Administrative Director The Unicode Consortium

15 ਸਤੰਬਰ 2006

hi sir, its Ranjit It is just general question, I want to know r u taking help on any translator to translate the matter of English into Punjabi because I try to practise by looking the two given material. pls just clear it just for me if it is been done by professional thanks brother. Ranjit Singh mudkisekhon@gmail.com

 

Loading spinner