ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਕੀ ਇਹ ਸੰਭਵ ਹੈ ਕਿ ਇਕ ਵੇਲੇ ਇਕ ਤੋਂ ਵੱਧ ਨਾਲ ਪਿਆਰ ਕੀਤਾ ਜਾ ਸਕਦਾ ਹੈ

ਅਸੀਂ ਫਿਰ ਪਿਆਰ ਕਰ ਬੈਠਦੇ ਹਾਂ, ਕਈ ਵਾਰ ਅਤੇ ਕਈ ਵਾਰ ਤਾਂ ਇਸ ਤਰਾਂ ਹੁੰਦਾ ਹੈ ਕਿ ਅਸੀਂ ਪਹਿਲਾਂ ਤੋਂ ਹੀ ਸਬੰਧ ਵਿਚ ਹੁੰਦੇ ਹਾਂ। ਅਸੀਂ ਆਪਣੇ ਪੁਰਾਣੇ ਸਾਥੀ ਨੂੰ ਵੀ ਪਿਆਰ ਕਰਦੇ ਹੁੰਦੇ ਹਾਂ ਅਤੇ ਨਵਾਂ ਵਿਅਕਤੀ ਸਾਡਾ ਦਿਲ ਚੁਰਾ ਲੈਂਦਾ ਹੈ, ਆਪਣੇ ਪ੍ਰਤੀ ਆਕਰਸ਼ਤ ਕਰ ਲੈਂਦਾ ਹੈ। ਇਹ ਉਸ ਵੇਲੇ ਵੀ ਹੋ ਸਕਦਾ ਹੈ, ਜਦ ਅਸੀਂ ਇਕੱਲੇ ਹੁੰਦੇ ਹਾਂ ਅਤੇ ਦੋ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜਿਨ੍ਹਾਂ ਦੇ ਗੁਣ ਸੁਭਾਅ ਵੱਖਰੇ ਹੁੰਦੇ ਹਨ ਅਤੇ ਹੈਰਾਨ ਹੁੰਦੇ ਹਾਂ ਕਿ ਦੋਹਾਂ ਵਿਚੋਂ ਕਿਹੜਾ ਚੰਗਾ ਸਾਥੀ ਬਣੇਗਾ। ਇਸ ਨਾਲ ਭਾਵਨਾਤਮਕ ਦੁਬਿਧਾ ਦੇ ਹਾਲਾਤ ਬਣ ਜਾਂਦੇ ਹਨ ਜਿਸ ਨਾਲ ਕਈ ਮੁਸ਼ਕਿਲਾਂ ਆਣ ਘੇਰਦੀਆਂ ਹਨ ਅਤੇ ਸਾਡੀ ਅਤੇ ਉਨ੍ਹਾਂ ਦੋਹਾਂ ਦੀ ਜਿੰਦਗੀ ਤੇ ਮਾੜਾ ਅਸਰ ਕਰਦੀ ਹੈ।

ਅਜਿਹੇ ਹਾਲਾਤਾਂ ਤੇ ਨਜਰ ਮਾਰਨੀ ਜਰੂਰੀ ਹੁੰਦੀ ਹੈ। ਪਿਆਰ ਅਜਿਹੀ ਭਾਵਨਾ ਨਹੀਂ ਹੈ ਕਿ ਜੋ ਆਉਂਦੀ ਤੇ ਚਲੀ ਜਾਂਦੀ ਹੈ, ਇਹ ਹਮੇਸ਼ਾ ਰਹਿੰਦੀ ਹੈ ਅਤੇ ਅਸਲ ਵਿਚ ਇਹ ਕਿਸੇ ਨਾਲ ਜੁੜੇ ਰਹਿਣ ਦਾ ਅਹਿਸਾਸ ਅਤੇ ਇੱਕ ਹੋ ਜਾਣ ਦਾ ਬੰਧਨ ਹੈ। ਅਸੀਂ ਪਿਆਰ ਦੇ ਅਹਿਸਾਸ ਨੂੰ ਮਹਿਸੂਸ ਕਰਦੇ ਹਾਂ ਅਤੇ ਸਭ ਨੂੰ ਪਿਆਰ ਕਰਦੇ ਹਾਂ। ਸਾਡੀ ਮੁਸ਼ਕਿਲ ਇਹ ਨਹੀਂ ਹੈ ਕਿ ਅਸੀਂ ਪਿਆਰ ਵਿਚ ਫਸ ਜਾਂਦੇ ਹਾਂ, ਇਸ ਵੇਲੇ ਇਹ ਫੈਸਲਾ ਕਰਨਾ ਹੈ ਕਿ ਅਸੀਂ ਕਿਸ ਸਾਥੀ ਨਾਲ ਸਬੰਧ ਵਿਚ ਰਹਿਣਾ ਹੈ। ਅਸੀਂ ਫਿਰ ਸਵਾਲ ਤੇ ਮੁੜ ਆਉਂਦੇ ਹਾਂ ਤਾਂ ਜਵਾਬ ਹਾਂ ਵਿਚ ਹੀ ਹੈ, ਕਿ ਇਹ ਸੰਭਵ ਹੈ ਕਿ ਅਸੀਂ ਇਕ ਤੋ ਵੱਧ ਵਿਅਕਤੀਆਂ ਨਾਲ ਪਿਆਰ ਕਰ ਸਕਦੇ ਹਾਂ, ਪਰ ਇਹ ਵੀ ਯਾਦ ਰੱਖਣਾ ਹੈ ਕਿ ਪਿਆਰ ਸਾਡੀਆਂ ਜਰੂਰਤਾਂ ਪੂਰੀਆਂ ਕਰਨ ਲਈ ਨਹੀਂ ਹੈ। ਇਸ ਨਾਲ ਇਕ ਨਵਾਂ ਸਵਾਲ ਪੈਦਾ ਹੁੰਦਾ ਹੈ ਜਿਸ ਨੂੰ ਖਾਸ ਪਿਆਰ ਆਖਦੇ ਹਾਂ। ਇਸ ਗੱਲ ਨੂੰ ਮੰਨ ਕੇ ਕਿ ਸਿਰਫ ਇਕ ਹੀ ਸਾਥੀ ਹੋਵੇਗਾ ਜੋ ਕਿ ਸੱਚਾ ਰੂਹ ਦਾ ਜਾਨੀ ਹੋ ਸਕਦਾ ਹੈ। ਸਿਧਾਂਤਕ ਤੌਰ ਤੇ ਜੇਕਰ ਅਸੀਂ ਸਾਰਿਆ ਨਾਲ ਪਿਆਰ ਵਿਚ ਪੈ ਜਾਂਦੇ ਹਾਂ, ਤਾਂ ਫਿਰ ਕਿਵੇ ਅਤੇ ਕਿਉਂ ਅਸੀਂ ਕੇਵਲ ਇਕ ਨੂੰ ਚੁਣ ਸਕਾਂਗੇ, ਜਿਸ ਨਾਲ ਸਾਰੀ ਜਿੰਦਗੀ ਸਬੰਧ ਨਿਭਾਵਾਂਗੇ।

ਇਸ ਸਵਾਲ ਦਾ ਜਵਾਬ ਅਸੀਂ ਆਪਣੇ ਅੰਦਰੋਂ ਹੀ ਪੁੱਛ ਲਈਏ ਕਿ, ਅਸੀਂ ਆਪਣੇ ਸਾਥੀ ਅਤੇ ਸਬੰਧ ਤੋਂ ਕੀ ਚਾਹੁੰਦੇ ਹਾਂ। ਕੀ ਇਹ ਜਰੂਰਤਾਂ ਪੂਰੀਆਂ ਕਰਨ ਅਤੇ ਸਾਡੀਆਂ ਚਿੰਤਾਵਾਂ ਜਾਂ ਅਸੁਰੱਖਿਆ ਦੀ ਭਾਵਨਾ ਦੂਰ ਕਰਨ ਲਈ ਹੈ। ਜਿਆਦਾਤਰ ਸਬੰਧ ਇਸੇ ਤਰਾਂ ਸ਼ੁਰੂ ਹੁੰਦੇ ਹਨ ਅਤੇ ਪਿਆਰ ਵਿਚ ਪੈ ਜਾਣਾ ਇਥੋਂ ਸ਼ੁਰੂ ਹੁੰਦਾ ਹੈ, ਜਦ ਸਾਥੀ ਦੁਆਰਾ ਇਹ ਜਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਮੁਸ਼ਕਿਲ ਇਹ ਹੈ ਕਿ ਜੇਕਰ ਸਬੰਧ, ਇਨ੍ਹਾਂ ਜਰੂਰਤਾਂ ਪੂਰੀਆਂ ਕਰਨ ਦਾ ਆਧਾਰ ਬਣ ਗਿਆ ਹੈ ਅਤੇ ਜੇਕਰ ਇਹ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਕਿਸੇ ਹੋਰ ਨਵੇਂ ਸਾਥੀ ਦੀ ਤਲਾਸ਼ ਵਿਚ ਪੈ ਜਾਂਦੇ ਹਾਂ। ਅਸੀਂ ਆਪਣੇ ਅਸਲ ਸਾਥੀ ਦੇ ਪਿਆਰ ਦੇ ਪੱਖ ਨੂੰ ਜਾਣਦੇ ਹਾਂ, ਪਰੰਤੂ ਵਿਸ਼ਵਾਸ਼ ਕਰਦੇ ਹਾਂ ਕਿ ਦੂਸਰੀਆਂ ਜਰੂਰਤਾਂ ਕਿਸੇ ਦੂਸਰੇ ਕੋਲੋਂ ਪੂਰੀਆਂ ਕਰਵਾ ਲਵਾਂਗੇ। ਉਦਾਹਰਨ ਦੇ ਤੌਰ ਤੇ ਅਸੀਂ ਕਿਸੇ ਦੇ ਵਿਸ਼ਵਾਸ਼ ਅਤੇ ਜਿੰਮੇਵਾਰਾਨਾ ਸੁਭਾਅ ਤੇ ਵਿਸ਼ਵਾਸ਼ ਕਰਦੇ ਹਾਂ ਪਰੰਤੂ ਦੂਸਰੇ ਸਾਥੀ ਦੇ ਉਤੇਜਕ ਅਤੇ ਨਿਡਰਤਾ ਵਾਲੇ ਸੁਭਾਅ ਨੂੰ ਪਸੰਦ ਕਰਦੇ ਹਾਂ। ਇਕ ਸਾਥੀ ਚੁਣਨ ਵੇਲੇ ਅਸੀਂ ਆਪਣੇ ਮਨ ਨੂੰ ਦੋ ਹਿੱਸਿਆਂ ਵਿਚ ਵੰਡ ਲੈਂਦੇ ਹਾਂ ਜੋ ਕਿ ਫੈਸਲਾ ਨਹੀਂ ਲੈ ਸਕਦਾ ਕਿਉਕਿ ਅਸੀਂ ਆਪਣੀਆਂ ਜਰੂਰਤਾਂ ਨੂੰ ਮੁੱਖ ਰਖ ਬੈਠੇ ਹਾਂ। ਜਿਨਾ ਨੂੰ ਅਸੀਂ ਜਿੰਦਗੀ ਵਿਚ ਮਿਲਦੇ ਹਾਂ, ਉਨ੍ਹਾਂ ਸਾਰਿਆਂ ਬਾਰੇ ਇਕੋ ਜਿਹੇ ਪਿਆਰ ਦੀ ਭਾਵਨਾ ਰੱਖਣਾ ਅਸੰਭਵ ਹੁੰਦਾ ਹੈ।

ਇਕ ਸਾਥੀ ਚੁਣਨ ਦਾ ਅਰਥ ਹੈ ਕਿ ਅਸੀਂ ਜੀਵਨ ਭਰ ਲਈ ਇਸ ਸਾਥੀ ਪ੍ਰਤੀ ਵਫਾਦਾਰ ਰਹਾਂਗੇ। ਦੂਸਰੇ ਲਫਜਾਂ ਵਿਚ ਅਸੀਂ ਪਹਿਚਾਣ ਲੈਂਦੇ ਹਾਂ ਕਿ ਚੰਗਾ ਰਿਸ਼ਤਾ ਜਰੂਰਤਾਂ ਪੂਰੀਆਂ ਕਰ ਨੂੰ ਆਧਾਰ ਨਹੀਂ ਬਣਾਉਂਦਾ ਇਸ ਰਾਹੀਂ ਇਕ ਦੂਸਰੇ ਦੀਆਂ ਜਰੂਰਤਾਂ ਨੂੰ ਸਮਝਣਾ ਹੈ। ਵਧੀਆ ਤਰੀਕਾ ਤਾਂ ਇਹ ਹੈ ਕਿ ਇਮਾਨਦਾਰੀ ਅਤੇ ਸਹੀ ਵਾਰਤਾਲਾਪ ਰਾਹੀਂ ਮਸਲੇ ਸਮਝੇ ਜਾਣ ਅਤੇ ਸੁਲਝਾਏ ਜਾਣ ਜੋ ਦੋਹਾਂ ਦੇ ਹਿਤ ਵਿਚ ਹੋਣ। ਜੇਕਰ ਅਸੀਂ ਇਹ ਕਰ ਸਕਦੇ ਹਾਂ, ਅਸੀ ਦੂਸਰਿਆਂ ਨਾਲ ਤੁਲਨਾ ਕਰਨਾ ਬੰਦ ਕਰ ਦੇਵਾਂਗੇ ਅਤੇ ਵਿਸ਼ਵਾਸ਼ ਕਰਾਂਗੇ ਕਿ ਕੇਵਲ ਇਕ ਇਨਸਾਨ ਹੀ ਸਾਡਾ ਧਿਆਨ ਰੱਖ ਸਕਦਾ ਹੈ।

ਹਾਲਾਂਕਿ ਅਸੀਂ ਇਕ ਪ੍ਰਤੀ ਵਫਾਦਾਰ ਰਹਾਂਗੇ ਅਤੇ ਚੰਗੇ ਸਬੰਧ ਬਣਾਈ ਰੱਖਾਂਗੇ, ਪਰੰਤੂ ਸਾਡੀ ਜਿੰਦਗੀ ਵਿਚ ਹੋਰ ਵਿਅਕਤੀ ਵੀ ਅਜਿਹੇ ਮਿਲਣਗੇ, ਜਿਹੜੇ ਕਿ ਇਸ ਸਾਥੀ ਦੇ ਮੁਕਾਬਲੇ, ਸਾਡੇ ਲਈ ਜਿਆਦਾ ਸਹੀ ਸਾਬਤ ਹੋਣਗੇ। ਉਨ੍ਹਾਂ ਵਿਚ ਉਹੀ ਗੁਣ ਹੋਣਗੇ ਅਤੇ ਜਿੰਦਗੀ ਵੇਖਣ ਦਾ ਉਹੀ ਨਜਰੀਆ ਹੋਵੇਗਾ। ਉਹ ਵੀ ਦਰਦ ਵੇਲੇ ਮਰਹਮ ਭਰਿਆ ਸਬੰਧ ਨਿਭਾਉਣ ਵਿਚ ਸੁਖਿਆਈ ਮਹਿਸੂਸ ਕਰਣਗੇ। ਜਿਤਨੀ ਸੁਖਾਲਤਾ ਹੋਵੇਗੀ ਅਜਿਹੇ ਸਬੰਧਾਂ ਵਿਚ, ਉਤਨਾ ਹੀ ਅਸੀਂ ਦੂਸਰਿਆ ਨੂੰ, ਬਿਨਾ ਕੋਈ ਆਸ ਰੱਖੇ ਪਿਆਰ ਕਰਾਂਗੇ।

Loading spinner