- ਅਸਲ ਵਿਚ ਦੇਣਾ – ਕਾਮਯਾਬ ਅਤੇ ਖੁਸ਼ਹਾਲ ਰਿਸ਼ਤਿਆਂ ਦਾ ਰਾਹ
ਸਬੰਧਾਂ ਵਿਚ ਹਮੇਸ਼ਾ ਦੇਣ ਤੋਂ ਮਤਲਬ ਹੈ ਕਿ ਅਸੀਂ ਕੁਝ ਆਪਣੇ ਦਿਲੋਂ ਬਿਨਾਂ ਕਿਸੇ ਸ਼ਰਤ ਦੇ ਨਿਛਾਵਰ ਕਰਦੇ ਰਹੀਏ ਅਤੇ ਖੁਸ਼ਹਾਲ ਸਬੰਧ ਬਣਾਉਣ ਲਈ ਇਹ ਬਹੁਤ ਸ਼ਕਤੀਸ਼ਾਲੀ ਰਸਤਾ ਹੈ। ਇਸ ਨਾਲ ਸਾਨੂੰ ਅਤੇ ਦੂਸਰੇ ਵਿਅਕਤੀ ਨੂੰ ਬਹੁਤ ਖੁਸ਼ੀਆਂ ਦੇ ਕੁਦਰਤੀ ਤੋਹਫੇ ਮਿਲਦੇ ਹੈ। ਕਹਿਣ ਲਈ ਇਹ ਸੌਖਾ ਹੈ ਪਰੰਤੂ ਅਸਲ ਜਿੰਦਗੀ ਵਿਚ ਇਸ ਲਈ ਬਹੁਤੀ ਮਿਹਨਤ ਕਰਨੀ ਪੈਂਦੀ ਹੈ।
ਜਿੰਦਗੀ ਵਿਚ ਬਹੁਤ ਵਾਰ ਅਜਿਹੇ ਮੌਕੇ ਆਉਂਦੇ ਹਨ ਜਦ ਅਸੀਂ ਕੁਝ ਨਿਛਾਵਰ ਕਰਨਾ ਹੁੰਦਾ ਹੈ ਅਤੇ ਇਹ ਸੰਸਾਰਿਕ ਵਸਤੂ, ਭਾਵਨਾਵਾਂ ਅਤੇ ਆਧਿਆਤਮਕ ਤੋਹਫਾ ਵੀ ਹੋ ਸਕਦਾ ਹੈ। ਇਕ ਦਯਾ ਵਜੋਂ ਜਾਂ ਸਹਾਇਤਾ ਮੰਗਣ ਤੇ ਵੀ ਦੇਣਾ ਹੋ ਸਕਦਾ ਹੈ। ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੇਣ ਦੀ ਸਮਰਥਾ ਰੱਖਦੇ ਹਾਂ ਅਤੇ ਦੇਣਾ ਚਾਹੁੰਦੇ ਵੀ ਹਾਂ ਪਰੰਤੂ ਕਈ ਵੇਰ ਇਹ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਦੇਣ ਨਾਲ ਸਾਡੇ ਅੰਦਰ ਤਕਲੀਫ ਮਹਿਸੂਸ ਹੁੰਦੀ ਹੈ। ਇਹ ਭਾਵਨਾ ਕੁਝ ਗਵਾਉਣ ਦੀ ਹੁੰਦੀ ਹੈ। ਸਾਡੇ ਅੰਦਰ ਗੁਵਾਉਣ ਦਾ ਡਰ ਦੀ ਭਾਵਨਾ ਕੁਝ ਦੇਣ ਦੇ ਰਾਹ ਵਿਚ ਮੁਸ਼ਕਲ ਪੈਦਾ ਕਰਦੀ ਹੈ।
ਜੇਕਰ ਸਾਨੂੰ ਲਗਦਾ ਹੈ ਸਾਡੇ ਇਹ ਅਸੀਮਿਤ ਹੈ ਤਾਂ ਉਸ ਵਿਚੋਂ ਥੋੜਾ ਦੇਣ ਵਿਚ ਕੋਈ ਮੁਸ਼ਕਲ ਨਹੀਂ, ਪਰੰਤੂ ਜੇਕਰ ਸਾਨੂੰ ਲਗਦਾ ਹੈ ਸਾਡੇ ਖੁਦ ਕੋਲ ਥੋੜ੍ਹਾ ਹੈ, ਤਾਂ ਡਰ ਪੈਦਾ ਹੋ ਜਾਂਦਾ ਹੈ ਕਿ ਫਿਰ ਸਾਡੇ ਕੋਲ ਕਮੀ ਆ ਜਾਵੇ। ਇਹ ਸਮਝਣਾ ਸੌਖਾ ਹੀ ਹੈ ਜਦ ਵਸਤੂਆਂ ਦੀ ਗੱਲ ਕਰਦੇ ਹਾਂ ਪਰੰਤੂ ਇਹ ਪਿਆਰ ਦੇ ਮਾਮਲੇ ਵਿਚ ਵੀ ਲਾਗੂ ਹੁੰਦਾ ਹੈ। ਜੇਕਰ ਸਾਡੇ ਕੋਲ ਪਿਆਰ ਦੀ ਪਹਿਲਾਂ ਤੋ ਹੀ ਘਾਟ ਹੈ, ਤਾਂ ਅਸੀਂ ਦੂਜਿਆਂ ਨੂੰ ਦੇਣ ਤੋਂ ਗੁਰੇਜ ਕਰਾਂਗੇ ਕਿ ਸਾਡੇ ਕੋਲ ਇਸ ਦੀ ਥੁੜ ਨਾ ਹੋ ਜਾਵੇ। ਯਾਦ ਰਹੇ ਕਿ ਇਸ ਦਾ ਉਲਟ ਵੀ ਸਹੀ ਹੈ ਅਤੇ ਸਾਡੇ ਕੋਲ ਬਹੁਤਾਤ ਵਿਚ ਹੋਵੇ ਤਾਂ ਅਸੀਂ ਦੇਣ ਵਿਚ ਖੁਸ਼ੀ ਮਹਿਸੂਸ ਕਰਾਂਗੇ।
ਇਹ ਖਿਆਲ ਕਿ ਮੇਰੇ ਕੋਲ ਪਿਆਰ ਦੀ ਘਾਟ ਹੈ, ਪਿਆਰ ਦੇ ਕੁਦਰਤੀ ਸੁਭਾਅ ਨੂੰ ਨਾ-ਸਮਝਣ ਨਾਲ ਆਉਂਦਾ ਹੈ। ਜੇਕਰ ਅਸੀਂ ਸੋਚੀਏ ਪਿਆਰ ਇਕ ਭਾਵਨਾ ਹੈ, ਅਸੀਂ ਵਿਸ਼ਵਾਸ਼ ਕਰਾਂਗੇ ਕਿ ਇਹ ਆਉਂਦਾ ਹੈ ਅਤੇ ਚਲਾ ਜਾਂਦਾ ਹੈ ਅਤੇ ਇਸ ਦੀ ਮਾਤਰਾ ਬਹੁਤ ਘੱਟ ਹੈ। ਜੇਕਰ ਇੰਜ ਸੋਚੀਏ ਕਿ ਸਦੈਵ ਚੇਤਨਤਾ ਦੇ ਹਾਲਾਤ ਹਨ, ਫੇਰ ਇਹ ਕਦੇ ਖਤਮ ਨਹੀਂ ਹੋ ਸਕਦਾ। ਜਦ ਪਿਆਰ ਦੀ ਭਾਵਨਾ ਜਨਮ ਲੈਂਦੀ ਹੈ ਜਦ ਸਾਨੂੰ ਪਤਾ ਲੱਗੇ ਕਿ ਅਸੀ ਮਾਨਸਿਕ ਤੌਰ ਤੇ ਜੁੜੇ ਹਾਂ ਅਤੇ ਆਧਿਆਤਮਕ ਤੌਰ ਤੇ ਵੀ ਤਾਂ ਇਹ ਪਿਆਰ ਅਨੰਤ ਹੈ। ਅਜਿਹੇ ਵਿਸ਼ਵਾਸ਼ ਨਾਲ ਅਸੀਂ ਕਿਤਨੀ ਭੀ ਮਾਤਰਾ ਵਿਚ ਪਿਆਰ ਵੰਡ ਸਕਦੇ ਹਾਂ।
ਇਹ ਵਿਸ਼ਵਾਸ਼ ਕਿ, ਪਿਆਰ ਸੀਮਤ ਭਾਵਨਾ ਹੈ, ਇਕ ਤਜਰਬੇ ਦਾ ਜਵਾਬ ਹੈ ਜੋ ਪਹਿਲਾਂ ਹੋ ਚੁੱਕੇ ਦਿਲ ਟੁੱਟਣ ਜਾਂ ਸਦਮੇ ਨਾਲ ਆਉਂਦਾ ਹੈ। ਪਿਆਰ ਦੇਣ ਦੇ ਹਾਲਾਤ ਵਿਚ ਖੁਸ਼ੀ ਅਤੇ ਇਸ ਸਦਕਾ ਕਾਮਯਾਬ ਸਬੰਧ, ਪੁਰਾਣੇ ਸਦਮਿਆਂ ਨੂੰ ਮਰਹਮ ਲਗਾਉਂਦੇ ਹਨ ਅਤੇ ਸਾਬਿਤ ਕਰਦੇ ਹਨ ਕਿ ਸਾਡੇ ਕੋਲ ਬਹੁਤ ਪਿਆਰ ਹੈ। ਪਿਆਰ ਦੇਣ ਦੀ ਪ੍ਰਕਿਰਿਆ ਨਾਲ ਪਿਆਰ ਵਧਦਾ ਹੈ ਅਤੇ ਇਸ ਲਈ ਅਸੀਂ ਹੋਰ ਵੀ ਵੰਡਦੇ ਹਾਂ। ਕਿਸੇ ਸਮੇਂ ਜੋ ਪਿਆਰ ਦੇ ਰਿਹਾ ਹੁੰਦਾ ਹੈ ਪਿਆਰ ਪਾ ਵੀ ਰਿਹਾ ਹੁੰਦਾ ਹੈ ਅਤੇ ਉਸ ਨੂੰ ਯਾਦ ਰਹਿੰਦਾ ਹੈ ਉਸ ਕੋਲ ਬਹੁਤ ਹੈ, ਇਸ ਤਰਾਂ ਉਹ ਵੀ ਦਿੰਦਾ ਰਹਿੰਦਾ ਹੈ।
ਸਾਕਾਤਾਤਮਕ ਊਰਜਾ ਸਾਨੂੰ ਸ਼ਕਤੀ ਦਿੰਦੀ ਹੈ ਅਤੇ ਸਬੰਧਾਂ ਦੀਆਂ ਮੁਸ਼ਕਲਾਂ ਹੱਲ ਕਰਦੀ ਹੈ। ਇਹ ਜਾਦੂ ਪਿਆਰ ਦੇਣ ਨਾਲ ਹੁੰਦਾ ਹੈ। ਇਸ ਦਾ ਅਕਥ ਹੈ ਕਿ ਹੋਰ ਖੁਸ਼ੀ ਲੈਣ ਲਈ, ਪਿਆਰ ਦਿਉ ਬਿਨਾਂ ਵਾਪਸੀ ਦੀ ਆਸ ਦੇ। ਜੇਕਰ ਤੁਸੀ ਇੰਜ ਕਰ ਸਕਦੇ ਹੋ ਤੁਸੀਂ ਛੇਤੀ ਹੀ ਖੁਸ਼ੀ ਮਹਿਸੂਸ ਕਰੋਗੇ ਅਤੇ ਪਿਆਰ ਵਾਪਸ ਵੀ ਪਾਉਂਗੇ ਸਭ ਪਾਸਿਉਂ। ਇਕ ਵਾਰ ਕੋਸ਼ਿਸ਼ ਕਰ ਵੇਖੋ – ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਸਭ ਕਿੰਝ ਹੁੰਦਾ ਹੈ।