ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਠੁਕਰਾਏ ਜਾਣ ਦੀ ਭਾਵਨਾ ਖੁਦ ਨੂੰ ਨਾਕਾਰਨ ਨਾਲ ਆਉਂਦੀ ਹੈ।

ਮੇਰੇ ਆਪਣੇ ਠੁਕਰਾਏ ਜਾਣ ਦੇ ਕੇਸ ਵਿਚ, ਮੈਂ ਵੇਖ ਸਕਿਆ ਕਿ ਮੁਸ਼ਕਲ ਤਜਰਬੇ ਆਪਣੇ ਬਚਪਨ ਦੇ ਜਿਨ੍ਹਾਂ ਨੇ ਮੈਨੂੰ ਆਸਾਨੀ ਨਾਲ ਸ਼ਿਕਾਰ ਬਣਾਇਆ। ਫਿਰ ਇਕ ਹੌਰ ਸਿੱਖਣ ਵਾਲੀ ਗੱਲ ਇਹ ਸੀ ਕਿ ਮੈਨੂੰ ਤਾਂ ਕਿਸੇ ਨੇ ਠੁਕਰਾਇਆ ਹੀ ਨਹੀਂ ਸੀ। ਇਹ ਵਿਸ਼ਵਾਸ਼ ਕਿ ਮੈਨੂੰ ਕਿਸੇ ਨੇ ਠੁਕਰਾਇਆ ਹੈ ਮੇਰਾ ਆਪਣਾ ਹੀ ਬਣਾਇਆ ਹੋਇਆ ਸੀ। ਹਾਂ, ਕੁਝ ਅਜਿਹੀਆਂ ਘਟਨਾਵਾਂ ਵੀ ਸਨ ਜਦੋ ਖਾਸ ਸਬੰਧ ਟੁੱਟੇ ਪਰੰਤੂ ਮੈਂ ਸਮਝਿਆ ਕਿ ਸ਼ਾਇਦ ਮੇਰੇ ਵਿਚ ਹੀ ਨੁਕਸ ਸੀ। ਇਹ ਸੱਚ ਵੀ ਸੀ ਜਿਵੇਂ ਮੇਰੀ ਸ਼ਾਦੀ ਦਾ ਅੰਤ ਹੋਇਆ। ਮੇਰੀ ਪਤਨੀ ਨੇ ਮੈਨੂੰ ਰਿਜੈਕਟ ਨਹੀਂ ਕੀਤਾ। ਉਹ ਮੇਰੇ ਨਾਲ ਰਹਿ ਨਾ ਸਕੀ ਜਿਆਦਾ ਦੇਰ ਤੱਕ, ਪਰੰਤੂ ਇਸਦਾ ਕਾਰਨ ਉਸਦੀਆਂ ਆਪਣੀਆਂ ਭਾਵਨਾਵਾਂ ਦਾ ਕਾਰਨ ਅਤੇ ਅਸੁਰੱਖਿਆ ਭਾਵਨਾ ਸੀ ਜੋ ਮੇਰੇ ਨਾਲ ਰਹਿੰਦੇ ਬਣੀਆਂ ਸਨ।

ਸੱਚਾਈ ਜੋ ਹੁਣ ਮੇਰੇ ਸਾਹਮਣੇ ਹੈ ਅਤੇ ਦਰਦ ਦਿੰਦੀ ਹੈ ਕਿ ਮੈਂ ਖੁਦ ਨੂੰ ਨਕਾਰਿਆ ਛੋਟੀ ਉਮਰ ਤੋਂ ਹੀ ਅਤੇ ਫਿਰ ਉਸ ਭਾਵਨਾ ਨੂੰ ਦਬਾਇਆ ਕਿ ਮੈਂ ਇੰਜ ਕੀਤਾ ਹੈ। ਮੈਂ ਫਿਰ ਠੁਕਰਾਉਣ ਦੀਆਂ ਭਾਵਨਾਵਾਂ ਦਾ ਸ਼ਿਕਾਰ ਬਣਿਆ ਆਪਣੇ ਸਾਥੀ ਰਾਹੀਂ ਬਾਅਦ ਵਿਚ। ਖੁਦ ਨੂੰ ਠੁਕਰਾਉਣਾ ਹੁੰਦਾ ਹੈ ਕਿਉਂਕਿ ਅਸੀਂ ਵਿਸ਼ਵਾਸ਼ ਕਰ ਲੈਂਦੇ ਹਾਂ ਕਿ ਅਸੀਂ ਖਾਸ ਇਨਸਾਨ ਦਾ ਦਿਲ ਤੋਡ਼ਿਆ ਆਪਣੀ ਜਿੰਦਗੀ ਵਿਚ।(ਇਕ ਜਾਂ ਦੋਵੇ ਮਾਤਾ-ਪਿਤਾ ਤੋਂ) ਅਤੇ ਖੁਦ ਨੂੰ ਪਿਆਰ ਦੇ ਕਾਬਲ ਨਹੀ ਸਮਝਦੇ। ਮੈਂ ਖੁਦ ਨੂੰ ਗੁਨਾਹਗਾਰ ਸਮਝਿਆ, ਦੁਪਿਆਰਾ ਸਮਝਿਆ ਅਤੇ ਇਸ ਭਾਵਨਾ ਨੂੰ ਛੱਡਣ ਲਈ ਕਈ ਸਾਲ ਲਗਾਏ। ਮੇਰਾ ਅਗਲਾ ਰਾਹ ਇਹ ਸੀ ਕਿ ਖੁਦ ਨੂੰ ਅਪਨਾਉਣਾ ਅਤੇ ਖੁਦ ਨੂੰ ਪਿਆਰ ਕਰਨਾ ਸਿੱਖਣਾ। ਜਦ ਮੇਰੇ ਅੰਦਰ ਠੁਕਰਾਏ ਜਾਣ ਦੀ ਭਾਵਨਾ ਮਧਮ ਪੈਣ ਲੱਗੀ, ਅਤੇ ਮੈਂ ਆਪਣੇ ਤਲਾਕ ਨੂੰ ਨਵੇਂ ਮੌਕਿਆਂ ਦਾ ਕਾਰਨ ਸਮਝਿਆ ਮੈਂ ਖੁਦ ਨੂੰ ਜਾਨਣ ਲੱਗਾ। ਇਹ ਨਾਲ ਮੈਂ ਵੇਖ ਸਕਿਆ ਕਿ ਮੇਰੀ ਪਹਿਲੀ ਪਤਨੀ ਦੇ ਆਪਣੇ ਵੀ ਕੁਝ ਮਸਲੇ ਸਨ ਅਤੇ ਉਨ੍ਹਾਂ ਨੂੰ ਸਮਝਦਿਆਂ ਹੋਇਆਂ ਉਸ ਨੂੰ ਜਾਣ ਦੇਣ ਵਿਚ ਹੀ ਭਲਾਈ ਹੈ।

ਠੁਕਰਾਇਆ ਜਾਣਾ ਮਹਿਸੂਸ ਕਰਨਾ ਬਹੁਤ ਦਰਦਨਾਕ ਅਹਿਸਾਸ ਹੈ ਪਰੰਤੂ ਭਾਵਨਾਤਨਕ ਪ੍ਰੌਡਤਾ ਨਾਲ ਅਤੇ ਸਿੱਖਣ ਦੀ ਇੱਛਾ ਨਾਲ ਅਤੇ ਤਜਰਬਿਆਂ ਤੋਂ ਬਾਅਦ ਇਹ ਇਤਨਾ ਭਿਆਨਕ ਨਹੀਂ ਰਹਿੰਦਾ। ਜੇਕਰ ਤੁਸੀਂ ਠੁਕਰਾਏ ਗਏ ਮਹਿਸੂਸ ਕਰਦੇ ਹੋ ਸਬੰਧ ਟੁੱਟਣ ਮਗਰੋਂ ਖੁਦ ਨੂੰ ਇਹ ਸਦਮਾ ਅਤੇ ਦਰਦ ਸਹਿਣ ਦਾ ਸਮਾਂ ਦਿਓ ਤਾਕਿ ਵੇਲਾ ਲੰਘ ਜਾਵੇ। ਖੁਦ ਤੇ ਦਯਾ ਕਰੋ ਅਤੇ ਪਹਿਚਾਣੋ ਕਿ ਤੁਹਾਡਾ ਸਾਥੀ ਆਪਣੀਆਂ ਅਸੁਰੱਖਿਆ ਦੀਆਂ ਭਾਵਨਾਵਾਂ ਬਿਆਨ ਕਰ ਰਿਹਾ ਹੈ ਸਬੰਧ ਤੋੜਨ ਵੇਲੇ। ਜੇਕਰ ਅਜਿਹਾ ਨਹੀ ਹੁੰਦਾ ਤਾਂ ਉਹ ਤੁਹਾਡੇ ਨਾਲ ਹੁੰਦਾ ਤਾਕਿ ਸਬੰਧ ਤੇ ਮਲ੍ਹਮ ਲਾਈ ਜਾ ਰਹੀ ਹੁੰਦੀ, ਜਾਂ ਦੋਵੇਂ ਮਿਲ ਕੇ ਸਬੰਧ ਦਾ ਅੰਤ ਕਰ ਦਿੰਦੇ ਬਿਨਾ ਕਿਸੇ ਦਰਦ ਜਾਂ ਪੀੜਾ ਦੇ। ਠੁਕਰਾਏ ਜਾਣ ਦੀ ਭਾਵਨਾ ਨੂੰ ਪਰਛਾਵੇਂ ਦੀ ਤਰਾਂ ਵੇਖੋ ਆਪਣੇ ਐਸਟੀਮ ਦੀ ਸੈਨਸ ਨਾਲ। ਅਜਿਹਾ ਕੁਝ ਬੁਨਿਆਦੀ ਗਲਤ ਨਹੀਂ ਹੋਇਆ ਹੈ ਤੁਹਾਡੇ ਨਾਲ ਸਿਰਫ ਆਤਮਵਿਸ਼ਵਾਸ ਦੀ ਕਮੀ ਹੀ ਕਾਰਨ ਰਹੀ ਹੈ। ਗੁਨਾਹ ਦੇ ਇਲਾਜ ਲਈ ਕਾਰਜ ਕਰੋ ਜਾਂ ਨਾਕਾਮ ਹੋ ਜਾਣ ਦੀ ਸੈਨਸ ਲਈ ਕਾਰਜ ਕਰੋ ਜੋ ਤੁਹਾਡੇ ਅੰਦਰ ਹੈ। ਤੁਸੀਂ ਜਾਣ ਜਾਉਗੇ ਕਿ ਤੁਹਾਡੇ ਈਸ਼ੂ ਹਨ ਜੇਕਰ ਤੁਸੀਂ ਖੁਦ ਨੂੰ ਪਸੰਦ ਨਹੀਂ ਕਰਦੇ।

ਇਕ ਆਖਰੀ ਗੱਲ ਇਹ ਕਿ ਜੇਕਰ ਤੁਸੀਂ ਠੁਕਰਾਏ ਗਏ ਮਹਿਸੂਸ ਕਰਦੇ ਹੋ, ਤੁਹਾਡਾ ਸਾਥੀ ਵੀ ਇੰਜ ਹੀ ਮਹਿਸੂਸ ਕਰਦਾ ਹੈ। ਹੋ ਸਕਦਾ ਹੈ ਉਹ ਦਿਖਾ ਨਾ ਰਿਹਾ ਹੋਵੇ ਆਪਣੇ ਵਤੀਰੇ ਰਾਹੀਂ ਪਰੰਤੂ ਧੁਰ ਅੰਦਰ ਮਹਿਸੂਸ ਕਰਦਾ ਹੋਵੇ। ਕੋਈ ਵੀ ਜਦ ਖੁਦ ਨੂੰ ਨਕਾਰਦਾ ਹੈ, ਉਸ ਨੂੰ ਲੋੜ ਹੁੰਦੀ ਹੈ ਆਸਰੇ (ਐਮਪੈਥੀ), ਕੰਪੈਸ਼ਨ ਅਤੇ ਪਿਆਰ ਦੀ। ਜੇਕਰ ਤੁਸੀਂ ਇਹ ਪਿਆਰ ਦੇ ਦਿੰਦੇ ਹੋ ( ਅਤੇ ਹਾਂ, ਮੈ ਜਾਣਦਾ ਹਾਂ ਇਹ ਬਹੁਤ ਮੁਸ਼ਕਲ ਹੁੰਦਾ ਹੈ ਅਜਿਹੇ ਹਾਲਾਤਾਂ ਦੇ ਚਲਦੇ), ਤੁਸੀਂ ਆਪਣੇ ਦਰਦ ਨੂੰ ਭੁਲਾ ਸਕੋਗੇ ਅਤੇ ਆਪਣੀ ਜਿੰਦਗੀ ਵਿਚ ਅਗੇ ਕਦਮ ਵਧਾਉਗੇ ਬੁਰੀਆਂ ਭਾਵਨਾਵਾਂ ਦੇ ਬਿਨਾ ਹੀ। ਇਸ ਤਰਾਂ ਕਰਨ ਨਾਲ ਭਾਵਨਾਤਮਕ ਪ੍ਰੌਡਤਾ ਆਵੇਗੀ, ਮੁਆਫ ਕਰ ਸਕੋਗੇ ਅਤੇ ਖੁਦ ਨੂੰ ਬਿਨਾ ਸਵਾਰਥ ਮੰਨੋਗੇ , ਇਹੀ ਸੰਬਧਾਂ ਨੂੰ ਸੁਧਾਰਨ ਲਈ ਅੱਗੇ ਲੱਗਣ ਦੀ ਭਾਵਨਾ ਆਵੇਗੀ। ਅਤੇ ਇਸ ਦਾ ਅਸਰ ਇਲਾਜ ਤੇ ਬਹੁਤ ਚੰਗਾ ਪਵੇਗਾ, ਜੇਕਰ ਤੁਸੀਂ ਕਾਮਯਾਬ ਹੋ ਜਾਂਦੇ ਹੋ ਤਾਂ। ਕਈ ਕਾਰਨਾਂ ਵਿਚ ਤੁਹਾਡੇ ਪਿਆਰ ਦੀ ਸ਼ਕਤੀ ਹੀ ਕਾਫੀ ਰਹੇਗੀ ਤੁਹਾਡੇ ਸਾਥੀ ਨੂੰ ਵਾਪਿਸ ਬੁਲਾਉਣ ਲਈ ਜੇਕਰ ਨਹੀਂ ਤਾਂ ਇਹ ਤੁਹਾਡੀ ਜਿੰਦਗੀ ਵਿਚ ਨਵੇਂ ਸਾਥੀ ਦੇ ਆਉਣ ਲਈ ਤੁਹਾਨੂੰ ਤਿਆਰ ਕਰ ਦੇਵੇਗੀ।

ਪਹਿਲਾਂ ਸ਼ਾਇਦ ਮੈਂ ਖੁਸ਼ ਨਹੀਂ ਸਾਂ, ਜਾਂ ਫਿਰ ਆਪਣੇ ਆਲੇ ਦੁਆਲੇ ਦੇ ਜੋਡ਼ਿਆਂ ਨੂੰ ਵੇਖ ਕੇ ਮੈਨੂੰ ਈਰਖਾ ਹੁੰਦੀ ਸੀ ਕਿ ਮੈਂ ਇਕੱਲਾ ਕਿਉਂ ਹਾਂ, ਮੇਰਾ ਵੀ ਕੋਈ ਸਾਥੀ ਹੋਵੇ, ਕੋਈ ਪਿਆਰਾ ਹੋਵੇ, ਪਿਆਰ ਕਰਨ ਵਾਲਾ ਹੋਵੇ, ਚਾਹੁਣ ਵਾਲਾ ਹੋਵੇ। ਮਨ ਵਿਚ ਅਜਿਹੇ ਖਿਆਲ ਆਉਂਦਿਆਂ ਹੀ, ਸਾਥੀ ਦੀ ਖੋਜ ਲਈ ਮਨ ਨੇ ਹੱਲਾ-ਸ਼ੇਰੀ ਦੇ ਦਿੱਤੀ। ਕਿਸੇ ਸੋਹਣੇ ਜਿਹੇ ਚਿਹਰੇ ਦੀ ਚੋਣ ਕਰ ਲਈ ਅਤੇ ਇਕਤਰਫਾ ਪਿਆਰ ਸ਼ੁਰੂ ਕਰ ਲਿਆ। ਉਸ ਨਾਲ ਗੱਲ ਕਰਨ ਦੇ ਖਿਆਲ, ਮਨਸੂਬੇ ਬਣਨ ਲੱਗ ਪਏ। ਗੱਲ ਬਾਤ ਸ਼ੁਰੂ ਹੋ ਗਈ, ਮਨ ਨੇ ਸੂਰਤ, ਆਦਤਾਂ ਆਦਿ ਨੂੰ ਪਸੰਦ ਭੀ ਕਰ ਲਏ ਜਾਣ ਦੀ ਹਾਮੀ ਭਰ ਦਿੱਤੀ। ਉਧਰੋਂ ਵੀ ਹਾਂ ਵਿਚ ਜਵਾਬ ਆ ਗਿਆ।

ਫਿਰ ਮੈਂ ਤੇਰੇ ਨਾਲ ਪਿਆਰ ਪਾ ਕੇ ਆਪਣੀ ਜਿੰਦਗੀ ਵਿੱਚ ਖੁਸ਼ੀ ਦਾ ਹਿੱਸੇਦਾਰ ਬਣਾ ਲਿਆ। ਹੁਣ ਹੌਲੀ ਹੌਲੀ, ਮੈਂ ਆਪਣੀਆਂ ਖੁਸ਼ੀਆਂ ਲਈ ਤੇਰੇ ਤੇ ਹੀ ਨਿਰਭਰ ਹੋਣ ਲੱਗ ਪਿਆ। ਮੇਰੀਆਂ ਭਾਵਨਾਵਾਂ ਤੇਰੇ ਖਿੜੇ ਮੱਥੇ ਗੱਲ ਕਰਨ ਜਾਂ ਬੇਰੁਖੀ ਨਾਲ ਪੇਸ਼ ਆਉਣ ਦੇ ਸੁਭਾਅ ਤੇ ਨਿਰਭਰ ਕਰਨ ਲੱਗ ਪਈਆਂ ਹਨ। ਹੁਣ ਇੰਜ ਲੱਗਣ ਲੱਗਾ ਤੂੰ ਮੇਰਾ ਧਿਆਨ ਘੱਟ ਰੱਖਦੀ ਹੈਂ ਜਾਂ ਬਿਲਕੁਲ ਵੀ ਨਹੀਂ ਰੱਖ ਰਹੀ।

ਤੇਰੇ ਨਾਲ ਸਬੰਧ ਬਣਾ ਕੇ ਮੈਂ ਆਪਣੀ ਆਜਾਦੀ ਗੁਆ ਲਈ ਹੈ, ਜਦਕਿ ਤੇਰੇ ਨਾਲ ਸਬੰਧ ਤੋਂ ਪਹਿਲਾਂ ਮੈਂ ਆਪਣੇ ਆਪ ਵਿਚ ਖੁਸ਼ ਸਾਂ ਕਿਉਂਕਿ ਮੈਂ ਕਿਸੇ ਸਬੰਧ ਦੇ ਬੰਧਨ ਵਿਚ ਨਹੀਂ ਸਾਂ। ਹੁਣ ਤੇਰੇ ਤੋਂ ਵਿਛੜ ਕੇ ਉਦਾਸ ਹੋ ਕੇ ਹੀ ਇਹ ਜਾਣਿਆ ਹੈ।

ਸ਼ਾਇਦ ਕਿ ਮੇਰੀ ਤੇਰੇ ਨਾਲ ਪਿਆਰ ਦੇ ਸਬੰਧ ਬਣਾਉਣ ਦੀ ਇੱਛਾ, ਤੇਰੇ ਵਿਚੋਂ ਆਪਣੇ ਲਈ ਖੁਸ਼ੀ ਲੱਭਣ ਕਾਰਨ ਪੈਦਾ ਹੋਈ ਸੀ, ਕਿਉਂਕਿ ਮੈਨੂੰ ਲੱਗਦਾ ਸੀ ਮੈਨੂੰ ਪਿਆਰ ਦੀ ਲੋੜ ਹੈ, ਮਤਲਬ ਮੇਰੇ ਅੰਦਰ ਸ਼ਾਇਦ ਖੁਦ ਨੂੰ ਪਿਆਰ ਦੀ ਕਮੀ ਮਹਿਸੂਸ ਹੋ ਰਹੀ ਸੀ, ਮੈਂ ਤੇਰੇ ਕੋਲੋਂ ਪਿਆਰ ਦੀ ਆਸ ਦੀ ਜਗ੍ਹਾ ਖੁਦ ਨੂੰ ਪਿਆਰ ਕਿਉਂ ਨਾ ਕੀਤਾ।

ਪਰੰਤੂ ਦੇ ਕਾਰਨਾਂ ਦੇ ਹੱਲ ਪਿਛਲੇ ਦੋ ਕੁ ਸਾਲਾਂ ਤੋਂ ਇਕ ਧਾਰਮਿਕ ਖਿਆਲਾਂ ਵਾਲਾ ਦੋਸਤ ਮਿਲਿਆ, ਮਿਲ-ਬੈਠਣ ਸ਼ੁਰੂ ਹੋ ਗਿਆ ਅਤੇ ਖੁਦ ਨੂੰ ਸਮਝਾਇਆ ਕਿ ਕਿਉਂ ਨਾ ਇਹਨਾਂ ਦੇ ਵਿਚਾਰ ਸੁਣੇ ਜਾਣ ਚੰਗੇ ਸਰੋਤੇ ਹੋਣ ਦਾ ਸਬੂਤ ਦੇਈਏ। ਹੌਲੀ ਹੌਲੀ ਧਾਰਮਿਕ ਵਿਸ਼ੇ ਵਿਚ ਰੂਚੀ ਵਧਦੀ ਗਈ, ਆਤਮਾ ਅਤੇ ਪਰਮਾਤਮਾ ਬਾਰੇ (ਪਹਿਲਾਂ ਮੈਂ ਇਨ੍ਹਾਂ ਦੋਹਾਂ ਨੂੰ ਅਲਗ ਸਮਝਦਾ ਸਾਂ), ਕਰਮ, ਕਰਮਫਲ ਵਿਸ਼ੇ ਤੇ ਕਿਤਾਬਾਂ, ਟੈਲੀਵੀਯਨ ਅਤੇ ਹੋਰ ਲੈਕਚਰਾਂ ਰਾਹੀਂ ਗਿਆਨ ਪ੍ਰਾਪਤ ਕੀਤਾ। ਫਿਰ ਪਤਾ ਲੱਗਾ ਆਤਮਾ ਪਰਮਾਤਮਾ ਇੱਕੋ ਹੀ ਹਨ, ਪਰੰਤੂ ਜਦ ਕਦੇ ਕਿਸੇ ਬੈਠਕ ਵਿਚ ਵਿਚਾਰ ਸਾਂਝੇ ਕਰਨ ਦਾ ਮੌਕਾ ਆਇਆ ਤਾਂ ਵੇਖਿਆ ਕਿ ਬਹੁਤੀ ਵੇਰ ਤਾਂ ਸਾਹਮਣੇ ਵਾਲਾ ਸ਼ਖਸ ਕੋਈ ਰੂਚੀ ਹੀ ਨਹੀਂ ਵਿਖਾਂਦਾ, ਜਾਂ ਫਿਰ ਇਸ ਵਿਸ਼ੇ ਤੇ ਉਸ ਨਾਲ ਬਹਿਸ ਹੀ ਛਿੜ ਜਾਂਦੀ। ਮਾਹੌਲ ਵਿਚ ਸ਼ਾਂਤੀ ਅਤੇ ਨਿਮਰਤਾ ਦੀ ਥਾਂ, ਗੁੱਸਾ ਜਾਂ ਦੂਸਰੇ ਪ੍ਰਤੀ ਨਾਰਾਜਗੀ ਦੀ ਭਾਵਨਾ ਜਾਗ ਪੈਂਦੀ ਹੈ। ਆਪਣਾ ਅੰਦਰ ਖੁਦ ਨੂੰ ਦੋਸ਼ ਦਿੰਦਾ, ਕਿ ਤੂੰ ਇਸ ਵਿਸ਼ੇ ਤੇ ਚਰਚਾ ਸ਼ੁਰੂ ਕੀਤੀ ਹੀ ਕਿਉਂ।

ਫਿਰ ਕੁਝ ਚਿਰ ਆਪਣੇ ਅੰਦਰ ਨਵਾਂ ਸਵਾਲ ਪੈਦਾ ਹੁੰਦਾ ਕਿ ਹਰ ਇਨਸਾਨ, ਆਤਮਾ-ਪਰਮਾਤਮਾ ਵਿਸ਼ੇ ਤੇ ਕੁਝ ਨਾ ਕੁਝ ਜਾਣਕਾਰੀ ਰੱਖਦਿਆਂ ਹੋਇਆਂ ਵੀ ਖੁਦ ਇਸ ਸੱਚਾਈ ਨੂੰ ਮੰਜੂਰ ਨਹੀਂ ਕਰਦਾ। ਰਾਹ ਚੱਲਦੇ ਜਾਂ ਉਚੇਚੇ ਤੌਰ ਤੇ ਧਾਰਮਿਕ ਸਥਾਨਾ ਤੇ ਸਿਰ ਨਿਵਾਉਂਦਿਆਂ, ਆਪਣੇ ਲਈ ਹਰ ਪਿਆਰੀ ਵਸਤੂ ਦੀ ਮੰਗ ਉਸ ਪਰਮਾਤਮਾ ਤੋਂ ਸ਼ਰਧਾ ਅਤੇ ਵਿਸ਼ਵਾਸ਼ ਨਾਲ ਕਰਦਾ ਹੈ। ਬੇਨਤੀ ਕਰਦਿਆਂ ਅਰਦਾਸ ਮੰਨੇ ਜਾਣ ਦਾ ਹੌਸਲਾ ਵੀ ਖੁਦ ਨੂੰ ਦਵਾਉਂਦਾ ਹੈ। ਹੋਰਾਂ ਦੀ ਤਰ੍ਹਾਂ, ਇਸ ਤਰਾਂ ਕਰਦਿਆਂ ਮੈਂ ਮਹਿਸੂਸ ਕੀਤਾ ਕਿਤੇ ਇੰਜ ਤਾਂ ਨਹੀਂ ਕਿ ਮੈਂ ਖੁਦ ਕੋਲੋਂ ਹੀ ਕੁਝ ਮੰਗ ਰਿਹਾ ਹੋਵਾਂ, ਜੇਕਰ ਖੁਦ ਤੋਂ ਹੀ ਮੰਗ ਰਿਹਾ ਹਾਂ ਤਾਂ ਸਾਬਿਤ ਹੋ ਜਾਂਦਾ ਹੈ ਕਿ ਪਰਮਾਤਮਾ ਤਾਂ ਅੰਦਰ ਹੀ ਹੈ। ਬਹੁਤੇ ਧਾਰਮਿਕ ਗ੍ਰੰਥਾਂ ਵਿਚ ਵੀ ਅਜਿਹਾ ਹੀ ਲਿਖਿਆ ਗਿਆ ਹੈ। ਕੁਝ ਦੋਸਤ ਸ਼ਾਇਦ ਇਸ ਗੱਲ ਨਾ ਸਹਿਮਤ ਨਾ ਹੋਣ, ਪਹਿਲੋਂ ਮੈਂ ਵੀ ਇੰਜ ਹੀ ਸਮਝਦਾ ਸਾਂ। ਅਸਲ ਵਿਚ ਆਪਣੀਆਂ ਮੁਸ਼ਕਲਾਂ ਹੱਲ ਕਰਨ ਵੇਲੇ ਅਸੀਂ ਆਪਣੇ ਦਿਮਾਗ (ਬੁੱਧੀ) ਦੀ ਵਰਤੋਂ ਜਿਆਦਾ ਕਰਦੇ ਹਾਂ। ਇਸ ਲਈ ਅਸੀਂ ਬਹੁਤੀ ਵੇਰ ਪਰਮਾਤਮਾ ਨੂੰ ਭੁੱਲ ਹੀ ਜਾਂਦੇ ਹਾਂ, ਉਸਦੀ ਹੋਂਦ ਨੂੰ ਵੀ ਨਕਾਰ ਛੱਡਦੇ ਹਾਂ।

 

Loading spinner