ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਇਹ ਕਿਵੇਂ ਸੰਭਵ ਹੈ ਕਿ ਆਜਾਦ ਰਹੀਏ ਅਤੇ ਸਬੰਧ ਵੀ ਕਾਮਯਾਬ ਰਹਿਣ

ਆਜਾਦੀ ਰਹਿਣਾ ਵੀ ਕੁਦਰਤੀ ਗੁਣ ਹੈ, ਹਰ ਕੋਈ ਇਸ ਦੀ ਚਾਹਣਾ ਕਰਦਾ ਹੈ। ਸਾਨੂੰ ਆਜਾਦ ਹੋਕੇ ਜਿਉਣ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸਕੂਲ ਵੇਲੇ ਅਤੇ ਅਗਾਂਹ ਦੀ ਪੜ੍ਹਾਈ ਸਮੇਂ ਸਾਨੂੰ ਆਪਣੇ-ਆਪ ਪੜ੍ਹਣ ਲਿਖਣ ਅਤੇ ਸਿੱਖਣ ਬਾਰੇ ਦੱਸਿਆ ਜਾਂਦਾ ਹੈ। ਆਪਣੇ ਰੁਜਗਾਰ ਵਾਲੇ ਕੰਮ ਤੇ ਵੀ ਹਾਲਾਂਕਿ ਬਹੁਤ ਜਣੇ ਟੀਮ ਬਣਾ ਕੇ ਕੰਮ ਕਰਦੇ ਹਨ ਪਰੰਤੂ ਆਪਣਾ ਸਵਾਰਥ ਮੁੱਖ ਰੱਖਕੇ ਕੰਮ ਕਰਨਾ ਕੀਤਾ ਜਾਂਦਾ ਹੈ। ਮੁਕਾਬਲੇ ਦੇ ਦੌਰ ਵਿਚ ਇਹ ਵੇਖਿਆ ਗਿਆ ਹੈ ਕਿ ਕਾਮਯਾਬੀ ਅਤੇ ਖੁਸ਼ੀ ਲਈ ਖੁਦਮੁਖਤਾਰੀ ਵਿੱਚ ਆਜਾਦੀ ਦਾ ਵੱਡਾ ਰੋਲ ਹੈ। ਮੁਸ਼ਕਲ ਇਹ ਹੈ ਕਿ ਅਸੀਂ ਭੋਤਿਕ ਕਾਮਯਾਬੀ ਤਾਂ ਆਜਾਦ ਰਹਿ ਕੇ ਪਾ ਸਕਦੇ ਹਾਂ ਪਰੰਤੂ ਇਸ ਨਾਲ ਸਬੰਧਾਂ ਤੇ ਬੁਰਾ ਅਸਰ ਪੈਂਦਾ ਹੈ।

ਕੁਦਰਤੀ ਤੌਰ ਤੇ ਸਾਡੀ ਬਣਤਰ ਆਜਾਦ ਰਹਿ ਕੇ ਕੰਮ ਕਰਨ ਅਨੁਸਾਰ ਨਹੀਂ ਬਣੀ। ਇਸ ਦੇ ਉਲਟ, ਅਸੀਂ ਆਪਣੇ ਆਲੇ-ਦੁਆਲੇ ਲੋਕਾਂ ਦੇ ਸਾਥ ਨਾਲ, ਸਾਂਝ ਰਾਹੀਂ ਕੰਮ ਕਰਨਾ ਹੈ। ਸਾਡੀ ਬਣਤਰ ਦਾ ਆਧਾਰ ਸਾਂਝ ਹੀ ਹੈ। ਜਦ ਅਸੀਂ ਇਸ ਤੋ ਮੁਖ ਮੋੜਦੇ ਹਾਂ, ਸਾਨੂੰ ਸਬੰਧਾਂ ਦੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ ਜੋ ਦੁੱਖ ਦਾ ਕਾਰਨ ਬਣਦੀਆਂ ਹਨ। ਸਾਡੇ ਮਾਨਸਿਕ ਵਿਕਾਸ ਲਈ ਆਜਾਦ ਰਹਿਣਾ ਵੀ ਬਹੁਤ ਜਰੂਰੀ ਹੈ। ਆਪਣੇ ਮਾਤਾ-ਪਿਤਾ ਅਤੇ ਹੋਰਾਂ ਤੇ ਨਿਰਭਰ ਹੋ ਕੇ ਅਸੀਂ ਜਿੰਦਗੀ ਦੀ ਸ਼ੁਰੂਆਤ ਕਰਦੇ ਹਾਂ ਅਤੇ ਇਸ ਲਈ ਅਸੀਂ ਸਮਝਦੇ ਹਾਂ ਕਿ ਆਜਾਦ ਰਹਿਣ ਨਾਲ ਖੁਸ਼ੀ ਪ੍ਰਾਪਤ ਹੋਵੇਗੀ। ਸਾਡੇ ਵਿਕਾਸ ਦਾ ਇਕ ਹੋਰ ਪੜਾਅ ਵੀ ਹੈ ਜੋ ਕਿ ਨਿਰਭਰਤਾ ਵਿਚ ਹੈ ਅਤੇ ਅਸੀਂ ਇਹ ਵੇਖਣਾ ਭੁੱਲ ਜਾਂਦੇ ਹਾਂ। ਵਿਕਾਸ ਦੇ ਇਸ ਪੜਾਅ ਤੇ ਪੁੱਜਣ ਲਈ ਸਾਨੂੰ ਆਜਾਦ ਰਹਿਣ ਦੀ ਜਰੂਰਤ ਨੂੰ ਤਿਆਗਣਾ ਪਵੇਗਾ ਅਤੇ ਕੁਦਰਤੀ ਮਿਲਵਰਤਣ ਅਪਨਾਉਣਾ ਪਵੇਗਾ, ਜੋ ਕਿ ਸਾਰੇ ਲੋਕਾਂ ਵਿਚ ਹੈ, ਪਰਿਵਾਰ, ਮਾਤਾ-ਪਿਤਾ ਅਤੇ ਦੋਸਤਾਂ ਵਿਚ ਹੈ।

ਸਾਡੇ ਵਿਚੋਂ ਬਹੁਤਿਆਂ ਨੇ ਆਪਣੀ ਆਜਾਦੀ ਤੇ ਜਿਆਦਾ ਧਿਆਨ ਦਿੱਤਾ ਹੈ ਅਤੇ ਇਸ ਨੂੰ ਗੁਆਉਣਾ ਨਹੀਂ ਚਾਹੁੰਦੇ। ਕਿਉਂਕਿ ਆਜਾਦੀ ਸਿਰਫ ਆਪਣੇ ਪੈਰਾਂ ਤੇ ਖੜ੍ਹੇ ਹੋਣ ਦਾ ਨਾਮ ਨਹੀਂ ਹੈ। ਅਸੀਂ ਇਸ ਨੂੰ ਇਸ ਲਈ ਵੀ ਵਰਤਦੇ ਹਾਂ ਤਾਂ ਕਿ ਅਸੀਂ ਸਬੰਧਾਂ ਦੇ ਪਿਆਰ ਦੇ ਬੰਧਨ ਤੋਂ ਬਚ ਸਕੀਏ। ਪਰੰਤੂ, ਇਹ ਸਾਡੇ ਅੰਦਰ ਮਨ ਵਿਚਲੀਆਂ ਦਰਦ ਭਰੀਆਂ ਅਸੁਰੱਖਿਅਤ ਭਾਵਨਾਵਾਂ ਨੂੰ ਜਗਾ ਸਕਦੀ ਹੈ। ਆਜਾਦ ਰਹਿਣ ਨਾਲ ਅਸੀਂ ਸਾਥੀ ਨਾਲ ਵਾਦਾ ਜਾਂ ਵਫਾਦਾਰੀ ਦੇ ਬੰਧਨ ਤੋ ਬਚ ਜਾਂਦੇ ਹਾਂ। ਇਸ ਤਰ੍ਹਾਂ ਖੁਦ ਨੂੰ ਦੂਸਰਿਆਂ ਦੀਆਂ ਮੁਸ਼ਕਲ ਅਤੇ ਦਰਦਨਾਕ ਭਾਵਨਾਵਾਂ ਤੋ ਬਚਾ ਲੈਂਦੇ ਹਾਂ। ਇਹ ਭਾਵਨਾਤਮਕ ਆਜਾਦੀ, ਭਾਵਨਾਤਮਕ ਮਸਲਿਆਂ ਦਾ ਸਾਮਣਾ ਕਰਨ ਤੋਂ ਸਾਨੂੰ ਬਚਾ ਸਕਦੀ ਹੈ, ਪਰੰਤੂ ਇਹ ਰਿਸ਼ਤਿਆਂ ਦੀ ਗੁਣਵੱਤਾ ਤੇ ਮਾੜਾ ਅਸਰ ਕਰਦਾ ਹੈ।

ਸਾਰੀਆਂ ਨਾਕਾਰਾਤਮਕ ਅਤੇ ਸਾਕਾਰਾਤਮਕ ਭਾਵਨਾਵਾਂ ਨੂੰ ਸਮਝਣ ਲਈ ਸਾਨੂੰ ਆਪਣੇ ਆਪ ਨੂੰ ਖੁੱਲ ਦਿਲਾ ਹੋਣਾ ਪਵੇਗਾ ਅਤੇ ਸਬੰਧਾਂ ਅਤੇ ਜਿੰਦਗੀ ਤੋਂ ਤਜਰਬਾ ਲੈਣਾ ਹੋਵੇਗਾ। ਜਦ ਅਸੀਂ ਆਜਾਦ ਹੁੰਦੇ ਹਾਂ ਤਾਂ ਇਸ ਦੀ ਕਮੀ ਹੁੰਦੀ ਹੈ, ਅਸੀਂ ਖੁਦ ਨੂੰ ਹੋਰਾਂ ਤੋਂ ਵੱਖ ਕਰ ਲੈਂਦੇ ਹਾਂ ਅਤੇ ਆਪਣੀ ਜਿੰਦਗੀ ਬਤੀਤ ਕਰਨ ਲਈ ਆਪਣੇ ਦਿਮਾਗ ਤੇ ਨਿਰਭਰ ਕਰਨ ਲੱਗ ਪੈਂਦੇ ਹਾਂ। ਇਹ ਸਾਨੂੰ ਅੱਲਗ ਅਤੇ ਨਿਰਜੀਵ ਕਰ ਦਿੰਦਾ ਹੈ ਅਤੇ ਸਾਡੇ ਅੰਦਰ ਨਰਮੀ ਅਤੇ ਪਿਆਰ ਦਾ ਖਾਤਮਾ ਕਰ ਦਿੰਦਾ ਹੈ ਅਤੇ ਪਿਆਰ, ਰਿਸ਼ਤਿਆਂ ਦੀ ਜਿੰਦ ਜਾਨ ਹੁੰਦੀ ਹੈ। ਕਈ ਸਾਲਾਂ ਮਗਰੋਂ ਹੋ ਸਕਦਾ ਹੈ ਅਸੀਂ ਆਪਣੇ ਕਾਰਜ ਜਾਂ ਜਿੰਦਗੀ ਜਾਂ ਸਮਾਜ ਵਿਚ ਸਫਲ ਹੋ ਜਾਈਏ ਪਰੰਤੂ ਸਾਡੇ ਸਬੰਧ ਰੁੱਖੀਆਂ ਭਾਵਨਾਵਾਂ ਵਾਗ ਬਣ ਜਾਂਦੇ ਹਨ ਅਤੇ ਅਸੀਂ ਖੁਦ ਨੂੰ ਮੁਰਦਾ ਜਾਂ ਆਪਣੇ ਵਿਚ ਜਨੂੰਨ ਦੀ ਕਮੀ ਮਹਿਸੂਸ ਕਰਦੇ ਹਾਂ।

ਆਜਾਦੀ ਸਾਨੂੰ ਜਿੰਦਗੀ ਵਿਚ ਬਹੁਤ ਅਗਾਂਹ ਲੈ ਜਾਂਦੀ ਹੈ, ਪਰੰਤੂ ਇਹ ਯਾਦ ਰੱਖਣਾ ਜਰੂਰੀ ਹੈ ਕਿ ਇਹ ਸਾਡਾ ਆਖਰੀ ਪੜਾਅ ਨਹੀਂ ਹੈ। ਅਸੀਂ ਸੱਚੇ ਸਾਥ ਵੱਲ ਜਾ ਸਕਦੇ ਹਾਂ ਅਤੇ ਉਸ ਉਪਰ ਨਿਰਭਰ ਵੀ ਕਰ ਸਕਦੇ ਹਾਂ। ਆਪਣੇ ਖੁਲ੍ਹਦਿਲੀ ਨਾਲ ਪ੍ਰੌੜਤਾ ਵਿਖਾ ਆਜਾਦੀ ਛੱਡ, ਸਿਆਣਪ ਨਾਲ ਭਾਵਨਾਵਾਂ ਵਿਅਕਤ ਕਰਨ ਦੀ ਹਿੰਮਤ ਕਰੀਏ। ਇਹ ਸਾਡੀ ਮਾਨਸਿਕਤਾ ਵਿਚ ਨਵਾਂ ਮੋੜ ਹੋਵੇਗਾ। ਇਸ ਲਈ ਚਾਹੀਦਾ ਹੈ ਕਿ ਅਸੀਂ ਗੌਰ ਨਾਲ ਵੇਖੀਏ ਨਵੇਂ ਸਿਰਿਓਂ ਸਬੰਧਾਂ ਨੂੰ ਵੇਖੀਏ ਅਤੇ ਸਮਝੀਏ। ਇਹ ਇਸ ਤਰਾਂ ਹੈ ਕਿ ਅਸੀਂ ਹੋਰਾਂ ਲਈ ਕੀ ਕਰਨਾ ਹੈ। ਸਾਨੂੰ ਇਨਾਮ ਇਸ ਗੱਲ ਤੋਂ ਨਹੀਂ ਮਿਲਣਾ ਕਿ ਦੂਸਰਿਆਂ ਤੋਂ ਕੀ ਲੈ ਰਹੇ ਹਾਂ ਆਪਣੇ ਨਿਜੀ ਵਿਕਾਸ ਲਈ ਬਲਕਿ ਅਸੀਂ ਅਰਪਣ ਕੀ ਕਰਦੇ ਹਾਂ, ਫਿਰ ਕੀ ਮਿਲਦਾ ਹੈ।

Loading spinner