ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਪਿਆਰ – ਆਪਸੀ ਸਬੰਧ ਦਾ ਭਾਵਨਾਤਮਕ, ਸਰੀਰਿਕ ਅਤੇ ਅਧਿਆਤਮਕ ਪਹਿਲੂ

ਸੇਜ-ਸਾਂਝ, ਆਪਸੀ ਸਬੰਧਾਂ ਦਾ ਸਭ ਤੋਂ ਸੁੰਦਰ ਦ੍ਰਿਸ਼ਟੀਕੋਣ ਹੈ, ਪਰੰਤੂ ਇਹ ਨਿਰਾਸ਼ਾ ਦਾ ਕਾਰਨ ਵੀ ਬਣ ਸਕਦਾ ਹੈ। ਸਰੀਰਿਕ, ਭਾਵਨਾਤਮਕ ਅਤੇ ਆਧਿਆਤਮ ਦੇ ਮੇਲ ਨਾਲ ਸਬੰਧਾਂ ਨੂੰ ਹੋਰ ਵੀ ਪਾਏਦਾਰ ਬਣਾਇਆ ਜਾ ਸਕਦਾ ਹੈ, ਕਿਉਂਕਿ ਇਹ ਸਬੰਧਾਂ ਦਾ ਅਣਿਖੜਵਾਂ ਹਿੱਸਾ ਹਨ।

ਸੇਜ-ਸਾਂਝ ਨੂੰ ਜੇਕਰ ਜੀਵਨ ਉਰਜਾ ਮੰਨ ਕੇ ਵਿਚਾਰਿਆ ਜਾਵੇ ਤਾਂ ਸਬੰਧਾਂ ਦੇ ਆਧਾਰ ਦੀ ਸਮਝ ਸੌਖਿਆਈ ਨਾਲ ਆ ਜਾਵੇ। ਜਦ ਅਸੀਂ ਦੂਸਰੇ ਸਾਥੀ ਨੂੰ ਬਿਨਾ ਕਿਸੇ ਗੁਨਾਹ ਦੇ ਡਰ ਤੋਂ ਅਪਣਾਉਦੇ ਹਾਂ ਤਾਂ ਇਹ ਸੰਜ-ਸਾਂਝ ਇਨਸਾਨੀ ਜੀਵਨ ਦੇ ਮੂਲ ਦਾ ਤਿਉਹਾਰ ਬਣ ਜਾਂਦਾ ਹੈ। ਅਸੀਂ ਸੇਜ-ਸਾਂਝ ਨੂੰ ਪਿਆਰ ਦੇ ਤਿਉਹਾਰ ਦੀ ਤਰਾਂ ਵਿਅਕਤ ਕਰਦੇ ਹਾਂ ਤਾਂ ਸਬੰਧ ਹੋਰ ਵੀ ਸੁਰੱਖਿਅਤ ਹੋ ਜਾਂਦਾ ਹੈ। ਇਹ ਉਮਾਹ ਅਤੇ ਖੁਸ਼ੀ ਦੇ ਸਿਖਰ ਤੇ ਲੈ ਜਾਂਦਾ ਹੈ। ਸੇਜ-ਸਾਂਝ ਜੋੜੇ ਵਿਚ ਸਰੀਰਿਕ, ਭਾਵਨਾਤਮਕ ਅਤੇ ਆਤਮਕ ਮਿਲਨ ਦਾ ਕਾਰਨ ਬਣ ਜਾਂਦਾ ਹੈ।

ਸਬੰਧਾ ਵਿਚ ਪੈਣ ਲਈ ਇਸ ਤਰਾਂ ਦੇ ਲੈਵਲ ਤੱਕ ਪਹੁੰਚਣਾ ਸੁਖਾਲਾ ਨਹੀਂ ਹੈ।

ਸਾਨੂੰ ਕਿਸੇ ਦੂਸਰੇ ਨਾਲ ਗੁੜੇ ਸਬੰਧ ਬਣਾਉਣ ਵਿਚ ਕੁਝ ਰੁਕਾਵਟਾਂ ਆਉਂਦੀਆਂ ਹਨ। ਹਰ ਇਕ ਰੁਕਾਵਟ ਦਾ ਪਿਛੋਕੜ ਹੁੰਦਾ ਹੈ ਜੋ ਸਾਡੀ ਆਪਣੀ ਇੱਜਤ ਵੱਲ ਇਸ਼ਾਰਾ ਕਰਦਾ ਹੈ ਅਤੇ ਖੁਦ ਨੂੰ ਗੁਨਾਹ ਕਰਨ ਤੋਂ ਰੋਕਦਾ ਹੈ। ਜੇਕਰ ਅਸੀਂ ਸਰੀਰਿਕ ਜਾਂ ਭਾਵਨਾਤਮਕ ਤੌਰ ਤੇ ਆਪਣੇ ਸਾਥੀ ਨੂੰ ਕਰੀਬ ਨਹੀਂ ਪਾ ਰਹੇ, ਤਾਂ ਪਿਆਰ ਵਿਚ ਡਰ ਦਾ ਅਹਿਸਾਸ ਰਹਿੰਦਾ ਹੈ। ਆਪਣੀਆਂ ਕਮਜੋਰੀਆਂ ਵੇਖਦਿਆਂ ਹੋਇਆਂ ਅਸੀਂ ਦੂਸਰੇ ਸਾਥੀ ਕੋਲ ਜਾਣ ਵਿਚ ਡਰ ਮਹਿਸੂਸ ਕਰਦੇ ਹਾਂ। ਜੇਕਰ ਸਾਡੇ ਅੰਦਰ ਇਹ ਡਰ ਹੈ ਕਿ ਅਸੀਂ ਖੁਦ ਨੂੰ ਆਹਤ ਨਾ ਕਰ ਲਈਏ, ਸਾਨੂੰ ਇਹ ਚਿੰਤਾ ਹੈ ਕਿ ਸਾਡੇ ਸੁਭਾਅ ਤੋਂ ਸਾਡੇ ਸਾਥੀ ਨੂੰ ਪਤਾ ਲੱਗ ਜਾਵੇਗਾ ਜਿਸ ਉਪਰੰਤ ਸਾਨੂੰ ਛੱਡੇ ਜਾਣ ਦੇ ਖਤਰਾ ਪੈਦਾ ਹੋ ਸਕਦਾ ਹੈ। ਸਾਡੀਆਂ ਨਿਸ਼ੇਧਾਤਮਕ ਵਿਸ਼ਵਾਸ ਸਾਡੀ ਗਲਤ ਸੋਚ ਕਾਰਨ ਹੈ ਜਦਕਿ ਸਾਡਾ ਸਾਥੀ ਸਾਨੂੰ ਪਿਆਰ ਕਰੇਗਾ ਸਾਡੀਆਂ ਉਨ੍ਹਾਂ ਕਮੀਆਂ ਦੇ ਬਾਵਜੂਦ ਜੋ ਕਿ ਸਾਡੇ ਅੰਦਰ ਘਰ ਕਰ ਚੁੱਕੀਆਂ ਹਨ।

ਆਪਣੇ ਸਾਥੀ ਨਾਲ ਸੇਜ-ਸਾਂਝ ਕਰਨਾ ਇਕ ਖਾਸ ਕਿਸਮ ਦਾ ਗੁਨਾਹ ਹੈ ਜੋ ਕਿ ਅਸੀਂ ਆਸਾਨੀ ਨਾਲ ਆਪਣੇ ਅੰਦਰ ਪਾਲ ਲੈਂਦੇ ਹਾਂ। ਇਹ ਸਾਡੇ ਅੰਦਰ ਧਾਰਮਿਕ ਭਾਵਨਾ ਕਾਰਨ ਆਇਆ ਹੋ ਸਕਦਾ ਹੈ ਜਦ ਸਾਡੇ ਸਮਾਜ ਵਿਚ ਸੇਜ-ਸਾਂਝ ਨੂੰ ਅਸਭਯ ਹਰਕਤ ਮੰਨਿਆ ਜਾਂਦਾ ਹੈ। ਇਹ ਸਾਂਝੇ-ਪਰਿਵਾਰਾਂ ਵਿਚ ਨੀ-ਜਾਇਜ ਸਬੰਧਾਂ ਨੂੰ ਰੋਕਣ ਲਈ ਅਤੇ ਅਨੁਸ਼ਾਸ਼ਨ ਨਾਲ ਰਹਿਣ ਲਈ ਬਣਾਏ ਨਿਯਮ ਕਾਰਨ ਸ਼ੁਰੂ ਹੋਇਆ ਹੋ ਸਕਦਾ ਹੈ। ਸੇਜ-ਸਾਂਝ ਦਾ ਡਰ ਸਾਨੂੰ ਸ਼ਰਮਿੰਦਾ ਕਰਦਾ ਰਹਿੰਦਾ ਹੈ ਅਤੇ ਸਾਡੇ ਧੁਰ ਅੰਦਰ ਘਰ ਕਰ ਜਾਂਦਾ ਹੈ। ਜਦ ਅਸੀਂ ਆਪਣੇ ਸਾਥੀ ਦੇ ਨਜਦੀਕ ਆਉਂਦੇ ਹਾਂ ਸਬੰਧ ਬਣਾ ਲੈਂਦੇ ਹਾਂ ਫਿਰ ਸਾਡੇ ਸਬੰਧ ਖਰਾਬ ਹੋ ਜਾਂਦੇ ਹਨ ਤਾਂ ਗੁਨਾਹ ਦੀ ਭਾਵਨਾ ਆ ਜਾਂਦੀ ਹੈ।  ਸਮਾਜ ਅਤੇ ਆਪਣੇ ਮਨ ਵਿਚ ਵਰਜਤ ਸੇਜ-ਸਾਂਝ ਦੀ ਵਜ੍ਹਾ ਨਾਲ ਆਪਣੀ ਜਿੰਦਗੀ ਵਿਚ ਤੰਦਰੁਸਤ ਸੇਜ-ਸਾਂਝ ਦੀਆਂ ਖੁਸ਼ੀਆਂ ਵੀ ਗੁਆ ਬੈਠਦੇ ਹਾਂ।

ਸੇਜ-ਸਾਂਝ ਸਬੰਧੀ ਮੁਸ਼ਕਲਾਂ ਦੇ ਹਾਲਾਤ ਵਿਚ ਇਹ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਗੁਨਾਹ ਨੂੰ ਭੁੱਲ ਜਾਈਏ। ਇਸ ਤਰਾਂ ਮੁਆਫ ਕਰਨ ਦੀ ਕਿਰਿਆ ਸ਼ੁਰੂ ਹੋਵੇਗੀ। ਖੁਦ ਨੂੰ ਮੁਆਫ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵੀ ਜੋ ਸਾਡੀ ਜਿੰਦਗੀ ਵਿਚ ਆ ਰਹੇ ਹਨ, ਜਿਨ੍ਹਾਂ ਬਾਰੇ ਅਸੀਂ ਨਿਸ਼ੇਧਾਤਮਕ ਨਜਰੀਆ ਬਣਾ ਚੁੱਕੇ ਹਾਂ। ਇਕ ਸਬੰਧ ਵਿਚ ਇਹ ਜਰੂਰੀ ਹੈ ਕਿ ਕਾਮ ਨਾਲ ਸਬੰਧਤ ਵਿਸ਼ਿਆਂ ਤੇ ਗੱਲਬਾਤ ਕੀਤੀ ਜਾਵੇ, ਤੁਹਾਡਾ ਸਾਥੀ ਵੀ ਇਸ ਤਰਾਂ ਦੇ ਵਿਚਾਰ ਰੱਖਦਾ ਹੋਵੇਗਾ। ਸਿਰਫ ਗੱਲਬਾਤ ਜ਼ਰੀਏ ਹੀ ਨਿਸ਼ੇਧਾਤਮਕ ਨਜਰੀਏ ਨੂੰ ਬਾਹਰ ਲਿਆਂਦਾ ਜਾ ਸਕਦਾ ਹੈ ਅਤੇ ਇਸ ਮਾਨਸਿਕ ਰੋਗ ਦਾ ਇਲਾਜ ਕੀਤਾ ਜਾ ਸਕਦਾ ਹੈ।

ਦੋਹਾਂ ਧਿਰਾਂ ਦੇ ਇਸ ਵਿਸ਼ੇ ਤੇ ਆਪਣਾ ਨਜਰੀਆ ਸਪਸ਼ਟ ਕਰਨ ਲਈ ਕੁਝ ਸਮਾਂ ਲੱਗੇਗਾ। ਆਪਣੇ ਸਾਥੀ ਨੂੰ ਦੱਸਣਾ ਪਵੇਗਾ ਕਿ ਤੁਸੀਂ ਉਸ ਨੂੰ ਸਰੀਰਿਕ ਜਾਂ ਭਾਵਨਾਤਮਕ ਤੌਰ ਤੇ ਪਿਆਰ ਕਿਉਂ ਕਰਦੇ ਹੋ। ਇਕ ਜੱਫੀ ਨੇੜੇ ਆਉਣ ਵਿਚ ਸਹਾਈ ਹੋਵੇਗੀ ਅਤੇ ਜਿਸ ਨਾਲ ਸਰੀਰਿਕ ਅਤੇ ਭਾਵਨਾਤਮਕ ਦੂਰੀਆਂ ਘਟ ਜਾਣਗੀਆਂ। ਯਾਦ ਰਹੇ, ਕੇਵਲ ਇਕ ਜਣਾ ਹੀ ਪਹਿਲ ਕਰਕੇ ਵਿਗੜੇ ਸਬੰਧਾਂ ਦੀਆਂ ਰੁਕਾਵਟਾਂ ਦੂਰ ਕਰੇਗਾ ਅਤੇ ਪਿਆਰ ਦੁਬਾਰਾ ਪੈਦਾ ਹੋ ਜਾਵੇਗਾ।

ਜਦ ਕਾਮ ਵਿਸ਼ੇ ਦੀ ਗੱਲ ਆਉਂਦੀ ਹੈ ਤਾਂ ਕਈ ਵੀਰ ਔਰਤ ਅਤੇ ਮਰਦ ਵਿਚ ਫਰਕ ਬਾਰੇ ਗੱਲ ਜਰੂਰ ਕੀਤੀ ਜਾਂਦੀ ਹੈ। ਇਸ ਸਮਝਿਆ ਜਾਂਦਾ ਹੈ ਕਿ ਔਰਤ ਜਿਆਦਾ ਪਿਆਰ ਚਾਹੁੰਦੀ ਹੈ ਜਦ ਉਹ ਉਤੇਜਨਾ ਵਿਚ ਹੁੰਦੀ ਹੈ। ਪੁਰਸ਼ ਥੋੜੇ ਸਮੇਂ ਦਾ ਆਨੰਦ ਮਾਣਦੇ ਹਨ। ਸ਼ਾਇਦ ਇਹ ਇਸ ਲਈ ਹੁੰਦਾ ਹੈ ਕਿਉਂਕਿ ਪੁਰਸ਼ ਆਪਣੀ ਭਾਵਨਾਵਾਂ ਨਾਲ ਬਹੁਤ ਘੱਟ ਜੁੜਦੇ ਹਨ ਅਤੇ ਕਾਮ ਉਨ੍ਹਾਂ ਦੇ ਦਿਮਾਗ ਵਿਚ ਰਹਿੰਦਾ ਹੈ ਅਤੇ ਉਸ ਵੇਲੇ ਉਹ ਪਿਆਰ ਅਤੇ ਆਨੰਦ ਗੁਆ ਬੈਠਦੇ ਹਨ। ਔਰਤ, ਪਰੁਸ਼ ਦੀ ਸਹਾਇਤਾ ਕਰ ਸਕਦੀ ਹੈ ਇਹ ਪਛਾਣ ਕੇ ਕਿ ਉਹ ਭਾਵਨਾਵਾਂ ਤੋਂ ਡਰਦੇ ਹਨ, ਸਵੇਦਨਸ਼ੀਲਤਾ ਪੈਦਾ ਕਰਕੇ ਉਹ ਉਨਾ ਨੂੰ ਦਿਲ ਖੋਲਣ ਦਾ ਰਾਹ ਵਿਖਾ ਸਕਦੀ ਹੈ। ਜਿਵੇਂ ਭਾਵਨਾਵਾਂ ਸਾਹਮਣੇ ਆਉਣ ਲੱਗ ਜਾਂਦੀਆਂ ਹਨ ਤਾਂ ਬਿਨਾ ਬੋਲੇ ਮਹਿਸੂਸ ਕਰ ਕੇ ਹੀ ਨੇੜਤਾ ਜਾਂ ਰਜਾਮੰਦੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਵੇਂ ਹੀ ਇਸ ਤਰਾਂ ਵਾਪਰਦਾ ਹੈ, ਰਿਸ਼ਤਿਆਂ ਅਤੇ ਕਾਮ ਸਬੰਧਾਂ ਵਿਚ ਡਰ ਅਤੇ ਗੁਨਾਹ ਬਿਲਕੁਲ ਖਤਮ ਹੋ ਜਾਂਦੇਂ ਹਨ।

ਇਸ ਤਰਾਂ ਜਦੋ ਰਿਸ਼ਤਿਆਂ ਵਿਚ ਭਾਵਨਾਵਾਂ ਦੀਆਂ ਰੁਕਾਵਟਾਂ ਖਤਮ ਹੋ ਜਾਂਦੀਆਂ ਹਨ, ਦੋਵੇ ਸਾਥੀ ਪਿਆਰ ਦੇਣ ਅਤੇ ਲੈਣ ਵਿਚ ਕੋਈ ਕਮੀ ਨਹੀਂ ਛੱਡਦੇ। ਸੇਜ-ਸਾਂਝ ਦੌਰਾਨ ਵੀ ਸਬੰਧਾ ਨੂੰ ਬਹੁਤ ਵਧੀਆ ਮਹਿਸੂਸ ਕਰਨ ਨਾਲ ਕਾਮੁਕਤਾ ਦੇ ਹੋਰ ਰਾਹ ਖੁਲ੍ਹਦੇ ਹਨ ਜੋ ਚੇਤਨਤਾ ਦੀ ਅਵਸਥਾ ਵਿਚ ਲੈ ਜਾਂਦੇ ਹਨ। ਜੋ ਲੋਕ ਆਧਿਆਤਮ ਵਿਚ ਵਿਸ਼ਵਾਸ ਰੱਖਦੇ ਹਨ, ਉਹ ਕਿਆਸ ਲਗਾ ਸਕਦੇ ਹਨ ਕਿ ਯੋਗ ਜਾਂ ਧਿਆਨ ਕਿਵੇਂ ਲਗਾਇਆ ਜਾਂਦਾ ਹੈ। ਆਤਮ-ਆਨੰਦਿਤ ਹੋਣ ਤੇ ਆਪਣੇ ਅਤੇ ਆਪਣੇ ਸਾਥੀ ਵਿਚ ਸਰੀਰਿਕ ਵਿਛੋੜਾ ਖਤਮ ਹੋ ਜਾਂਦਾ ਹੈ। ਇਹ ਇਕ ਵਿਸ਼ਵਾਸ਼ ਤੇ ਆਧਾਰਿਤ ਹੁੰਦਾ ਹੈ ਅਤੇ ਤੁਸੀਂ ਪਰਮਾਤਮਾ ਨਾਲ ਇਕ-ਮਿਕ ਹੋ ਸਕਦੇ ਹੋ। ਪਰਮਾਤਮਾ ਨਾਲ, ਕੁਦਰਤ ਨਾਲ ਜਾਂ ਧੁਰ-ਧਾਮ ਨਾਲ ਵੀ। ਇਸ ਸੁੰਦਰ ਮਿਲਨ ਨਾਲ ਸਾਰੀਆਂ ਭੋਤਿਕ ਹੱਦਾਂ ਖਤਮ ਹੋ ਜਾਂਦੀਆਂ ਹਨ ਅਤੇ ਪਿਆਰ, ਖੁਸ਼ੀਂ ਅਤੇ ਆਤਮਕ ਆਨੰਦ ਸ਼ੁਰੂ ਹੋ ਜਾਂਦਾ ਹੈ।

ਇਸ ਤਰਾਂ ਦਾ ਪਿਆਰ ਦਾ ਸਬੰਧ ਪਾਉਣ ਲਈ, ਆਪਣੇ ਸਾਥੀ ਨਾਲ ਪਿਆਰ ਵਿਚ ਨਜ਼ਰਾਂ ਦਾ ਸਬੰਧ ਬਣਾਉਣਾ ਜਰੂਰੀ ਹੋ ਜਾਂਦਾ ਹੈ। ਪੂਰੀ ਤਰਾਂ ਖੁਲ੍ਹ ਕੇ ਆਪਣੇ ਸਾਥੀ ਦੇ ਪਿਆਰ ਨੂੰ ਮਹਿਸੂਸ ਕਰਨਾ ਹੈ ਜਿਵੇਂ ਉਹ ਦੇ ਰਹੇ ਹਨ। ਜੋ ਪਿਆਰ ਦਾ ਦੌਰ ਜੋੜੇ ਵਿਚ ਚੱਲ ਰਿਹਾ ਹੈ ਉਸ ਨੂੰ ਨਜ਼ਰਾਂ ਰਾਹੀਂ ਮਹਿਸੂਸ ਕੀਤਾ ਜਾਵੇ ਅਤੇ ਮੌਕੇ ਦੀ ਸੁੰਦਰਤਾ ਦਾ ਆਨੰਦ ਸਾਰੀਆਂ ਇੰਦਰੀਆਂ ਰਾਹੀਂ ਮਹਿਸੂਸ ਕੀਤਾ ਜਾਵੇ। ਖੁਦ ਆਨੰਦਿਤ ਹੋ ਜਾਵੋ ਅਤੇ ਆਪਣੇ ਸਾਥੀ ਦੀ ਉਸਦੇ ਸਾਥ ਲਈ ਪ੍ਰਸ਼ੰਸ਼ਾ ਕਰੋ। ਇਹ ਦੋਵਾਂ ਧਿਰਾਂ ਦੀ ਦੇਣ ਅਤੇ ਲੈਣ ਦੀ ਕਿਰਿਆ ਦਾ ਨਿਸ਼ਚੇਆਤਮਕ ਚੱਕਰ ਹੈ ਅਤੇ ਇਹ ਇਕ ਗੂੜ੍ਹਾ ਸਬੰਧ ਬਣਾ ਦੇਵੇਗਾ।

ਪਿਆਰ, ਕਾਮ ਨੂੰ ਸਰੀਰਿਕ ਖਿੱਚ ਨਾਲ ਦੂਜੇ ਇਨਸਾਨ ਨਾਲ ਜੁੜਨ ਦਾ ਤਜਰਬਾ ਮਿਲਦਾ ਹੈ। ਪਿਆਰ, ਕਾਮ ਨੂੰ ਸੁਰੱਖਿਅਤ ਬਣਾਉਂਦਾ ਹੈ ਅਤੇ ਸਬੰਧ ਹੋਰ ਗੂੜ੍ਹੇ ਕਰ ਦਿੰਦਾ ਹੈ।

Loading spinner