ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਪੁਰਸ਼, ਭਾਵਨਾਵਾਂ ਅਤੇ ਸਬੰਧ

ਔਰਤਾਂ, ਪੁਰਸ਼ਾਂ ਦੇ ਮੁਕਾਬਲੇ ਜਿਆਦਾ ਭਾਵਨਾਤਮਕ ਹੁੰਦੀਆਂ ਹਨ ਅਤੇ ਇਸ ਵਿਚ ਸੱਚ ਵੀ ਹੈ। ਹਾਲਾਂਕਿ ਇੰਜ ਲਗਦਾ ਹੈ ਕਿ ਪੁਰਸ਼ ਜਿਆਦਾ ਆਤਮਵਿਸ਼ਵਾਸ਼ੀ ਹੁੰਦੇ ਹਨ ਅਤੇ ਉਨ੍ਹਾਂ ਵਿਚ ਮਾਨਸਿਕ ਅਤੇ ਭਾਵਨਾਤਮਕ ਚੋਟ ਸਹਿਣ ਦੀ ਸਮਰਥਾ ਔਰਤ ਨਾਲੋਂ ਵਧੇਰੇ ਹੁੰਦੀ ਹੈ। ਪਰੰਤੂ ਅਸਲ ਵਿਚ ਪੁਰਸ਼ ਆਪਣੇ ਅੰਦਰ ਦੇ ਦਰਦ ਨੂੰ ਛੁਪਾ ਲੈਣ ਦੀ ਕਾਬਲੀਅਤ ਰੱਖਦੇ ਹਨ, ਕਿਉਂਕਿ ਉਹ ਮਾਨਸਿਕ ਤੌਰ ਤੇ ਆਜਾਦ ਹੁੰਦੇ ਹਨ। ਇਹ ਆਜਾਦੀ ਅਚੇਤਨ ਮਨ ਵਿਚ ਹੁੰਦੀ ਹੈ ਅਤੇ ਇਹ ਦਿਲ ਦੇ ਭੇਤ ਅੰਦਰ ਹੀ ਰੱਖਦੀ ਹੈ ਅਤੇ ਇਹ ਨਿਖੇਧਾਤਮਕ ਭਾਵਨਾਵਾਂ ਸਾਹਮਣੇ ਆਉਣ ਤੋਂ ਰੋਕਦੀ ਹੈ, ਪਰੰਤੂ ਨਾਲ ਹੀ ਇਹ ਸਾਕਾਰਾਤਮਕ ਭਾਵਨਾਵਾਂ ਨੂੰ ਵੀ ਰੋਕਦੀ ਹੈ। ਜੇਕਰ ਤੁਸੀਂ ਅਜਿਹੇ ਹੀ ਕਿਸੇ ਵਿਅਕਤੀ ਨਾਲ ਸਬੰਧ ਵਿਚ ਹੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਸਾਥੀ ਤੁਹਾਨੂੰ ਪਿਆਰ ਨਹੀਂ ਕਰਦਾ ਅਤੇ ਬਲਕਿ ਤੁਹਾਡਾ ਪਿਆਰ ਲੈ ਰਿਹਾ ਹੈ। ਇਹ ਸਮਝ ਲੈਣਾ ਕਿ ਪੁਰਸ਼ ਪਿਆਰ ਦੀਆਂ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੁੰਦੇ, ਗਲਤ ਧਾਰਨਾ ਹੈ।

ਇਹ ਭਾਵਨਾਤਮਕ ਫਿਲਮਾਂ, ਨਾਟਕਾਂ ਅਤੇ ਲੜੀਵਾਰ ਵੇਖਣ ਵਾਲੇ ਪੁਰਸ਼ਾਂ ਤੇ ਕੀਤੇ ਗਏ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਪੁਰਸ਼ ਵੀ ਭਾਵਨਾਵਾਂ ਨੂੰ ਔਰਤਾਂ ਜਿਤਨਾ ਹੀ ਮਹਿਸੂਸ ਕਰਦੇ ਹਨ, ਭਾਵੇਂ ਕੁਝ ਘਟ ਹੀ ਸਹੀ। ਉਹ ਅੱਥਰੂਆਂ ਨੂੰ ਰੋਕ ਲੈਣ ਜਾਂ ਖੁਲ੍ਹ ਕੇ ਰੋ ਲੈਣ ਦੇ ਅਹਿਸਾਸ ਨੂੰ ਆਪਣੇ ਅੰਦਰ ਹੀ ਦਫਨ ਕਰ ਦੇਣ ਵਿਚ ਕਾਮਯਾਬ ਹੋ ਜਾਂਦੇ ਹਨ। ਅਗਲੀ ਵੇਰ ਜਦ ਤੁਸੀਂ ਅਜਿਹੇ ਹਾਲਾਤ ਵਿਚੋਂ ਗੁਰਜਰਦੇ ਹੋ ਤਾਂ ਇਨ੍ਹਾਂ ਹਾਲਾਤਾਂ ਵੱਲ ਧਿਆਨ ਦੇਣਾ। ਇਹ ਵੀ ਵੇਖਿਆ ਗਿਆ ਹੈ ਕਿ ਜੇਕਰ ਇਕ ਵਾਰ ਅੱਥਰੂ ਸ਼ੁਰੂ ਹੋ ਜਾਣ ਤਾਂ ਇਹ ਸਾਰੇ ਬੰਨ੍ਹ ਤੋੜ ਦਿੰਦੇ ਹਨ। ਇਸ ਲਈ ਅੰਦਰਲਾ ਪੁਰਸ਼, ਆਪਣੀਆਂ ਭਾਵਨਾਵਾਂ ਤੇ ਰੋਕ ਲਗਾ ਲੈਂਦਾ ਹੈ। ਕਿਉਂ ਅਤੇ ਕਿਵੇਂ, ਇਸ ਸਵਾਲ ਦਾ ਜਵਾਬ ਦੋ ਤਰੀਕਿਆਂ ਨਾਲ ਦੇ ਸਕਦਾ ਹੈ। ਪੁਰਸ਼ ਆਪਣੀ ਮਰਦਾਨਗੀ ਸਾਬਤ ਕਰਨ ਲਈ ਆਪਣੀਆਂ ਭਾਵਨਾਵਾਂ ਨੂੰ ਰੋਕਦਾ ਹੈ। ਪੁਰਸ਼ਾਂ ਨੂੰ ਛੋਟੇ ਹੁੰਦਿਆਂ ਤੋਂ ਹੀ ਕਿਸੇ ਵੀ ਖਤਰੇ ਜਾਂ ਮਾੜੇ ਹਾਲਾਤ ਵਿਚ ਕਮਜੋਰ ਨਾ ਬਨਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪੁਰਸ਼ ਆਪਣੀਆਂ ਭਾਵਨਾਵਾਂ ਅਤੇ ਅਹਿਸਾਸ ਨੂੰ ਕਮਜੋਰੀ, ਹੌਸਲੇ ਦੀ ਕਮੀ ਨਾਲ ਜੋੜ ਦਿੰਦੇ ਹਾਂ। ਇਸ ਲਈ ਭਾਵਨਾਵਾਂ ਵਿਅਕਤ ਕੀਤੇ ਜਾਣ ਤੇ ਇਹ ਮੰਨ ਲਿਆ ਜਾਂਦਾ ਹੈ ਕਿ ਅਸੀਂ ਆਪਣੀ ਹਾਰ ਮੰਨ ਲਈ ਹੈ। ਕਈ ਪੁਰਸ਼ ਅਜਿਹੇ ਸਮੇਂ ਨਾਇਕ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਆਪਣੇ ਨਾਲ ਨਾਲ ਹੋਰਾਂ ਦੀ ਰੱਖਿਆ ਵੀ ਕਰਦਾ ਹੈ ਅਤੇ ਆਪਣੇ ਚੇਹਰੇ ਤੋਂ ਬਹਾਦਰੀ ਦੇ ਲੱਛਣ ਵੀ ਦਰਸਾਉਂਦਾ ਹੈ। ਅਸੀਂ ਸਮਾਜ ਦੀ ਰਵਾਇਤ ਅਨੁਸਾਰ ਬਹਾਦਰੀ ਜਾਹਿਰ ਵੀ ਕਰਨੀ ਹੈ, ਇਸ ਤਰ੍ਹਾਂ ਅਸੀਂ ਆਪਣੀਆ ਭਾਵਨਾਵਾਂ ਨੂੰ ਰੋਕਦੇ ਹਾਂ। ਪਰੰਤੂ ਅਸੀਂ ਆਪਣੇ ਮਨ ਦੇ ਦਰਦ ਨੂੰ ਬਰਦਾਸ਼ਤ ਵੀ ਤਾਂ ਨਹੀਂ ਕਰ ਸਕਦੇ। ਅਸੀਂ ਬਹੁਤ ਵੇਰ ਦਿਲ ਦੇ ਟੁੱਟਣ ਮਗਰੋਂ, ਕੋਈ ਗਲਤੀ ਕਰਨ ਉਪਰੰਤ ਗੁਨਾਹ ਕਬੂਲ ਕਰਨ ਮਗਰੋਂ ਅਤੇ ਹਾਰ ਦੀ ਭਾਵਨਾ ਆਦਿ ਦੇ ਹਾਲਾਤ ਸਮੇਂ ਪੈਦਾ ਹੋਏ ਅਹਿਸਾਸ ਨੂੰ ਲੁਕੋ ਲੈਂਦੇ ਹਾਂ ਜਿਨ੍ਹਾਂ ਹਾਲਾਤਾਂ ਲਈ ਸਾਡੇ ਰਿਸ਼ਤੇਦਾਰ, ਮਿੱਤਰ ਜਾਂ ਪਰਿਵਾਰ ਵਾਲੇ ਜਿੰਮੇਵਾਰ ਸਨ। ਜੇਕਰ ਤੁਸੀਂ ਇਕ ਅਜਿਹੇ ਪੁਰਸ਼ ਨਾਲ ਸਬੰਧ ਵਿਚ ਹੋ ਜੋ ਕਿ ਆਪਣੀਆਂ ਭਾਵਨਾਵਾਂ ਵਿਅਕਤ ਕਰਨਾ ਹੀ ਨਹੀਂ ਚਾਹੁੰਦਾ ਜਾਂ ਆਪਣੇ ਦਿਲ ਨੂੰ ਜੰਦਰਾ ਲਾ ਬੈਠਾ ਹੈ, ਤਾਂ ਤੁਸੀਂ ਇਸ ਤਰੀਕੇ ਨਾਲ ਉਹ ਦੀ ਸਹਾਇਤਾ ਕਰ ਸਕਦੇ ਹੋ ਅਤੇ ਆਪਣੇ ਸਬੰਧ ਨੂੰ ਵੀ ਬਚਾ ਸਕਦੇ ਹੋ। ਪੁਰਸ਼ ਉਨ੍ਹਾਂ ਔਰਤਾਂ ਨੂੰ ਪਿਆਰ ਕਰਦੇ ਹਨ ਜੋ ਕਿ ਈਮਾਨਦਾਰ, ਦਿਲ ਦੀਆਂ ਸਾਫ ਅਤੇ ਦੂਜਿਆਂ ਦਾ ਦਰਦ ਮਹਿਸੂਸ ਕਰਨ ਦੇ ਕਾਬਲ ਹੁੰਦੀਆਂ ਹਨ – ਅਸਲ ਵਿਚ ਇਹ ਸਾਰੇ ਗੁਣ ਔਰਤ ਦੇ ਆਪਣੇ ਹੁੰਦੇ ਹਨ।

ਦੂਸਰੇ ਸ਼ਬਦਾਂ ਵਿਚ ਤੁਹਾਡਾ ਸਾਥੀ ਤੁਹਾਨੂੰ ਇਸ ਲਈ ਪਿਆਰ ਕਰਦਾ ਹੈ ਕਿਉਂਕਿ ਤੁਸੀਂ ਆਪਣੀਆਂ ਭਾਵਨਾਵਾਂ ਨਾਲ ਜੁੜੇ ਹੋਏ ਹੋ – ਕਿਉਂਕਿ ਤੁਹਾਡਾ ਦਿਲ ਉਸ ਨਾਲੋਂ ਜਿਆਦਾ ਸਾਫ ਹੈ ਅਤੇ ਅੰਦਰੋਂ ਉਹ ਵੀ ਆਪਣਾ ਦਿਲ ਖੋਲ ਕੇ ਵਿਖਾਉਣਾ ਚਾਹੁੰਦਾ ਹੈ ਅਤੇ ਜਿਆਦਾ ਪਿਆਰ ਪਾਉਣਾ ਚਾਹੁੰਦਾ ਹੈ, ਪਰੰਤੂ ਉਸ ਨੂੰ ਡਰ ਹੈ ਕਿ ਇਸ ਨਾਲ ਉਸ ਨੂੰ ਦਰਦ ਸਹਿਣਾ ਪਵੇਗਾ। ਇਸ ਤਰਾਂ ਪਹਿਲਾਂ ਤੁਹਾਨੂੰ ਇਹ ਅਹਿਸਾਸ ਕਰਵਾਉਣਾ ਪਵੇਗਾ ਕਿ ਪਿਆਰ ਦਰਦ ਦਿੰਦਾ ਨਹੀਂ ਬਲਕਿ ਖਤਮ ਕਰਦਾ ਹੈ ਅਤੇ ਦੂਸਰੀ ਧਾਰਨਾ ਕਿ ਆਪਣੀਆਂ ਭਾਵਨਾਵਾਂ ਨੂੰ ਦਰਸ਼ਾਉਣ ਵਿਚ ਕੋਈ ਖਤਰਾ ਨਹੀਂਸ ਇਹ ਸੋਚ ਵੀ ਪੈਦਾ ਕਰਨੀ ਪਵੇਗੀ। ਹੌਸਲਾ (ਕਰੇਜ) ਫਰਾਂਸੀਸੀ ਭਾਸ਼ਾ ਦੇ ਕੋਇਰ ਸ਼ਬਦ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਦਿਲ। ਅਸਲੀ ਹੌਸਲਾ ਇਹੀ ਹੈ ਕਿ ਪੁਰਸ਼ ਇਹ ਜਾਣ ਲਵੇ ਕਿ ਆਪਣੇ ਆਪ ਵਿਚੋਂ ਬਾਹਰ ਨਿਕਲੇ ਅਤੇ ਦਿਲ ਨੂੰ ਖੋਲ੍ਹੇ, ਤਾਕਿ ਉਸ ਨੂੰ ਪਤਾ ਲੱਗ ਸਕੇ ਕਿ ਉਹ ਕਿੰਨਾ ਆਕਰਸ਼ਕ ਅਤੇ ਮਹਾਨ ਹੈ। ਜਦ ਉਹ ਆਪਣੀਆਂ ਭਾਵਨਾਵਾਂ ਸ਼ਾਂਤ ਰਹਿ ਕੇ (ਬਿਨਾ ਕਿਸੇ ਜਵਾਬੀ ਹਮਲੇ ਜਾਂ ਹਾਰ ਮੰਨਣ ਵੇਲੇ) ਵਿਖਾਉਂਦਾ ਹੈ ਤਾਂ ਉਸ ਦੇ ਸਾਫ ਦਿਲ ਹੋਣ ਦਾ ਸਬੂਤ ਮਿਲਦਾ ਹੈ। ਇਸ ਸਮੇਂ ਉਸ ਦੀ ਪ੍ਰਸ਼ੰਸਾਂ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਨੂੰ ਇਹ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਹੈ ਕਿ ਇਸੇ ਅਦਾ ਕਰ ਕੇ ਉਹ ਬਹੁਤ ਪਿਆਰਾ ਹੈ।

ਜੇਕਰ ਦੂਸਰਾ ਸਾਥੀ ਰੋਂਦਾ ਹੈ ਅਤੇ ਤੁਸੀਂ ਉਸ ਦਾ ਸਾਥ ਦੇ ਰਹੇ ਹੋ ਤਾਂ ਉਸ ਵਿਚ ਕੋਈ ਬੁਰਾਈ ਨਹੀਂ। ਇਸ ਵੇਲੇ ਉਸ ਨੂੰ ਸਹਾਰੇ ਦੀ ਲੋੜ ਹੈ ਤਾਕਿ ਉਹ ਆਪਣੀਆਂ ਭਾਵਵਨਾਵਾਂ ਵਿਚ ਵਹਿ ਜਾਵੇ। ਉਸ ਦੇ ਇਸ ਖੁਲ੍ਹੇ ਵਤੀਰੇ ਦੀ ਪ੍ਰਸ਼ੰਸਾ ਕਰੋ ਅਤੇ ਆਪਣੇ ਸੰਬਧਾਂ ਪ੍ਰਤੀ ਕਿਸੇ ਵੀ ਡਰ ਬਾਰੇ ਗੱਲ ਕਰਨ ਦਾ ਹੌਸਲਾ ਰੱਖੋ। ਸਮਾਂ ਪੈਣ ਤੇ ਦੋਵੇਂ ਸਾਥੀ ਇਕ-ਦੂਜੇ ਨਾਲ ਭਾਵਨਾਤਮਕ ਤੌਰ ਤੇ ਹੋਰ ਵੀ ਇਮਾਨਦਾਰ ਹੋ ਜਾਣਗੇ। ਜਿਵੇਂ ਜਿਵੇਂ ਦਿਲ ਸਾਫ ਹੋਣਗੇ ਤੁਹਾਡਾ ਇਕ ਦੂਸਰੇ ਪ੍ਰਤੀ ਪਿਆਰ ਹੋਰ ਵਧ ਜਾਵੇਗਾ। ਇਹ ਸੱਚਾ ਸਮਰਪਣ ਹੈ ਅਤੇ ਇਹ ਆਪਸੀ ਇਮਾਨਦਾਰੀ ਤੁਹਾਡੇ ਵਿਆਹੁਤਾ ਜੀਵਨ ਨੂੰ ਹੋਰ ਵੀ ਸੁਖਮਈ ਕਰ ਦੇਵੇਗੀ ।

Loading spinner