ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਧੋਖਾ, ਸਬੰਧ ਅਤੇ ਇਨਫਾਈਡੈਲਟੀ ਕਾਰਨ ਅਤੇ ਹੱਲ

ਸਬੰਧਾਂ ਵਿਚ ਵਿਸ਼ਵਾਘਾਤ ਅਤੇ ਧੋਖਾ ਬਹੁਤ ਜਿਆਦਾ ਦਰਦ ਦਿੰਦਾ ਹੈ ਕਿਉਂਕਿ ਨਤੀਜੇ ਵਜੋਂ ਸਾਥ ਛੱਡਣਾ ਪੈਂਦਾ ਹੈ। ਧੋਖਾ ਦੇਣ ਦਾ ਸਾਫ ਸਾਫ ਅਰਥ ਅਪਮਾਨਤ ਕਰਨ ਤੋਂ ਹੈ।  ਸਾਡੀਆਂ ਭਾਵਨਾਵਾਂ ਦੀ ਬੇ-ਇਜੱਤੀ ਕਰਨਾ ਹੈ। ਵਿਸ਼ਵਾਸ਼ਘਾਤ ਦੀ ਅਸਹਿ ਪੀੜਾ ਉਪਰੰਤ ਨਵੇਂ-ਸਿਰਿਓਂ ਦੁਬਾਰਾ ਰਿਸ਼ਤਾ ਬਣ ਸਕਨਾ ਅਸੰਭਵ ਲਗਦਾ ਹੈ ਪਰੰਤੂ ਸੱਚ ਇਹ ਹੈ ਕਿ ਇਹ ਸੰਭਵ ਹੈ। ਇਸ ਵਾਰ ਦੇ ਟੁੱਟੇ ਸਬੰਧਾਂ ਦੀ ਸ਼ੁਰੂਆਤ ਦਾ ਵੇਲਾ ਯਾਦ ਕਰੋ ਕਿ ਇਹ ਸਬੰਧ  ਬਣਿਆ ਕਿਵੇਂ ਸੀ। ਅਸਲ ਵਿਚ ਸਬੰਧ ਹਮੇਸ਼ਾ ਇਕੋ-ਜਿਹੇ ਦਰਦ ਦੇ ਹਾਲਾਤ ਵਿਚੋ ਗੁਜ਼ਰੇ ਹੋਏ ਦਿਲਾਂ ਦੀ ਮੁੜ ਤੋਂ ਜਿਉਣ ਲਈ ਆਸ ਦੀ ਆਵਾਜ ਹੈ। ਜੇਕਰ ਤੁਹਾਡਾ ਰਿਸ਼ਤਾ ਖਤਮ ਹੋ ਚੁੱਕਾ ਹੈ, ਤਾਂ ਅਸੀਂ ਆਪਣੀ ਜਿੰਦਗੀ ਵਿਚ ਅੱਗੇ ਕਿਵੇਂ ਵਧਾਂਗੇ ਅਤੇ ਉਹ ਵੀ ਬਿਨਾਂ ਇਸ ਡਰ ਦੇ ਕਿ ਇਸ ਨਵੇਂ ਰਿਸ਼ਤੇ ਦਾ ਅੰਤ ਵੀ ਕਿਧਰੇ ਇਸੇ ਤਰ੍ਹਾਂ ਨਾ ਹੋ ਜਾਵੇ।

ਲੋਕ ਧੋਖਾ ਦਿੰਦੇ ਹਨ ਅਤੇ ਨਵਾਂ ਸਬੰਧ ਬਣਾਉਂਦੇ ਹਨ ਜਦ ਸਬੰਧ ਵਿਚੋਂ ਜਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਉਹ ਕੋਸ਼ਿਸ਼ ਕਰਦੇ ਹਨ ਕਿ ਕੋਈ ਹੋਰ ਇਸ ਦਾ ਹੱਲ ਕਰ ਦੇਵੇ ਤਾਕਿ ਉਨ੍ਹਾਂ ਨੂੰ ਡਰ ਅਤੇ ਅਸੁਰੱਖਿਅਤਾ ਮਹਿਸੂਸ ਨਾ ਹੋਵੇ। ਇਹ ਜਰੂਰਤ ਕਾਮ ਦੀ ਵੀ ਹੋ ਸਕਦੀ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਸਿੱਧੇ ਤੌਰ ਤੇ ਕਾਮ ਦੀ ਨਾ ਹੋ ਕੇ ਅੰਦਰੋਂ ਅੰਦਰੀਂ ਪਿਆਰ ਅਤੇ ਕਬੂਲ ਕਰਨ ਦੀ ਡੂੰਘੀ ਇੱਛਾ ਹੋਵੇ। ਹੋ ਸਕਦਾ ਹੈ ਕਿ ਉਹ ਮਹਿਸੂਸ ਕਰਦੇ ਹੋਣ ਕਿ ਰਿਸ਼ਤਾ ਉਦਾਸੀਨ ਹੋ ਗਿਆ ਹੈ ਅਤੇ ਅਚਾਨਕ ਕੋਈ ਹੋਰ ਇਨਸਾਨ ਵੱਲ ਖਿੱਚ ਪੈਦਾ ਹੋ ਜਾਂਦੀ ਹੈ ਅਤੇ ਨਵੇਂ ਸਬੰਧ ਦੀ ਸ਼ੁਰੂਆਤ ਹੋ ਜਾਂਦੀ ਹੈ। ਪਿਆਰ ਮਹਿਸੂਸ ਕਰਨਾ ਅਤੇ ਕਿਸੇ ਨੂੰ ਪਿਆਰ ਕਰਨਾ, ਉਸ ਇਨਸਾਨ ਲਈ ਇਕ ਬੁਰੀ ਆਦਤ ਦੀ ਤਰਾਂ ਹੈ, ਜੋ ਖੁਦ ਨੂੰ ਪਿਆਰ ਨਹੀਂ ਕਰਦਾ।

ਅਜਿਹੇ ਵਿਅਕਤੀ ਦੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ, ਜੋ ਧੋਖਾ ਜਾਂ ਵਿਸ਼ਵਾਸ਼ਘਾਤ ਕਰਦਾ ਹੈ। ਅਸਲ ਵਿਚ ਅਜਿਹੇ ਸੁਭਾਅ ਦਾ ਕਾਰਨ ਅਤੀਤ ਵਿਚ ਹੋਈਆਂ ਘਟਨਾਵਾਂ ਹਨ। ਬਚਪਨ ਵਿਚ ਪਰਿਵਾਰ ਵਲੋਂ ਪਿਆਰ ਦਿੱਤਾ ਜਾਂਦਾ ਹੈ। ਸਮੇਂ ਦੇ ਨਾਲ ਨਾਲ ਸਰੀਰਿਕ ਵਿਕਾਸ ਹੋਣ ਤੇ ਮਾਤਾ-ਪਿਤਾ ਖੁਦ ਇਸ ਬੱਚੇ ਨੂੰ ਦਿੱਤੇ ਜਾਣ ਵਾਲੇ ਪਿਆਰ ਦੀ ਮਾਤਰਾ ਜਾਣ-ਬੁੱਝ ਕੇ ਘੱਟ ਕਰ ਦਿੰਦੇ ਹਨ। ਇਹ ਇਨਸਾਨ ਕਿਸ਼ੋਰ ਅਵਸਥਾ ਵਿਚ ਪਹੁੰਚ ਕੇ ਪਿਆਰ ਦੀ ਕਮੀ ਮਹਿਸੂਸ ਕਰਦਾ ਹੈ, ਜੋ ਕਿ ਸਾਰੀ ਉਮਰ ਬਣੀ ਰਹਿੰਦੀ ਹੈ। ਇਹ ਇਸ ਲਈ ਕਿ ਮਾਪਿਆਂ ਵਲੋਂ ਨਿਸ਼ਕਾਮ ਪਿਆਰ ਮਿਲਿਆ ਹੁੰਦਾ ਹੈ ਅਤੇ ਆਪਣੇ ਸਾਥੀ ਕੋਲੋਂ ਪਿਆਰ ਜਰੂਰਤਾਂ ਪੂਰੀਆਂ ਕਰਨ ਲਈ ਮਿਲਿਆ ਹੁੰਦਾ ਹੈ। ਕਿਉਂਕਿ ਵਰਤਮਾਨ ਸਾਥੀ ਜਰੂਰੀ ਨਹੀਂ ਸਮਾਨ ਹਾਲਾਤਾਂ ਨੂੰ ਹੰਢਾ ਚੁੱਕਾ ਹੋਵੇ। ਮਾਪਿਆਂ ਵਲੋਂ ਮਿਲਿਆ ਪਿਆਰ ਹਮੇਸ਼ਾ ਯਾਦ ਰਹੇਗਾ ਅਤੇ ਉਸਦੀ ਕਮੀ ਮਹਿਸੂਸ ਹੁੰਦੀ ਰਹੀ। ਇਸ ਪਿਆਰ ਦੀ ਕਮੀ ਤੋਂ ਆਪਣੇ ਖੁਦ ਅਤੇ ਮਾਪਿਆਂ ਪ੍ਰਤੀ ਸ਼ਿਕਾਇਤ ਮਨ ਵਿਚ ਘਰ ਕਰ ਜਾਂਦੀ ਹੈ ਕਿ ਸ਼ਾਇਦ ਖੁਦ ਕੋਲੋਂ ਕੋਈ ਗੁਨਾਹ ਹੋ ਗਿਆ ਸੀ । ਜੇਕਰ ਇਸ ਕਮੀ ਨੂੰ ਅਸੀਂ ਛੱਡ ਨਾ ਸਕੇ, ਤਾਂ ਸਾਡੀ ਜਿੰਦਗੀ ਵਿਚ ਆਪਣੇ ਸਾਥੀ ਲਈ ਜਗਾ ਨਹੀਂ ਬਣ ਸਕੇਗੀ ਅਤੇ ਰਿਸ਼ਤਾ ਵੀ ਕਾਮਯਾਬ ਨਾ ਹੋ ਸਕੇਗਾ। ਨਵੇਂ ਸਾਥੀ ਦੇ ਮਿਲ ਜਾਣ ਉਪਰੰਤ ਮਨ ਫਿਰ ਉਹੀ ਭਾਵਨਾਵਾਂ ਮਗਰ ਦੌੜਦਾ ਹੈ ਜੋ ਅਸੀ ਆਪਣੇ ਮਾਪਿਆਂ ਲਈ ਰੱਖੀਆਂ ਸਨ। ਇਕ ਸਾਥੀ ਕੁਝ ਚਿਰ ਲਈ ਉਸ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਪਰੰਤ ਫੇਰ ਉਸਦਾ ਪਿਆਰ ਮਾਪਿਆਂ ਵਾਲੇ ਪਿਆਰ ਦੀ ਕਸੌਟੀ ਤੇ ਖਰਾ ਨਹੀਂ ਉਤਰਦਾ। ਅਸੀਂ ਸਮਝਦੇ ਹਾਂ ਕਿ ਸਾਡਾ ਸਾਥੀ ਉਨ੍ਹਾਂ ਮਾਪਦੰਡਾਂ ਤੇ ਖਰਾ ਨਹੀਂ ਉਤਰਦਾ ਅਤੇ ਅਸੀਂ ਕਿਸੇ ਹੋਰ ਦੀ ਖੋਜ ਕਰਨ ਲੱਗ ਪੈਂਦੇ ਹਾਂ। ਅਸੀਂ ਕੋਈ ਵੀ ਵਿਅਕਤੀ ਢੂੰਡ ਸਕਦੇ ਹਾਂ ਪਰ ਲੋੜਾਂ ਨਾ ਪੂਰੀਆਂ ਹੋਣ ਤੇ ਰਿਸ਼ਤੇ ਤੇ ਮਾੜਾ ਅਸਰ ਪਾਵੇਗਾ।

ਇਹ ਇਕ ਮਾਨਸਿਕ ਰੋਗ ਦੀ ਨਿਸ਼ਾਨੀ ਹੈ ਅਤੇ ਇਹ ਤੰਗ ਕਰਦਾ ਰਹਿੰਦਾ ਹੈ ਜਦ ਤਕ ਕਿ ਇਸ ਦਾ ਅੰਦਰ ਤੱਕ ਇਲਾਜ ਨਾ ਕੀਤਾ ਜਾਵੇ। ਇਹ ਸਾਡੇ ਅੰਦਰ ਇਕ ਵਿਸ਼ਵਾਸ਼ ਬਣ ਗਿਆ ਹੈ ਜੋ ਕਿ ਗੁਨਾਹ ਹੈ ਕਿ ਅਸੀਂ ਚੰਗੇ ਨਹੀਂ ਸਾਂ ਜਾਂ ਅਸੀਂ ਕੁਝ ਗਲਤ ਕਰ ਬੈਠੇ ਕਿ ਸਾਡੇ ਮਾਪਿਆਂ ਨੇ ਸਾਨੂੰ ਪਿਆਰ ਤੋਂ ਵਾਂਝੇ ਕਰ ਦਿੱਤਾ। ਇਹ ਪਾਗਲਪਨ ਹੈ। ਇਸ ਦੇ ਚੱਲਦੇ ਅਸੀਂ ਖੁਦ ਨੂੰ ਦੋਸ਼ੀ ਮੰਨਦੇ ਹਾਂ ਜਦ ਵੀ ਰਿਸ਼ਤਾ ਟੁੱਟ ਜਾਂਦਾ ਹੈ। ਇਹ ਸੱਚ ਨਹੀਂ ਹੈ ਅਤੇ ਧੋਖਾ ਦੇਣਾਂ ਜਾਂ ਹੋਰ ਸਬੰਧ ਦੀਆਂ ਗਲਤੀਆਂ ਪਹਿਚਾਨ ਲੈਣਾ ਹੀ ਇਸ ਮੁਸ਼ਕਲਾਂ ਦਾ ਹੱਲ ਕਰਨਾ ਹੈ।

ਜੇਕਰ ਤੁਹਾਡਾ ਸਾਥੀ ਬਾਗੀ ਹੋ ਗਿਆ ਹੈ ਤਾਂ ਅਸੀਂ ਸਮਝ ਸਕਦੇ ਹਾਂ ਉਹ ਹੁਣ ਕੀ ਮਹਿਸੂਸ ਕਰ ਰਿਹਾ ਹੋਵੇਗਾ। ਉਸ ਦੇ ਮਨ ਵਿਚ ਉਹੀ ਗੁਨਾਹ ਹੋਵੇਗਾ ਅਤੇ ਸ਼ਿਕਾਇਤ ਵੀ ਆਪਣੇ ਮਾਪਿਆਂ ਬਾਰੇ। ਇਸ ਤਰ੍ਹਾਂ ਦੇ ਸੁਭਾਅ ਹੋਣ ਤੇ ਖੁਦ ਨੂੰ ਮੁਆਫ ਕਰ ਦਿਉ। ਇਹ ਤਾਂ ਆਮ ਜਿਹੀ ਗੱਲ ਹੈ ਜਦੋਂ ਅਸੀਂ ਕਿਸੇ ਸਬੰਧ ਵਿਚ ਪੈਂਦੇ ਹਾ ਜਾਂ ਕਿਸੇ ਦੂਸਰੇ ਪ੍ਰਤੀ ਆਕਰਸ਼ਿਤ ਹੁੰਦੇ ਹਾਂ, ਦਿਲ ਤੁੜਵਾ ਬੈਠਦੇ ਹਾਂ। ਇਹ ਇਸ ਲਈ ਹੋਇਆ ਕਿ ਅਸੀਂ ਮਾਪਿਆਂ ਨਾਲ  ਬਿਨਾ ਕਿਸੇ ਸ਼ਰਤ ਦੇ ਪਿਆਰ ਕੀਤਾ ਅਤੇ ਬਿਨਾ ਕੁਰਬਾਨੀ ਦੀ ਭਾਵਨਾ ਦੇ ਕੀਤਾ। ਮਾਪਿਆਂ ਨੂੰ ਰੁਸਣ ਤੇ ਮੋੜ ਲਿਆਉਣਾ ਉਹ ਵੀ ਬਿਨਾ ਕਿਸੇ ਤੀਸਰੇ ਵਿਚੋਲੇ ਦੇ ਅਤੇ ਸਾਥੀ ਲਈ ਉਹੀ ਭਾਵਨਾ ਨਾ ਰੱਖਣਾ।

ਧੋਖਾ ਅਤੇ ਵਿਸ਼ਵਾਸ਼ਘਾਤ, ਸਬੰਧਾਂ ਦੇ ਬਣੇ ਰਹਿਣ ਲਈ ਸਹਾਇਤਾ ਦੀ ਆਸ ਲਈ ਮਾਰੀਆਂ ਗਈਆਂ ਚੀਕਾਂ ਹਨ। ਅਸੀ ਬਾਗੀ ਹੋ ਜਾਂਦੇ ਹਾਂ ਜਦ ਅਸੀ ਖੁਸ਼ ਨਹੀਂ ਹੁੰਦੇ। ਇਕ ਸਬੰਧ ਤਿਨਕੋਨਾ ਹੈ ਸਾਡੇ, ਮਾਪਿਆਂ ਅਤੇ ਦੂਸਰੇ ਇਨਸਾਨ ਵਿਚ ਜੋ ਤਿਨ ਕੋਨੇ ਬਣਾਉਂਦੇ ਹਨ। ਸਬੰਧਾਂ ਦੇ ਜਖਮੀ ਹੋਣ ਤੇ ਆਪਣੀ ਅੰਦਰੂਨੀ ਮਲਹਮ ਲਗਾਈਏ ਅਤੇ ਆਪਣਾ ਸਾਥੀਆਂ ਨੂੰ ਮੁਆਫ ਕਰ ਦੇਈਏ। ਅਣਪੂਰੀਆਂ ਹੋਈਆਂ ਲੋੜਾਂ ਪ੍ਰਤੀ ਚੰਗਾ ਵਰਤਾਅ ਸਬੰਧ ਬਣਾਏ ਰੱਖਣ ਲਈ ਸਹਾਇਤਾ ਕਰਦਾ ਹੈ। ਆਪਣੇ ਗਿਲੇ ਅਤੇ ਗੁਨਾਹ ਨੂੰ ਜਾਣ ਦਿਉ ਅਸੀਂ ਠੁਕਰਾਏ ਨਹੀ ਜਾਵਾਂਗੇ ਅਤੇ ਨਾ ਕਿਸੇ ਨੂੰ ਠੁਕਰਾਵਾਂਗੇ, ਇਸ ਤਰ੍ਹਾਂ ਨਾਲ ਆਤਮ-ਵਿਸ਼ਵਾਸ਼ ਵਧੇਗਾ ਅਤੇ ਅਸੀਂ ਜਿੰਦਗੀ ਦੇ ਹੋਰ ਖੇਤਰਾਂ ਵਿਚ ਅੱਗੇ ਵਧਾਂਗੇ ।

Loading spinner