ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਰੋਜ਼ਗਾਰ ਦਫਤਰ ਦਾ ਸਫ਼ਰ
ਡਾ. ਰਿਪੂਦਮਨ ਸਿੰਘ
(ਜੂਨ 2008)

ਉੱਨੀ ਸੋ ਸੱਠ ਦਾ ਦਹਾਕਾ ਰਿਹਾ ਜਦੋਂ ਭਾਰਤ ਸਰਕਾਰ ਨੇ ਸਮਾਜ ਨੂੰ ਰੋਜ਼ਗਾਰ ਮੁਹਇਆ ਕਰਵਾਉਣ ਲਈ ਰੋਜ਼ਗਾਰ ਵਿਭਾਗ ਦੀ ਸਥਾਪਨਾ ਕੀਤੀ। ਇਸ ਵਿਭਾਗ ਨੂੰ ਲੋੜ ਅਨੁਸਾਰ 1959 ਵਿੱਚ ਭਾਰਤ ਦੀ ਪਾਰਲੀਮੈਂਟ ਨੇ ਲਾਜ਼ਮੀ ਅਸਾਮੀ ਅਧਿਸੂਚਨਾ (ਰੋਜ਼ਗਾਰ ਦਫਤਰ) ਐਕਟ 1959 ( Compulsory Notification of Vacancies (Employment Exchanges) Act 1959 read with 1960) ਬੇਅਰ ਐਕਟ ਵਜੋਂ ਪਾਸ ਕੀਤਾ। ਇਸ ਵਿਭਾਗ ਨੂੰ ਤਕਨੀਕੀ ਸਿੱਖਿਆ ਨਾਲ ਜੋੜ ਦਿਤਾ ਗਿਆ।
ਚੱਲੋ ਅਸੀਂ ਸਾਰੇ ਮਿਲ ਇਸ ਦਫਤਰ ਨੂੰ ਜਾਨਣ ਦੀ ਕੋਸ਼ਿਸ਼ ਕਰੀਏ। ਇਸ ਸਮੁੱਚੇ ਦਫਤਰ ਨੂੰ ਇਸ ਦੀ ਚਾਰ ਕਾਰਜਸਾਲਾਵਾਂ ਜਿਵੇਂ ਕਿ ਰਜਿਸਟ੍ਰੇਸ਼ਨ ਸਾਖਾ, ਅਸਾਮੀ ਸਾਖਾ, ਅਗਵਾਈ ਸਾਖਾ ਅਤੇ ਰੋਜ਼ਗਾਰ ਮੰਡੀ ਸੂਚਨਾ ਸਾਖਾ ਵਿਚ ਵੰਡਿਆ ਹੋਇਆ ਹੈ । ਹਰ ਇਕ ਸਾਖਾ ਆਪਣੇ ਆਪ ਵਿਚ ਸਵੈ ਸਪਸ਼ਟ ਅਤੇ ਇਕ ਦੂਜੇ ਤੇ ਨਿਰਭਰ ਹਨ। ਪਿਛੇ ਜਿਹੇ ਰੋਜ਼ਗਾਰ ਵਿਭਾਗ ਕਿਰਤ ਵਿਭਾਗ ਨਾਲ ਜੁੜਿਆ ਰਿਹਾ।
ਸੰਸਾਰ ਦਾ ਸ਼ਾਇਦ ਇਹੋ ਇਕੋ ਇਕ ਆਫੀਸਰ ਓਰੀਐਂਟਿਡ ਅਦਾਰਾ ਹੈ, ਜਿਥੇ ਹਰ ਕੋਈ ਸਿੱਧੇ ਅਫਸਰ ਨੂੰ ਮਿਲ ਸਕਦਾ ਹੈ ਬਿਨਾਂ ਪਰਚੀ ਭੇਜੇ। ਬਾਕੀ ਕਲੈਰੀਕਲ ਸਟਾਫ਼ ਅਫਸਰਾਂ ਦੇ ਸਹਿਯੋਗ ਲਈ ਹਨ।
ਰਜਿਸਟ੍ਰੇਸ਼ਨ ਸਾਖਾ ਵਿਚ ਭਾਰਤ ਗਣਤੰਤਰ ਦਾ ਵਾਸੀ ਜੋ 16 ਤੋਂ 50 ਸਾਲਾਂ ਦੀ ਉਮਰ ਹੱਦ ਵਿਚ ਆਉਂਦਾ ਹੋਵੇ ਆਪਣੇ ਨੇੜੇ ਦੇ ਰੋਜ਼ਗਾਰ ਦਫਤਰ ਵਿਚ ਆਪਣਾ ਪੰਜੀਕਰਨ ਕਰਵਾ ਸਕਦਾ ਹੈ। ਦਫਤਰ ਵਾਲੇ ਤੁਹਾਡਾ ਫਾਰਮ (X-1) ਭਰਨਗੇ, ਜਿਸ ਵਿਚ ਤੁਹਾਡੇ ਬਾਰੇ ਅਤੇ ਤੁਹਾਡੀ ਯੋਗਤਾ ਅਤੇ ਤਜ਼ਰਬੇ ਆਦਿ ਦੀ ਜਾਣਕਾਰੀ ਲਿਖੀ ਜਾਵੇਗੀ ਤੇ ਤੁਸੀਂ ਆਪਣੇ ਹਸਤਾਖਰ ਕਰ ਸੂਚਨਾ ਨੂੰ ਕਲਮ ਬੰਦ ਕਰੋਗੇ। ਇਸ ਸੂਚਨਾ ਦੇ ਅਧਾਰ ਅਤੇ ਤੁਹਾਡੇ ਨਾਲ ਕੁਝ ਗੱਲਬਾਤ ਕਰਦੇ ਹੋਏ ਰੋਜ਼ਗਾਰ ਅਫਸਰ ਤੁਹਾਨੂੰ ਇਕ ਕੋਡ ( National Classification of Occupation ) ਅਲਾਟ ਕਰੇਗਾ। ਤੁਹਾਨੂੰ ਤੁਹਾਡਾ ਸ਼ਨਾਖਤੀ ਕਾਰਡ (X-10) ਦਿਤਾ ਜਾਵੇਗਾ। ਰਿਕਾਰਡ ਵਿਗਿਆਨਕ ਢੰਗ ਨਾਲ ਰਖਿਆ ਜਾਂਦਾ ਹੈ। ਅਸਲ ਇਹ ਕੋਡ ਹੀ ਤੁਹਾਡੇ ਰਜਿਸਟ੍ਰੇਸ਼ਨ ਨੰਬਰ ਤੇ ਰਜਿਸਟ੍ਰੇਸ਼ਨ ਦੀ ਮਿਤੀ ਸਹਿਤ ਪਹਿਚਾਣ ਬਣਾਉਂਦਾ ਹੈ। ਰਜਿਸਟ੍ਰੇਸ਼ਨ ਇਕ ਸਾਲ ਲਈ ਹੁੰਦੀ ਹੈ, ਸਾਲ ਬਾਦ ਰੀਨਿਓ ਕਰਵਾਉਣੀ ਪੈਂਦੀ ਹੈ, ਨਹੀ ਤਾਂ ਰਜਿਸਟ੍ਰੇਸ਼ਨ ਖ਼ਾਰਜ ਕਰ ਦਿਤੀ ਜਾਂਦੀ ਹੈ। ਰਜਿਸਟ੍ਰੇਸ਼ਨ ਮਿਤੀ ਨੂੰ ਸੀਨੀਆਰਤਾ ਵੀ ਦਸਿਆ ਜਾਂਦਾ ਹੈ। ਜੇ ਰੋਜ਼ਗਾਰ ਨਾ ਮਿਲਿਆ ਤਾਂ ਸੀਨੀਆਰਤਾ ਦੇ ਤਿੰਨ ਸਾਲ ਪੂਰੇ ਹੋਣ ਤੇ ਹਦਾਇਤਾਂ ਅਤੇ ਯੋਗਤਾ ਅਧਾਰ ਤੇ ਬੇ-ਰੋਜ਼ਗਾਰੀ ਭੱਤਾ ਵੀ ਦਿਤਾ ਜਾਂਦਾ ਹੈ, ਇਸ ਲਈ ਪੰਜੀਕਰਨ ਖ਼ਾਰਜ ਨਾ ਹੋਣ ਦੇਵੋ। ਹੋਰ ਨਾ ਕੁਝ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।
ਅਗਵਾਈ ਸਾਖਾ, ਸੂਚਨਾ ਦਾ ਭੰਡਾਰ ਹੈ, ਤੁਸੀਂ ਕੁਝ ਸਮਾਂ ਕੱਢੋ, ਬੈਠੋ ਇਸ ਸਾਖਾ ਵਿਚ, ਇਥੇ ਦੇ ਅਧਿਕਾਰੀਆਂ ਨਾਲ ਵਿਚਾਰ ਕਰੋ, ਇਹ ਅਧਿਕਾਰੀ ਉੱਚ ਵਿੱਦਿਆ ਪ੍ਰਾਪਤ ਹਨ ਅਤੇ ਵਿਸ਼ਾ ਮਾਹਿਰ ਵੀ, ਤੁਸੀਂ ਮਹਿਸੂਸ ਕਰੋਗੇ ਕਿ ਸੱਚ ਵਿਚ ਬਹੁਤ ਕੁਝ ਹੈ ਇਸ ਦਫਤਰ ਪਾਸ।  ਪ੍ਰਾਪਤ ਕਰਣ ਲਈ ਉਪਰਾਲਾ ਤਾਂ ਤੁਸਾਂ ਹੀ ਕਰਨਾ ਹੈ। ਲਗਭਗ 36000 ਕਿੱਤਿਆਂ ਦੀ ਭਰਭੂਰ ਸੂਚਨਾ ਹੈ ਇਨ੍ਹਾਂ ਕੋਲ, ਜਿਨਾਂ ਬਾਰੇ ਤੁਸਾਂ ਕਦੇ ਸੁਣਿਆ ਜਾਂ ਸੋਚਿਆ ਵੀ ਨਹੀ। ਆਪਣੇ ਜੀਵਨ ਵਿਚ ਇਕ ਵਾਰ ਜਰੂਰ ਮਿਲੋ ਕਿੱਤਾ ਅਗਵਾਈ ਅਫਸਰ ਨੂੰ। ਦਫਤਰ ਵਿਚ ਹੀ ਨਹੀ ਸਗੋਂ ਇਹ ਅਫਸਰ ਬਿਨ ਬੁਲਾਏ ਮਹਿਮਾਨਾਂ ਵਾਂਗ ਸਕੂਲਾਂ ਕਾਲਜਾਂ ਵਿਚ ਅਗਵਾਈ ਦੇਣ ਲਈ ਵੀ ਜਾਂਦੇ ਹਨ। ਬਸ ਇਹ ਤਾਂ ਕੇਵਲ ਤੁਹਾਡੇ ਸਹਿਯੋਗ ਦੇ ਹੀ  ਭੁੱਖੇ ਹਨ।
ਅਸਾਮੀ ਸਾਖਾ ਅਸਲ ਜਾਨ ਪ੍ਰਾਣ ਹਨ ਰੋਜ਼ਗਾਰ ਦਫਤਰ ਦੇ ਜਿਸ ਦੁਆਲੇ ਘੁੰਮਦਾ ਹੈ ਸਾਰਾ ਸਮਾਜ, ਹਰ ਕਿਸੇ ਦਾ ਮੂਲ ਮਕਸਦ ਹੀ ਇਹੋ ਹੈ, ਰੋਜ਼ਗਾਰ ਪ੍ਰਾਪਤੀ।  ਕਿਉਂ ਕਿ ਹਰ ਵਰਗ ਤੋਂ ਖਾਲੀ ਅਸਾਮੀਆਂ ਇਥੇ ਹੀ ਅਧਿਸੂਚਿਤ ਜੋ ਹੁੰਦੀਆਂ ਹਨ। ਸਭ ਨੂੰ ਇਸੇ ਸਾਖਾ ਤੋਂ ਆਸ ਬੱਝੀ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਸਮੇਂ ਨਾਲ ਸਮਾਜ ਸਿਆਣਾ ਹੋ ਗਿਆ ਹੈ, ਹਰ ਨਿਯੋਜਕ ਨੇ ਅਤੇ ਸਰਕਾਰ ਨੇ ਧਾਰਾ 4 ਦੀ ਵਿਆਖਿਆ ਜੋ ਪੜ੍ਹ ਲਈ ਹੈ ਕਿ ਸਿਰਫ ਅਸਾਮੀ ਦੀ ਅਧਿਸੂਚਨਾ ਕਰੋ ਐਕਟ ਦੀ ਪਾਲਣਾ ਹੋ ਗਈ, ਅਸਾਮੀ ਦਾ ਕੀ, ਕਿਸੇ ਹੋਰ ਥਾਂ ਤੋਂ ਭਰ ਲਵਾਂਗੇ।   
ਲਾਜ਼ਮੀ ਅਸਾਮੀ ਅਧਿਸੂਚਨਾ (ਰੋਜ਼ਗਾਰ ਦਫਤਰ) ਐਕਟ ਚੰਗਾ ਤਕੜਾ ਹੈ ਪਰ ਕੁਝ ਖ਼ਾਮੀਆਂ ਵੀ ਰਹਿ ਗਈਆਂ ਇਸ ਵਿਚ ਜਿਸ ਦਾ ਖ਼ਮਿਆਜ਼ਾ ਹੁਣ ਤੱਕ ਭੁਗਤ ਰਿਹਾ ਹੈ ਇਹ ਵਿਭਾਗ। ਕੋਈ ਵੀ ਇਸ ਮਨੋਵਿਗਿਆਨਕ ਦੱਬਾ ਤੋਂ ਹੀ ਨਹੀ ਉਭਰ ਸਕੇ ਹੁਣ ਤੱਕ। ਇਸ ਐਕਟ ਦੀ ਉਕਾਈ ਹੈ ਇਸ ਦੀ ਧਾਰਾ 4 ਵਿੱਚ, ਜਿਸ ਵਿਚ ਇਹ  ਸਪੱਸ਼ਟ ਕੀਤਾ ਗਿਆ ਕਿ ਹਰ ਇਕ ਨੇ ਸਰਕਾਰੀ ਜਾਂ ਗੈਰ ਸਰਕਾਰੀ ਭਾਵੇ ਪ੍ਰਾਈਵੇਟ ਅਦਾਰਾ ਹੀ ਕਿਉਂ ਨਾ ਹੋਵੇ ਰੋਜ਼ਗਾਰ ਦਫਤਰ ਨੂੰ ਖਾਲੀ ਅਸਾਮੀਆਂ ਦੀ ਅਧਿਸੂਚਨਾ ਕਰਨੀ ਹੀ ਹੈ, ਅਜੇਹੀ ਨਾ ਕਰਨ ਦੀ ਸੂਰਤ ਵਿੱਚ ਸਜ਼ਾ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ ਪਰ ਧਾਰਾ 4 ਦੀ ਸਹਿ ਧਾਰਾ 4 ਵਿਚ ਖਾਲੀ ਅਸਾਮੀਆਂ ਨੂੰ ਰੋਜ਼ਗਾਰ ਦਫਤਰ ਰਾਹੀ ਭਰਨਾ ਲਾਜ਼ਮੀ ਨਹੀ ਕਰਾਇਆ ਗਿਆ। ਬਸ ਇਹੋ ਵੱਡੀ ਉਕਾਈ ਹੈ ਐਕਟ ਵਿੱਚ। ਭਾਰਤ ਦੀ ਉਸ ਸਮੇ ਦੀ ਪਾਰਲੀਮਾਨੀ ਸੰਸਥਾ ਨੇ ਇਸ ਨੂੰ ਗੌਹ ਨਾਲ ਸ਼ਾਇਦ ਪੜ੍ਹਿਆ ਹੀ ਨਹੀ ਜਾਂ ਫਿਰ ਸਰਕਾਰ ਦੀ ਮਨਸ਼ਾ ਹੀ ਨਹੀ ਸੀ ਕਿ ਕਿਸੇ ਸਵੱਛ ਢੰਗ ਨਾਲ ਇਹ ਕੰਮ ਕੀਤਾ ਜਾਵੇ, ਵਰਨਾ ਇਤਨੀ ਵੱਡੀ ਖ਼ਾਮੀ ਕਿਵੇਂ ਰਹਿ ਗਈ। ਅੱਧੀ ਸਦੀ ਗੁਜ਼ਰ ਰਹੀ ਹੈ ਇਸ ਐਕਟ ਵਿੱਚ ਕਦੇ ਸੰਸ਼ੋਧਨ ਵੀ ਨਾ ਕੀਤਾ। ਇਸ ਸਪੱਸ਼ਟ ਕਰਦਾ ਹੈ ਕਿ 552 ਲੋਕ ਸਭਾ ਦੇ ਮੈਂਬਰਾਂ ਵਿੱਚੋ ਕਿਸੇ ਨੇ ਧਿਆਨ ਨਾ ਦਿਤਾ ਇਸ ਵੱਲ। ਹੈਰਾਨਗੀ ਦੀ ਗੱਲ ਹੈ ਅਤੇ ਸ਼ਰਮ ਦੀ ਵੀ।  ਉਂਝ ਤਾਂ ਸਾਡੇ ਸਾਂਸਦ ਹਰ ਇਕ ਦੀਆਂ ਬਿਨਾਂ ਗੱਲਾਂ ਤੋਂ ਸੰਸਦ ਵਿਚ ਲੱਤਾਂ ਘੜੀਸਦੇ ਰਹਿੰਦੇ ਹਨ, ਕੰਮ ਦੀ ਗੱਲ ਵੱਲ ਕਿਸੇ ਦਾ ਧਿਆਨ ਨਹੀ, ਸਾਰੇ ਜ਼ਿੰਮੇਵਾਰੀਆਂ ਤੋਂ ਭਜਦੇ ਹਨ ਇਹੋ ਸਪੱਸ਼ਟ ਹੁੰਦਾ ਹੈ।
ਅੱਸੀ-ਨੱਬੇ ਦੇ ਦਹਾਕੇ ਤੋਂ ਪਹਿਲੋਂ ਹਰ ਇਕ ਅਸਾਮੀ ਰੋਜ਼ਗਾਰ ਦਫਤਰ ਰਾਹੀਂ ਹੀ ਭਰੀ ਜਾਂਦੀ ਸੀ। ਹੁਣੇ ਜਿਹੇ ਹੀ ਕੋਈ ਜਹਿਰੀਲਾ ਕੀੜਾ ਫਿਰ ਗਿਆ ਹੈ ਇਸ ਮਹਿਕਮੇ ਤੇ। ਕਿਸੇ ਨੇ ਨਹੀ ਕੀਤਾ ਇਸ ਬੀਮਾਰੀ ਦਾ ਇਲਾਜ। ਰੋਜ਼ਗਾਰ ਵਿਭਾਗ ਨੂੰ ਬੀਮਾਰ ਵੇਖ ਕੇ ਹੋਰ ਕਈ ਮਹਿਕਮਿਆਂ ਨੇ ਅਤੇ ਪਲੇਸਮੈਂਟ ਏਜੰਸੀਆਂ ਨੇ ਨਿਯੁਕਤੀਆਂ ਦੇ ਕੰਮ ਲਈ ਸਿਰ ਚੁੱਕਣਾ ਸ਼ੁਰੂ ਕੀਤਾ ਤੇ ਬਹੁਤ ਹੱਦ ਤੱਕ ਸਫਲ ਵੀ ਰਹੇ। ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਨਵੀਆਂ ਟੀਮਾਂ ਲਈ ਕੋਈ ਐਕਟ ਨਹੀ ਬਣਾਇਆ ਗਿਆ ਤੇ ਨਾ ਕੋਈ ਸੰਵਿਧਾਨਿਕ ਸੰਸ਼ੋਧਨ ਹੀ ਹੋਇਆ ਪਹਿਲੋਂ ਦੇ ਐਕਟ ਵਿਚ। ਆਈ.ਏ.ਐਸ. ਲਾਬੀ ਨਾਲ ਕੁਝ ਨੇਤਾ ਵੀ ਇਸ ਤੋੜ ਭੱਨ ਵਿਚ ਇਕ ਜੁੱਟ ਹੋਏ। ਡਾਢਿਆਂ ਦਾ ਸੱਤੀਂ ਵੀਹੀਂ ਸੋ ਵਾਲੀ ਕਹਾਵਤ ਸੱਚ ਹੋਈ। ਡੁੱਬਣ ਲਗਾ ਰੋਜ਼ਗਾਰ ਵਿਭਾਗ।
ਅੰਤ ਵਿਚ ਗੱਲ ਕਰਦੇ ਹਾਂ ਰੋਜ਼ਗਾਰ ਮੰਡੀ ਸੂਚਨਾ ਸ਼ਾਖਾ ਦੀ। ਇਹ ਅਜੇਹੀ ਸਾਖਾ ਹੈ ਜਿਸ ਤੋਂ ਸਮਾਜ ਨੂੰ ਸਮਾਜ ਵਿਚ ਰੋਜ਼ਗਾਰ ਦੀ ਸਥਿਤੀ ਦੀ ਜਾਣਕਾਰੀ ਮਿਲਦੀ ਹੈ। ਇਹ ਵੀ ਕਿ ਕਿਸ ਖੇਤਰ ਵਿਚ ਕਿਹੋ ਜਿਹੇ ਕਰਮਚਾਰੀਆਂ ਦੀ ਅਤੇ ਕਿਸ ਯੋਗਤਾ ਦੀ ਲੋੜ ਹੈ, ਕਿਨ੍ਹਾਂ ਦੀ ਲੋੜ ਨਹੀ ਰਹੀ। ਜਿਨ੍ਹਾਂ ਕਾਮਿਆਂ ਦੀ ਲੋੜ ਨਹੀ ਰਹਿੰਦੀ ਉਸ ਕੰਮ ਨਾਲ ਸੰਬਧਿਤ ਕੋਰਸਾਂ ਨੂੰ ਬੰਦ ਕਰਨ ਦੀ ਸਿਫ਼ਾਰਿਸ਼ ਵੀ ਕੀਤੀ ਜਾਂਦੀ ਸੀ। ਨਵੇਂ ਉਭਰਦੇ ਕੰਮਾਂ ਲਈ ਕੋਰਸ ਚਾਲੂ ਕਰਨ ਲਈ ਵੀ ਸੁਝਾ ਦਿੱਤੇ ਜਾਂਦੇ ਸਨ। ਸਰਕਾਰ ਵੀ ਸੁਝਾਅ ਪਰਵਾਨ ਵੀ ਕਰਦੀ ਸੀ। ਪਰ ਅੱਜਕੱਲ ਅਜਿਹਾ ਨਹੀ ਹੁੰਦਾ।  ਇਹ ਸ਼ਾਖਾ ਅੱਜਕੱਲ ਕੇਵਲ ਅੰਕੜਿਆਂ ਤੇ ਸਾਰਣੀ ਬਣਾਉਣ ਤੱਕ ਹੀ ਸਿਮਟ ਕੇ ਰਹਿ ਗਈ ਹੈ।
ਸਭ ਤੋਂ  ਵਡਿਆਈ ਵਾਲੀ ਗੱਲ ਦੱਸਾਂ ਕਿ ਇਸ ਵਿਭਾਗ ਦੀ ਕਿ ਇਸ ਦੀਆਂ ਸਾਰੀਆਂ ਸੇਵਾਵਾਂ ਸਮਾਜ ਲਈ ਨਿਸ਼ੁਲਕ ਭਾਵ ਮੁਫਤ ਹਨ। ਇਸੇ ਲਈ ਸ਼ਾਇਦ ਇਹਨਾਂ ਪਾਸ ਸਾਫ ਸੁਥਰਾ ਕੰਮ ਕਾਜੀ ਵਾਤਾਵਰਣ ਨਹੀ ਹੈ। ਇਸ ਕਰਕੇ ਇਥੇ ਕਿਸੇ ਦਾ ਜਾਣ ਲਈ  ਚਿੱਤ ਵੀ ਨਹੀਂ ਕਰਦਾ ਬਠਿੰਡਾ ਰੋਜ਼ਗਾਰ ਦਫਤਰ ਤੋਂ ਸਿਵਾਏ ਕਿਸੇ ਦਫਤਰ ਪਾਸ ਆਪਣੀ ਬਿਲਡਿੰਗ ਵੀ ਨਹੀ ਹੈ, ਸਭ ਕਿਰਾਏ ਤੇ ਬੈਠੇ ਹਨ।  ਫਿਰ ਵੀ ਮੁਫਤ ਵਿਚ ਕੁਝ ਮਿਲਦਾ ਹੈ ਤਾਂ ਮਾੜਾ ਵੀ ਕੀ ਹੈ।  ਮਲਟੀ ਨੈਸ਼ਨਲ ਦਾ ਜ਼ਮਾਨਾ ਹੈ ਅਜਿਹੇ ਕੰਪਨੀਆਂ ਦੇ ਮਾਲਕ ਟੁੱਟੇ ਫੁੱਟੇ ਫਰਨੀਚਰ ਵਾਲੇ ਦਫਤਰਾਂ ਵਿਚ ਜਿੱਥੇ  ਉਨ੍ਹਾਂ ਦੀ ਸਮਰਥਾ ਅਨੁਸਾਰ ਉੱਠਣ ਬੈਠਣ ਦਾ ਪ੍ਰਬੰਧ ਹੀ ਨਹੀ, ਕੀ ਕਰਨਗੇ ਆ ਕੇ।  ਬਿਜਲੀ ਦੇ ਕੱਟ ਸਮੇਂ ਇਨ੍ਹਾਂ ਪਾਸ ਰੋਸ਼ਨੀ ਤੱਕ ਨਹੀ, ਉਂਜ ਕੰਪਿਊਟਰੀਕਰਨ ਦੀ ਹਵਾਈ ਗੱਲਾਂ ਪਏ ਕਰਦੇ ਨੇ। ਇਸੇ ਲਈ ਤਾਂ ਸਮਾਜ ਨੇ, ਆਈ.ਏ.ਐਸ. ਲਾਬੀ ਅਤੇ ਲੀਡਰ ਸਾਹਿਬਾਨਾਂ ਨੇ ਇਸ ਵਿਭਾਗ ਤੋਂ ਮੂੰਹ ਮੋੜ ਲਿਆ।
ਸਾਲ ਡੇਢ ਸਾਲ ਤੋਂ ਰੋਜ਼ਗਾਰ ਵਿਭਾਗ ਦਾ ਨਵਾਂ ਨਾਮਕਰਨ ਕੀਤਾ। ਅੱਜਕੱਲ ਨਾਂ ਰਖਿਆ ਗਿਆ ਇੰਮਪਲਾਈਮੈਂਟ ਜਨਰੇਸ਼ਨ ਤੇ ਟ੍ਰੇਨਿੰਗ। ਭਾਵ ਹੁਣ ਇਹ ਵਿਭਾਗ ਆਪ ਖੁਦ ਰੋਜ਼ਗਾਰ ਪੈਦਾ ਕਰੇਗਾ ਅਤੇ ਉਸ ਲਈ ਯੋਗ ਟ੍ਰੇਨਿੰਗ ਦਾ ਪ੍ਰਬੰਧ ਆਪ ਕਰੇਗਾ ਅਤੇ ਉਚ ਕੋਟੀ ਦੇ ਕਾਮੇ ਸਮਾਜ ਨੂੰ ਦੇਵੇਗਾ ਪਰ ਕਿਥੋਂ ਤੇ ਕਿਵੇਂ ਕਿਸੇ ਨੂੰ ਨਹੀਂ ਪਤਾ।  ਸਮਾਜ ਦੇ ਧਿਆਨ ਲਈ ਹੈ ਕਿ ਇਸ ਵਿਭਾਗ ਵਿਚ 20 ਵਧੀਕ ਨਿਰਦੇਸ਼ਕ ਹਨ ਭਾਵ ਹਰ ਜਿਲ੍ਹੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਡਵੈਲਪਮੈਂਟ) ਨੂੰ ਇਸ ਦਾ ਵਾਧੂ ਚਾਰਜ ਦਿਤਾ ਗਿਆ ਹੈ, ਕਿਉਂ ਕੋਈ ਪਤਾ ਨਹੀਂ, ਪਰ ਕੇਵਲ 15  ਹੀ ਹਨ ਜਿਲ੍ਹਾ ਰੋਜ਼ਗਾਰ ਅਫਸਰ,  ਤੇ 10 ਡਿਪਟੀ ਡਾਇਰੈਕਟਰ ਵੀ ਹਨ, ਰੋਜ਼ਗਾਰ ਅਫਸਰ ਕਿਤਨੇ ਹਨ ਪੁੱਛੋ ਹੀ ਨਾ। ਇਤਨੀ ਵੱਡੀ ਫੌਜ ਹੈ ਇਸ ਮਹਿਕਮੇ ਦੀ ਪਰ ਕੰਮ ਠੁਸ।
ਭੰਬਲ ਭੂਸੇ ਵਿਚ ਪੈ ਗਿਆ ਹੈ ਵਿਭਾਗ। ਵੱਖ ਵੱਖ ਨਵੇ ਅਤੇ ਪਹਿਲੋਂ ਚਲ ਰਹੇ ਕੋਰਸਾਂ ਨੂੰ ਨਵੇ ਚੋਲੇ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਜਿਨਾਂ ਕੋਰਸਾਂ ਦੀ ਗੱਲ ਕਰਦੇ ਹਨ ਉਨਾਂ ਵਿਚੋਂ ਏਅਰ ਹੋਸਟੈਸ ਦਾ ਵੀ ਇਕ ਕੋਰਸ ਹੈ। ਭਲਾਂ ਕੋਈ ਪੁੱਛੇ ਪਹਿਲੋਂ ਹੀ ਕਿਤਨਿਆਂ  ਵਿਹਲੀਆਂ ਬੈਠੀਆਂ ਹਨ ਏਅਰ ਹੋਸਟੈਸਾਂ, ਕਿੰਨੇ ਕੁ ਭਾਰਤ ਵਿਚ ਜਹਾਜ ਹਨ ਜਿਨਾਂ ਨੂੰ ਇਨ੍ਹਾਂ ਦੀ ਲੋੜ ਹੈ। ਬੇਚਾਰੇ ਰੋਜ਼ਗਾਰ ਦਫਤਰ ਕਦੇ ਬੈਠੇ ਹੋਣ ਹਵਾਈ ਜਹਾਜ ਵਿਚ ਤਾਂ ਤੇ ਪਤਾ ਹੋਵੇ ਅਸਲੀਅਤ ਦਾ।
ਹਾਸਾ ਨਾ ਆ ਜਾਵੇ ਕਿਤੇ ਤੁਹਾਨੂੰ ਦੱਸ ਰਿਹਾਂ ਹਾਂ ਰੋਜ਼ਗਾਰ ਅਫਸਰਾਂ ਨੇ ਕੋਰਸਾਂ ਦੇ ਸਲੇਬਸ ਵੀ ਬਣਾ ਦਿੱਤੇ। ਜਦ ਕੇ ਕਿਸੇ ਵਿਸ਼ੇ ਜਾਂ ਜਮਾਤ ਲਈ ਸਲੇਬਸ ਤਿਆਰ ਕਰਨ ਵਿਚ ਮਾਹਰਾਂ ਦੀ ਟੀਮ ਨੂੰ ਸਾਲਾਂ ਬੱਧੀ ਮੇਹਨਤ ਕਰਨੀ ਪੈਦੀਂ ਹੈ ਤਾਂ ਵੀ ਉਕਾਈਆਂ ਰਹਿ ਜਾਂਦੀਆਂ ਹਨ।  ਰੋਜ਼ਗਾਰ ਅਫਸਰਾਂ ਨੇ ਤਾਂ ਦਿਨਾਂ ਵਿਚ ਹੀ ਵੱਡੇ ਵੱਡੇ ਵਿਸ਼ਿਆਂ ਦੇ ਸਲੇਬਸ ਤਿਆਰ ਕਰ ਦਿੱਤੇ। ਇਕ ਅਫਸਰ ਨੇ ਇਕ ਵਿਸ਼ੇ ਦਾ ਸਲੇਬਸ ਤਿਆਰ ਕੀਤਾ ਹੈ ਪਤਾ ਹੈ ਤੁਹਾਨੂੰ? ਸਮਾਜ ਬਲਿਹਾਰੇ ਜਾਵੇ ਇਨਾਂ ਤੋਂ।  ਸੱਚ ਜਾਣਿਓ ਕਈ ਅਫਸਰ ਤਾਂ ਕਲੈਰੀਕਲ ਕੇਡਰ ਤੋਂ ਪ੍ਰਮੋਟੀ ਹਨ।  ਦਾਖਲਿਆਂ ਦਾ ਸਮਾ ਗੁਜਰ ਰਿਹਾ ਹੈ। ਹਰ ਅਦਾਰੇ ਵਲੋਂ ਕਾਉਸਲਿੰਗ ਸੁਰੂ ਕਰ ਦਿਤੀ ਜਾ ਚੁਕੀ ਹੈ ਪਰ ਇੰਮਪਲਾਈਮੈਂਟ ਜਨਰੇਸ਼ਨ ਤੇ ਟ੍ਰੇਨਿੰਗ ਵਾਲਿਆਂ ਦੀ ਕੋਈ ਉੱਘ ਸੁੱਘ ਨਹੀ ਕਿੱਥੇ ਹਨ ਟੇਨਿੰਗ ਲਈ। ਸਮਾਜ ਦੇ 40-50 ਕਰੋੜ ਰੁਪਏ ਗੱਲਾਂ ਬਾਤਾਂ ਤੇ ਬੇਤੁਕੀਆਂ ਹਰਕਤਾਂ ਵਿਚ ਹੜ੍ਹਾ ਦਿਤੇ।
ਡਾ: ਰਿਪੁਦਮਨ ਸਿੰਘ
134-ਐਸਸੰਤ ਨਗਰ,
ਪਟਿਆਲਾ 147001
ਮੋ: 9815200134

ਵਿਸ਼ਵ ਵਸੋਂ ਦਿਵਸ
ਡਾ. ਰਿਪੂਦਮਨ ਸਿੰਘ
ਗਿਆਰਾਂ ਜੁਲਾਈ ਦਾ ਸੰਸਾਰ ਵਿਚ ਵਸੋਂ ਦਿਨ ਵਜੋਂ ਮਨਾਇਆ ਜਾਂਦਾ ਹੈ ਅਜ ਮਨਾਇਆ ਵੀ ਗਿਆ। ਅੱਛੀ ਗੱਲ ਹੈ ਦਿਨ ਮਨਾਉਣੇ ਹੀ ਚਾਹੀਦੇ ਹਨ, ਵਰਨਾ ਅਫਸਰ ਤੇ ਨੇਤਾਵਾਂ ਲਈ ਕੰਮ ਹੀ ਕੀ ਰਹਿ ਜਾਵੇਗਾ ਕਰਨ ਲਈ ਵੇਹਲੇ ਨਾ ਹੋ ਜਾਣਗੇ ਸਾਰੇ ਦੇ ਸਾਰੇ, ਨਾਲੇ ਸਕੂਲਾਂ ਦੇ ਛੋਟੇ ਬੱਚੇ ਕੀ ਕੰਮ ਆਉਣਗੇ।
ਅੱਜ ਅਸਲ ਵਿਚ ਹੋਇਆ ਹੀ ਇੰਜ। ਸਵੇਰ ਲਗਭਗ ਹਰ ਸ਼ਹਿਰ ਦੇ ਸਕੂਲਾਂ ਦੀ ਪ੍ਰਾਰਥਨਾ ਬਾਦ ਬੱਚਿਆਂ ਨੂੰ ਕਤਾਰ ਵਿਚ ਇਕੱਠਾ ਕਰ ਸ਼ਹਿਰ ਦੀ ਤਪਦੀਆਂ ਸੜਕਾਂ ਤੇ ਹੱਥਾਂ ਵਿਚ ਬੈਨਰ ਪਕੜਾ ਦਿਤੇ ਗਏ ਤੇ ਉਡੀਕ ਕਰਨ ਲੱਗੇ ਕੇ ਕੋਈ ਵੱਡਾ ਨੇਤਾ ਜਾਂ ਅਫਸਰ ਆਵੇ ਤੇ ਤੁਰਨ ਲਈ ਹਰੀ ਝੰਡੀ ਹਿਲਾਵੇ ਤਾਂ ਕਿ ਵਿਸ਼ਵ ਵਸੋਂ ਦਿਵਸ ਦੀ ਪੈਦਲ ਰੈਲੀ ਤੁਰੇ। ਝੰਡੀ ਵਿਖਾਈ ਗਈ ਰੈਲੀ ਤੁਰ ਪਈ। ਮੂਹਰੇ ਮੂਹਰੇ ਕੁਝ ਪਤਵੰਤੇ ਜਿੰਨਾਂ ਨੇ ਰੰਗ-ਬਿਰੰਗੇ ਰਿਬਨਾਂ ਨਾਲ ਸਜੇ ਬੈਜ ਲਗਾਏ ਹੋਵੇ ਸਨ ਪਿੱਛੇ ਸਨ ਮਾਸਟਰ ਤੇ ਬੱਚੇ।
ਇਹ ਪਤਵੰਤੇ ਕੁਝ ਡਿੰਗ ਤੁਰੇ, ਥੱਕ ਗਏ ਵਿਚਾਰੇ, ਏਅਰ ਕੰਡੀਸ਼ਨ ਕਾਰਾਂ ਗੱਡੀਆਂ ਵਿਚ ਆਣਜਾਣ ਵਾਲੇ ਕਿਹੜਾ ਕਦੇ ਪੈਦਲ ਤੁਰੇ ਸਨ ਉਹ ਵੀ ਹੁੱਮਸ ਭਰੀ ਗਰਮੀ ਵਿਚ। ਇਸ਼ਾਰਾ ਕੀਤਾ ਸ਼ੂ ਸ਼ੂ ਕਰਦੀਆਂ ਗਡੀਆਂ ਆਈਆਂ, ਬੈਠੇ ਤੇ ਉੱਡ ਗਏ। ਰਹਿ ਗਏ ਵਿਚਾਰੇ ਸਕੂਲੀ ਬੱਚੇ ਤੇ ਕੰਟਰੋਲ ਕਰਦੇ ਮਾਸਟਰ ਤੇ ਭੈਣ ਜੀਆਂ।
ਕਾਲੀ ਲੁੱਕ ਦੀ ਸੜਕ ਉਤੇ ਸੂਰਜ ਦੇਵਤਾ ਦੀ ਕ੍ਰਿਪਾ ਅਤੇ ਸਮੇ ਪਹਿਲੋਂ ਪਈ ਬਰਸਾਤ ਦੀ ਮੇਹਰ ਕਾਰਣ ਰੈਲੀ ਵਿਚ ਸਾਮਲ ਸਾਰੇ ਜਣੇ ਮੁੜ੍ਹਕੇ ਨਾਲ ਬੇਹਾਲ ਹੋਈ ਜਾ ਰਹੇ ਸਨ। ਇੰਜ ਲਗ ਰਿਹਾ ਸੀ ਜਿਵੇ ਕੁਦਰਤ ਭੌਤਿਕ ਵਿਗਿਆਨ ਦੇ ਪਾਠ ਪੜ੍ਹਾ ਰਹੀ ਹੋਵੇ।  ਕੇਹੜਾ ਅੱਜ ਨਵੀਂ ਗਲ ਹੋ ਰਹੀ ਹੈ, ਰੋਜ ਹੀ ਅਜੇਹਾ ਵਾਤਾਵਰਣ ਹੰਦਾ ਹੈ ਸਰਕਾਰੀ ਸਕੂਲਾਂ ਵਿਚ ਬਿਜਲੀ ਦੇ ਲੰਮੇ ਕੱਟਾਂ ਸਮੇਂ।
ਮੈਂ ਰੈਲੀ ਦੇ ਬੱਚਿਆਂ ਨੂੰ ਪੁੱਛ ਬੈਠਾ ਕਿ ਪੁੱਤਰੋ ਅੱਜ ਇਹ ਇਕੱਠ ਕਿਸ ਲਈ। ਪਤਾ ਨਹੀਂ ਅੰਕਲ ਜੀ ਰੈਲੀ ਕਾਹਦੇ ਲਈ ਹੈ, ਬੱਚਿਆਂ ਕਿਹਾ। ਇਕ ਵਿਦਿਆਰਥੀ ਨੇ ਦੱਸਿਆ ਕਿ ਅੰਕਲ ਜੀ, ਟੀਚਰ ਕਹਿ ਰਹੇ ਸਨ ਕਿ ਅੱਜ ਸੰਸਾਰ ਵਸੋਂ ਦਿਵਸ ਹੈ, ਦਸਦੇ ਸਨ ਕਿ ਦੁਨੀਆਂ ਦੀ ਅਬਾਦੀ ਵਧ ਰਹੀ ਹੈ ਇਸ ਵੱਲ ਧਿਆਨ ਦਿਵਾਉਣਾ ਹੈ ਲੋਕਾਂ ਦਾ। ਜਿਗਿਆਸਾ ਵਜੋਂ ਮੈਂ ਕਹਿ ਬੈਠਾ ਕੇ ਕੋਣ ਵਧਾ ਰਿਹਾ ਹੈ ਅਬਾਦੀ, ਬੱਚੇ ਨੇ ਤੁੰਰਤ ਉੱਤਰ ਦਿਤਾ ਜੀ ਅਸੀਂ ਤਾਂ ਨਹੀਂ ਵਧਾ ਰਹੇ, ਵਿਆਹੇ ਲੋਕ ਵਧਾਉਂਦੇ ਹਨ ਅਬਾਦੀ ਨੂੰ। ਅੰਕਲ ਨਾਲੇ ਸਾਡਾ ਕੇਹੜਾ ਅਜੇ ਵਿਆਹ ਹੋਇਆ ਹੈ, ਜਦ ਵਿਆਹੇ ਜਾਵਾਂਗੇ ਦੇਖੀ ਜਾਓ ਤਦੋਂ ਸੋਚਾਂਗੇ ਹੁਣੇ ਤੋਂ ਕਿਉਂ ਟੈਨਸ਼ਨ ਲਈਏ। ਬੱਚੇ ਦੇ ਉਤਰ ਨੇ ਮੈਨੂੰ ਹੱਕਾ ਬੱਕਾ ਕਰ ਦਿਤਾ। ਅੰਕਲ ਜੀ ਸਾਨੂੰ ਸਾਰੇ ਦਿਵਸਾਂ ਦਾ ਪਤਾ ਹੈ, ਅਸੀਂ ਹੀ ਤਾਂ ਹੁੰਦੇ ਹਾਂ ਮੁਫਤ ਵਿਚ ਹਰ ਰੈਲੀ ਦੀ ਸ਼ਾਨ।
ਇਕ ਬੱਚੇ ਨੇ ਕਿਹਾ ਸਰ ਦੋ ਕਿਲੋ ਮੀਟਰ ਤੁਰ ਆਏ ਹਾਂ ਪਿਆਸ ਲਗੀ ਹੈ, ਪਾਣੀ ਹੀ ਪਿਆ ਦਿਓ। ਕਿਸੇ ਨੇ ਨਹੀ ਪੁੱਛਿਆ ਪਾਣੀ ਸਾਨੂੰ। ਮੈਂ ਇਸ ਪੁਕਾਰ ਤੇ ਝੰਜੋਟਿਆ ਗਿਆ, ਸੱਚ ਵਿਚ ਪਾਣੀ ਦਾ ਕਿਤੇ ਵੀ ਕੋਈ ਇੰਤਜ਼ਾਮ ਨਹੀਂ ਸੀ ਕਿਸੇ ਲਈ। ਬਹੁਤ ਭੱਜ ਦੌੜ ਕਰ ਬੱਚੇ ਨੂੰ ਪਾਣੀ ਪਿਲਾ ਸਕਿਆ। ਕਿਉ ਕੱਢੀਆਂ ਜਾਂਦੀਆਂ ਹਨ ਇਸ ਕਿਸਮ ਦੀ ਰੈਲੀਆਂ ਜਿਨ੍ਹਾਂ ਵਿਚ ਯੋਗ ਪ੍ਰਬੰਧ ਨਹੀ ਹੁੰਦੇ ਪਾਣੀ ਦੇ, ਡਾਕਟਰੀ ਸਹੂਲਤਾਂ ਦੇ। ਬੱਚਿਆਂ ਦੀ ਮਲੂਕ ਜਿੰਦਾਂ ਨਾਲ ਕਿਓਂ ਖਿਲਵਾੜ ਕਰਦੇ ਹਾਂ ਅਸੀਂ?
ਪੜ੍ਹੇ ਲਿਖੇ ਅਤੇ ਸਹਿਰਾਂ ਦੇ ਲੋਕਾਂ ਦੇ ਅੱਜਕੱਲ ਮਸਾਂ ਇਕ ਜਾਂ ਦੋ ਬੱਚੇ ਹੀ ਹੁੰਦੇ ਹਨ। ਵੱਧ ਬੱਚੇ ਪਾਲਣ ਦਾ ਹੀਆ ਹੀ ਨਹੀ। ਹਾਸੇ ਵਾਲੀ ਗੱਲ ਹੈ ਕਿ ਵੱਧ ਰਹੀ ਅਬਾਦੀ ਦਾ ਸੁਨੇਹਾ ਜਿਨਾਂ ਨੂੰ ਦੇਣ ਜਾ ਪਹੁੰਚਾਣ ਦੀ ਲੋੜ ਹੈ ਉਨਾਂ ਤੱਕ ਤਾਂ ਕਦੇ ਕੋਈ ਅੱਪੜਦਾ ਹੀ ਨਹੀ। ਮੇਰਾ ਇਸ਼ਾਰਾ ਝੁੱਗੀ ਝੋਪੜੀਆਂ ਤੇ ਪੰਜਾਬ ਦੀ ਅਬਾਦੀ ਵਿਚ ਵਾਧਾ ਕਰਨ ਵਾਲੇ ਪਰਵਾਸੀ ਲੋਕਾਂ ਵੱਲ ਹੈ, ਜਿਨਾਂ ਲਈ ਜਿਤਨੇ ਵੱਧ ਬੱਚੇ ਉਤਨੀ ਵੱਧ ਆਮਦਨ ਦਾ ਹੋਕਾ ਹੈ। ਇਨਾਂ ਨੇ ਕੀ ਲੈਣਾਂ ਹੈ ਅਜਿਹੇ ਦਿਨ ਦਿਹਾੜਿਆਂ ਤੋਂ। ਅਸੀਂ ਤਾਂ ਥਾਂ ਥਾਂ ਲੰਗਰ ਲਾ ਕੇ ਧਰਮ ਦੇ ਨਾ ਤੇ ਪਰਵਾਸੀਆਂ ਨੂੰ ਹੀ ਪਾਲ ਰਹੇ ਹਾਂ।
ਸਰਕਾਰ ਤੇ ਸਮੂਹ ਸਮਾਜ ਵਲੋ ਅਬਾਦੀ ਨੂੰ ਰੋਕਣ ਦੇ ਜ਼ਰੀਏ ਹਰ ਸਮੇ ਅਸਫਲ ਰਹੇ ਕਿਉਂ ਕਿ ਕੋਈ ਸਹੀ ਟਾਰਗਟ ਹੀ ਨਹੀ ਹੈ। ਗਲਤ ਖੁੱਡ ਛੋਹੋਗੇ ਤਾਂ ਸੱਪ ਡੰਗੇਗਾ ਹੀ। ਜ਼ਬਰਨ ਨਸਬੰਦੀ ਵੀ ਫ਼ੇਲ੍ਹ ਰਹੀ ਸਰਕਾਰ ਦੀ ਤੇ ਡਾਕਟਰਾਂ ਦੀ। ਦਿਨ ਦਿਹਾੜੇ ਛੱਡ, ਸਹੀ ਸਕੀਮਾਂ ਘੜੀਆਂ ਜਾਣ ਤੇ ਸਹੀ ਥਾਂ ਪਹੁੰਚਣ ਦੀ ਲੋੜ ਹੈ। ਸੱਚ ਹੈ ਸਕੂਲ ਦੇ ਬੱਚਿਆਂ ਨੇ ਰੈਲੀਆਂ ਕਰ ਸਮੱਸਿਆ ਦਾ ਹੱਲ ਥੋੜੇ ਹੀ ਹੋਣ ਵਾਲਾ ਹੈ। ਸਮਾਂ ਬਦਲ ਗਿਆ ਹੈ ਅੱਜਕੱਲ ਰੈਲੀਆਂ ਦਾ ਕੋਈ ਪ੍ਰਭਾਵ ਨਹੀਂ ਰਿਹਾ। ਬੱਚਿਆਂ ਨੂੰ ਪੜ੍ਹਨ ਦਿਓ ਤੇ ਅਧਿਆਪਕਾਂ ਨੂੰ ਪੜ੍ਹਾਣ। ਜਿਸ ਵਰਗ ਵਿਚ ਅਬਾਦੀ ਵੱਧ ਹੈ ਜਾਂ ਜਿਨ੍ਹਾਂ ਵੱਲੋ ਵਧਾਈ ਜਾ ਰਹੀ ਹੈ ਉਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਣੀ ਬਹੁਤ ਜਰੂਰੀ ਹੈ ਤਾਂ ਹੀ ਅਜੇਹੇ ਦਿਨਾਂ ਦੀ ਕੋਈ ਸਾਰਥਕਤਾ ਹੋਵੇਗੀ।
ਡਾ: ਰਿਪੁਦਮਨ ਸਿੰਘ
134-ਐਸਸੰਤ ਨਗਰ,
ਪਟਿਆਲਾ 147001
ਮੋ: 9815200134

ਪੰਜਾਬੀ ਗਾਲ੍ਹਾਂ ਵਿਚ ਮਾਂਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ
ਡਾ: ਰਿਪੁਦਮਨ ਸਿੰਘ
ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪੱਕੜ ਕੀਤੀ ਹੋਈ ਹੈ ਕਿ ਹੋਰਨਾ ਨੂੰ ਉਭਰਨ ਦੀ ਤਾਂ ਗੁੰਜਾਇਸ਼ ਹੀ ਨਹੀਂ ਦਿਤੀ।  ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾਂ-ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿੱਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ।
ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ਸਮਾਜ ਵਿਚ ਹਰ ਇਕ ਸਭਿਅਤਾ ਨੇ ਰੱਬ ਨੂੰ "ਹੀ" "HE"  ਉਹ ਵੀ ਵੱਡੇ ਅੱਖਰਾਂ ਵਿਚ ਲਿਖ ਕੇ ਸੰਬੋਧਨ ਕੀਤਾ ਹੈ ਇਸੇ ਲਈ ਤਾਂ ਹਰ ਸਮਾਜ ਮਰਦ ਪ੍ਰਧਾਨ ਸਮਾਜ ਬਣਿਆ ਹੋਰ ਕੁਝ ਨਹੀ, ਮਰਦ ਦੀ ਆਪਣੀ ਹੈਂਕੜ ਹੈ। ਸਮੇਂ ਦੇ ਸਾਗਰ ਅਤੇ ਦਰਿਆਵਾਂ ਦੇ ਬਹਾਵ ਦੇ ਕਿਨਾਰਿਆਂ ਤੇ ਉਪਜੀਆਂ ਸਭਿਅਤਾਵਾਂ ਨੇ ਵੀ ਇਸਤਰੀ ਨੂੰ ਮਨ ਪ੍ਰਚਾਵਣ ਤੇ ਵੰਸ਼ ਉਤਪਤੀ ਦਾ ਸਾਧਨ ਹੀ ਮੰਨਿਆ ਹੈ। ਹਰ ਇਕ ਸਮਾਜਿਕ ਅਧਾਰ ਵਿਚ ਔਰਤ ਪਰਦੇ ਪਿਛੇ ਰੱਖੀ ਗਈ ਅਤੇ ਘਰ ਵਿਚ ਕੈਦ ਕਰ ਦਿੱਤੀ ਗਈ। ਸਦਾ ਤੋਂ ਹੀ ਇਸਤਰੀ ਇਕ ਮਨੋਰੰਜਨ ਦਾ ਸਾਧਨ ਹੀ ਰਹੀ ਹੈ, ਮਰਦਾਂ ਲਈ। ਭਾਵੇਂ ਔਰਤ ਦੀ ਸਰੀਰਕ ਰਚਨਾ ਹੀ ਪਰਮਾਤਮਾ ਵਲੋਂ ਅਜੇਹੀ ਬਣਾਈ ਗਈ ਹੈ, ਸਭ ਨੂੰ ਇਸ ਦਾ ਗਿਆਨ ਹੈ, ਉਸ ਉੱਤੇ ਪਹਿਰਾਵਾ ਕਾਮ ਰੂਪੀ ਅੱਗ ਨੂੰ ਹਵਾ ਦਿੰਦਾ ਹੈ। ਲਗਭਗ ਸੰਸਾਰ ਦੀਆਂ ਕੁਝ ਇਕ ਲੜਾਈਆਂ ਨੂੰ ਛੱਡ ਕੇ ਸਭ ਦਾ ਅਧਾਰ ਸਿੱਧੇ ਅਸਿੱਧੇ ਤੌਰ ਤੇ ਇਸਤਰੀ ਹੀ ਰਿਹਾ ਹੈ। ਸਕੂਲ ਕਾਲਜਾਂ ਵਿਚ ਝਗੜਿਆਂ ਲਈ ਵੀ ਲੜਕੀਆਂ ਹੀ ਮੁੱਖ ਅਧਾਰ ਰਹਿੰਦੀਆਂ ਹਨ।  
ਸਮਾਜ ਨੇ ਔਰਤ ਸਿਰਫ ਮਰਦ ਦੀ ਸਰੀਰਕ ਤੇ ਮਾਨਸਿਕ ਲੋੜ ਪੂਰਤੀ ਦਾ ਯੰਤਰ ਬਣਾ ਦਿੱਤੀ। ਲੋੜ ਸਮੇਂ ਪੁਚਕਾਰਿਆ ਔਰਤ ਨੂੰ ਨਹੀਂ ਦੁਤਕਾਰ ਦਿੱਤਾ, ਇਸਤਰੀ ਦਾ ਬਹੁਤ ਵੱਡਾ ਨਿਰਾਦਰ ਹੈ, ਇਹ ਡਾ. ਫਰਾਈਡ ਵਲੋਂ ਵੀ ਸਿੱਧ ਕੀਤਾ ਕਿ ਕਾਮ ਤ੍ਰਿਪਤੀ ਉਪਰੰਤ ਮਰਦ ਦਾ ਇਸਤਰੀ ਵੱਲ ਪਿੱਠ ਕਰਨਾ ਵੀ ਉਸ ਦੀ ਨਿਰਾਦਰੀ ਦਰਸਾਉਂਦਾ ਹੈ।
ਯੁਗਾਂ ਜੁਗੰਤਰ ਤੋਂ ਜਦ ਵੀ ਮਰਦ ਨੇ ਗੁੱਸੇ ਵਿਚ ਆ ਕੇ ਜਾਂ ਐਵੇਂ ਹੀ ਮੰਨ ਪ੍ਰਚਾਵੇ ਲਈ ਕੋਈ ਗਾਲ੍ਹ ਕੱਢੀ ਤਾਂ ਵੀ ਉਸ ਨੇ ਇਸਤਰੀ ਰਿਸ਼ਤੇ ਨੂੰ ਸੰਬੋਧਨ ਕੀਤਾ।  ਹਰ ਵਾਰ ਗਾਲ੍ਹ ਵਿਚ ਉਚਾਰਣ ਕੀਤਾ "ਤੇਰੀ ਮਾਂ ਦੀ...", "ਤੇਰੀ ਭੈਣ ਦੀ....", "ਮਾਂ ਚੋ.....", "ਭੈਣ ਚੋ......", "ਕੁੜੀ ਚੋ...."।  ਬੋਲ ਚਾਲ ਦੀ ਇਸ ਵਿਆਕਰਣ ਤੇ ਸ਼ਬਦਾਵਲੀ ਇਤਨੀ ਪ੍ਰਚਲਤ ਹੋ ਗਈ ਹੈ ਕਿ ਇਨ੍ਹਾਂ ਦੀ ਵਰਤੋਂ ਬਿਨਾ ਸਮਾਜ ਅਸਭਯ ਜਿਹਾ ਲੱਗਦਾ ਹੈ।  ਇੰਜ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਵੇਂ ਆਧੁਨਿਕ ਸਮਾਜ ਗੱਲ ਬਾਤ ਕਰਨ ਦਾ ਸਲੀਕਾ ਹੀ ਭੁੱਲ ਗਿਆ ਹੋਵੇ ਅਤੇ ਵਾਕ ਰਚਨਾ ਅਧੁਰੀ ਰਹਿ ਗਈ ਹੋਵੇ ਬਿਨਾਂ ਗਾਲ੍ਹਾਂ ਤੋਂ।  ਗਾਲ੍ਹ ਵਿਚ ਕਿਸ ਰਿਸ਼ਤੇ ਨੂੰ ਵਰਤਿਆ ਗਿਆ ਹੈ ਤੇ ਕਿਸ ਲਈ ਅਤੇ ਕਿਉਂ, ਨਾ ਗਾਲ੍ਹ ਕੱਢਣ ਵਾਲੇ ਨੂੰ ਪਤਾ ਹੁੰਦਾ ਹੈ ਤੇ ਨਾ ਹੀ ਸੁਣਨ ਵਾਲੇ ਨੂੰ, ਬਸ ਗਾਲ੍ਹ ਕੱਢਣ ਲਈ ਕੱਢ ਦਿਤੀ ਜਾਂਦੀ ਹੈ। ਮਹਾਤਮਾ ਬੁੱਧ ਜੀ ਨੇ ਪ੍ਰਵਚਨ ਕੀਤੇ ਸਨ ਕਿ ਜੇ ਕੋਈ ਗਾਲ੍ਹ ਕੱਢਦਾ ਹੈ ਤਾਂ ਉਸ ਦਾ ਉਤਰ ਨਾ ਦਿੱਤਾ ਜਾਵੇ ਤਾਂ ਗਾਲ੍ਹ ਕੱਢਣ ਵਾਲੇ ਨੂੰ ਲੱਗਦੀ ਹੈ।  
ਪਰ ਇਥੇ ਤਾਂ ਜਿਹੜੀ ਗਾਲ੍ਹ ਕੱਢੀ ਗਈ ਹੈ ਦਾ ਆਪਣੀ ਮਾਂ, ਭੈਣ ਅਤੇ ਲੜਕੀ ਨਾਲ ਵੀ ਤਾਂ ਰਿਸ਼ਤਾ ਹੈ। ਸਦੀਆਂ ਤੋਂ ਸਾਨੂੰ ਇਹੋ ਸਿੱਖਿਆ ਦਿਤੀ ਜਾਂਦੀ ਰਹੀ ਹੈ ਹਰ ਇਸਤਰੀ ਉਮਰ ਦੇ ਲਿਹਾਜ਼ ਨਾਲ ਹਰ ਇਕ ਦੀ ਮਾਂ, ਭੈਣ ਤੇ ਧੀ ਲਗਦੀ ਹੈ। ਫਿਰ ਕਿਸ ਨੂੰ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਆਪਣੀ ਮਾਂ, ਭੈਣ, ਧੀ ਨੂੰ ਹੀ ਨਾ ਆਖਿਰ, ਮਿਤਰੋ ਸ਼ਰਮ ਕਰੋ ਕੁਝ ਤਾਂ ਘੱਟੋ ਘੱਟ ਲੇਖ ਪੜ੍ਹ ਕੇ ਹੀ ਸਹੀ।  
ਕਿਸੇ ਇਸਤਰੀ ਸੰਗਠਨ ਨੇ ਕਦੇ ਵਿਰੋਧ ਨਹੀਂ ਕੀਤਾ ਗਾਲ੍ਹਾਂ ਦਾ। ਕਿਸੇ ਔਰਤ ਨੇ ਅਵਾਜ਼ ਨਹੀ ਚੁੱਕੀ ਬਸ ਬੁੱਤ ਬਣ ਸੁਣਦੀ ਰਹੀ ਗਾਲ੍ਹਾਂ ਮਰਦ ਪਾਸੋਂ।  ਪਤਾ ਨਹੀਂ ਕਿਸ ਮਨੋਵਿਗਿਆਨਿਕ ਦੱਬਾ ਹੇਠ ਇੰਜ ਜੁਗਾਂ ਤੋਂ ਹੁੰਦਾ ਆ ਰਿਹਾ ਹੈ।  ਸਿੱਖ ਧਰਮ ਵਿਚ ਗੁਰੂ ਸਾਹਿਬਾਨਾਂ ਨੇ ਇਸਤਰੀ ਨੂੰ ਮਾਣ ਦਿਤਾ ਤੇ ਫ਼ੁਰਮਾਇਆ "ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ "   ਅਸਾਂ ਨੇ ਹੀ ਗਾਲ੍ਹਾਂ ਰਾਹੀ ਅੱਜ ਇਸਤਰੀ ਦੀ ਮਾਂ ਭੈਣ ਇਕ ਕਰ ਦਿਤੀ ।  
ਇਸ ਵਿਸ਼ੇ ਤੇ ਅੱਜ ਜਦ ਮੈਂ ਕਈ ਔਰਤਾਂ ਨਾਲ ਚਰਚਾ ਕੀਤੀ ਤਾਂ ਕਹਿਣ ਲੱਗੀਆਂ, ਛੱਡੋ ਜੀ ਆਪਣਾ ਕੀ ਜਾਂਦਾ ਹੈ ਕੱਢੀ ਜਾਣ ਦੋ।  ਜੇ ਇਹੋ ਸੋਚ ਰਹੀ ਇਸਤਰੀ ਦੀ ਤਾਂ ਮੇਰਾ ਲਿਖਣਾ ਵਿਅਰਥ ਲੱਗਦਾ ਹੈ ਕੋਈ ਨਹੀਂ ਸੰਵਾਰ ਸਕਦਾ ਕੁਝ ਵੀ ਇਸਤਰੀ ਦਾ।  
ਸਮਾਂ ਬਦਲ ਰਿਹਾ ਹੈ ਪਤਾ ਲੱਗਣ ਲੱਗ ਪਿਆ ਹੈ ਜਦੋਂ ਹੁਣ ਇਸਤਰੀ ਵੀ ਮਰਦਾ ਵਾਂਗ ਮਾਂ, ਭੈਣ ਦੀਆਂ ਗਾਲ੍ਹਾਂ ਕੱਢਣ ਲਗ ਪਈਆਂ ਹਨ। ਕਿਸ ਰਿਸ਼ਤੇ ਨੂੰ ਇਸਤਰੀ ਗਾਲ੍ਹ ਕੱਢ ਰਾਹੀ ਹੈ ਇਸਤਰੀ ਹੀ ਬੇਹਤਰ ਜਾਣਦੀ ਹੈ।
ਪਰ ਸ਼ੁਕਰ ਹੈ ਹਾਲੇ ਤਕ ਸਿੱਖਿਆ ਸ਼ਾਸਤਰੀਆਂ ਵਲੋਂ ਗਾਲ੍ਹਾਂ ਨੂੰ ਕਿਸੇ ਜਮਾਤ ਦੇ ਸਿਲੇਬਸ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਅੱਜ ਤੱਕ ਇਸ ਨੂੰ ਚੋਣਵਾਂ ਵਿਸ਼ਾ ਹੀ ਬਣਾਇਆ, ਨਹੀਂ ਤਾਂ ਪੇਪਰਾਂ ਵਿਚ ਇਸ ਬਾਰੇ ਪ੍ਰਸ਼ਨ ਵੀ ਆਉਂਦੇ ਅਤੇ ਨੰਬਰ ਵੀ ਦਿਤੇ ਜਾਂਦੇ।  ਸਮਾਂ ਦੂਰ ਨਹੀ ਜਦੋਂ ਗੱਲ ਗੱਲ ਵਿਚ ਗਾਲ੍ਹਾਂ ਦੀ ਵਰਤੋਂ ਦੇ ਮੁਕਾਬਲੇ ਵੀ ਹੋਣ ਲੱਗ ਜਾਣਗੇ ਜਿਵੇ ਗਾਣੇ ਗਾਣ ਤੇ ਡਾਂਸ ਆਦਿ ਦੇ ਹੁੰਦੇ ਹਨ।
ਭਾਵੇਂ ਆਧੁਨਿਕ ਸਮੇਂ ਔਰਤ ਨੂੰ ਅਗਾਂਹ ਵਧੂ ਕਰਾਰ ਦਿਤਾ ਜਾ ਰਿਹਾ ਹੈ ਪਰ ਫਿਰ ਵੀ ਬਹੁਤ ਦੂਰੀ ਹੈ ਮਰਦ ਤੇ ਔਰਤ ਵਿਚ ਅਤੇ ਆਪਸੀ ਸੋਚ ਵਿਚਾਰ ਵਿੱਚ। ਹਾਲੇ ਵੀ ਬਰਾਬਰੀ ਤੇ ਨਹੀ ਆ ਰਹੀ।
ਜਰਾ ਸੋਚੋ ਕੇ ਮਰਦ ਦੇ ਮਨ ਦੇ ਕਿਸੇ ਕੋਨੇ ਵਿਚ ਥੋੜੀ ਬਹੁਤ ਸੰਗ ਸ਼ਰਮ ਅਤੇ ਹਯਾ ਤਾਂ ਬਾਕੀ ਬਚੀ ਹੈ ਹਾਲੇ ਵੀ।  ਇਸੇ ਲਈ ਕਿਸੇ ਨੇ ਕਦੇ ਵੀ ਗਾਲ੍ਹ ਨਹੀ ਦਿੱਤੀ ਕਿ "ਤੇਰੀ ਘਰ ਵਾਲੀ ਦੀ...."। ਇਹ ਸ਼ਾਇਦ ਮਰਦ ਦੀ ਪੋਜੈਸਿਵਨੈਸ ਦਰਸਾਉਂਦਾ ਹੋਵੇ। ਇਸਤਰੀ ਵਰਗ ਇਸੇ ਤੇ ਮਾਣ ਕਰੇ ਕਿ ਮਰਦ ਨੇ ਕਿਸੇ ਰਿਸ਼ਤੇ ਵਿਚ ਤਾਂ ਔਰਤ ਨੂੰ ਆਪਣਾ ਮੰਨਿਆ। ਵਧਾਈ ਹੋਵੇ ਇਸਤਰੀ ਸਮਾਜ ਨੂੰ ਇਸੇ ਲਈ। ਅੱਗੇ ਵਧੇ ਔਰਤ, ਰੋਕੇ ਗਾਲ੍ਹਾਂ ਵਿਚ ਆਪਣੇ ਰਿਸ਼ਤੇ ਦੀ ਵਰਤੋਂ ਨੂੰ, ਮਰਦ ਖਾ ਤਾਂ ਨਹੀਂ ਜਾਉ ਤੁਹਾਨੂੰ ਇਸ ਰੋਕ ਤੇ, ਆਪੇ ਬੰਦ ਹੋ ਜਾਵੇਗਾ ਗਾਲ੍ਹਾਂ ਕੱਢਣ ਦਾ ਰਿਵਾਜ਼ ਸਮਾਜ ਵਿਚੋਂ, ਸੱਚ ਜਾਣਿਓ ਜੀ ਮੇਰਾ ਲਿਖਣਾ ਵੀ ਸਾਰਥਕ ਹੋ ਜਾਵੇਗਾ।
ਡਾ: ਰਿਪੁਦਮਨ ਸਿੰਘ
134-ਐਸਸੰਤ ਨਗਰ,
ਪਟਿਆਲਾ 147001
ਮੋ: 9815200134

ਸਿਹਤ ਤੇ ਸਮਾਜ ਲਈ.. ਫਲ ਫਰੂਟ
ਡਾ. ਰਿਪੁਦਮਨ ਸਿੰਘ
ਪਤਾ ਹੈ ਤੁਹਾਨੂੰ ਕਿ ਮਨੁੱਖ ਸ਼ਾਕਾਹਾਰੀ ਨਹੀ ਹੈ ਕਿਉ ਕਿ ਮਨੁੱਖ ਵਿਚ ਸਿੱਧੇ ਤੌਰ ਤੇ ਸੈਲੂਲੋਜ਼ ਨਾਮ ਦੇ ਤੱਤ ਜੋ ਹਰੇ ਪੱਤਿਆਂ ਵਿਚ ਹੁੰਦੇ ਹਨ ਨੂੰ ਹਜ਼ਮ ਕਰਨ ਦੀ ਸਮਰਥਾ ਨਹੀਂ ਹੁੰਦੀ ਪਤਾ ਹੀ ਹੋਵੇਗਾ ਤੁਹਾਨੂੰ ਤਦੇ ਤਾਂ ਹੀ ਅਸੀਂ ਹਰੀਆਂ ਸਬਜ਼ੀਆਂ ਤੇ ਸਰੋਂ ਦੇ ਸਾਗ ਨੂੰ ਚੰਗੀ ਤਰਾਂ ਰਿਝਾਇਆ ਤੇ ਪਕਾਇਆ ਜਾਂਦਾ ਹੈ। ਸੋ ਅਸੀਂ ਸਿੱਧੇ ਤੌਰ ਤੇ ਸ਼ਾਕਾਹਾਰੀ ਨਾ ਹੋਏ। ਸੋ ਕੀ ਫਿਰ ਮਨੁੱਖ ਮਾਸਾਹਾਰੀ ਹੈ?  ਨਹੀਂ ਹੈ, ਕਿਉਂਕਿ ਮਨੁੱਖ ਦੇ ਦੰਦ ਸ਼ੇਰ ਵਾਂਗ ਨੁਕੀਲੇ ਨਹੀਂ ਹੁੰਦੇ ਜੋ ਮਾਸ ਨੂੰ ਵੱਢ ਟੁੱਕ ਕਰਨ ਲਈ ਸਮਰੱਥ ਹੋਣ। ਸਾਬਤ ਹੋ ਰਿਹਾ ਹੈ ਕਿ ਅੱਜ ਦਾ ਮਨੁੱਖ ਨਾ ਸ਼ਾਕਾਹਾਰੀ ਹੈ ਤੇ ਨਾ ਹੀ ਮਾਸਾਹਾਰੀ। ਫਿਰ ਅਸੀਂ ਹਾਂ ਕਿਸ ਤਰਾਂ ਦੇ?
ਵਿਗਿਆਨ ਨੇ ਸਾਬਤ ਕੀਤਾ ਹੈ ਕਿ ਮਾਨਵ ਬਾਂਦਰਾਂ ਦੀ ਤਬਦੀਲੀ ਤੋਂ  ਬਣਿਆ ਹੈ, ਡਾਰਵਨ ਦੀ ਐਵੁਲੇਸ਼ਨ ਦੀ ਧਾਰਨਾ ਅਨੁਸਾਰ ਇਹ ਸੱਚ ਹੈ ਤਾਂ ਪਤਾ ਲਗਦਾ ਹੈ ਕਿ ਬਾਂਦਰ ਆਮ ਤੌਰ ਤੇ ਫਲਾਹਾਰੀ ਹਨ। ਫਲ ਖਾ ਕੇ ਆਪਣਾ ਢਿੱਡ ਭਰਦੇ ਹਨ। ਉਨਾਂ ਵਿਚ ਹੱਦਾ ਦੀ ਤਾਕਤ ਰਹਿੰਦੀ ਹੈ ਕਿਤਨੀ ਕੁਦਾੜੀਆਂ ਭਰਦੇ ਹਨ ਥੱਕਦੇ ਹੀ ਨਹੀਂ।
ਫਲ ਫਰੂਟਾਂ ਵਿਚ ਫ੍ਰਕਟੋਜ਼ ਨਾਮ ਦੀ ਮਿਠਾਸ ਹੁੰਦੀ ਹੈ ਜਿਸ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਕੋਈ ਮੁਸ਼ੱਕਤ ਨਹੀਂ ਕਰਨੀ ਪੈਂਦੀ ਸਿੱਧੇ ਹੀ ਸਰੀਰ ਵਿਚ ਜਜ਼ਬ ਹੋਕੇ ਸਕਤੀ ਦਾ ਭੰਡਾਰ ਪੈਦਾ ਕਰਦੀ ਹੈ। ਬਾਕੀ ਹੋਰ ਅੰਨ ਵਾਂਗ ਸਰੀਰ ਨੂੰ ਕੋਈ ਵਾਧੂ ਝੰਝਟ ਵੀ ਨਹੀ ਕਰਨਾ ਪੈਦਾ।
ਫਲ ਫਰੂਟ ਕੇਵਲ ਖਾਣ ਲਈ ਹੀ ਨਹੀਂ ਸਗੋਂ ਇਸ ਦੇ ਉਂਜ ਬੇਅੰਤ ਫਲ ਵੀ ਹਨ। ਵਿਚਾਰ ਦੀ ਗੱਲ ਹੈ ਕਿ ਜਦ ਵੀ ਅਸੀਂ ਕਿਸੇ ਮਿੱਤਰ, ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹਾਂ ਤੇ ਢਾਈ ਤਿੰਨ ਸੋ ਦੀ ਮਿਠਿਆਈ ਲੈ ਕੇ ਜਾਂਦੇ ਹਾਂ ਪਤਾ ਹੈ ਕਿ ਵੀਹ ਰੁਪਏ ਦੀ ਖੰਡ ਵੀ ਢਾਈ ਸੋ ਦੀ ਖਰੀਦ ਕਰਦੇ ਹਾਂ ਤੇ ਗੱਤੇ ਦਾ ਡੱਬਾ ਵੀ, ਇਸ ਸਿਆਣਪ ਦੇ ਵਾਰੇ ਵਾਰੇ ਜਾਈਏ। ਸੋਚੋ ਜਰਾ ਕੁ ਜੇ ਇਤਨੇ ਪੈਸਿਆਂ ਦੇ ਮੌਸਮੀ ਫਲ ਫਰੂਟ ਲੈਕੇ ਜਾਂਦੇ ਹਾਂ ਤਾਂ ਅਗਲੇ ਦਾ ਤਾਂ ਘਰ ਹੀ ਭਰ ਜਾਵੇਗਾ ਤੇ ਕਈ ਦਿਨਾਂ ਤੱਕ ਉਹ ਆਪ ਵੀ ਢਿੱਡ ਭਰ ਖਾਵਣਗੇ ਤੇ ਆਉਣ ਵਾਲਿਆਂ ਨੂੰ ਵੀ ਖੁਆਉਣਗੇ। ਸਾਰਿਆਂ ਦੀ ਸਿਹਤ ਵੀ ਬਣੇਗੀ ਤੇ ਤੁਹਾਡਾ ਨਾਂ ਵੀ ਹੋਵੇਗਾ। ਇਕ ਹੋਰ ਗੱਲ ਕਹਾਂ ਕਿ ਸੰਸਾਰ ਦੀਆਂ ਬਹੁਤੀਆਂ ਬੀਮਾਰੀਆਂ, ਬਹੁਤੀ ਦੇਰ ਤੱਕ ਰੱਖਿਆ ਦੁੱਧ ਤੇ ਦੁੱਧ ਦੀਆਂ ਬਣੀਆਂ ਵਸਤਾਂ ਮਾਸ ਤੇ ਲਹੂ ਉਤੇ ਪਣਪਦੀਆਂ ਹਨ। ਫਲਾਂ ਦੀ ਵਰਤੋ ਕਰਨ ਨਾਲ ਇਨਾਂ ਤੋਂ ਤਾਂ ਬਚ ਹੀ ਜਾਵਾਂਗੇ ਹੋਰ ਕੁਝ ਨਾ ਸਹੀ।
ਨਾਲੇ ਅੱਜਕੱਲ ਦੁੱਧ ਕਿਹੜਾ ਸੁੱਧ ਹੈ, ਯੂਰੀਏ ਤੋਂ ਬਣਿਆ ਹੋਇਆ ਤਾਂ ਮਿਲਦਾ ਹੈ। ਫਿਰ ਜਾਣ ਬੁੱਝ ਕੇ ਕਿਉਂ ਜ਼ਹਿਰ ਖਾਇਆ ਜਾਵੇ। ਬੱਚਿਆਂ ਨੂੰ ਮਾਂ ਦਾ ਦੁੱਧ ਘੱਟ ਹੋਣ ਦੀ ਹਾਲਤ ਵਿਚ ਜ਼ਹਿਰੀਲੇ ਦੁੱਧ ਦੀ ਬਜਾਏ ਬੱਚੇ ਨੂੰ ਫਲਾਂ ਵਿਚ ਪਕਿਆ ਚੀਕੂ, ਪਪੀਤਾ ਜਾਂ ਕੇਲਾ ਦਿਤਾ ਜਾ ਸਕਦਾ ਹੈ। ਬੱਚਿਆਂ ਨੂੰ ਮਾਂ ਦੇ ਦੁੱਧ ਨਾਲ ਨਾਲ ਫਲ ਫਰੂਟ ਵੀ ਦਿਤੇ ਜਾ ਸਕਦੇ ਹਨ ਇਸ ਨਾਲ ਬੱਚੇ ਦਾ ਢਿੱਡ ਵੀ ਭਰੇਗਾ ਤੇ ਸਿਹਤ ਵੀ ਵਧੀਆ ਰਹੇਗੀ।
ਹਾਂ ਬਹੁਤ ਜਰੂਰੀ ਹੈ ਇਹ ਵਿਚਾਰ ਕਰਨਾ ਕਿ ਫਲ ਖਾਣੇ ਚੰਗੇ ਹੁੰਦੇ ਹਨ ਫਲਾਂ ਦੇ ਜੂਸ ਪੀਣ ਨਾਲੋਂ ਕਿਉ ਕਿ ਜਦੋਂ ਜੂਸ ਪੀਤਾ ਜਾਂਦਾ ਹੈ ਤਾਂ ਉਸ ਦੀ ਮਿਠਾਸ ਤੇ ਹੋਰ ਤੱਤ ਯਕਦਮ ਖੂਨ ਵਿਚ ਮਿਲ ਜਾਂਦੇ ਹਨ ਜਿਸ ਦਾ ਲਾਭ ਘੱਟ ਤੇ ਨੁਕਸਾਨ ਦਾ ਖ਼ਤਰਾ ਵੱਧ ਜਾਂਦਾ ਹੈ। ਫਲਾਂ ਨੂੰ ਖਾਣ ਨਾਲ ਇਕ ਤਾਂ ਦੰਦਾਂ ਦੀ ਬੁਰਸ਼ ਵਾਂਗ ਸਫਾਈ ਵੀ ਹੁੰਦੀ ਰਹਿੰਦੀ ਹੈ ਤੇ ਥੁਕ ਦੀ ਲਾਰ ਵੀ ਅੰਦਰ ਜਾਂਦੀ ਹੈ ਤੇ ਫਲਾਂ ਦੀ ਚੀਨੀ ਤੇ ਜਰੂਰੀ ਤੱਤ ਵੀ ਹੋਲੀ ਹੋਲੀ ਹਜ਼ਮ ਹੁੰਦੇ ਹਨ।  ਜਰਾਂ ਕੁ ਸੋਚ ਵੇਖੋ ਕਿ ਸਫਰ ਤੇ ਜਾਣ ਸਮੇਂ ਬਾਹਰ ਦਾ ਭੋਜਨ ਨਾਲ ਬੀਮਾਰ ਹੋਣ ਦੀ ਥਾਂ ਜੇ ਫਲ ਖਾਏ ਜਾਣ ਤਾਂ ਚੰਗਾ ਨਾ ਰਹੇਗਾ। ਬਹੁਤ ਚੰਗਾ ਰਹੇਗਾ ਸੱਚ ਜਾਣਿਓ।
ਇਹ ਕੋਈ ਜਰੂਰੀ ਨਹੀਂ ਤੇ ਨਾ ਹੀ ਕਿਤੇ ਕਿਸੇ ਨੇ ਲਿਖਿਆ ਹੈ ਕਿ ਮਹਿੰਗੇ ਜਾਂ ਵਿਦੇਸ਼ੀ ਫਰੂਟ ਹੀ ਖਾਣੇ ਹਨ। ਚੰਗਾ ਹੈ ਕਿ ਆਪਣੇ ਆਲੇ ਦੁਆਲੇ ਲਗਦੇ ਫਲਾਂ ਨੂੰ ਹੀ ਵਰਤੋ  ਦੇਸੀ ਫਲ ਤੇ ਤਰਕਾਰੀਆਂ ਸਦਾ ਹੀ ਅੱਛੀਆਂ ਹੁੰਦੀਆਂ ਹਨ। ਹਰ ਮੋਸਮੀ ਫਰੂਟਾਂ ਦਾ ਮਜ਼ਾ ਲਿੱਤਾ ਜਾਣਾ ਚਾਹੀਦਾ ਹੈ। ਹਾਂ ਜਰਾ ਕੁ ਸੋਚੋ ਤਾਂ ਸਹੀ ਅਕਸਰ ਫੁੱਲਾਂ ਦੇ ਬਾਗ਼ ਬਗੀਚੇ ਪਿੰਡਾ ਵਿਚ ਹੀ ਹੁੰਦੇ ਹਨ, ਸ਼ਹਿਰਾਂ ਵਿਚ ਨਹੀ। ਸ਼ਹਿਰਾਂ ਵਿਚ ਤਾਂ ਲੋਕ ਦਖਾਵੇ ਲਈ ਜਾਂ ਟਸ਼ਨ ਲਈ ਅਮੀਰ ਲੋਕ ਆਪਣੇ ਘਰਾਂ ਵਿਚ ਇਕਾ ਦੁੱਕੇ ਅੰਬ ਦੇ ਬੂਟੇ ਜਾਂ ਗਮਲਿਆਂ ਵਿਚ ਮੇਥੀ ਜਾਂ ਧਨੀਆ ਲਾ ਸ਼ੇਖੀ ਮਾਰੀ ਜਾਂਦੇ ਹਨ ਕਿ ਵੇਖਿਆ ਕੀਨੀ ਖੁਸ਼ਬੋ ਹੈ ਘਰ ਦੀ ਮੇਥੀ ਦੀ ਦਸਾਂ ਘਰ ਤੱਕ ਜਾਂਦੀ ਹੈ। ਅਸੀਂ ਪੇਂਡੂਆਂ ਨੇ ਤਾਂ ਕਦੇ ਨਹੀ ਕਿਹਾ ਕਿ ਸਾਡੀ ਫਸਲ ਦੀ ਮਹਿਕ ਕਰੋੜਾਂ ਘਰਾਂ ਤੱਕ ਗਈ ਹੈ।
ਸੋਚੋ ਤਾਂ ਸਹੀ ਜੇ ਅਸੀਂ ਸਾਰੇ ਫਲ ਫਰੂਟਾਂ ਦੀ ਵਰਤੋ ਵਧਾਂਦੇ ਹਾਂ ਤਾਂ.... ਪਿੰਡਾ ਵਿਚ ਸਵੈ ਰੋਜ਼ਗਾਰ ਵਧੇਗਾ, ਪੇਂਡੂ ਅਮੀਰ ਹੋਣ ਲਗਣਗੇ ਤੇ ਪਿੰਡ ਖੁਸ਼ਹਾਲ ਹੋ ਜਾਣਗੇ। ਪ੍ਰਾਂਪਰਿਕ ਅੰਨ ਦੀ ਵਰਤੋ ਘਟੇਗੀ ਧਰਤੀ ਤੇ ਬੋਝ ਘਟੇਗਾ। ਅੰਨ ਪਕਾਉਣ ਲਈ ਗੈਸ ਤੇ ਬਾਲਣ ਦੀ ਘਟ ਲੋੜ ਪਵੇਗੀ। ਹਰ ਪਾਸੇ ਬਚਤ ਹੀ ਬਚਤ। ਬਚਤ ਹੀ ਇਕੱਲੀ ਨਹੀ ਸਗੋਂ ਸਿਹਤ ਹੀ ਸਿਹਤ ਹੋਵੇਗੀ।
ਫਲ ਮਜ਼ੇ ਨਾਲ ਤੇ ਜੀ ਭਰਕੇ ਖਾਏ ਜਾਣ। ਖਾਣ ਬਾਦ ਉਸ ਦੇ ਬੀਜਾਂ ਨੂੰ ਕੂੜੇ ਵਿਚ ਨਾ ਸੁੱਟੋ ਸਗੋਂ ਬੀਜ ਦਿਓ। ਬੀਜ ਉੱਗਣਗੇ, ਬੂਟੇ ਬਣਨਗੇ ਜਵਾਨ ਹੋਏ ਫੁੱਲਾਂ ਦੇ ਬੂਟਿਆਂ ਨੂੰ ਮੁੜ ਫਲ ਲਗਣਗੇ। ਪੰਜਾਬ ਦੀ ਕਹਾਵਤ ਵੀ ਸੱਚ ਹੋਵੇਗੀ ਕਿ ਬਣਾਵੇ ਦਾਦਾ ਵਰਤੇ ਪੋਤਾ।  ਬੜੀ ਲੰਮੀ ਸੋਚ ਵਾਲੇ ਹਾਂ ਅਸੀਂ ਪੰਜਾਬੀ। ਸੰਸਾਰ ਲਈ ਤੇ ਆਪਣੇ ਅਤੇ ਆਪਣੇ ਬੱਚਿਆਂ ਲਈ ਖੇਤਾਂ ਦੇ ਆਲੇ ਦੁਆਲੇ ਫਲਾਂ ਦੇ ਬੂਟੇ ਲੱਗਾਈਏ।
ਇਕ ਇਕ ਇੰਚ ਥਾਂ ਦੇ ਸੇਹਤ ਦੇ ਭੰਡਾਰ ਖੜ੍ਹੇ ਕਰ ਦਈਏ। ਸੜਕਾਂ ਦੇ ਦੋਨੋਂ ਬੰਨ੍ਹੇ ਬੇ ਹਿਸਾਬੀ ਥਾਂ ਪਈ ਹੋਈ ਹੈ ਉਥੇ ਲਗਾ ਦਿਤੇ ਜਾਣ ਫਲ ਫਰੂਟਾਂ ਦੇ ਬੂਟੇ।  ਲਗੇ ਫਲਾਂ ਦੇ ਬੂਟੇ ਬੇ-ਰੋਜਗਾਰਾਂ ਨੂੰ ਦੇ ਦਿਤੇ ਜਾਣ ਨਾਲੇ ਦੇਖ ਭਾਲ ਹੋਵੇਗੀ ਤੇ ਨਾਲ ਹੀ ਬੇ-ਰੋਜਗਾਰੀ ਵੀ ਹੱਲ ਹੋ ਜਾਵੇਗੀ। ਸਰਕਾਰ ਤੇ ਸਮਾਜ ਦੀ ਸਿਰ ਦਰਦੀ ਵੀ ਸਮਾਪਤ ਹੋ ਜਾਵੇਗੀ, ਨਾਲੇ ਪੁੰਨ ਤੇ ਨਾਲੇ ਫਲੀਆਂ ਵੀ।   ਇੰਜ ਅਸੀਂ ਆਪਣੇ ਬੱਚਿਆਂ ਦੀ ਮਾਂਵਾਂ ਨੂੰ ਦਵਾਈ ਦੀ ਦੁਕਾਨਾਂ ਦੋ ਫੋਲਿਕਐਸਿਡ ਅਤੇ ਵਿਟਾਮਿਨ ਲੈਕੇ ਖਾਣ ਦੀ ਥਾਂ ਕੁਦਰਤ ਦੇ ਤੋਹਫ਼ੇ (ਫਲਾਂ) ਨਾਲ ਮਾਲਾ ਮਾਲ ਕਰ ਸਕਾਂਗੇ। ਬੂਟੇ ਕੇਵਲ ਫਲ ਹੀ ਨਹੀਂ ਸਗੋਂ ਥਾਂ ਵੀ ਦੇਣਗੇ, ਬਾਲਣ ਵੀ ਤੇ ਵਾਤਾਵਰਣ ਵੀ ਠੀਕ ਰਹੇਗਾ... ਸਾਰਾ ਕੁਝ ਸੁਧ ਹੋਵੇਗਾ ਅਸੀਂ ਵੀ ਤੇ ਸਰਿਸ਼ਟੀ ਵੀ, ਬਸ ਲੋੜ ਹੈ ਰਲ ਮਿਲ ਸੋਚਣ ਦੀ ਤੇ ਕਰਨ ਦੀ.. ਆਉ ਬਸ ਕਰ ਦੇਖੀਏ ਹੋਰ ਕੁਝ ਨਹੀਂ ਪਰਮਾਤਮਾ ਸਾਡੀ ਸ਼ੁਭ ਸੋਚ ਨਾਲ ਹੈ, ਹਿਮੰਤ ਦੇਵੇਗਾ ਸਾਨੂੰ।
(ਡਾ: ਰਿਪੁਦਮਨ ਸਿੰਘ)
੧੩੪-ਐਸਸੰਤ ਨਗਰ
ਪਟਿਆਲਾ 

ਪੰਜਾਬੀ ਸਭਿਆਚਾਰ ਚ ਗਾਲ੍ਹਾਂ ਚ ਇਸਤਰੀ ਹੀ ਕੇਂਦਰ ਕਿਉਂ
ਡਾ: ਰਿਪੁਦਮਨ ਸਿੰਘ
ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪਕੜ ਕੀਤੀ ਹੋਈ ਹੈ ਕਿ ਹੋਰਨਾ ਦੇ ਉਭਰਨ ਦੀ ਤਾਂ ਗੁੰਜਾਇਸ਼ ਹੀ ਨਹੀਂ।  ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾਂਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿੱਧੇ ਤੌਰ ਤੇ ਇਸਤਰੀ ਨੂੰ ਪੂਜਣਾ ਤਾਂ ਕੀ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ। ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ਸਮਾਜ ਵਿਚ ਹਰ ਇਕ ਸਭਿਅਤਾ ਨੇ ਰੱਬ ਨੂੰ "ਹੀ" "HE"  ਉਹ ਵੀ ਵੱਡੇ ਅੱਖਰਾਂ ਵਿਚ ਲਿਖ ਕੇ ਸੰਬੋਧਨ ਕੀਤਾ ਹੈ ਇਸੇ ਲਈ ਤਾਂ ਹਰ ਸਮਾਜ ਮਰਦ ਪ੍ਰਧਾਨ ਸਮਾਜ ਬਣਿਆ, ਹੋਰ ਕੁਝ ਨਹੀ, ਮਰਦ ਦੀ ਆਪਣੀ ਹੈਂਕੜ ਹੈ। ਸਮੇਂ ਦੇ ਸਾਗਰ ਅਤੇ ਦਰਿਆਵਾਂ ਦੇ ਬਹਾਅ ਦੇ ਕਿਨਾਰਿਆਂ ਤੇ ਉਪਜੀਆਂ ਸਭਿਅਤਾਵਾਂ ਨੇ ਵੀ ਇਸਤਰੀ ਨੂੰ ਮਨ ਪ੍ਰਚਾਵਣ ਤੇ ਵੰਸ਼ ਉਤਪਤੀ ਦਾ ਸਾਧਨ ਹੀ ਮੰਨਿਆ ਹੈ। ਹਰ ਇਕ ਸਮਾਜਿਕ ਅਧਾਰ ਵਿਚ ਔਰਤ ਪਰਦੇ ਪਿਛੇ ਰੱਖੀ ਗਈ ਅਤੇ ਘਰ ਵਿਚ ਕੈਦ ਕਰ ਦਿੱਤੀ ਗਈ। ਸਦਾ ਤੋਂ ਹੀ ਇਸਤਰੀ ਇਕ ਮਨੋਰੰਜਨ ਦਾ ਸਾਧਨ ਰਹੀ ਹੈ, ਮਰਦਾਂ ਲਈ। ਭਾਵੇਂ ਔਰਤ ਦੀ ਸਰੀਰਕ ਰਚਨਾ ਹੀ ਪਰਮਾਤਮਾ ਵਲੋਂ ਅਜੇਹੀ ਬਣਾਈ ਗਈ ਹੈ, ਸਭ ਨੂੰ ਇਸ ਦਾ ਗਿਆਨ ਹੈ, ਉਸ ਉੱਤੇ ਪਹਿਰਾਵਾ ਕਾਮ ਰੂਪੀ ਅੱਗ ਨੂੰ ਹਵਾ ਦਿੰਦਾ ਹੈ। ਲਗਭਗ ਸੰਸਾਰ ਦੀਆਂ ਕੁਝ ਇਕ ਲੜਾਈਆਂ ਨੂੰ ਛੱਡ ਕੇ ਸਭ ਦਾ ਅਧਾਰ ਸਿੱਧੇ ਅਸਿੱਧੇ ਤੌਰ ਤੇ ਇਸਤਰੀ ਹੀ ਰਿਹਾ ਹੈ। ਸਕੂਲ ਕਾਲਜਾਂ ਵਿਚ ਝਗੜਿਆਂ ਲਈ ਵੀ ਲੜਕੀਆਂ ਹੀ ਮੁੱਖ ਅਧਾਰ ਰਹਿੰਦੀਆਂ ਹਨ। 
ਸਮਾਜ ਨੇ ਔਰਤ ਨੂੰ ਸਿਰਫ ਮਰਦ ਦੀ ਸਰੀਰਕ ਤੇ ਮਾਨਸਿਕ ਲੋੜ ਪੂਰਤੀ ਦਾ ਯੰਤਰ ਬਣਾ ਦਿੱਤਾ। ਲੋੜ ਸਮੇਂ ਪੁਚਕਾਰਿਆ ਔਰਤ, ਨਹੀਂ ਦੁਤਕਾਰ ਦਿੱਤਾ। ਡਾ: ਫਰਾਈਡ ਵਲੋਂ ਨੇ ਸਿੱਧ ਕੀਤਾ ਕਿ ਕਾਮ ਤ੍ਰਿਪਤੀ ਉਪਰੰਤ ਮਰਦ ਦਾ ਇਸਤਰੀ ਵੱਲ ਪਿੱਠ ਕਰਨਾ ਵੀ ਉਸ ਦੀ ਨਿਰਾਦਰੀ ਹੀ ਦਰਸਾਉਂਦਾ ਹੈ।
ਯੁਗਾਂ ਯੁੱਗੰਤਰ ਤੋਂ ਜਦ ਵੀ ਮਰਦ ਨੇ ਗੁੱਸੇ ਵਿਚ ਆ ਕੇ ਜਾਂ ਐਵੇਂ ਹੀ ਮੰਨ ਪ੍ਰਚਾਵੇ ਲਈ ਕੋਈ ਗਾਲ੍ਹ ਕੱਢੀ ਤਾਂ ਵੀ ਉਸ ਨੇ ਇਸਤਰੀ ਰਿਸ਼ਤੇ ਨੂੰ ਸੰਬੋਧਨ ਕੀਤਾ। ਹਰ ਵਾਰ ਗਾਲ੍ਹ ਵਿਚ ਉਚਾਰਣ ਕੀਤਾ "ਤੇਰੀ ਮਾਂ ਦੀ...", "ਤੇਰੀ ਭੈਣ ਦੀ....", "ਮਾਂ ਚੋ.....", "ਭੈਣ ਚੋ......", "ਕੁੜੀ ਚੋ...."।  ਬੋਲ ਚਾਲ ਦੀ ਇਹ ਵਿਆਕਰਣ ਤੇ ਸ਼ਬਦਾਵਲੀ ਇਤਨੀ ਪ੍ਰਚਲਤ ਹੋ ਗਈ ਹੈ ਕਿ ਇਨ੍ਹਾਂ ਦੀ ਵਰਤੋਂ ਬਿਨਾ ਸਮਾਜ ਅਸਭਯ ਜਿਹਾ ਲੱਗਦਾ ਹੈ।  ਇੰਜ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਵੇਂ ਆਧੁਨਿਕ ਸਮਾਜ ਗੱਲ ਬਾਤ ਕਰਨ ਦਾ ਸਲੀਕਾ ਹੀ ਭੁੱਲ ਗਿਆ ਹੋਵੇ ਅਤੇ ਵਾਕ ਰਚਨਾ ਅਧੂਰੀ ਰਹਿ ਗਈ ਹੋਵੇ, ਬਿਨਾਂ ਗਾਲ੍ਹਾਂ ਤੋਂ।  ਗਾਲ੍ਹ ਵਿਚ ਕਿਸ ਰਿਸ਼ਤੇ ਨੂੰ ਵਰਤਿਆ ਗਿਆ ਹੈ ਤੇ ਕਿਸ ਲਈ ਅਤੇ ਕਿਉਂ, ਨਾ ਗਾਲ੍ਹ ਕੱਢਣ ਵਾਲੇ ਨੂੰ ਪਤਾ ਹੁੰਦਾ ਹੈ ਤੇ ਨਾ ਹੀ ਸੁਣਨ ਵਾਲੇ ਨੂੰ, ਬਸ ਗਾਲ੍ਹ ਕੱਢਣ ਲਈ ਕੱਢ ਦਿਤੀ ਜਾਂਦੀ ਹੈ। ਮਹਾਤਮਾ ਬੁੱਧ ਜੀ ਨੇ ਪ੍ਰਵਚਨ ਕੀਤੇ ਸਨ ਕਿ ਜੇ ਕੋਈ ਗਾਲ੍ਹ ਕੱਢਦਾ ਹੈ ਤਾਂ ਉਸ ਦਾ ਉੱਤਰ ਨਾ ਦਿੱਤਾ ਜਾਵੇ ਤਾਂ ਗਾਲ੍ਹ ਕੱਢਣ ਵਾਲੇ ਨੂੰ ਲੱਗਦੀ ਹੈ। 
ਪਰ ਇਥੇ ਤਾਂ ਜਿਹੜੀ ਗਾਲ੍ਹ ਕੱਢੀ ਗਈ ਹੈ ਦਾ ਆਪਣੀ ਮਾਂ, ਭੈਣ ਅਤੇ ਲੜਕੀ ਨਾਲ ਵੀ ਤਾਂ ਰਿਸ਼ਤਾ ਹੈ। ਸਦੀਆਂ ਤੋਂ ਸਾਨੂੰ ਇਹੋ ਸਿੱਖਿਆ ਦਿਤੀ ਜਾਂਦੀ ਰਹੀ ਹੈ ਹਰ ਇਸਤਰੀ ਉਮਰ ਦੇ ਲਿਹਾਜ਼ ਨਾਲ ਹਰ ਇਕ ਦੀ ਮਾਂ, ਭੈਣ ਤੇ ਧੀ ਲਗਦੀ ਹੈ। ਫਿਰ ਕਿਸ ਨੂੰ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਆਪਣੀ ਮਾਂ, ਭੈਣ, ਧੀ ਨੂੰ ਹੀ ਨਾ ਆਖਿਰ। ਮਿਤਰੋ ਸਰਮ ਕਰੋ ਕੁਝ ਤਾਂ, ਘੱਟੋ ਘੱਟ ਲੇਖ ਪੜ੍ਹ ਕੇ ਹੀ ਸਹੀ। 
ਕਿਸੇ ਇਸਤਰੀ ਸੰਗਠਨ ਨੇ ਕਦੇ ਵਿਰੋਧ ਨਹੀਂ ਕੀਤਾ ਗਾਲ੍ਹਾਂ ਦਾ। ਕਿਸੇ ਔਰਤ ਨੇ ਅਵਾਜ਼ ਨਹੀ ਚੁੱਕੀ ਬਸ ਬੁੱਤ ਬਣ ਸੁਣਦੀ ਰਹੀ ਗਾਲ੍ਹਾਂ, ਮਰਦ ਪਾਸੋਂ।  ਪਤਾ ਨਹੀਂ ਕਿਸ ਮਨੋਵਿਗਿਆਨਿਕ ਦੱਬਾ ਹੇਠ ਇੰਜ ਜੁਗਾਂ ਤੋਂ ਹੁੰਦਾ ਆ ਰਿਹਾ ਹੈ।  ਸਿੱਖ ਧਰਮ ਵਿਚ ਗੁਰੂ ਸਾਹਿਬਾਨਾਂ ਨੇ ਇਸਤਰੀ ਨੂੰ ਮਾਣ ਦਿਤਾ ਤੇ ਫ਼ੁਰਮਾਇਆ "ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ "। ਅਸਾਂ ਨੇ ਹੀ ਗਾਲ੍ਹਾਂ ਰਾਹੀ ਅੱਜ ਇਸਤਰੀ ਦੀ ਮਾਂ - ਭੈਣ ਇਕ ਕਰ ਦਿਤੀ । 
ਇਸ ਵਿਸ਼ੇ ਤੇ ਅੱਜ ਜਦ ਮੈਂ ਕਈ ਔਰਤਾਂ ਨਾਲ ਚਰਚਾ ਕੀਤੀ ਤਾਂ ਕਹਿਣ ਲੱਗੀਆਂ, ਛੱਡੋ ਜੀ ਆਪਣਾ ਕੀ ਜਾਂਦਾ ਹੈ ਕੱਢੀ ਜਾਣ ਦੋ। ਜੇ ਇਹੋ ਸੋਚ ਰਹੀ ਇਸਤਰੀ ਦੀ ਤਾਂ ਮੇਰਾ ਲਿਖਣਾ ਵਿਅਰਥ ਲੱਗਦਾ ਹੈ ਕੋਈ ਨਹੀਂ ਸੰਵਾਰ ਸਕਦਾ ਕੁਝ ਵੀ, ਇਸਤਰੀ ਦਾ। 
ਸਮਾਂ ਬਦਲ ਰਿਹਾ ਹੈ ਪਤਾ ਲੱਗਣ ਲੱਗ ਪਿਆ ਹੈ ਜਦੋਂ ਹੁਣ ਇਸਤਰੀ ਵੀ ਮਰਦਾ ਵਾਂਗ ਮਾਂ, ਭੈਣ ਦੀਆਂ ਗਾਲ੍ਹਾਂ ਕੱਢਣ ਲਗ ਪਈਆਂ ਹਨ। ਕਿਸ ਰਿਸ਼ਤੇ ਨੂੰ ਇਸਤਰੀ ਗਾਲ੍ਹ ਕੱਢ ਰਾਹੀ ਹੈ ਇਸਤਰੀ ਹੀ ਬੇਹਤਰ ਜਾਣਦੀ ਹੈ।
ਪਰ ਸੁਕਰ ਹੈ ਹਾਲੇ ਤਕ ਸਿੱਖਿਆ ਸ਼ਾਸਤ੍ਰੀਆਂ ਵਲੋਂ ਗਾਲ੍ਹਾਂ ਨੂੰ ਕਿਸੇ ਜਮਾਤ ਦੇ ਸਿਲੇਬਸ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਅੱਜ ਤੱਕ ਇਸ ਨੂੰ ਚੋਣਵਾਂ ਵਿਸ਼ਾ ਹੀ ਬਣਾਇਆ, ਨਹੀਂ ਤਾਂ ਪੇਪਰਾਂ ਵਿਚ ਇਸ ਬਾਰੇ ਪ੍ਰਸ਼ਨ ਵੀ ਆਉਂਦੇ ਅਤੇ ਨੰਬਰ ਵੀ ਦਿਤੇ ਜਾਂਦੇ।  ਸਮਾਂ ਦੂਰ ਨਹੀ ਜਦੋਂ ਗੱਲ ਗੱਲ ਵਿਚ ਗਾਲ੍ਹਾਂ ਦੀ ਵਰਤੋਂ ਦੇ ਮੁਕਾਬਲੇ ਵੀ ਹੋਣ ਲੱਗ ਜਾਣਗੇ ਜਿਵੇ ਗਾਣੇ ਗਾਣ ਤੇ ਡਾਂਸ ਆਦਿ ਦੇ ਹੁੰਦੇ ਹਨ।
ਭਾਵੇਂ ਆਧੁਨਿਕ ਸਮੇਂ ਔਰਤ ਨੂੰ ਅਗਾਂਹ ਵਧੂ ਕਰਾਰ ਦਿਤਾ ਜਾ ਰਿਹਾ ਹੈ ਪਰ ਫਿਰ ਵੀ ਬਹੁਤ ਦੂਰੀ ਹੈ ਮਰਦ ਤੇ ਔਰਤ ਵਿਚ ਅਤੇ ਆਪਸੀ ਸੋਚ ਵਿਚਾਰ ਵਿੱਚ। ਹਾਲੇ ਵੀ ਬਰਾਬਰੀ ਤੇ ਨਹੀ ਆ ਰਹੀ।
ਜਰਾ ਸੋਚੋ ਕੇ ਮਰਦ ਦੇ ਮਨ ਦੇ ਕਿਸੇ ਕੋਨੇ ਵਿਚ ਥੋੜੀ ਬਹੁਤ ਸੰਗ ਸ਼ਰਮ ਅਤੇ ਹਯਾ ਤਾਂ ਬਾਕੀ ਬਚੀ ਹੈ ਹਾਲੇ ਵੀ। ਇਸੇ ਲਈ ਕਿਸੇ ਨੇ ਕਦੇ ਵੀ ਗਾਲ੍ਹ ਨਹੀ ਦਿੱਤੀ ਕਿ "ਤੇਰੀ ਘਰ ਵਾਲੀ ਦੀ...."। ਇਹ ਸ਼ਾਇਦ ਮਰਦ ਦਾ ਆਪਣੀ ਪਤਨੀ ਪ੍ਰਤੀ ਆਪਣਾ ਪਨ ਦਰਸਾਉਂਦਾ ਹੋਵੇ। ਇਸਤਰੀ ਵਰਗ ਇਸੇ ਤੇ ਮਾਣ ਕਰੇ ਕਿ ਮਰਦ ਨੇ ਕਿਸੇ ਰਿਸ਼ਤੇ ਵਿਚ ਤਾਂ ਔਰਤ ਨੂੰ ਆਪਣਾ ਮੰਨਿਆ। ਵਧਾਈ ਹੋਵੇ, ਇਸਤਰੀ ਸਮਾਜ ਨੂੰ ਇਸੇ ਲਈ। ਅੱਗੇ ਵਧੇ ਔਰਤ, ਰੋਕੇ ਗਾਲ੍ਹਾਂ ਵਿਚ ਆਪਣੇ ਰਿਸ਼ਤੇ ਦੀ ਵਰਤੋਂ ਨੂੰ, ਮਰਦ ਖਾ ਤਾਂ ਨਹੀਂ ਜਾਉ ਤੁਹਾਨੂੰ ਇਸ ਰੋਕ ਤੇ, ਆਪੇ ਬੰਦ ਹੋ ਜਾਵੇਗਾ ਗਾਲ੍ਹਾਂ ਕੱਢਣ ਦਾ ਰਿਵਾਜ ਸਮਾਜ ਵਿਚੋਂ, ਸੱਚ ਜਾਣਿਓ ਜੀ ਮੇਰਾ ਲਿਖਣਾ ਵੀ ਸਾਰਥਕ ਹੋ ਜਾਵੇਗਾ।
( ਡਾ. ਰਿਪੁਦਮਨ ਸਿੰਘ )
134-ਐਸ, ਸੰਤ ਨਗਰ,
ਪਟਿਆਲਾ 147001
ਮੋਬਾਈਲ: 9815200134

Loading spinner