ਕੀਕਣ ਮਿਲਾਂ ਨੀ ਭੈਣੇ ਮੇਰੀਏ ਲੋਕਗੀਤ
ਕਿਕੱਣ ਮਿਲਾਂ ਨੀ ਭੈਣੇ ਮੇਰੀਏ ਉੱਚੀ, ਉੱਚੀ ਰੋਡ਼ੀ ਵੀਰਾ ਦੰਮ, ਦੰਮ ਵੇ ਇਕ ਕੰਗਣ ਰੁਡ਼੍ਹਿਆ ਵੇ ਜਾਵੇ ਮੇਰਾ ਵੀਰ ਮਿਲਕੇ ਜਾਇਓ ਵੇ-ਹੇ ਮੈਂ ਕਿੱਕਣ ਮਿਲਾਂ ਨੀ ਭੈਣੇ ਮੇਰੀਏ ਮੇਰੇ ਸਾਥੀ ਜਾਂਦੇ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਮੂਹਰਿਓਂ ਮੋਡ਼ਾਂ ਮੇਰਾ ਵੀਰ ਮਿਲਕੇ ਜਾਇਓ ਵੇ-ਹੇ...
ਮੇਰਾ ਵੀਰ ਮਿਲਕੇ ਜਾਣਾ ਵੇ ਲੋਕਗੀਤ
ਮੇਰਾ ਵੀਰ ਮਿਲਕੇ ਜਾਣਾ ਵੇ ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿਕਣ ਮਿਲਾਂ ਭੈਣੇ ਮੇਰੀਏ ਨੀ ਮੇਰੇ ਸਾਥੀ ਲੰਘ ਗਏ ਦੂਰ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਬਾਹੋਂ ਪਕੜਾਂ ਵੇ ਤੈਨੂੰ ਪਾ ਲਵਾਂ ਘੇਰਾ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿਕਣ ਮਿਲਾਂ...
ਛੁੱਟੀਆਂ ਨਾ ਮਿਲੀਆਂ ਭੈਣੇਂ ਲੋਕਗੀਤ
ਛੁੱਟੀਆਂ ਨਾ ਮਿਲੀਆਂ ਭੈਣੇਂ ਕੁੜਤਾ ਸਮਾਵਾਂ ਵੀਰਾ, ਛਾਉਣੀ ਪਹੁੰਚਾਵਾਂ ਵੇ ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ ਚੀਰਾ ਰੰਗਾਵਾਂ ਵੀਰਾ, ਛਾਉਣੀ ਪਹੁੰਚਾਵਾਂ ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ...
ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਲੋਕਗੀਤ
ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਕੁੜਤਾ ਸਮਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਚੀਰਾ ਰੰਗਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ...
ਵੀਰਾ ਵੇ ਤੂੰ ਆਓ ਲੋਕਗੀਤ
ਵੀਰਾ ਵੇ ਤੂੰ ਆਓ ਵੀਰਾ ਵੇ ਤੂੰ ਆਓ ਮੇਰੇ ਮਨ ਚਾਓ ਵੀਰਾ ਤੂੰ ਠੁਮਕ ਚਲੇ ਘਰ ਆਓ ਲ੍ਹੋੜੀ ਦਿਆਂ ਤੂੰ ਆਓ ਬਾਬੇ ਵਿਹੜੇ ਜਾਓ
ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਲੋਕਗੀਤ
ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਸੋਹਣੇ ਜੇ ਸੈਂਕਲ ਵਾਲਿਆ ਸੈਂਕਲ ਹੋਲਰੇ ਹੋਲਰੇ ਤੋਰੀਏ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪਾਂਧ ਵੇ ਜਾਇਆਂ ਮਿਲਿਆਂ ਤੇ ਚੜ੍ਹ ਜਾਂਦੇ ਚਾਂਦ ਵੇ ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਕਿਤੇ ਟੱਕਰੇਂ ਨੀ ਮਾਏ ਨੀ ਮੇਰੀਏ ਕਿਤੇ ਟੱਕਰੇਂ ਤਾਂ ਦੁੱਖ ਸੁੱਖ ਛੇੜੀਏ ਲੰਮੇ ਪਏ ਨੀ ਵਿਛੋੜੇ ਨੀ ਮਾਏ...
ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ ਲੋਕਗੀਤ
ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ ਗੱਡੀ ਦਿਆ ਗੜਵਾਣੀਆਂ ਗੱਡੀ ਹੌਲੀ ਹੌਲੀ ਛੇੜ ਵੇ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪੰਧ ਵੇ ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ ਭੈਣਾਂ ਮਿਲੀਆਂ ਤੇ ਪੈ ਜਾਂਦੀ ਠੰਡ ਵੇ ਸਖੀਆਂ ਮਿਲੀਆਂ ਤੇ ਲੱਗ ਜਾਂਦਾ ਰੰਗ ਵੇ ਕਿਤੇ ਮਿਲ ਜਾ ਨੀ ਮਾਏ ਭੋਲੀਏ ਆਪਾਂ ਮਿਲੀਏ ਤਾਂ ਦੁੱਖ ਸੁਖ ਫੋਲੀਏ ਤੈਨੂੰ...
ਵੀਰਨ ਛਮ ਛਮ ਰੋਇਆ ਹੋ ਲੋਕਗੀਤ
ਵੀਰਨ ਛਮ ਛਮ ਰੋਇਆ ਹੋ। ਜਦ ਵੀਰਨ ਤੁਰਿਆ ਹੋ। ਹੋ ਚੰਦ ਤੀਜ ਦਾ ਚੜ੍ਹਿਆ ਹੋ। ਜਦ ਵੀਰਨ ਅੰਦਰ ਵੜਿਆ ਹੋ। ਹੋ ਬੂਟਾ ਕਲੀਆਂ ਦਾ ਖਿੜਿਆ ਹੋ। ਜਦ ਵੀਰਨ ਚੌਤੇਂ ਚੜ੍ਹਿਆ ਹੋ। ਹੋ ਚੌਤਾਂ ਸ਼ੀਸ਼ੇ ਦਾ ਜੜਿਆ ਹੋ। ਜਦ ਵੀਰਨ ਪਲੰਘੀ ਬੈਠਾ ਹੋ। ਹੋ ਕੋਲੇ ਡਾਹ ਲੈਂਦੀ ਪੀੜ੍ਹਾ ਹੋ। ਜਦ ਵੀਰਨ ਭੈਣ ਦੇ ਦੁਖੜੇ ਸੁਣਦਾ ਹੋ। ਹੋ ਵੀਰਨ ਛਮ ਛਮ ਰੋਇਆ ਹੋ।...
ਉੱਚੇ ਟਿੱਬੇ ਬੱਗ ਚਰੇਂਦਾ ਲੋਕਗੀਤ
ਉੱਚੇ ਟਿੱਬੇ ਬੱਗ ਚਰੇਂਦਾ ਉੱਚੇ ਹਲਟ ਜੁੜੇਂਦਾ ਮੇਰੇ ਬੀਬਾ ਨੀਮੇਂ ਤਾਂ ਵਗਦੀ ਮੇਰੇ ਬੇਲੀਆ ਵੇ ਮਖ ਰਾਵੀ ਵੇ - ਹੇ- ਏ ਕੌਣ ਜੁ ਮੋਢੀ ਕੋਣ ਜੁ ਖਾਮੀ ਕੋਣ ਜੁ ਭਰਦੀ ਮੇਰੇ ਬੇਲੀਆ ਵੇ ਜਲ ਪਾਣੀ ਵੇ - ਹੇ- ਏ ਬਾਪ ਜੁ ਮੋਢੀ ਵੀਰ ਜੁ ਖਾਮੀ ਮੇਰੇ ਬੀਬਾ ਭਾਬੋ ਤਾਂ ਭਰਦੀ ਮੇਰੇ ਬੇਲੀਆ ਵੇ ਮਖ ਜਲ ਪਾਣੀ ਵੇ - ਹੇ- ਏ ਉੱਚੇ ਟਿੱਬੇ ਬੱਗ...
ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ ਲੋਕਗੀਤ
ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ ਲੰਬੀ ਸਬਾਤ ਵਿਚ ਕੰਧ ਹੈ ਨਹੀਂ ਆਪਣੇ ਪਿਉ ਤੋਂ ਬਾਝਾਂ ਪੇਕੇ ਕੰਮ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਕਿਤੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ ਲੰਬੀ ਸਬਾਤ ਵਿਚ ਲਟੈਣ ਹੈ ਨਹੀਂ ਮਾਵਾਂ ਤੋਂ ਬਾਝਾਂ ਪੇਕੇ ਲੈਣ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ...
ਲੋਕਗੀਤ
ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ, ਉਚੇ ਟਿੱਬੇ ਬੱਗ ਚਰੇਂਦਾ, ਵੀਰਨ ਛਮ ਛਮ ਰੋਇਆ ਹੋ, ਵੀਰਾਂ ਮਿਲਿਆਂ ਤੇ ਚੰਦ ਚੜ੍ਹ ਜਾਂਦੇ,
ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ, ਵੀਰਾ ਵੇ ਤੂੰ ਆਓ, ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ, ਛੁੱਟੀਆਂ ਨਾ ਮਿਲੀਆਂ ਭੈਣੇਂ,
ਮੇਰਾ ਵੀਰ ਮਿਲਕੇ ਜਾਣਾ ਵੇ, ਕੀਕਣ ਮਿਲਾਂ ਨੀ ਭੈਣੇ ਮੇਰੀਏ
ਸੁਹਾਗ
ਚੜ੍ਹ ਚੁਬਾਰੇ ਸੁੱਤਿਆ, ਬੇਟੀ ਚੰਨਣ ਦੇ ਓਹਲੇ, ਦੇਈਂ ਦੇਈਂ ਵੇ ਬਾਬਲਾ, ਅੱਸੂ ਦਾ ਕਾਜ ਰਚਾਇਆ, ਹਰੀਏ ਨੀ ਰਸ ਭਰੀਏ ਖਜੂਰੇ ਨਿਵੇਂ ਪਹਾੜਾਂ ਤੇ ਪਰਬਤ, ਸਾਡਾ ਚਿੜੀਆਂ ਦਾ ਚੰਬਾ, ਸ਼ਰੀਹਾਂ ਦੇ ਪੱਤੇ ਹਰੇ