ਅੱਸੂ ਦਾ ਕਾਜ ਰਚਾਇਆ
ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ।
ਅੰਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾਵੇ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਅੰਦਰ ਛਡੀਏ, ਬਾਹਰ ਦਲੀਏ।
ਦਿੱਤਾ ਸੂ ਕਾਜ ਰਚਾ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਬਾਬਲ ਮੇਰੇ ਦਾਜ ਬਹੁਤ ਦਿੱਤਾ।
ਮੋਤੀ ਦਿੱਤੇ ਅਨਤੋਲ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਦਾਜ ਤੇ ਦਾਨ ਬਹੁਤ ਦਿੱਤਾ।
ਦਿੱਤੇ ਸੂ ਹਸਤ ਲਦਾ।
ਹਸਤਾਂ ਦੇ ਪੈਰੀਂ ਬਾਬਲ ਝਾਂਜਰਾਂ, ਛਣਕਾਰ ਪੈਂਦਾ ਜਾ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਪਰਨਾਂ। …….