ਨਿਵੇਂ ਪਹਾੜਾਂ ਤੇ ਪਰਬਤ
ਨਿਵੇਂ ਪਹਾੜਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ।
ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ।
ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦੜੀ ਆਈ।
ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ-ਛਮ ਰੋਇਆ।
ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦੜੀ ਆਈ।
ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ।
ਨਿਵਿਆਂ ਲਾਡੋ ਦਾ ਤਾਇਆ ਜਿੰਨ੍ਹੇ ਬੇਟੀ ਵਿਆਈ।
ਤੂੰ ਕਿਉਂ ਰੋਇਆ ਤਾਇਆ ਜੀ, ਜੱਗ ਹੁੰਦੜੀ ਆਈ।
ਮੋਰਾਂ ਦੀਆਂ ਪੈਲਾਂ ਦੇਖ ਕੇ ਤਾਇਆ ਛਮ-ਛਮ ਰੋਇਆ।
ਤੂੰ ਕਿਉਂ ਰੋਇਆ ਤਾਇਆ ਜੀ, ਜੱਗ ਹੁੰਦੜੀ ਆਈ।
ਨਿਵੇਂ ਪਹਾੜਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ। ……