ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਮੇਰਾ ਵੀਰ ਮਿਲਕੇ ਜਾਣਾ ਵੇ

ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ
ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ
ਕਿਕਣ ਮਿਲਾਂ ਭੈਣੇ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ
ਸਾਥੀਆਂ ਤੇਰਿਆਂ ਨੂੰ ਬਾਹੋਂ ਪਕੜਾਂ ਵੇ
ਤੈਨੂੰ ਪਾ ਲਵਾਂ ਘੇਰਾ
ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ
ਕਿਕਣ ਮਿਲਾਂ ਭੈਣਾਂ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ
ਸਾਥੀਆਂ ਤੇਰਿਆਂ ਨੂੰ ਮੰਜਾ ਪੀੜ੍ਹੀ ਵੇ
ਤੈਨੂੰ ਰਤੜਾ ਪਲੰਘ ਨਮਾਰ
ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ
ਕਿਕਣ ਮਿਲਾਂ ਭੈਣੇ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ
ਸਾਥੀਆਂ ਤੇਰਿਆਂ ਨੂੰ ਚੌਲ ਪੂਰਾਂ ਵੇ
ਤੈਨੂੰ ਪੂਰੀ ਪਰਸ਼ਾਦ
ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ
ਕਿਕਣ ਮਿਲਾਂ ਭੈਣੇ ਮੇਰੀਏ ਨੀ
ਸੱਸ ਤੇਰੀ ਨੂੰ ਤਿਓਰ
ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ
ਤਿਓਰ ਮੈਂ ਆਪਣੇ ਕੋਲੋਂ ਜੋੜਾਂ ਵੇ
ਕੋਠੀ ਤੇਰਾ ਪਾ ਦਿਆਂ ਨਾਂ
ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ
ਕਿਕਣ ਮਿਲਾਂ ਭੈਣੇ ਮੇਰੀਏ ਨੀ
ਤੋਰੀ ਭਾਬੋ ਲੱਡੂ ਮੇਰੇ ਨਾਲ
ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ
ਭਾਬੋ ਨੂੰ ਨਾ ਦੱਸੀਂ ਮੇਰੇ ਵੀਰਨਾ
ਵੇ ਆਪਣੇ ਦੋਹਾਂ ਦਾ ਪਿਆਰ
ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ

 

Loading spinner