ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ
ਗੱਡੀ ਦਿਆ ਗੜਵਾਣੀਆਂ
ਗੱਡੀ ਹੌਲੀ ਹੌਲੀ ਛੇੜ ਵੇ
ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪੰਧ ਵੇ
ਵੀਰਾਂ ਮਿਲਿਆਂ ਤੇ ਚੜ੍ਹ ਜਾਂਦੇ ਚੰਦ ਵੇ
ਭੈਣਾਂ ਮਿਲੀਆਂ ਤੇ ਪੈ ਜਾਂਦੀ ਠੰਡ ਵੇ
ਸਖੀਆਂ ਮਿਲੀਆਂ ਤੇ ਲੱਗ ਜਾਂਦਾ ਰੰਗ ਵੇ
ਕਿਤੇ ਮਿਲ ਜਾ ਨੀ ਮਾਏ ਭੋਲੀਏ
ਆਪਾਂ ਮਿਲੀਏ ਤਾਂ ਦੁੱਖ ਸੁਖ ਫੋਲੀਏ
ਤੈਨੂੰ ਹਾਏ ਨੀ ਵਿਛੋੜੇ ਦੀਏ ਰਾਤੇ