ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ
ਕੁੜਤਾ ਸਮਾਇਆ ਵੀਰਾ ਆਬਦੀ ਵੇ ਮੌਜ ਦਾ
ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ
ਛੁੱਟੀਆਂ ਨਾ ਮਿਲੀਆਂ ਭੈਣੇਂ
ਕਲਮਾਂ ਨਾ ਵਗੀਆਂ ਨੀ
ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ
ਚੀਰਾ ਰੰਗਾਇਆ ਵੀਰਾ ਆਬਦੀ ਵੇ ਮੌਜ ਦਾ
ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ
ਛੁੱਟੀਆਂ ਨਾ ਮਿਲੀਆਂ ਭੈਣੇਂ
ਕਲਮਾਂ ਨਾ ਵਗੀਆਂ ਨੀ
ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ
ਕੰਠਾ ਘੜਾਇਆ ਵੀਰਾ ਆਬਦੀ ਵੇ ਮੌਜ ਦਾ
ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ
ਛੁੱਟੀਆਂ ਨਾ ਮਿਲੀਆਂ ਭੈਣੇਂ
ਕਲਮਾਂ ਨਾ ਵਗੀਆਂ ਨੀ
ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ …..