ਵਿਆਕਰਣ ਬਾਰੇ
ਬੋਲੀ ਅਤੇ ਵਿਆਕਰਣ ਬੋਲੀ – ਜਿਨ੍ਹਾਂ ਬੋਲਾਂ ਰਾਹੀਂ ਕਿਸੇ ਦੇਸ ਦੇ ਲੋਕ ਲਿਖ ਕੇ ਜਾਂ ਬੋਲ ਕੇ ਆਪਣੇ ਮਨ ਦੇ ਭਾਵ ਤੇ ਖਿਆਲ ਹੋਰਨਾਂ ਤਾਈਂ ਪ੍ਰਗਟ ਕਰਦੇ ਹਨ, ਉਨ੍ਹਾਂ ਬੋਲਾਂ ਨੂੰ ਰਲਾ ਕੇ ਉਸ ਦੇਸ ਦੀ ਬੋਲੀ ਆਖਦੇ ਹਨ। ਬੋਲ-ਚਾਲ ਦੀ ਬੋਲੀ – ਜਿਹੜੀ ਬੋਲੀ ਕਿਸੇ ਇਲਾਕੇ ਜਾਂ ਦੇਸ ਦੇ ਲੋਕ ਨਿੱਤ ਦੀ ਗੱਲ-ਬਾਤ ਜਾਂ ਬੋਲ-ਚਾਲ ਲਈ ਵਰਤਦੇ...
ਚਿੱਠੀ ਪੱਤਰ
ਚਿੱਠੀ ਪੱਤਰ ਚਿੱਠੀਆਂ ਲਿਖਣਾ, ਅਜੋਕੇ ਜੀਵਨ ਵਿਚ, ਮਨੁੱਖ ਦੀ ਇਕ ਸਾਧਾਰਨ ਜਰੂਰਤ ਹੈ। ਹਰ ਵਿਅਕਤੀ ਆਪਣੇ ਸਾਕਾਂ-ਸਬੰਧੀਆਂ ਨੂੰ, ਆਪਣੇ ਸੱਜਣਾਂ-ਮਿੱਤਰਾਂ ਨੂੰ, ਚਿੱਠੀ-ਪੱਤਰ ਲਿਖਦਾ ਹੀ ਰਹਿੰਦਾ ਹੈ। ਅਜੇਹੀਆਂ ਨਿੱਜੀ ਚਿੱਠੀਆਂ ਤੋਂ ਇਲਾਵਾ ਕਦੇ ਕਦਾਈਂ ਸਰਕਾਰੀ ਜਾਂ ਵਿਹਾਰਕ ਪੱਤਰ ਵੀ ਲਿਖਣੇ ਪੈਂਦੇ ਹਨ। ਇਸ ਕਰਕੇ ਚਿੱਠੀਆਂ...
ਲੇਖ ਰਚਨਾ
ਲੇਖ ਰਚਨਾ ਲੇਖ ਕਿਸ ਨੂੰ ਆਖਦੇ ਹਨ ਲੇਖ ਅਜਿਹੀ ਰਚਨਾ ਦਾ ਨਾਂ ਹੈ ਜਿਸ ਵਿਚ ਕਿਸੇ ਵਿਸ਼ੇ ਬਾਰੇ ਖਾਸ ਬੱਝਵੀਂ ਤਰਤੀਬ ਨਾਲ ਵਾਕਫੀ ਦਿੱਤੀ ਜਾਂਦੀ ਹੈ। ਮੁੱਖ ਤੌਰ ਤੇ ਅਜਿਹੀ ਰਚਨਾ ਦੇ ਤਿੰਨ ਪੱਖ ਹੁੰਦੇ ਹਨ। ਸਭ ਤੋਂ ਪਹਿਲਾ ਪੱਖ ਲੇਖ ਦਾ ਵਿਸ਼ਾ ਹੁੰਦਾ ਹੈ ਅਰਥਾਤ ਲੇਖ ਵਿਚ ਪਗ੍ਰਟ ਕੀਤੇ ਗਏ ਵਿਚਾਰ ਜਾਂ ਅਨੁਭਵ। ਵਿਸ਼ਾ ਜੀਵਨ ਦਾ...
ਅਖਾਉਤਾਂ
ਅਖਾਉਤਾਂ ਜਾਂ ਅਖਾਣ ਹਰ ਦੇਸ ਵਿਚ ਕਈ ਅਜੇਹੇ ਵਾਕ ਜਾਂ ਟੱਪੇ ਪ੍ਰਚਲਤ ਹੁੰਦੇ ਹਨ ਜਿਨ੍ਹਾਂ ਵਿਚ ਉਥੋਂ ਦੇ ਤਜ਼ਰਬੇ ਤੋਂ ਪ੍ਰਾਪਤ ਹੋਏ ਸਿਧਾਂਤ ਜਾਂ ਸਿੱਟੇ ਭਰੇ ਹੁੰਦੇ ਹਨ। ਲੋਕਾਂ ਦੇ ਮੂੰਹ ਚੜ੍ਹੀ ਹੋਈ ਗੱਲ ਜਾਂ ਵਾਕ ਨੂੰ, ਜੋ ਕਿਸੇ ਪਰਖੀ, ਪਰਤਾਈ ਹੋਈ ਸਚਿਆਈ ਜਾਂ ਸਿਧਾਂਤ ਨੂੰ ਪ੍ਰਗਟ ਕਰੇ, ਅਖਾਉਤ ਜਾਂ ਅਖਾਣ ਆਖਦੇ ਹਨ। ਇਹ ਵਾਕ...
ਮੁਹਾਵਰੇ
ਮੁਹਾਵਰੇ ਹਰੇਕ ਬੋਲੀ ਵਿਚ ਸ਼ਬਦਾਂ ਦਾਂ ਸ਼ਬਦ-ਸਮੂਹਾਂ (ਵਾਕੰਸ਼ਾਂ) ਦੀ ਵਰਤੋਂ ਆਮ ਤੌਰ ਤੇ ਦੋ ਪ੍ਰਕਾਰ ਦੀ ਹੁੰਦੀ ਹੈ – ਸਧਾਰਨ ਤੇ ਖਾਸ ਜਾਂ ਮੁਹਾਵਰੇਦਾਰ। ਜਦ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਉਹਨਾਂ ਦੇ ਅੱਖਰੀ ਅਰਥਾਂ ਵਿਚ ਵਰਤਿਆ ਜਾਵੇ, ਤਾਂ ਇਹ ਵਰਤੋਂ ਸਧਾਰਨ ਵਰਤੋਂ ਹੁੰਦੀ ਹੈ, ਜਿਵੇਂ ਕਿ – ਰੋਟੀ ਖਾਣੀ, ਹੱਥ ਸੇਕਣੇ, ਦੁੱਧ...
ਮੁਹਾਵਰੇ ਵਾਕੰਸ਼
ਮੁਹਾਵਰੇਦਾਰ ਵਾਕੰਸ਼ (ੳ) ਉਸਤਰਿਆਂ ਦੀ ਮਾਲਾ – ਉਖਿਆਈ ਵਾਲਾ ਕੰਮ ਜਾਂ ਪਦਵੀ। (ਮੁੱਖ ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛਡਦੀ ਹੈ।) ਉਹੜ-ਪੁਹੜ – ਮਾੜਾ ਮੋਟਾ ਇਲਾਜ। ਉੱਕੜ-ਦੁੱਕੜ – ਵਿਰਲਾ ਵਿਰਲਾ। ਉੱਕਾ-ਪੁੱਕਾ – ਸਾਰੇ ਦਾ ਸਾਰਾ। ਉਚਾਵਾਂ ਚੁਲ੍ਹਾ – ਇਕ ਥਾਂ ਟਿਕ ਕੇ ਨਾ ਰਹਿਣ ਵਾਲਾ ਬੰਦਾ।...
ਵਾਕ ਬੋਧ 3
ਵਾਕ-ਬੋਧ ਕਾਂਡ – 3 ਵਾਕ ਦੀਆਂ ਕਿਸਮਾਂ ਵਾਕ ਚਾਰ ਪਰਕਾਰ ਦੇ ਹੁੰਦੇ ਹਨ। (1) ਸਧਾਰਨ ਵਾਕ, (2) ਮਿਸ਼ਰਤ ਵਾਕ, (3) ਸੰਜੁਗਤ ਵਾਕ ਤੇ (4) ਗੁੰਝਲਦਾਰ ਵਾਕ। (1) ਸਧਾਰਨ ਵਾਕ – ਜਿਸ ਵਾਕ ਵਿੱਚ ਕੇਵਲ ਇੱਕ ਕਿਰਿਆ ਹੋਵੇ ਉਹ ਸਧਾਰਨ ਵਾਕ ਹੁੰਦਾ ਹੈ। ਜਿਵੇਂ ਕਿਸਾਨ ਹਲ ਵਾਹੁੰਦਾ ਹੈ। ਜਵਾਨਾਂ ਨੇ ਦੇਸ ਦੀ ਰੱਖਿਆ ਕੀਤੀ। ਵੈਰੀ...
ਵਾਕ ਬੋਧ 2
ਵਾਕ-ਬੋਧ ਕਾਂਡ - 2 ਵਾਕ-ਰਚਨਾ ਦੇ ਨੇਮ ਵਾਕ ਰਚਨਾ ਦੇ ਨੇਮ ਤਿੰਨ ਪ੍ਰਕਾਰ ਦੇ ਹਨ 1)ਮੇਲ ਸਬੰਧੀ, 2) ਅਧਿਕਾਰ ਸਬੰਧੀ, 3) ਤਰਤੀਬ ਸਬੰਧੀ। (1) ਮੇਲ ਵਾਕ ਦੇ ਸ਼ਬਦਾਂ ਦਾ ਲਿੰਗ, ਵਚਨ, ਪੁਰਖ, ਕਾਲ ਆਦਿ ਅਨੁਸਾਰ ਜੋ ਮੇਲ ਜਾਂ ਸਮਾਨਤਾ ਆਪ ਵਿੱਚ ਹੁੰਦੀ ਹੈ, ਉਹਨੂੰ ਮੇਲ ਕਹਿੰਦੇ ਹਨ। ਪੰਜਾਬੀ ਵਿਆਕਰਣ ਮੂਜਬ ਹੇਠ ਦੱਸੇ...
ਵਾਕ ਬੋਧ 1
ਵਾਕ-ਬੋਧ ਕਾਂਡ - 1 ਵਾਕ ਦੇ ਹਿੱਸੇ ਵਾਕ-ਬੋਧ ਵਿਆਕਰਣ ਦਾ ਉਹ ਹਿੱਸਾ ਹੈ ਜਿਸ ਵਿਚ ਸ਼ਬਦਾਂ ਤੋਂ ਵਾਕ ਬਣਾਉਣ ਦੇ ਨੇਮ ਦੇ ਢੰਗ ਅਤੇ ਵਾਕਾਂ ਸਬੰਧੀ ਹੋਰ ਵਿਚਾਰ ਦੱਸੇ ਜਾਂਦੇ ਹਨ। ਹਰੇਕ ਵਾਕ ਦੇ ਮੁੱਖ ਹਿੱਸੇ ਦੋ ਹੁੰਦੇ ਹਨ – 1) ਆਦਮ ਜਾਂ ਵਿਸ਼ਾ 2) ਅੰਤਮ ਜਾਂ ਵਰਣਨ ਆਦਮ, ਵਿਸ਼ਾ – ਕਿਸੇ ਵਾਕ ਵਿਚ ਜਿਸ...
ਵਾਕ ਬੋਧ
ਵਾਕ-ਬੋਧ ਕਾਂਡ – 1 ਵਾਕ ਦੇ ਹਿੱਸੇ ਕਾਂਡ – 2 ਵਾਕ-ਰਚਨਾ ਦੇ ਨੇਮ ਕਾਂਡ – 3 ਵਾਕ ਦੀਆਂ ਕਿਸਮਾਂ
ਪੰਜਾਬੀ ਵਿਆਕਰਣ
……………………………………………………………………………………………………..
ਪੰਜਾਬੀ ਵਿਆਕਰਣ ਦੇ ਤਿੰਨ ਹਿੱਸੇ ਹਨ – ਵਰਣ ਬੋਧ, ਸ਼ਬਦ ਬੋਧ ਅਤੇ ਵਾਕ ਬੋਧ
- ਮੁਹਾਵਰੇ ਵਾਕੰਸ਼ ਅਤੇ ਮੁਹਾਵਰੇ
- ਅਖਾਉਤਾਂ ਦੇ ਅਰਥ ਤੇ ਵਰਤੋਂ ਦੇ ਮੌਕੇ
- ਲੇਖ ਰਚਨਾ
- ਚਿੱਠੀ ਪੱਤਰ