ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਗੰਦੇ ਪਾਣੀ ਤੇ ਦੂਸ਼ਿਤ ਭੋਜਨ ਨਾਲ ਬੱਚਿਆਂ ਚ ਵੱਧ ਰਹੀ ਹੈ

ਥਾਇਰਾਇਡ ਦੀ ਬਿਮਾਰੀ

ਦੂਸ਼ਿਤ ਪਾਣੀ ਤੇ ਦੂਸ਼ਿਤ ਭੋਜਨ ਦਾ ਲਗਾਤਾਰ ਪ੍ਰਯੋਗ ਤੇ ਵਾਤਾਵਰਣ ‘ਚ ਲਗਾਤਾਰ ਘੁਲ ਰਿਹਾ ਖ਼ਤਰਨਾਕ ਰਸਾਇਣ ਕਹਿਰ ਵਰਸਾ ਰਿਹਾ ਹੈ ਤੇ ਇਸੇ ਕਾਰਨ ਵੱਡੇ ਪੈਮਾਨੇ ‘ਤੇ ਬੱਚੇ ਗਲੇ ਦੀ ਬਿਮਾਰੀ (ਥਾਇਰਾਇਡ) ਦਾ ਸ਼ਿਕਾਰ ਹੋ ਰਹੇ ਹਨ। ਰਾਸ਼ਟਰੀ ਪੱਧਰ ‘ਤੇ ਕੀਤੇ ਗਏ ਇਕ ਅਧਿਐਨ ‘ਚ ਪੰਜ ਤੋਂ 18 ਸਾਲ ਦੀ ਉਮਰ ਤੱਕ ਦੇ 40 ਹਜ਼ਾਰ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ। ਅਧਿਐਨ ਰਾਹੀਂ ਸੰਕੇਤ ਮਿਲੇ ਕਿ ਲੋੜੀਂਦੇ ਆਇਉਡੀਨ ਪ੍ਰੋਗਰਾਮ ਦੇ ਬਾਵਜੂਦ ਇਹ ਸਮੱਸਿਆ ਕੰਟ੍ਰੋਲ ‘ਚ ਨਹੀਂ ਆ ਰਹੀ ਹੈ ਪਰ ਇਸ ਨਾਲ ਦਰ ‘ਚ ਕਮੀ ਜ਼ਰੂਰ ਆਈ ਹੈ। ਡੀ. ਆਈ. ਡੀ. ਓ. ਤਹਿਤ ਇਂਡੀਅਨ ਨਿਉਕਲੀਅਰ ਮੈਡੀਸਨ ਐਂਡ ਅਲਾਈਡ ਸਾਇਸਿੰਜ਼ (ਆਈ. ਐਨ. ਐਸ. ਏ. ਐਸ.) ਸਥਿਤ ਥਾਇਰਾਇਡ ਖੋਜ ਕੇਂਦਰ ਦੇ ਪ੍ਰਮੁੱਖ ਨੇ ਦੱਸਿਆ ਕਿ ਗਲੇ ਦੀ ਇਸ ਬਿਮਾਰੀ ਦਾ ਅਸਰ ਵੱਡੀ ਉਮਰ ‘ਚ ਦਿਸਦਾ ਹੈ ਪਰ ਸ਼ੁਰੂਆਤੀ ਪੜਾਅ ‘ਚ ਵੀ ਇਹ ਬੱਚੇ ‘ਤੇ ਪ੍ਰਭਾਵ ਪਾ ਸਕਦਾ ਹੈ। ਇਸ ਕਾਰਨ ਬੱਚੇ ਦੇ ਸਰੀਰਕ ਵਿਕਾਸ ‘ਚ ਦੇਰੀ ਹੋ ਸਕਦੀ ਹੈ। ਗਰੀਬ ਪਰਿਵਾਰਾਂ ਦੇ ਬੱਚਿਆਂ ‘ਚ ਥਾਇਰਾਇਡ ਦੀ ਬਿਮਾਰੀ ਦੀ ਦਰ 18 ਤੋਂ 19 ਫੀਸਦੀ ਤੱਕ ਪਾਈ ਗਈ ਜਦੋਂ ਕਿ ਪਬਲਿਕ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ‘ਚ ਇਹ ਦਰ 13 ਤੋਂ 14 ਫੀਸਦੀ ਮਿਲੀ। ਮਾਰਵਾਹ ਨੇ ਕਿਹਾ ਕਿ ਆਇਉਡੀਨ ਪ੍ਰੋਗਰਾਮ ਚਲਾਉਣ ਕਾਰਨ ਦੇਸ਼ ਨੂੰ ਕਾਫੀ ਮਦਦ ਮਿਲੀ। ਪਹਿਲਾਂ ਦੇਸ਼ ‘ਚ ਥਾਇਰਾਇਡ ਦੀ ਬਿਮਾਰੀ ਸਬੰਧੀ ਸਮੱਸਿਆਵਾਂ ਜ਼ਿਆਦਾ ਸਨ ਪਰ ਹੁਣ ਇਸ ਦਰ ‘ਚ ਕਮੀ ਆਈ ਹੈ ਤੇ ਇਸ ਵੇਲੇ ਇਹ ਸਮੱਸਿਆ 20 ਤੋਂ 23 ਫੀਸਦੀ ਤੱਕ ਹੈ। ਪੰਜ ਫੀਸਦੀ ਤੱਕ ਵੱਧ ਮਾਮਲਿਆਂ ‘ਚ ਇਹ ਇਕ ਤਰ੍ਹਾਂ ਨਾਲ ਖੇਤਰੀ ਬਿਮਾਰੀ ਬਣ ਚੁੱਕੀ ਹੈ। ਮਾਹਿਰਾਂ ਨੇ ਕਿਹਾ ਕਿ ਬੱਚਿਆਂ ‘ਚ ਥਾਇਰਾਇਡ ਗ੍ਰੰਥੀ ਮਹੱਤਵਪੂਰਨ ਹੈ ਕਿਉਂਕਿ ਥਾਇਰਾਇਡ ਹਾਰਮੋਨ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ‘ਚ ਵੱਡੀ ਭੂਮਿਕਾ ਨਿਭਾਉਂਦਾ ਹੈ। ਮਾਹਿਰ ਦਾ ਕਹਿਣਾ ਹੈ ਕਿ ਇਹ ਬਿਮਾਰੀ ਮੁੰਡਿਆਂ ਮੁਕਾਬਲੇ ਕੁੜੀਆਂ ‘ਚ ਜ਼ਿਆਦਾ ਪਾਈ ਜਾਂਦੀ ਹੈ। ਇਸ ਮਾਮਲੇ ‘ਚ ਕੁੜੀਆਂ ਤੇ ਮੁੰਡਿਆਂ ਦਾ ਅਨੁਪਾਤ ਪੰਜ ਤੇ ਇਕ ਹੈ। ਅਧਿਐਨ ਕਰਨ ਵਾਲਿਆਂ ਨੇ ਪਤਾ ਲਗਾਇਆ ਹੈ ਕਿ ਥਾਇਰਾਇਡ ਦੀ ਬਿਮਾਰੀ ਦੇ ਤੱਤ ਭੋਜਨ ਖਾਸ ਕਰ ਪੱਤਾ ਗੋਭੀ, ਫੁੱਲ ਗੋਭੀ, ਬਾਂਸ ਦੀਆਂ ਕੋਪਲਾਂ ਤੇ ਸ਼ਲਗਮ ਵਰਗੀਆਂ ਸਬਜ਼ੀਆਂ ‘ਚ ਪਾਏ ਜਾਂਦੇ ਹਨ। ਇਸ ਬਿਮਾਰੀ ‘ਚ ਥਾਇਰਾਇਡ ਗ੍ਰੰਥੀ ਜਾਂ ਤਾਂ ਜ਼ਿਆਦਾ ਥਾਇਰਾਇਡ ਹਾਰਮੋਨ ਬਣਾਉਂਦਾ ਹੈ ਜਾਂ ਫਿਰ ਘੱਟ। ਇਸ ਬਿਮਾਰੀ ‘ਚ ਥਾਇਰਾਇਡ ਗ੍ਰੰਥੀ ਸੁੰਜ ਜਾਂਦੀ ਹੈ। ਮਾਹਿਰਾਂ ਅਨੁਸਾਰ ਅਧਿਐਨ ‘ਚ ਇਹ ਵੀ ਪਤਾ ਲੱਗਿਆ ਕਿ ਇਹ ਬਿਮਾਰੀ ਜਮਾਂਦਰੂ ਕਾਰਨਾਂ ਨਾਲ ਹੀ ਸਬੰਧਿਤ ਹੈ ਤੇ ਖ਼ਾਸ ਕਰ ਪਿਤਾ ਪੱਖੋਂ। ਅਧਿਐਨ ਅਨੁਸਾਰ ਦੂਸ਼ਿਤ ਪਾਣੀ ਤੇ ਦੂਸ਼ਿਤ ਭੋਜਨ ਤੋਂ ਇਲਾਵਾ ਵਾਤਾਵਰਨ ‘ਚ ਘੁਲੇ ਹਾਨੀਕਾਰਕ ਤੱਤ ਇਸ ਬਿਮਾਰੀ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਇਉਡੀਨ ਦੀ ਕਮੀ ਨਾਲ ਹੋਣ ਵਾਲੇ ਰੋਗਾਂ ‘ਤੇ ਕੀਤੇ ਸਰਵੇਖਣ ‘ਚ ਪਤਾ ਚਲਿਆ ਕਿ ਹੁਣ 70 ਫੀਸਦੀ ਲੋਕ ਆਇਉਡੀਨ ਵਾਲੇ ਨਮਕ ਦੀ ਵਰਤੋਂ ਕਰਦੇ ਹਨ।

 

Loading spinner