ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love


ਡਾਕਟਰੀ ਚਮਤਕਾਰ

ਦੁਰਘਟਨਾਵਾਂ, ਗਲਤੀਆਂ ਅਤੇ ਸਮਝਦਾਰੀ ਦੇ ਪਲਾਂ ਦੀ ਸੂਚੀ ਬੜੀ ਲੰਬੀ ਹੈ ਪਰ ਅੱਜ ਪੀੜਤਾਂ ਵਿਚੋਂ ਬਹੁਤਿਆਂ ਨੂੰ ਬਚਾ ਲਿਆ ਜਾਂਦਾ ਹੈ। ਹੁਣ ਲੋਕਾਂ ਨੂੰ ਮਾਹਿਰਾਂ ਵੱਲੋਂ ਚੁਣੀਆਂ ਗਈਆਂ ਵਿਸ਼ਵ ਦੀਆਂ ਸਭ ਤੋਂ ਵੱਧ ਵਿਕਸਿਤ ਡਾਕਟਰੀ ਪ੍ਰਾਪਤੀਆਂ ਵਿਚੋਂ ਸ਼ਾਰਟ ਲਿਸਟ ਕੀਤੀਆਂ ਗਈਆਂ 15 ਵਿਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਜਾਂਦਾ ਹੈ।

ਬ੍ਰਿਟਿਸ਼ ਮੈਡੀਕਲ ਜਰਨਲ ਨੇ ਆਪਣੇ ਪਾਠਕਾਂ ਵੱਲੋਂ ਭੇਜੇ ਗਏ 100 ਤੋਂ ਵੱਧ ਨਾਮਜ਼ਦ ਨਾਵਾਂ ਵਿਚੋਂ 1840 ਵਿਚ ਇਸਦੇ ਲਾਂਚ ਹੋਣ ਤੋਂ ਲੈ ਕੇ ਹੁਣ ਤੱਕ ਈਜਾਦ ਤਕਨੀਕਾਂ, ਉਪਾਵਾਂ ਅਤੇ ਖੋਜਾਂ ਵਿਚੋਂ ਚੁਣਿਆ ਹੈ। ਹਰੇਕ ਬ੍ਰੇਕਥਰੂ, ਜਿਸ ਵਿਚ ਗੋਲੀਆਂ (ਪਿਲ), ਕੈਪਸੂਲ ਅਤੇ ਐਂਟੀ ਬਾਇਓਟਿਕਸ ਸ਼ਾਮਿਲ ਹਨ, ਨੂੰ ਕਿਸੇ ਨਾ ਕਿਸੇ ਮਾਹਿਰ ਡਾਕਟਰ ਜਾਂ ਵਿਗਿਆਨਕਾਂ ਵੱਲੋਂ ਪਰਖਿਆ ਜਾਵੇਗਾ, ਜੋ ਬਾਅਦ ਵਿਚ ਆਪਣੇ ਮਾਮਲੇ ਨੂੰ ਜਨਰਲ ਦੀ ਵੈੱਬਸਾਈਟ ‘ਤੇ ਰੱਖੇਗਾ।

ਬੀ. ਐਮ. ਜੇ. ਨੇ ਦੱਸਿਆ ਕਿ ”ਇਨ੍ਹਾਂ ਵਿਚੋਂ ਕੋਈ ਵੀ ਇਕ ਮੀਲ ਪੱਥਰ ਇਕ ਯੋਗ ਜੇਤੂ ਬਣੇਗਾ। ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਵਿਚੋਂ ਕੌਣ ਸਿਖਰ ‘ਤੇ ਪਹੁੰਚੇਗਾ। ਇਹ ਵਿਚਾਰ ਕਰਨੀ ਵੀ ਕਿ ਇਹ ਮੀਲ ਪੱਥਰ ਕਿਵੇਂ ਦਵਾਈਆਂ ਨੂੰ ਵਿਕਸਿਤ ਕਰਨਗੇ, ਇਕ ਚੰਗਾ ਮੌਕਾ ਹੋਵੇਗਾ। ਕੀ ਜੈਨੇਟਿਕਸ ਆਪਣੇ ਅਸਲ ਵਚਨਾਂ ਨੂੰ ਪੂਰਾ ਕਰ ਸਕੇਗਾ? ਕੀ ਕੰਪਿਊਟਰ ਸਭ ਲਈ ਲੋੜੀਂਦੀ ਤੰਦਰੁਸਤੀ ਹਾਸਲ ਕਰਨ ਵਿਚ ਮਦਦ ਕਰਨ ਸਕਣਗੇ? ਅਤੇ ਕੀ ਸਿਗਰਟਨੋਸ਼ੀ ਦਾ ਅੰਤਰ ਸਿਰਫ 20 ਸਾਲ ਦੂਰ ਹੈ? ਮੈਂ ਸਾਰਿਆਂ ਨੂੰ ਇਸ ਵਾਦ-ਵਿਵਾਦ ਵਿਚ ਹਿੱਸਾ ਲੈਣ ਅਤੇ ਰਾਏ ਦੇਣ ਲਈ ਕਹਾਂਗੀ। ”

ਸ਼ਾਰਟ ਲਿਸਟ ਵਿਚ ਐਂਟੀਬਾਇਓਟਿਕਸ ਸ਼ਾਮਿਲ ਹਨ ਜਿਸਦੀ ਖੋਜ 1929 ਵਿਚ ਅਲੈਗਜ਼ੈਂਡਰ ਫਲੇਮਿੰਗ ਨੇ ਕੀਤੀ ਸੀ, ਜਦੋਂ ਉਨ੍ਹਾਂ ਇਹ ਦੇਖਿਆ ਕਿ ਪੈਨਸਲੀਨ ਕੁਝ ਤਰ੍ਹਾਂ ਦੇ ਜੀਵਾਣੂਆਂ ‘ਤੇ ਹਮਲਾ ਕਰਦਾ ਹੈ। ਇਕ ਹੋਰ ਪ੍ਰਾਪਤੀ ਸੀ ਪਹਿਲੀ ਵਾਰ ਐਂਟੀ-ਸਾਈਕੈਟਿਵ ਦਵਾਈ ‘ਕਲੋਰਪਸ਼ੇਮਾਜੀਨ’ ਦੀ ਵਰਤੋਂ ਮਾਨਸਿਕ ਰੋਗ ਨੂੰ ਠੀਕ ਕਰਨ ਲਈ ਕਰਨੀ। ਇਸ ਦਾ ਸੰਸਲੇਸ਼ਣ 1950 ਵਿਚ ਪਾਲ ਵਾਰਪੰਟੀਅਰ ਵੱਲੋਂ ਕੀਤਾ ਗਿਆ ਸੀ। ਦੋ ਹੋਰ ਅਹਿਮ ਮੀਲ-ਪੱਥਰ ਵੀ ਸ਼ਾਮਿਲ ਹਨ ਐਕਸ-ਰੇਜ਼, ਜਿਸ ਦੀ ਖੋਜ ਭੌਤਿਕ ਵਿਗਿਆਨੀ ਵਿਲਹੇਮ ਰੋਐਂਟਜੇਵ ਨੇ 1895 ਵਿਚ ਸੰਜੋਗ ਵੱਸ ਹੀ ਕਰ ਲਈ ਸੀ, ਜਦੋਂ ਉਹ ਕੈਥੋਡ ਰੇ ਟਿਊਬਸ ਦੇ ਸੈਟ ਅਤੇ ਕੰਪਿਊਟਰ ਨਾਲ ਪ੍ਰੀਖਣ ਕਰ ਰਿਹਾ ਸੀ। ਜਦੋਂ 1953 ਵਿਚ ਡੀ. ਐਨ. ਏ. ਦੇ ਨਿਰਮਾਣ ਬਾਰੇ ਜੇਮਸ ਵਾਟਸਨ ਅਤੇ ਫ੍ਰਾਂਸਿਸ ਕ੍ਰਿਕ ਨੇ ਖੁਲਾਸਾ ਕੀਤਾ ਸੀ ਤਾਂ ਇਸ ਨੇ ਕਈ ਹੋਰ ਪਹਿਲ ਕਦਮੀਆਂ ਲਈ ਰਾਹ ਖੋਲ੍ਹ ਦਿੱਤਾ। ਸਾਰੀਆਂ ਸਨਮਾਨਯੋਗ ਖੋਜਾਂ ਹੁਣ ‘ਐਵੀਡੈਂਸ ਬੇਸਡ ਮੈਡੀਸਨ’ ‘ਤੇ ਆਧਾਰਿਤ ਹਨ, ਜੋ ਇਕ ਅਜਿਹੀ ਫਰਮ ਹੈ ਜਿਸ ਨੂੰ ਓਟਾਂਰੀਓ ਸਥਿਤ ਮੈਕਮਾਸਟਰ ਯੂਨੀਵਰਸਿਟੀ ਦੇ ਇਕ ਦਲ ਨੇ 1991 ਵਿਚ ਸਾਹਮਣੇ ਰੱਖਿਆ ਸੀ ਜੋ ਮੌਜੂਦਾ ਕਲੀਨੀਕਲ ਐਵੀਡੈਂਸ ਅਤੇ ਸਰਵੋਤਮ ਖੋਜਾਂ ਨੂੰ ਪਰੀਭਾਸ਼ਤ ਕਰਨ ਲਈ ਇਸ ਦੀ ਵਰਤੋਂ ਕਰਦੇ ਸਨ।

ਸੰਨ 1885 ਵਿਚ ਲੁਈਸ ਪਾਸਚਰ ਵੱਲੋਂ ਰੈਬੀਜ਼ ਦੀ ਦਵਾਈ ਲੱਭਣ ਤੋਂ ਲੈ ਕੇ ਹੁਣ ਤੱਕ ਇਸ ਦਵਾਈ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਸੰਨ 1950 ਵਿਚ ਗੋਲੀ (ਖਿੱਲ) ਦਾ ਵਿਕਾਸ ਹੋਇਆ ਅਤੇ ਸਿਗਰਟਨੋਸ਼ੀ ਦੇ ਜੋਖਮ ਨੂੰ ਲੈ ਕੇ ਖੋਜਾਂ ਬਤੌਰ ਮੀਲ ਪੱਥਰ ਪ੍ਰਕਾਸ਼ਿਤ ਹੋਈਆਂ। ਡਿਊਮੋਨਾਲੋਜੀ ਜਿਸ ਤੋਂ ਇਹ ਸਮਝਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਪ੍ਰਤੀਰੋਧੀ ਪ੍ਰਣਾਲੀ ਬਾਹਰੀ ਕੋਸ਼ਿਕਾਵਾਂ ਦੀ ਪਛਾਣ ਕਰਦੀ ਹੈ, ਨੇ 1958 ਵਿਚ ਖੋਜ ਕਰਤਾ ਜੀਨ ਡੌਸੇਟ ਦੇ ਅਧੀਨ ਬਹੁਤ ਵਿਕਾਸ ਕੀਤਾ। ਦਸਤ ਅਤੇ ਉਲਟੀਆਂ ਰਾਹੀਂ ਸਰੀਰ ਵਿਚੋਂ ਨਿਕਲੇ ਤਰਲ ਅਤੇ ਰਸਾਇਣਾਂ ਦੇ ਇਲਾਜ ਲਈ 1970 ਦੇ ਦਹਾਕੇ ਵਿਚ ‘ਓਰਲ ਰੀਹਾਈਡ੍ਰੇਸ਼ਨ ਥੈਰੇਪੀ’ ਦਾ ਵਿਕਾਸ ਕੀਤਾ ਗਿਆ।

 

Loading spinner