ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਪੀਲੀਏ ਦਾ ਬੁਖ਼ਾਰ ਬਚਾਅ ਤੇ ਇਲਾਜ

ਵਾਇਰਲ ਹੈਪੇਟਾਈਟਸ ਜਾਂ ਪੀਲੀਆ

ਇਹ ਵੀ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ। ਪਾਣੀ ਤੇ ਭੋਜਨ ਦੋਵਾਂ ਨਾਲ ਫੈਲਦੀ ਹੈ। ਇਸ ਦਾ ਅਸਰ 15-45 ਦਿਨਾਂ ਤੱਕ ਰਹਿੰਦਾ ਹੈ। ਭੁੱਖ ਘੱਟ ਲੱਗਦੀ ਹੈ, ਦਿਲ ਕੱਚਾ ਹੁੰਦਾ ਹੈ ਤੇ ਉਲਟੀਆਂ ਆਉਂਦੀਆਂ ਹਨ। ਅੱਖਾਂ, ਚਮੜੀ ਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ। ਹਲਕਾ ਬੁਖ਼ਾਰ ਹੁੰਦਾ ਹੈ।

ਬਚਾਓ ਤੇ ਤਰੀਕੇ :
-ਪੌਸ਼ਟਿਕ ਤੇ ਸੰਤੁਲਿਤ ਭੋਜਨ ਖਾਉ।
-ਪਾਣੀ ਕਾਫੀ ਮਾਤਰਾ ਵਿਚ ਪੀਉ।
-ਅਚਾਨਕ ਬਹੁਤ ਜ਼ਿਆਦਾ ਠੰਡੀ ਥਾਂ ਤੋਂ ਗਰਮ ਥਾਂ ਤੋਂ ਪਰਹੇਜ਼ ਕਰੋ।
-ਬਾਹਰ ਖੁੱਲ੍ਹੀਆਂ ਵਿਕਣ ਵਾਲੀਆ ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਕੱਟੇ ਹੋਏ ਫਲ, ਸਲਾਦ, ਮਿਠਾਈਆਂ ਤੋਂ ਪਰਹੇਜ਼ ਕਰੋ।
-ਟਾਈਫ਼ਾਈਡ ਤੋਂ ਬਚਣ ਲਈ ਟੀਕਾ ਲਗਵਾਓ।
-ਮਲੇਰੀਆ ਤੋਂ ਬਚਣ ਲਈ ਮੱਛਰਾਂ ਤੋਂ ਬਚੋ। ਕੂਲਰ ਵਿਚ ਜਾਂ ਹੋਰ ਕਿਤੇ ਪਾਣੀ ਜ਼ਿਆਦਾ ਸਮੇਂ ਤੱਕ ਖੜਾ ਨਹੀਂ ਰਹਿਣਾ ਚਾਹੀਦਾ। ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
-ਮੱਖੀਆਂ, ਕਾਕਰੋਚ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਉ ਕਰਨਾ ਚਾਹੀਦਾ ਹੈ।

ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਖੁਰਾਕ ਵਿਚ ਤਾਜ਼ੇ ਫਲ, ਨਿੰਬੂ, ਆਂਵਲਾ, ਅਮਰੂਦ, ਟਮਾਟਰ ਤੇ ਪੁੰਗਰੀਆਂ ਦਾਲਾਂ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ। ਗਰਮੀਆਂ ਵਿਚ ਮਿਲਣ ਵਾਲੇ ਫਲ ਜਿਵੇਂ ਅੰਬ, ਪਪੀਤਾ, ਆੜੂ, ਆਲੂ ਬੁਖਾਰਾ ਖਾਣੇ ਚਾਹੀਦੇ ਹਨ। ਇਨ੍ਹਾਂ ਵਿਚ ਵਿਟਾਮਿਨ ਤੇ ਖਣਿਜ ਪਦਾਰਥਾਂ ਤੋਂ ਇਲਾਵਾ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਕਿ ਖੂਨ ਨੂੰ ਸਾਫ ਕਰਦੇ ਹਨ ਤੇ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਦੇ ਹਨ। ਗਰਮੀਆਂ ਵਿਚ ਕੱਚੇ ਅੰਬਾਂ ਦਾ ਪੰਨਾ, ਸ਼ਿਕੰਜਵੀ, ਦਹੀਂ, ਲੱਸੀ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਇਹ ਗਰਮੀਆਂ ਵਿਚ ਠੰਡਕ ਪਹੁੰਚਾਉਂਦੇ ਹਨ ਅਤੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ। ਦਹੀਂ, ਲੱਸੀ ਨਾਲ ਪੇਟ ਦੀ ਜਲਨ ਘਟਦੀ ਹੈ ਤੇ ਦਿਮਾਗ ਨੂੰ ਵੀ ਠੰਡਕ ਮਿਲਦੀ ਹੈ। ਜੇਕਰ ਲੱਸੀ ਵਿਚ ਕਾਲਾ ਨਮਕ ਤੇ ਅਜਵਾਇਨ ਪਾ ਲਈ ਜਾਵੇ ਤਾਂ ਗੈਸ ਦੀ ਸ਼ਿਕਾਇਤ ਨਹੀਂ ਰਹਿੰਦੀ। ਸ਼ਿਕੰਜਵੀ ਤੇ ਨਿੰਬੂ ਪਾਣੀ ਵੀ ਪੇਟ ਨੂੰ ਸਾਫ ਕਰਦਾ ਹੈ ਤੇ ਪੇਟ ਦਰਦ ਦੀ ਸ਼ਿਕਾਇਤ ਨਹੀਂ ਰਹਿੰਦੀ।

ਇਲਾਜ :

ਬਿਮਾਰ ਹੋਣ ‘ਤੇ ਡਾਕਟਰ ਤੋਂ ਦਵਾਈ ਲਓ ਤੇ ਟਾਈਮ ਸਿਰ ਦੁਆਈ ਖਾਉ। ਪੂਰੀ ਤਰ੍ਹਾਂ ਆਰਾਮ ਕਰੋ ਤਾਂ ਕਿ ਬੁਖ਼ਾਰ, ਨਿਸ਼ਚਿਤ ਸਮੇਂ ਤੋਂ ਅੱਗੇ ਨਾ ਵੱਧੇ। ਐਕੀਊਟ ਗੈਸਟ੍ਰੋਐਂਟ੍ਰਾਇਟਸ ਹੋਣ ‘ਤੇ ਖ਼ਾਸ ਖਿਆਲ ਰੱਖੋ ਕਿ ਸਰੀਰ ਵਿਚ ਪਾਣੀ ਦੀ ਘਾਟ ਨਾ ਹੋ ਜਾਏ। ਸੋ ਥੋੜ੍ਹੀ-ਥੋੜ੍ਹੀ ਦੇਰ ਬਾਅਦ ਤਰਲ ਪਦਾਰਥ ਜਿਵੇਂ ਸ਼ਿਕੰਜਵੀ, ਦਾਲ ਦਾ ਪਾਣੀ, ਚੌਲਾਂ ਦਾ ਪਾਣੀ, ਲੂਣ ਤੇ ਚੀਨੀ ਦਾ ਘੋਲ ਲੈਂਦੇ ਰਹੋ ਇਹ ਘੋਲ ਬਣਾਉਣ ਦਾ ਤਰੀਕਾ ਹੈ : 1 ਲਿਟਰ ਪਾਣੀ ਉਬਾਲ ਕੇ ਠੰਡਾ ਕਰ ਲਓ। ਇਸ ਵਿਚ 2 ਵੱਡੇ ਚਮਚ ਚੀਨੀ, 1/2 ਛੋਟੇ ਚਮਚ ਨਮਕ, 2 ਨਿੰਬੂਆਂ ਦਾ ਰਸ ਮਿਲਾ ਲਓ ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਹ ਘੋਲ ਪਿਲਾਉਂਦੇ ਰਹੋ। ਪੀਲੀਆ ਹੋਣ ‘ਤੇ ਚਰਬੀ ਵਾਲੇ ਭੋਜਨ ਨਾ ਖਾਉ। ਉਬਲਿਆ ਭੋਜਨ ਖਾਉ। ਮਿੱਠੀਆਂ ਚੀਜ਼ਾਂ ਦੀ ਵਧੇਰੇ ਵਰਤੋਂ ਕਰੋ। ਪਹਿਲਾਂ ਤਰਲ ਤੇ ਫਿਰ ਨਰਮ ਖੁਰਾਕ ਦੇਣੀ ਚਾਹੀਦੀ ਹੈ। ਦੁੱਧ, ਸਬਜ਼ੀਆਂ, ਫਲ, ਮਿੱਠੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਫਲਾਂ ਤੇ ਸਬਜ਼ੀਆਂ ਦੇ ਸੂਪ ਜਾਂ ਜੂਸ ਵੀ ਵਰਤੋਂ ਕਰੋ। ਗੰਨੇ ਦਾ ਜੂਸ ਫ਼ਾਇਦੇਮੰਦ ਹੁੰਦਾ ਹੈ ਪਰ ਸਫਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ।

ਬੁਖ਼ਾਰ ਵਿਚ ਖੁਰਾਕ :

ਬੁਖ਼ਾਰ ਹੋਣ ‘ਤੇ ਸਰੀਰ ਟੁੱਟਦਾ ਹੈ ਕਿਉਂਕਿ ਤੰਤੂਆਂ ਦੀ ਟੁੱਟ ਭੱਜ ਵੱਧ ਜਾਂਦੀ ਹੈ ਪਸੀਨਾ ਆਉਂਦਾ ਹੈ ਤੇ ਪਿਸ਼ਾਬ ਵੀ ਜ਼ਿਆਦਾ ਆਉਂਦਾ ਹੈ। ਪਾਣੀ ਦਾ ਨਿਕਾਸ ਜ਼ਿਆਦਾ ਹੋਣ ਕਾਰਨ ਪਿਆਸ ਜ਼ਿਆਦਾ ਲੱਗਦਾ ਹੈ।
ਪਾਣੀ ਦੇ ਨਾਲ ਸੋਡੀਅਮ (ਲੂਣ) ਤੇ ਖਣਿਜ ਪਦਾਰਥ ਸਰੀਰ ਵਿਚ ਘੱਟ ਜਾਂਦੇ ਹਨ। ਇਸ ਕਮੀ ਨੂੰ ਪੂਰਾ ਕਰਨ ਲਈ ਪਾਣੀ ਤੇ ਹੋਰ ਤਰਲ ਪਦਾਰਥ ਜ਼ਿਆਦਾ ਪੀਣੇ ਚਾਹੀਦੇ ਹਨ। ਘੱਟ ਤੋਂ ਘੱਟ 8-10 ਗਿਲਾਸ ਪਾਣੀ ਜ਼ਰੂਰ ਪੀਉ। ਜੂਸ, ਸੂਪ, ਸ਼ਿਕੰਜਵੀ, ਦੁੱਧ ਆਦਿ ਜ਼ਿਆਦਾ ਪੀਉ। ਬੁਖ਼ਾਰ ਵਿਚ ਸਾਡੀਆਂ ਪ੍ਰੋਟੀਨ ਤੇ ਊਰਜਾ ਦੀਆਂ ਲੋੜਾਂ ਵੀ ਵੱਧ ਜਾਂਦੀਆਂ ਹਨ। ਇਸ ਲਈ ਪਹਿਲਾਂ ਥੋੜ੍ਹੀ-ਥੋੜ੍ਹੀ ਖੁਰਾਕ ਦਿਓ ਤੇ ਫਿਰ ਉਸ ਦੀ ਮਾਤਰਾ ਵਧਾਉਂਦੇ ਜਾਓ। ਬੁਖ਼ਾਰ ਵਿਚ ਪਹਿਲਾਂ ਬਰੈਡ, ਖਿਚੜੀ, ਦਲੀਆ, ਦੁੱਧ, ਦਾਲਾਂ, ਫਲ ਆਦਿ ਦਿਓ ਤੇ ਫਿਰ ਸਾਧਾਰਨ ਖੁਰਾਕ ਦਿਓ। ਬੁਖ਼ਾਰ ਠੀਕ ਹੋਣ ਪਿੱਛੋਂ ਖੁਰਾਕ ਜ਼ਿਆਦਾ ਮਾਤਰਾ ਵਿਚ ਦਿਓ।

 

Loading spinner