ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਰੋਣਾ ਵੀ ਸਿਹਤ ਲਈ ਚੰਗਾ

ਹੰਝੂਆਂ ਦਾ ਭਾਵਨਾਵਾਂ ਨਾਲ ਸਿੱਧਾ ਸਬੰਧ ਹੈ। ਜੇ ਕੋਈ ਦੁਖੀ ਹੈ ਤਾਂ ਇਹ ਕੁਦਰਤੀ ਹੈ ਕਿ ਉਸ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਹੀ ਆਉਂਦੇ ਹਨ। ਕਈ ਵਾਰ ਤਾਂ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਬਹੁਤ ਜ਼ਿਆਦਾ ਖੁਸ਼ ਵੀ ਹੋਣ ਤਾਂ ਵੀ ਅੱਖਾਂ ‘ਚੋਂ ਹੰਝੂ ਨਿਕਲਣ ਲੱਗਦੇ ਹਨ। ਕਿਹਾ ਜਾਂਦਾ ਹੈ ਕਿ ਹੰਝੂ ਬਹੁਤ ਅਨਮੋਲ ਹੁੰਦੇ ਹਨ। ਇਨ੍ਹਾਂ ਨੂੰ ਬਿਨਾਂ ਕਾਰਨ ਨਹੀਂ ਵਹਾਉਣਾ ਚਾਹੀਦਾ ਪਰ ਅਜਿਹਾ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਹੰਝੂ ਨਿਕਲਣਾ ਵੀ ਸਿਹਤ ਲਈ ਲਾਭਕਾਰੀ ਹੈ। ਇਹ ਇਕ ਕੁਦਰਤੀ ਪ੍ਰਕਿਰਿਆ ਹੈ ਤੇ ਇਸ ਨੂੰ ਜ਼ਬਰਦਸਤੀ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਹੰਝੂਆਂ ਨੂੰ ਜ਼ਬਰਦਸਤੀ ਰੋਕਣ ਨਾਲ ਦਿਲ ਅਤੇ ਦਿਮਾਗ ‘ਤੇ ਬੋਝ ਪੈਂਦਾ ਹੈ ਅਤੇ ਇਹ ਸਰੀਰ ‘ਚ ਅਲਸਰ ਤੇ ਕੋਲਾਈਟਿਸ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਜੇ ਕਿਸੇ ਔਰਤ ਦੀਆਂ ਅੱਖਾਂ ‘ਚ ਸੋਗ ਜਾਂ ਸੰਕਟ ਦੀ ਘੜੀ ‘ਚ ਹੰਝੂ ਨਾ ਆਉਣ ਤਾਂ ਇਹ ਵੀ ਇਕ ਰੋਗ ਹੈ। ਹੰਝੂਆਂ ਨਾਲ ਕਈ ਵਿਅਰਥ ਚੀਜ਼ਾਂ ਬਾਹਰ ਨਿਕਲ ਜਾਂਦੀਆਂ ਹਨ। ਜੇ 5 ਲਿਟਰ ਪਾਣੀ ‘ਚ 3 ਚਮਚ ਹੰਝੂ ਮਿਲਾ ਦਿੱਤੇ ਜਾਣ ਤਾਂ ਸਾਰਾ ਪਾਣੀ ਖਾਰਾ ਹੋ ਜਾਂਦਾ ਹੈ। ਪ੍ਰਸਿੱਧ ਵਿਗਿਆਨੀ ਦੀਆਂ ਕੋਸ਼ਿਸ਼ਾਂ ਨਾਲ ਇਹ ਸਾਬਤ ਹੋ ਚੁੱਕਿਆ ਹੈ ਕਿ ਹੰਝੂਆਂ ‘ਚ ਕੀਟਾਣੂਆਂ ਨੂੰ ਮਾਰਨ ਵਾਲੇ ਤੱਤ ਹੁੰਦੇ ਹਨ। ਇਸ ਤਰ੍ਹਾਂ ਹੰਝੂ ਨਾ ਸਿਰਫ ਅੱਖਾਂ ਨੂੰ ਸਾਫ਼ ਕਰਦੇ ਹਨ ਬਲਕਿ ਉਨ੍ਹਾਂ ਨੂੰ ਕੀਟਾਣੂਆਂ ਤੋਂ ਵੀ ਸੁਰੱਖਿਆ ਦਿੰਦੇ ਹਨ। ਮਨੋ ਵਿਗਿਆਨੀਆਂ ਮੁਤਾਬਕ ਸਾਡੇ ਅੰਦਰ ਇਕ ਭਾਵਨਾਤਮਕ ਸਰਕਟ ਹੁੰਦਾ ਹੈ ਜੋ ਭਾਵਨਾਵਾਂ ਨੂੰ ਇਕੱਠਾ ਕਰਦਾ ਹੈ। ਇਕ ਸਮਾਂ ਆਉਂਦਾ ਹੈ ਜਦੋਂ ਇਹ ਸਰਕਟ ਭਾਵਨਾਵਾਂ ਨੂੰ ਸੰਭਾਲ ਨਹੀਂ ਪਾਉਂਦਾ ਤੇ ਉਨ੍ਹਾਂ ਨੂੰ ਕੱਢਣਾ ਜ਼ਰੂਰੀ ਹੋ ਜਾਂਦਾ ਹੈ। ਇਸ ਹਾਲਾਤ ‘ਚ ਰੋਣ ਜਾਂ ਚਿੱਲਾਉਣ ਨਾਲ ਸਮੱਸਿਆਵਾਂ ਨਾਲ ਜੁੜਿਆ ਭਾਵਨਾਤਮਕ ਤਣਾਉ ਹਲਕਾ ਹੋ ਜਾਂਦਾ ਹੈ। ਦੇਖਿਆ ਜਾਂਦਾ ਹੈ ਕਿ ਔਰਤਾਂ ਪੁਰਸ਼ਾਂ ਮੁਕਾਬਲੇ ਘੱਟ ਤਣਾਉ ‘ਚ ਰਹਿੰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਭਾਵਨਾਵਾਂ ਨੂੰ ਦਬਾਉਂਦੀਆਂ ਨਹੀਂ ਬਲਕਿ ਹੰਝੂਆਂ ਰਾਹੀਂ ਮਨ ਦੇ ਭਾਰ ਨੂੰ ਹਲਕਾ ਕਰ ਲੈਂਦੀਆਂ ਹਨ। ਇਸ ਤਰ੍ਹਾਂ ਹੰਝੂ ਕੁਦਰਤ ਵੱਲੋਂ ਦਿੱਤੇ ਸੁਰੱਖਿਆ ਵਾਲਵ ਦੀ ਤਰ੍ਹਾਂ ਕੰਮ ਕਰਦੇ ਹਨ।

 

Loading spinner