ਹੱਥਾਂ ਦਾ ਗਹਿਣਾ ਨਹੁੰ
ਨਹੁੰ ਸਿਰਫ ਹੱਥਾਂ ਦੀ ਸੁੰਦਰਤਾ ਹੀ ਨਹੀਂ ਬਲਕਿ ਸਾਡੀ ਸ਼ਖਸੀਅਤ ਨਿਖਾਰਦੇ ਹਨ ਨਹੁੰ ਸਾਡੀ ਸਿਹਤ ਬਾਰੇ ਵੀ ਬਹੁਤ ਕੁਝ ਬਿਆਨ ਕਰਦੇ ਹਨ।
ਪੀਲੇ ਨਹੁੰ – ਅਜਿਹੀ ਸਮੱਸਿਆ ਵਿਚ ਵਿਟਾਮਿਨ ਏ ਜ਼ਿਆਦਾ ਮਾਤਰਾ ਵਿਚ ਲਓ, ਜੋ ਸੰਤਰਾ, ਲਾਲ ਫਲਾਂ, ਗਾਜਰ, ਟਮਾਟਰ, ਮੱਛੀ ਅਤੇ ਖੁਰਮਾਨੀ ਤੋਂ ਪ੍ਰਾਪਤ ਹੁੰਦਾ ਹੈ।
ਫਟੇ ਹੋਏ ਨਹੁੰ – ਇਸ ਦੇ ਹੱਲ ਲਈ ਆਪਣੇ ਭੋਜਨ ਵਿਚ ਵਿਟਾਮਿਨ ਬੀ ਅਤੇ ਅਮੀਨੋ ਐਸਿਡ ਦੀ ਮਾਤਰਾ ਜ਼ਿਆਦਾ ਲਓ। ਇਹ ਪਿਆਜ਼ ਅਤੇ ਲਸਣ ਵਿਚ ਪਾਏ ਜਾਂਦੇ ਹਨ।
ਖੁਰਦਰੇ ਨਹੁੰ – ਵਿਟਾਮਿਨ ਬੀ ਦੀ ਕਮੀ ਨਾਲ ਨਹੁੰ ਖੁਰਦਰੇ ਹੋ ਜਾਂਦੇ ਹਨ। ਦੁੱਧ, ਅੰਡੇ ਦੀ ਜ਼ਰਦੀ, ਦਾਲਾਂ ਅਤੇ ਮੱਛੀ ਤੋਂ ਵਿਟਾਮਿਨ ਬੀ ਦੀ ਪ੍ਰਾਪਤੀ ਹੁੰਦੀ ਹੈ।
ਸਖ਼ਤ ਨਹੁੰ – ਸਖ਼ਤ ਨਹੁੰਆਂ ਨੂੰ ਆਇਰਨ ਦੀ ਬਹੁਤ ਮਾਤਰਾ ਵਿਚ ਜ਼ਰੂਰਤ ਹੁੰਦੀ ਹੈ, ਜੋ ਹਰੀਆਂ ਸਬਜ਼ੀਆਂ, ਫਲੀਆਂ ਅਤੇ ਗਿਰੀ ਵਾਲੇ ਫਲਾਂ ਤੋਂ ਪ੍ਰਾਪਤ ਹੁੰਦਾ ਹੈ।
ਨਹੁੰਆਂ ਦੀ ਸੰਭਾਲ ਦੇ ਨੁਸਖ਼ੇ
ਨਹੁੰਆਂ ਨੂੰ ਔਜ਼ਾਰਾਂ ਦੇ ਰੂਪ ਵਿਚ ਨਾ ਵਰਤੋ। ਇਸ ਤਰ੍ਹਾਂ ਨਾਲ ਇਹ ਕਮਜ਼ੋਰ ਹੋ ਜਾਂਦੇ ਹਨ।
ਰੋਜ਼ਾਨਾ ਨਹੁੰਆਂ ਦੀ ਤਹਿ ਤੱਕ ਮਾਲਸ਼ ਕਰੋ।
ਨਹੁੰਆਂ ਦੀ ਮਾਲਸ਼ ਲੋਸ਼ਨ ਨਾਲ ਕਰੋ, ਪਾਣੀ ਨਾਲ ਨਹੀਂ ।
ਆਪਣੇ ਹੱਥਾਂ ਦੀ ਮਾਲਸ਼ ਜੈਤੂਨ ਦੇ ਤੇਲ ਨਾਲ ਕਰੋ, ਇਸ ਨਾਲ ਨਹੁੰਆਂ ਦੀ ਤਹਿ ਕੋਮਲ ਹੁੰਦੀ ਹੈ ਅਤੇ ਖ਼ਰਾਬ ਨਹੁੰ ਠੀਕ ਹੁੰਦੇ ਹਨ।
ਨਹੁੰਆਂ ਲਈ ਫੋਮ ਤੋਂ ਬਣੇ ਫਾਈਲਰ ਦਾ ਇਸਤੇਮਾਲ ਕਰੋ, ਨਾ ਕਿ ਲੋਹੇ ਦੇ ਫਾਈਲਰ ਨਾਲ।
ਨੇਲ ਰਿਮੂਵਰ ਨੂੰ ਹਫ਼ਤੇ ਵਿਚ ਇਕ ਤੋਂ ਜਿਆਦਾ ਵਾਰ ਇਸਤੇਮਾਲ ਨਾ ਕਰੋ, ਕਿਉਂਕਿ ਤੰਦਰੁਸਤ ਨਹੁੰਆਂ ਲਈ ਜ਼ਰੂਰੀ ਮਾਈਕਰੋ-ਗ੍ਰੇਨੀਜ਼ਨ ਰਿਮੂਵਰ ਨਾਲ ਉੱਤਰ ਜਾਂਦੇ ਹਨ। ਹਮੇਸ਼ਾ ਤੇਲ ਤੇ ਆਧਾਰਤ ਰਿਮੂਵਰ ਇਸਤੇਮਾਲ ਕਰੋ।
ਨਹੁੰਆਂ ਨੂੰ ਚਬਾਓ ਨਾਂ।
ਦੁੱਧ ਅਤੇ ਅਨਾਜ ਤੋਂ ਬਣੀਆਂ ਵਸਤਾਂ ਦਾ ਪ੍ਰਯੋਗ ਕਰੋ।
ਨਹੁੰਆਂ ਨੂੰ ਕੱਟਣ ਵੇਲੇ ਕਿਨਾਰਿਆਂ ਨੂੰ ਸਹੀ ਸ਼ੇਪ ਦਿਓ।
ਸਾਫ ਕੀਤੇ ਨਹੁੰਆਂ ਤੇ ਨੇਲ ਪਾਲਿਸ਼ ਦਾ ਪਤਲਾ ਕੋਟ ਲਗਾਓ।