ਆਜ਼ਾਦੀ
ਆਜ਼ਾਦੀ ਦਾ ਮਤਲਬ ਸਿਰਫ ਸਿਆਸੀ ਆਜ਼ਾਦੀ ਨਹੀਂ ਸਗੋਂ ਦੇਸ ਦੀ ਸੰਮਤੀ ਦੀ ਬਰਾਬਰ ਵੰਡ, ਜਾਤ-ਪਾਤ ਵਿਤਕਰੇ, ਸਮਾਜਿਕ ਅਸਮਾਨਤਾ, ਫਿਰਕਾਪ੍ਰਸਤੀ, ਧਾਰਮਿਕ ਅਸਿਹਣਸ਼ੀਲਤਾ ਨੂੰ ਦੂਰ ਕਰਨਾ ਸੱਚੀ ਆਜ਼ਾਦੀ ਹੈ। – ਨੇਤਾ ਜੀ ਸੁਭਾਸ਼ ਚੰਦਰ ਬੋਸ
ਆਜ਼ਾਦੀ ਰਾਸ਼ਟਰ ਦੀ ਜਿੰਦ ਜਾਨ ਹੁੰਦੀ ਹੈ। – ਸ਼ਹੀਦ ਭਗਤ ਸਿੰਘ
ਆਜ਼ਾਦੀ ਪਿਆਰਿਆਂ ਵਾਸਤੇ ਧਮਕੀਆਂ ਫਜ਼ੂਲ ਹਨ। – ਸਿਸਰੋ
ਤੁਹਾਡੀ ਆਜ਼ਾਦੀ ਤਦੋਂ ਤੱਕ ਬਣੇਗੀ ਜਦੋਂ ਤੁਸੀਂ ਦਿਨੇ ਚਿੰਤਾ ਮੁਕਤ ਅਤੇ ਰਾਤੀਂ ਪ੍ਰਸੰਨ ਚਿਤ ਤੇ ਥੁੜ ਰਹਿਤ ਹੋਵੋਗੇ। – ਖ਼ਲੀਲ ਜ਼ਿਬਰਾਨ
ਅਨਿਆਂ ਆਜ਼ਾਦੀ ਨੂੰ ਜਨਮ ਦਿੰਦਾ ਹੈ। – ਵਾਲਟੇਅਰ
ਸੁਤੰਤਰਤਾ ਅਤੇ ਆਨੰਦ ਕਾਮਯਾਬੀ ਦੀਆਂ ਨਿਸ਼ਾਨੀਆਂ ਹਨ। – ਗੁਰਬਖਸ਼ ਸਿੰਘ ਪ੍ਰੀਤਲੜੀ
ਸੁਤੰਤਰਤਾ ਬਿਨਾ ਧਨ ਰੁਤਬੇ ਨਕਾਰੇ ਹਨ। – ਗੁਰਬਖਸ਼ ਸਿੰਘ ਪ੍ਰੀਤਲੜੀ
ਜਿਹੜਾ ਆਰਥਿਕ ਤੌਰ ਤੇ ਸੁਤੰਤਰ ਨਹੀਂ ਉਹ ਪੂਰਾ ਸੁਤੰਤਰ ਨਹੀਂ ਹੋ ਸਕਦਾ। – ਗੁਰਬਖਸ਼ ਸਿੰਘ ਪ੍ਰੀਤਲੜੀ
ਪੂਰਨ ਆਜ਼ਾਦੀ ਦਾ ਮਾਲਕ ਉਹੀ ਹੈ ਜਿਸ ਦਾ ਕਿਸੇ ਦੀ ਆਜ਼ਾਦੀ ਉਪਰ ਭਾਰ ਨਹੀਂ। – ਗੁਰਬਖਸ਼ ਸਿੰਘ ਪ੍ਰੀਤਲੜੀ
ਕਿਸੇ ਦੀ ਮਿਹਰਬਾਨੀ ਮੰਗਣਾ ਆਪਣੀ ਆਜ਼ਾਦੀ ਨੂੰ ਵੇਚਣਾ ਹੈ। – ਗੁਰਬਖਸ਼ ਸਿੰਘ ਪ੍ਰੀਤਲੜੀ
ਜਿਥੇ ਵੱਸੇ ਆਜ਼ਾਦੀ, ਉਹ ਦੁਨੀਆ ਸਾਡੀ। – ਗੁਰਬਖਸ਼ ਸਿੰਘ ਪ੍ਰੀਤਲੜੀ
ਹੱਕੀ ਗੱਲ ਇਹ ਹੈ ਕਿ ਆਜ਼ਾਦੀ ਖੁਸ਼ੀ ਦਾ ਇਕ ਗੀਤ ਹੈ। – ਖ਼ਲੀਲ ਜ਼ਿਬਰਾਨ
ਆਜ਼ਾਦੀ ਦਾ ਨਗ਼ਮਾ ਪਿੰਜਰੇ ਵਿਚ ਬੰਦ ਪੰਛੀ ਨਹੀਂ ਗਾ ਸਕਦਾ। – ਖ਼ਲੀਲ ਜ਼ਿਬਰਾਨ
ਮੱਖਣ ਸਿੰਘ, (098153-17803) ਪਿੰਡ ਭੋਤਨਾ, ਜਿਲ੍ਹਾ ਸੰਗਰੂਰ makhan _sekhon @yahoo.com