ਔਰਤ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। – ਗੁਰੂ ਨਾਨਕ ਦੇਵ ਜੀ
ਔਰਤ ਤੂੰ ਮਹਾਨ ਹੈਂ। ਤੂੰ ਜ਼ਿੰਦਗੀ ਪੈਦਾ ਹੀ ਨਹੀਂ ਕਰਦੀ, ਉਸ ਦੇ ਲਈ ਮਰ ਵੀ ਸਕਦੀ ਹੈ। – ਜਸਵੰਤ ਕੰਵਲ
ਔਰਤ ਹੋਣਾ ਇਕ ਤਪ ਹੈ। – ਪ੍ਰੋ. ਪੂਰਨ ਸਿੰਘ
ਨਾਰੀ ਸ਼ਾਂਤੀ ਦੀ ਮੂਰਤ ਹੈ, ਇਸ ਨੂੰ ਉੱਚ ਪਦ ਤੋਂ ਥੱਲੇ ਸੁੱਟਣਾ ਜੰਗਲੀਪੁਣਾ ਹੈ। – ਰਫੋਲਡੀਯਸ
ਔਰਤ ਦਾ ਸ਼ੁਭ ਵਰਤਾਓ ਘਰ ਨੂੰ ਆਬਾਦ ਕਰਦਾ ਹੈ।
ਜਿਸ ਘਰ ਵਿਚ ਔਰਤ ਨਹੀਂ ਉਹ ਭੂਤ ਬੰਗਲਾ ਹੈ।
ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈ। ਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ।
ਔਰਤ ਵਿਆਹ ਦੇ ਹੁਸੀਨ ਤੋਹਫਿਆਂ ਵਿਚੋਂ ਇਕ ਹੈ।
ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।
ਕੰਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।
ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ।
ਸੁਤੰਤਰ ਇਸਤਰੀ ਦੀ ਵਫ਼ਾ, ਮਰਦ ਲਈ ਇਕ ਵੱਡਾ ਇਨਾਮ ਹੈ।
ਆਦਮੀ ਜੋ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ਼ ਨਹੀਂ ਕਰਦਾ, ਕਦੇ ਵੀ ਉਸ ਦੇ ਗੁਣਾਂ ਦਾ ਅਨੰਦ ਨਹੀਂ ਮਾਣ ਸਕਦਾ। – ਖ਼ਲੀਲ ਜ਼ਿਬਰਾਨ
ਔਰਤ ਜੱਗ ਦੀ ਮਾਂ ਹੈ ਉਸ ਦਾ ਸਦਾ ਖਿਆਲ ਰੱਖੋ। – ਅਗਿਆਤ ਜੇ ਪਤਨੀ ਰੁੱਸ ਜਾਂਦੀ ਹੈ ਤਾਂ ਸਾਰਾ ਘਰ ਰੁੱਸ ਜਾਂਦਾ ਹੈ।
ਔਰਤ ਦੇ ਅਥਰੂਆਂ ਵਿਚ ਹੜ੍ਹ ਜਿੰਨੀ ਸ਼ਕਤੀ ਹੁੰਦੀ ਹੈ।
ਜਿਸ ਘਰ ਵਿਚ ਮਾਂ ਸਿਆਣੀ ਹੈ, ਉਹ ਘਰ ਮਨੁੱਖਤਾ ਅਤੇ ਸਭਿਅਤਾ ਦੀ ਯੂਨੀਵਰਸਿਟੀ ਹੈ।
ਮੈਂ ਇਸ ਕਰਕੇ ਔਰਤ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਮਨੁੱਖ ਦਾ ਮਨੁੱਖਤਾ ਇਸ ਨਾਲ ਜਿਉਂਦਾ ਹੈ।- ਲਾਵੈਲ
ਪੁਰਸ਼ ਕੰਮ ਧੰਦੇ ਸਿਰਜਦੇ ਹਨ ਇਸਤਰੀ ਸਭਿਆਚਾਰ ਉਸਾਰਦੀ ਹੈ।
ਇਸਤਰੀ ਦਾ ਆਦਰ ਕਿਸੇ ਕੌਮ ਦੇ ਸਭਿਆਚਾਰ ਦਾ ਨਾਪ ਹੈ।- ਗੁਰਬਖਸ਼ ਸਿੰਘ ਪ੍ਰੀਤਲੜੀ
ਸੁੰਦਰ ਔਰਤ ਹੀਰਾ ਹੈ ਪਰੰਤੂ ਨੇਕ ਔਰਤ ਹੀਰਿਆਂ ਦੀ ਖਾਣ।- ਸ਼ੇਖ ਸਾਅਦੀ
ਮੱਖਣ ਸਿੰਘ, (09815317803) ਪਿੰਡ ਭੋਤਨਾ, ਜਿਲ੍ਹਾ ਸੰਗਰੂਰ makhan _sekhon @yahoo.com