ਗਿਆਨ ਗਿਆਨ ਅਥਾਹ ਸਮੁੰਦਰ ਵਾਂਗ ਹੈ। ਗਿਆਨ ਕਦੇ ਸਾਨੂੰ ਮੁਸ਼ਕਿਲ ਵਿਚ ਨਹੀਂ ਪਾਉਂਦਾ। ਪੰਘੂੜੇ ਲੈ ਕੇ ਕਬਰ ਤੱਕ ਇਲਮ (ਗਿਆਨ) ਹਾਸਲ ਕਰਦੇ ਰਹੋ। - ਹਜ਼ਰਤ ਮੁਹੰਮਦ ਗਿਆਨ ਤੋਂ ਵੱਧ ਕੇ ਦੌਲਤ ਨਹੀਂ। ਗਿਆਨ ਇਕ ਅਜਿਹਾ ਗਹਿਣਾ ਹੈ ਜਿਸ ਦੇ ਲੁੱਟਣ, ਖੋਹਣ ਜਾਂ ਗੁੰਮ ਹੋਣ ਦਾ ਡਰ ਨਹੀਂ ਹੁੰਦਾ। ਗਿਆਨ ਪ੍ਰਾਪਤ ਕਰਨ ਲਈ ਕੋਈ ਲਕਸ਼ ਅੰਤਿਮ ਨਹੀਂ ਹੁੰਦਾ, ਇਹ ਇਕ ਅਜਿਹਾ ਸਮੁੰਦਰ ਹੈ ਜਿਸ ਵਿਚ ਜਿਤਨੀ ਡੂੰਘੀ ਚੁੱਭੀ ਮਾਰੋਗੇ ਉਨੇ ਹੀ ਵਧੇਰੇ ਮੋਤੀ ਮਿਲਦੇ ਹਨ। - ਰਜਨੀਸ਼ ਗਿਆਨ ਮੈਨੂੰ ਸਭ ਤੋਂ ਵੱਡੀ ਤਾਕਤ ਜਾਪੀ। - ਗੁਰਬਖਸ਼ ਸਿੰਘ ਪ੍ਰੀਤਲੜੀ ਅਧਿਆਪਕ, ਉਸਤਾਦ, ਗੁਰੂ ਨੂੰ ਗਿਆਨ ਦੀ ਇਕ ਬੂੰਦ ਸਿਖਾਉਣ ਲਈ ਗਿਆਨ ਦਾ ਵਿਸ਼ਾਲ ਸਾਗਰ ਪੀਣਾ ਪੈਂਦਾ ਹੈ। ਮੱਖਣ ਸਿੰਘ, (098153-17803) ਪਿੰਡ ਭੋਤਨਾ, ਜਿਲ੍ਹਾ ਸੰਗਰੂਰ makhan _sekhon @yahoo.com