ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਪਿਆਰ

ਪਿਆਰ ਦਾ ਅਰਥ ਕਿਸੇ ਉੱਤੇ ਆਪਣੇ ਤੋਂ ਵੀ ਜ਼ਿਆਦਾ ਵਿਸ਼ਵਾਸ ਕਰਨਾ ਹੈ।

ਜ਼ਿੰਦਗੀ ਵਿਚ ਸਭ ਤੋਂ ਸੁਹਾਵਣੀ ਅਵਸਥਾ ਪ੍ਰੇਮ ਹੋਣਾ ਹੈ।- ਗੁਰਬਖਸ਼ ਸਿੰਘ ਪ੍ਰੀਤਲੜੀ

ਪਿਆਰ ਅਤੇ ਉਮਰ ਨੂੰ ਛੁਪਾਇਆ ਨਹੀਂ ਜਾ ਸਕਦਾ।

ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।- ਮੋਪਾਸਾ

ਪਿਆਰ ਵਿਚ ਬਹਿਸ ਦੀ ਕੋਈ ਸੰਭਾਵਨਾ ਨਹੀਂ ਹੁੰਦੀ।

ਪਿਆਰ ਅਤੇ ਹਮਦਰਦੀ ਜ਼ਿੰਦਗੀ ਦੀਆਂ ਜੜ੍ਹਾਂ ਹੁੰਦੀਆਂ ਹਨ।

ਤੁਸੀਂ ਉਸ ਅੱਗੇ ਗੁਲਾਮ ਹੋ ਜੋ ਤੁਹਾਨੂੰ ਪਿਆਰ ਕਰਦਾ ਹੈ।- ਗੁਰਬਖਸ਼ ਸਿੰਘ ਪ੍ਰੀਤਲੜੀ

ਜਿਥੇ ਪਿਆਰ ਰਾਜ ਕਰਦਾ ਹੈ ਉਥੇ ਕਾਨੂੰਨਾਂ ਦੀ ਕੋਈ ਜ਼ਰੂਰਤ ਨਹੀਂ।- ਐਨੀਬੇਸੈਂਟ

ਪਿਆਰ ਦੀ ਕੋਈ ਜਾਤ-ਪਾਤ, ਮਜ਼੍ਹਬ, ਧਰਮ ਆਦਿ ਨਹੀਂ ਹੁੰਦਾ।

ਅਸੀਂ ਆਪਣੇ ਪਿਆਰੇ (ਚਹੇਤੇ) ਦੀਆਂ ਨਜ਼ਰਾਂ ਵਿਚ ਉਹ ਕੁਝ ਪ੍ਰਾਪਤ ਕਰ ਲੈਂਦੇ ਹਾਂ ਜੇ ਸਮਾਜ ਨੇ ਸਾਡੇ ਕੋਲੋਂ ਖੋਹ ਲਿਆ ਹੁੰਦਾ ਹੈ।

ਅਸੀਂ ਆਪਣੇ ਦੁੱਖਾਂ-ਸੁਖਾਂ ਨੂੰ ਜਿੰਨਾ ਅਸੀਂ ਆਪਣੇ ਪਿਆਰੇ ਨਾਲ ਖੋਲ੍ਹਦੇ ਹਾਂ ਉੱਨਾਂ ਕਿਸੇ ਪਰਿਵਾਰ ਦੇ ਮੈਂਬਰ ਨਾਲ ਵੀ ਨਹੀਂ ਖੋਲ੍ਹਦੇ।

ਹਰ ਕਿਸੇ ਪਿਆਰੇ ਨੂੰ ਆਪਣੇ ਪਿਆਰ ਦਾ, ਵੱਡੇ ਤੋਂ ਵੱਡਾ ਐਬ ਵੀ ਹੁਨਰ ਲੱਗਦੈ।

ਪਿਆਰ ਅਤੇ ਸ਼ੱਕ ਆਪਸ ਵਿਚ ਨਹੀਂ ਬੋਲਦੇ। – ਖ਼ਲੀਲ ਜ਼ਿਬਰਾਨ ਪਿਆਰ ਅਤੇ ਵਿਸ਼ਵਾਸ ਨੂੰ ਜ਼ਬਰਦਸਤੀ ਨਹੀਂ ਉਪਜਾਇਆ ਜਾ ਸਕਦਾ।

ਜੇ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ ਉਸ ਦੀਆਂ ਅੱਛਾਈਆਂ ਦੇ ਨਾਲ-ਨਾਲ ਉਸ ਦੀਆਂ ਬੁਰਾਈਆਂ ਨੂੰ ਵੀ ਕਬੂਲ ਕਰੋ।

ਪਿਆਰ ਤੋਂ ਬਿਨਾਂ ਦੁਨੀਆ ਕਬਰਿਸਤਾਨ ਬਣ ਜਾਵੇਗੀ।- ਰਾਬਰਟ ਬਰਾਉਨ ਪਿਆਰ ਸਭ ਨੂੰ ਜਿੱਤ ਲੈਂਦਾ ਹੈ, ਇਸ ਅੱਗੇ ਅਸੀਂ ਆਤਮ-ਸਮਰਪਣ ਕਰ ਦਿੰਦੇ ਹਾਂ।- ਵਿਰਜਿਲ

ਸੱਚਾ ਪਿਆਰ ਤਿਆਗ ਨਾਲ ਹੀ ਸੰਭਵ ਹੈ, ਜੋ ਹਮੇਸ਼ਾ ਸਥਾਈ ਰਹਿੰਦਾ ਹੈ।

 

ਮੱਖਣ ਸਿੰਘ, ਮੋਬਾਇਲ – 098153-17803 ਪਿੰਡ ਭੋਤਨਾ, ਜਿਲ੍ਹਾ ਸੰਗਰੂਰ makhan _sekhon @yahoo.com

 

Loading spinner