18.ਏਡਜ਼ ਕੀ ਹੈ?
ਏਡਜ਼ ਦੀ ਬੀਮਾਰੀ ਐਚ.ਆਈ.ਵੀ. ਵਾਇਰਸ ਤੋਂ ਫੈਲਦੀ ਹੈ, ਜੋ ਕਿ ਖੂਨ ਵਿਚ ਰਲ ਜਾਂਦਾ ਹੈ। ਇਹ ਵਾਇਰਸ ਲਹੂ ਦੇ ਚਿੱਟੇ ਕਣਾਂ ਤੇ ਹਮਲਾ ਕਰਦਾ ਹੈ। ਜਿਸ ਨਾਲ ਚਿੱਟੇ ਰਕਤ ਕਣਾਂ ਦੀ ਗਿਣਤੀ ਬਹੁਤ ਘੱਟ ਹੋ ਜਾਂਦੀ ਹੈ, ਜਿਸ ਕਾਰਣ ਸਰੀਰ ਬੀਮਾਰੀਆਂ ਨਾਲ ਲੜਨ ਦੇ ਕਾਬਲ ਨਹੀਂ ਰਹਿੰਦਾ। ਇਸ ਤਰ੍ਹਾਂ ਇਹ ਵਾਇਰਸ ਸਰੀਰ ਵਿਚ ਬੀਮਾਰੀਆਂ ਦਾ ਕਾਰਣ ਬਣਦੀ ਹੈ।
ਐਚ.ਆਈ.ਵੀ. ਹੋਣ ਦੇ ਤਿੰਨ ਮੁੱਖ ਕਾਰਨ ਹਨ –
ਖੂਨ ਦਾ ਸੰਪਰਕ – ਜਦੋਂ ਐਚ.ਆਈ.ਵੀ. ਨਾਲ ਪੀੜਤ ਵਿਅਕਤੀ ਦੇ ਲਗਾਏ ਗਏ ਖੂਨ ਜਾਂ ਦਵਾਈ ਦੇ ਟੀਕੇ ਜਾਂ ਸਰਿੰਜ ਤੰਦਰੁਸਤ ਵਿਅਕਤੀ ਨਾਲ ਸਾਂਝੀ ਕੀਤੀ ਜਾਂਦੀ ਹੈ, ਉਸ ਵੇਲੇ ਪੀੜਤ ਵਿਅਕਤੀ ਦਾ ਖੂਨ ਸੂਈ ਵਿਚ ਰਹਿ ਸਕਦਾ ਹੈ ਜੋ ਕਿ ਤੰਦਰੁਸਤ ਵਿਅਕਤੀ ਦੇ ਖੂਨ ਵਿਚ ਸੂਈ ਸਾਂਝੀ ਕਰਨ ਉਪਰੰਤ ਮਿਲ ਸਕਦਾ ਹੈ।
ਯੋਨ-ਸੰਬਧ – ਏਡਜ਼ ਵਾਇਰਸ ਵੀਰਜ ਜਾਂ ਯੋਨੀ ਵਿਚਲੇ ਚਿਕਨੇ ਤਰਲ ਪਦਾਰਥ ਵਿਚ ਵੀ ਹੋ ਸਕਦਾ ਹੈ। ਇਹ ਐਚ.ਆਈ.ਵੀ. ਤੋਂ ਪੀੜਤ ਵਿਅਕਤੀ ਨਾਲ ਯੋਨ-ਸੰਪਰਕ (ਸੰਭੋਗ) ਵੇਲੇ ਦੂਸਰੇ ਸਾਥੀ ਦੇ ਸਰੀਰ ਵਿਚ ਸ਼ਾਮਲ ਹੋ ਸਕਦਾ ਹੈ।
ਮਾਂ ਤੋਂ ਬੱਚੇ ਨੂੰ – ਇਕ ਐਚ.ਆਈ.ਵੀ. ਤੋਂ ਪੀੜਤ ਗਰਭਵਤੀ ਔਰਤ ਦੇ ਖੂਨ ਰਾਹੀਂ ਇਹ ਵਾਇਰਸ ਅਣ ਜੰਮੇ ਬੱਚੇ ਤੱਕ ਪਹੁੰਚ ਸਕਦਾ ਹੈ, ਕਈ ਵਾਰ ਜਨਮ ਤੋਂ ਮਗਰੋਂ ਇਹ ਵਾਇਰਸ ਮਾਂ ਦੇ ਦੁੱਧ ਰਾਹੀਂ ਬੱਚੇ ਦੇ ਸਰੀਰ ਵਿਚ ਸ਼ਾਮਲ ਹੋ ਸਕਦਾ ਹੈ।
ਖਤਰਨਾਕ ਵਿਹਾਰ ਸੁਰੱਖਿਅਤ ਵਿਹਾਰ
ਨਸ਼ੇ ਦੀਆਂ ਸੂਈਆਂ ਪੀੜਤ ਵਿਅਕਤੀ ਨਾਲ ਸਾਂਝੀਆਂ ਕਰਨਾ ਕਿਸੇ ਨਾਲ ਜਾਂ ਪੀੜਤ ਵਿਅਕਤੀ ਨਾਲ ਮਿਲਣਾ, ਜੱਫੀ ਪਾਉਣਾ
ਸੂਈ ਰਾਹੀਂ ਦਵਾ ਲੈਣ ਲੱਗੇ ਪੀੜਤ ਵਿਅਕਤੀ ਨਾਲ ਸੂਈ ਸਾਂਝੀ ਕਰਨਾ ਪੀੜਤ ਵਿਅਕਤੀ ਨਾਲ ਹੱਥ ਮਿਲਾਉਣ ਨਾਲ
ਖੂਨ ਚੜ੍ਹਾਉਣ ਵੇਲੇ ਸੂਈ ਸਾਂਝੀ ਕਰਨਾ ਪਾਲਤੂ ਜਾਨਵਰਾਂ ਨਾਲ ਸੰਪਰਕ ਰੱਖਣਾ
ਖੂਨ ਚੜ੍ਹਾਉਣ ਵੇਲੇ ਪੀੜਤ ਵਿਅਕਤੀ ਦੁਆਰਾ ਵਰਤੀ ਗਈ ਸੂਈ ਸਾਂਝੀ ਕਰਨਾ ਪੀੜਤ ਵਿਅਕਤੀ ਨਾਲ ਖਾਣਾ ਸਾਂਝਾ ਕਰਨ, ਖੇਡਣ, ਬੈਠਣ, ਨੱਚਣ ਆਦਿ ਨਾਲ
ਪੀੜਤ ਵਿਅਕਤੀ ਨਾਲ ਯੋਨ-ਸੰਪਰਕ ਨਾਲ ਪੀੜਤ ਵਿਅਕਤੀ ਦੁਆਰਾ ਵਰਤੇ ਗਏ ਪਖਾਨੇ ਦੀ ਵਰਤੋਂ ਕਰਨ ਨਾਲ
ਗਰਭ ਦੌਰਾਨ ਵੀ ਐਚ.ਆਈ.ਵੀ. ਵਾਇਰਸ ਇਕ ਸਰੀਰ ਤੋਂ ਦੂਸਰੇ ਸਰੀਰ ਵਿਚ ਪ੍ਰਵੇਸ਼ ਕਰ ਸਕਦਾ ਹੈ। ਐਚ.ਆਈ.ਵੀ. ਵਾਇਰਸ ਮਰਦ, ਔਰਤ, ਬੱਚੇ, ਜਵਾਨ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ। ਜੋਕਰ ਇਕ ਔਰਤ ਗਰਭਵਤੀ ਹੈ (ਅਤੇ ਨਹੀਂ ਜਾਣਦੀ ਕਿ ਉਹ ਐਚ.ਆਈ.ਵੀ. ਤੋਂ ਪੀੜਤ ਹੈ) ਤਾਂ ਉਹ ਗਰਭ ਦੌਰਾਨ ਭਰੂਣ ਨੂੰ ਖੁਰਾਕ ਦੇਣ ਵੇਲੇ ਜਾਂ ਬੱਚੇ ਨੂੰ ਜਨਮ ਉਪਰੰਤ ਦੁੱਧ ਪਿਆਉਣ ਵੇਲੇ ਐਚ.ਆਈ.ਵੀ. ਨਾਲ ਪੀੜਤ ਕਰ ਸਕਦੀ ਹੈ। ਅਜਿਹੇ ਬੱਚੇ ਨੂੰ ਐਚ.ਆਈ.ਵੀ. ਤੋਂ ਬਚਾਉਣ ਲਈ ਦਵਾਈਆਂ ਉਪਲਬਧ ਹਨ ਪਰ ਇਹ ਵੀ ਐਚ.ਆਈ.ਵੀ. ਤੋਂ ਪੀੜਤ ਮਰੀਜ਼ ਨੂੰ ਜਿਆਦਾ ਦੇਰ ਤੱਕ ਜਿਉਂਦਾ ਨਹੀਂ ਰੱਖ ਸਕਦੀਆਂ।
ਕੁਝ ਸਾਲ ਪਹਿਲਾਂ ਤੱਕ ਐਚ.ਆਈ.ਵੀ. ਵਾਇਰਸ ਖੂਨ ਦੇ ਮਰੀਜ਼ ਨੂੰ ਚੜ੍ਹਾਏ ਜਾਣ ਨਾਲ ਵੀ ਐਚ.ਆਈ.ਵੀ. ਤੋਂ ਪੀੜਤ ਹੋ ਜਾਂਦੇ ਸਨ, ਪਰ ਹੁਣ ਚੜ੍ਹਾਏ ਜਾਣ ਵਾਲੇ ਖੂਨ ਦਾ ਪਹਿਲਾਂ ਐਚ.ਆਈ.ਵੀ. ਟੈਸਟ ਕੀਤਾ ਜਾ ਸਕਦਾ ਹੈ ਤਾਂਕਿ ਮਰੀਜ਼ ਨੂੰ ਸੁਰੱਖਿਅਤ ਖੂਨ ਦਿੱਤਾ ਜਾਵੇ।
ਹਮੇਸ਼ਾ ਯਾਦ ਰੱਖੋ –
– ਪੀੜਤ ਵਿਅਕਤੀ ਦੀ ਪਹਿਚਾਣ ਸਹਿਜੇ ਹੀ ਨਹੀਂ ਹੋ ਜਾਂਦੀ।
– ਐਚ.ਆਈ.ਵੀ. ਦੀ ਕੋਈ ਇਲਾਜ ਨਹੀਂ ਅਤੇ ਨਾਂ ਹੀ ਇਸ ਲਈ ਕੋਈ ਦਵਾਈ ਬਣੀ ਹੈ।
– ਐਚ.ਆਈ.ਵੀ. ਛੁਹਣ ਨਾਲ ਨਹੀਂ ਹੋ ਜਾਂਦੀ।
– ਐਚ.ਆਈ.ਵੀ. ਤੋਂ ਬਚਿਆ ਜਾ ਸਕਦਾ ਹੈ।
ਏਡਜ਼ ਦੀ ਬੀਮਾਰੀ ਐਚ.ਆਈ.ਵੀ. ਨਾਮ ਦੇ ਵਾਇਰਸ ਤੋਂ ਫੈਲਦੀ ਹੈ। ਐਚ.ਆਈ.ਵੀ. ਇਕ ਛੋਟਾ ਜਿਹਾ ਜਰਾਸੀਮ ਹੁੰਦਾ ਹੈ, ਜੋ ਕਿ ਸਰੀਰ ਵਿਚ ਖੂਨ ਰਾਹੀਂ ਪਹੁੰਚ ਜਾਂਦਾ ਹੈ। ਇਹ ਵਾਇਰਸ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਤੇ ਹਮਲਾ ਕਰਦਾ ਹੈ। ਜੋ ਕਿ ਸਾਡੇ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੇ ਕਾਬਲ ਬਣਾਉਂਦਾ ਹੈ। ਜਦੋਂ ਅਸੀਂ ਜ਼ੁਕਾਮ ਨਾਲ ਬੀਮਾਰ ਹੁੰਦੇ ਹਾਂ ਤਾਂ ਸਾਡੇ ਗਲੇ ਦੇ ਨੇੜੇ ਸੋਜ਼ਸ਼ ਆ ਜਾਂਦੀ ਹੈ। ਇਸ ਜਗ੍ਹਾ ਖਾਸ ਗ੍ਰੰਥੀਆਂ (ਲਿੰਫ ਨੋਡ) ਹੁੰਦੀਆਂ ਹਨ ਜਿਨ੍ਹਾਂ ਵਿਚ ਚਿੱਟੇ ਰਕਤਾਣੂ ਬੀਮਾਰੀ ਨੂੰ ਖਤਮ ਕਰਨ ਲਈ ਸਰਗਰਮ ਹੋ ਜਾਂਦੇ ਹਨ। ਵਾਇਰਸ, ਜਿਉਂਦਿਆਂ ਰਹਿਣ ਲਈ ਆਪਣੀ ਖੁਰਾਕ ਸਾਡੇ ਖੂਨ ਤੋਂ ਲੈਂਦੇ ਹਨ। ਜਦੋਂ ਕਿਸ ਤੰਦਰੁਸਤ ਵਿਅਕਤੀ ਨੂੰ ਐਚ.ਆਈ.ਵੀ. ਹੋ ਜਾਂਦਾ ਹੈ ਤਾਂ ਵਾਇਰਸ ਚਿੱਟੇ ਰਕਤਾਣੂਆਂ ਤੇ ਹਮਲਾ ਕਰ ਦਿੰਦਾ ਹੈ ਜੋ ਕਿ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਦਾ ਮੋਢੀ ਅਤੇ ਕਰਤਾ-ਧਰਤਾ ਹੈ। ਚਿੱਟੇ ਰਕਤਾਣੂ ਅੰਦਰ ਵਾਇਰਸ ਚੰਗੀ ਖੁਰਾਕ ਦੇ ਸਿਰ ਤੇ ਆਪਣੀ ਗਿਣਤੀ (ਦੁੱਗਣੀ-ਚੋਗੁਣੀ) ਉਨੀ ਦੇਰ ਤੱਕ ਵਧਾਉਂਦਾ ਰਹਿੰਦਾ ਹੈ ਜਦ ਤੱਕ ਇਸ ਅੰਦਰ ਹੋਰ ਵਾਇਰਸ ਰੱਖਣ ਦੀ ਸਮਰੱਥਾ ਮੁੱਕ ਨਾ ਜਾਵੇ। ਇਸ ਉਪਰੰਤ ਇਹ ਫਟ ਕੇ ਹੋਰ ਚਿੱਟੇ ਰਕਤਾਣੂਆਂ ਉੱਪਰ ਹਮਲਾ ਕਰ ਦਿੰਦਾ ਹੈ। ਕੁਝ ਸਮੇਂ ਬਾਅਦ ਸਰੀਰ ਦੀ ਸੁਰੱਖਿਆ ਕਰਨ ਲਈ ਲੋੜੀਂਦੇ ਚਿੱਟੇ ਰਕਤਾਣੂਆਂ ਦੀ ਕਮੀ ਹੋ ਜਾਂਦੀ ਹੈ ਅਤੇ ਇਹ ਬੀਮਾਰੀਆਂ ਨਾਲ ਲੜਨ ਦੇ ਕਾਬਲ ਨਹੀਂ ਰਹਿੰਦਾ। ਪੀੜਤ ਵਿਅਕਤੀ ਨੂੰ ਛੋਟੀਆਂ ਛੋਟੀਆਂ ਬੀਮਾਰੀਆਂ ਦੇ ਇਲਾਜ ਲਈ ਵੀ ਹਸਪਤਾਲ ਵਿਚ ਦਾਖਲ ਹੋਣਾ ਪੈਂਦਾ ਹੈ।
ਜਿਆਦਾਤਰ ਲੋਕ ਐਚ.ਆਈ.ਵੀ. ਤੋਂ ਪੀੜਤ ਹੋਣ ਦੇ ਬਾਵਜੂਦ ਵੀ ਤੰਦਰੁਸਤ ਵਿਖਾਈ ਦਿੰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਖ਼ੁਦ ਵੀ ਇਹ ਪਤਾ ਨਹੀਂ ਹੁੰਦਾ ਕਿ ਐਚ.ਆਈ.ਵੀ. ਉਨ੍ਹਾਂ ਅੰਦਰ ਪ੍ਰਵੇਸ਼ ਕਰ ਚੁੱਕਾ ਹੈ, ਕਿਉਂਕਿ ਇਸਦੇ ਲੱਛਣ ਚਿਹਰੇ ਤੋਂ ਵਿਖਾਈ ਨਹੀਂ ਦਿੰਦੇ। ਇਸ ਤਰ੍ਹਾਂ ਉਹ ਤੰਦਰੁਸਤ ਵਿਅਕਤੀ ਵੀ ਐਚ.ਆਈ.ਵੀ. ਦੀ ਬੀਮਾਰੀ ਹੋਰ ਲੋਕਾਂ ਨੂੰ ਖੂਨ ਜਾਂ ਹੋਰ ਸੰਪਰਕ ਰਾਹੀਂ ਦੇ ਸਕਦਾ ਹੈ। ਇਸ ਤਰ੍ਹਾਂ ਵਾਇਰਸ ਹੋਰਾਂ ਦੇ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਸਾਧਨ ਨਹੀਂ ਹੈ।
ਕੁਝ ਸਮੇਂ ਦੌਰਾਨ ਇਕ ਐਚ.ਆਈ.ਵੀ. ਪੀੜਤ ਵਿਅਕਤੀ ਆਪਣੀ ਸੁਰੱਖਿਆ ਪ੍ਰਣਾਲੀ ਦੇ ਕਮਜ਼ੋਰ ਹੋਣ ਕਰਕੇ ਬੀਮਾਰ ਰਹਿਣ ਲੱਗ ਜਾਂਦਾ ਹੈ। ਇਸ ਦੇ ਕਈ ਲੱਛਣ ਹੋ ਸਕਦੇ ਹਨ। ਇਹ ਲੱਛਣ ਆਮ ਤੌਰ ਤੇ ਫਲੂ ਨਾਲ ਬੀਮਾਰ ਹੋਣ ਵਰਗੇ ਵੀ ਹੋ ਸਕਦੇ ਹਨ, ਪਰ ਇਨ੍ਹਾਂ ਨੂੰ ਠੀਕ ਹੋਣ ਤੇ ਜਿਆਦਾ ਸਮਾਂ ਲਗਦਾ ਹੈ ਅਤੇ ਕਦੇ-ਕਦੇ ਮਾਮੂਲੀ ਫਲੂ ਇਕ ਜਾਨਲੇਵਾ ਸਾਬਤ ਹੋ ਸਕਦਾ ਹੈ। ਐਚ.ਆਈ.ਵੀ. ਨਾਲ ਪੀੜਤ ਵਿਅਕਤੀ ਨੂੰ ਆਮ ਬੁਖ਼ਾਰ, ਖਾਂਸੀ ਜਾਂ ਹੈਜ਼ੇ ਦੀ ਬੀਮਾਰੀ ਠੀਕ ਹੁੰਦਿਆਂ ਹਫ਼ਤੇ ਲੱਗ ਜਾਂਦੇ ਹਨ। ਇਨ੍ਹਾਂ ਨੂੰ ਰਾਤ ਨੂੰ ਪਸੀਨੇ ਦੀਆਂ ਤ੍ਰੇਲੀਆਂ ਛੁੱਟ ਸਕਦੀਆਂ ਹਨ। ਅਜਿਹੇ ਲੱਛਣ ਜੇਕਰ ਦੋ-ਚਾਰ ਹਫ਼ਤੇ ਲਗਾਤਾਰ ਮਹਿਸੂਸ ਕੀਤੇ ਜਾਣ ਤਾਂ ਮਰੀਜ਼ ਨੂੰ ਚਾਹੀਦਾ ਹੈ ਕਿ ਉਹ ਡਾਕਟਰ ਦੀ ਸਲਾਹ ਲੈ ਲਵੇ। ਖੂਨ ਦੀ ਜਾਂਚ ਦੌਰਾਨ ਐਚ.ਆਈ.ਵੀ. ਵਾਇਰਸ ਦੇ ਹੋਣ ਦਾ ਪਤਾ ਲੱਗ ਜਾਂਦਾ ਹੈ।।
ਇਕ ਵਿਅਕਤੀ ਨੂੰ ਏਡਜ਼ ਨਹੀਂ ਹੋ ਸਕਦੀ ਜਦ ਤੱਕ ਉਸ ਉੱਪਰ ਐਚ.ਆਈ.ਵੀ. ਵਾਇਰਸ ਦਾ ਹਮਲਾ ਨਾ ਹੋ ਜਾਵੇ। ਮਰੀਜ਼ ਨੂੰ ਏਡਜ਼ ਤੋਂ ਪੀੜਤ ਹੋਣ ਬਾਰੇ ਖਾਸ ਕਿਸਮ ਦੀਆਂ ਬੀਮਾਰੀਆਂ ਦਾ ਹੋਣਾ ਜਰੂਰੀ ਹੈ। ਜਿਆਦਾਤਰ ਖਾਸ ਕਿਸਮ ਦਾ ਨਮੂਨੀਆ ਜਾਂ ਕੈਂਸਰ ਵੀ ਇਸ ਦੇ ਲੱਛਣ ਹਨ। ਹਾਲਾਂਕਿ ਨਵੀਆਂ ਦਵਾਈਆਂ ਉਪਲਬਧ ਹਨ ਜੋ ਕਿ ਐਚ.ਆਈ.ਵੀ. ਤੋਂ ਪੀੜਤ ਵਿਅਕਤੀ ਨੂੰ ਜਿਆਦਾ ਦੇਰ ਤੱਕ ਜਿਉਂਦਾ ਰੱਖਣ ਵਿਚ ਸਹਾਇਤਾ ਕਰਦੀਆਂ ਹਨ ਪਰ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਤਾਂ ਨਹੀਂ ਹੋ ਸਕਦਾ। ਅਜੇ ਤੱਕ ਐਚ.ਆਈ.ਵੀ. ਨੂੰ ਜਾਨਲੇਵਾ ਰੋਗ ਹੀ ਸਮਝਿਆ ਜਾਂਦਾ ਹੈ।
ਐਚ.ਆਈ.ਵੀ. ਇਕ ਇਨਸਾਨ ਤੋਂ ਦੂਸਰੇ ਇਨਸਾਨ ਤੱਕ ਖੂਨ ਜਾਂ ਹੋਰ ਤਰਲ ਪਦਾਰਥਾਂ ਰਾਹੀਂ ਫੈਲਦਾ ਹੈ। ਅਜੇ ਤੱਕ ਚਾਰ ਅਜਿਹੇ ਤਰਲ ਪਦਾਰਥਾਂ ਦਾ ਪਤਾ ਲੱਗ ਸਕਿਆ ਹੈ ਜਿਨ੍ਹਾਂ ਵਿਚ ਐਚ.ਆਈ.ਵੀ. ਵਾਇਰਸ ਵਾਧੂ ਮਾਤਰਾ ਵਿਚ ਪਲ ਕੇ ਤੰਦਰੁਸਤ ਵਿਅਕਤੀ ਦੇ ਖੂਨ ਅੰਦਰ ਪ੍ਰਵੇਸ਼ ਕਰ ਸਕਦਾ ਹੈ। ਇਹ ਚਾਰ ਤਰਲ ਪਦਾਰਥ ਖੂਨ, ਮਰਦ ਦੇ ਸ਼ਕਰਾਣੂ, ਔਰਤ ਦੀ ਯੋਨੀ ਵਿਚਲਾ ਚਿਕਨਾ ਤਰਲ ਪਦਾਰਥ, ਅਤੇ ਔਰਤ ਦੀ ਛਾਤੀ ਦਾ ਦੁੱਧ ਹਨ। ਇਨ੍ਹਾਂ ਤਰਲ ਪਦਾਰਥਾਂ ਦਾ ਇਕ ਸਰੀਰ ਤੋਂ ਦੂਜੇ ਸਰੀਰ ਤੱਕ ਸੰਚਾਲਨ ਉਦੋਂ ਹੁੰਦਾ ਹੈ ਜਦੋਂ ਉਹ ਆਪਸ ਵਿਚ ਕੋਈ ਖਾਸ ਵਿਹਾਰ ਕਰਦੇ ਹਨ। ਇਨ੍ਹਾਂ ਨੂੰ ਖਤਰਨਾਕ ਵਿਹਾਰ ਕਹਿੰਦੇ ਹਨ। ਇਸ ਜਗ੍ਹਾ ਖਤਰਨਾਕ ਤੋਂ ਭਾਵ ਹੈ ਕਿ ਲੋਕ ਐਚ.ਆਈ.ਵੀ. ਦੀ ਬੀਮਾਰੀ ਬਾਰੇ ਜਾਣਦੇ ਹੋਏ ਵੀ ਖ਼ਤਰਾ ਮੁੱਲ ਲੈ ਲੈਂਦੇ ਹਨ। ਕਈ ਵਾਰ ਤਾਂ ਉਹ ਸਾਫ ਬਚ ਜਾਂਦੇ ਹਨ ਪਰ ਕਦੇ ਵੀ ਇਹ ਖ਼ਤਰਾ ਜਾਨਲੇਵਾ ਸਾਬਤ ਹੋ ਸਕਦਾ ਹੈ।
ਪਹਿਲਾ ਖਤਰਨਾਕ ਵਿਹਾਰ ਉਸ ਵੇਲੇ ਦਾ ਹੈ ਜਦੋਂ ਉਹ ਨਸ਼ੇ ਜਾਂ ਹੋਰ ਦਵਾ ਲਈ ਟੀਕੇ (ਸੂਈਆਂ) ਦਾ ਇਸਤੇਮਾਲ ਕਰਦੇ ਹਨ। ਨਸ਼ੇ ਦੇ ਟੀਕੇ ਦਾ ਜਿਕਰ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਨਸ਼ਾ ਲੈਣ ਵਾਲੇ ਵਿਅਕਤੀ ਆਮ ਤੌਰ ਤੇ ਦਵਾ ਲੈਣ ਲਈ ਇਕੋ ਸੂਈ ਦੀ ਵਰਤੋਂ ਵਾਰ-ਵਾਰ ਅਤੇ ਸਾਂਝੀ ਵੀ ਕਰ ਲੈਂਦੇ ਹਨ। ਜਦੋਂ ਸੂਈ ਰਾਹੀਂ ਨਾੜ ਵਿਚ ਟੀਕਾ ਲਗਾਇਆ ਜਾਂਦਾ ਹੈ ਤਾਂ ਕੁਝ ਖੂਨ ਇਸ ਸੂਈ ਵਿਚ ਜਾਂ ਸਰਿੰਜ ਵਿਚ ਬਾਕੀ ਰਹਿ ਜਾਂਦਾ ਹੈ ਜੋ ਕਿ ਦੂਸਰੇ ਵਿਅਕਤੀ ਦੇ ਉਹੀ ਉਪਕਰਣ ਵਰਤਣ ਵੇਲੇ ਉਸ ਦੀ ਨਾੜ ਰਾਹੀਂ ਉਸ ਦੇ ਖੂਨ ਵਿਚ ਰਲ ਸਕਦਾ ਹੈ। ਇਸ ਤਰ੍ਹਾਂ ਸੂਈ ਜਾਂ ਸਰਿੰਜ ਸਾਂਝੀ ਕਰਨ ਵੇਲੇ ਐਚ.ਆਈ.ਵੀ. ਵੀ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਪ੍ਰਵੇਸ਼ ਕਰ ਜਾਂਦਾ ਹੈ।
ਕਈ ਵਾਰ ਡਾਕਟਰ ਵੀ ਦਵਾ ਦੇਣ ਲੱਗੇ ਵਰਤੀ ਹੋਈ ਸੂਈ ਦਾ ਇਸਤੇਮਾਲ ਦੂਸਰੇ ਮਰੀਜ਼ ਤੇ ਕਰ ਲੈਂਦੇ ਹਨ ਜਿਸ ਨਾਲ ਐਚ.ਆਈ.ਵੀ. ਦਾ ਦੂਸਰੇ ਸਰੀਰ ਵਿਚ ਪ੍ਰਵੇਸ਼ ਹੋ ਜਾਂਦਾ ਹੈ, ਜੋ ਕਿ ਘਾਤਕ ਹੋ ਸਕਦਾ ਹੈ। ਇਸ ਲਈ ਇਹ ਯਕੀਨੀ ਬਣਾਓ ਕਿ ਡਾਕਟਰ ਟੀਕੇ ਰਾਹੀਂ ਦਵਾ ਦੇਣ ਲੱਗੇ ਨਵੀਂ ਸੂਈ ਅਤੇ ਸਰਿੰਜ ਦਾ ਇਸਤੇਮਾਲ ਕਰੇ ਅਤੇ ਵਰਤੀ ਹੋਏ ਉਪਕਰਣਾਂ ਨੂੰ ਨਸ਼ਟ ਕਰ ਦੇਵੇ।
ਅਗਲੇ ਦੋ ਖਤਰਨਾਕ ਤਰਲ ਪਦਾਰਥ, ਮਰਦ ਦੇ ਸ਼ਕਰਾਣੂ ਅਤੇ ਔਰਤ ਦੇ ਯੋਨੀ ਅੰਦਰਲਾ ਚਿਕਨਾ ਤਰਲ ਪਦਾਰਥ ਹਨ। ਇਹ ਕੇਵਲ ਉਸ ਵੇਲੇ ਹੀ ਸਾਂਝੇ ਹੋ ਸਕਦੇ ਹਨ ਜਦੋਂ ਸੰਭੋਗ ਜਾਂ ਯੋਨ ਸੰਪਰਕ ਬਣਾਇਆ ਜਾਂਦਾ ਹੈ। ਜਦੋਂ ਦੋਹਾਂ ਵਿਚੋਂ ਇਕ ਜਣਾ ਐਚ.ਆਈ.ਵੀ. ਨਾਲ ਪੀੜਤ ਹੋਵੇ ਅਤੇ ਉਸ ਨੂੰ ਇਸ ਤੋਂ ਪੀੜਤ ਹੋਣ ਬਾਰੇ ਪਤਾ ਹੋਵੇ ਜਾਂ ਨਾ ਦੋਵਾਂ ਹਾਲਾਤਾਂ ਵਿਚ ਤੰਦਰੁਸਤ ਵਿਅਕਤੀ ਨੂੰ ਸੰਭੋਗ ਜਾਂ ਯੋਨ ਸੰਪਰਕ ਉਪਰੰਤ ਐਚ.ਆਈ.ਵੀ. ਤੋਂ ਪੀੜਤ ਹੋਣ ਦਾ ਖ਼ਤਰਾ ਬਣ ਸਕਦਾ ਹੈ। ਇਸ ਲਈ ਸੰਭੋਗ ਕਰਨਾ ਖਤਰਨਾਕ ਵਿਹਾਰ ਹੈ। ਕਿਉਂ ਕਿ ਚਿਹਰੇ ਤੋਂ ਇਹ ਨਹੀਂ ਦੱਸਿਆ ਜਾ ਸਕਦਾ ਕਿ ਉਹ ਐਚ.ਆਈ.ਵੀ. ਤੋਂ ਪੀੜਤ ਹੈ ਕਿ ਨਹੀਂ ਅਤੇ ਕਈ ਵਾਰ ਤਾਂ ਪੀੜਤ ਵਿਅਕਤੀ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਐਚ.ਆਈ.ਵੀ. ਪਾਜਿਟਿਵ ਹੈ।
ਆਪਣੇ ਆਪ ਨੂੰ ਐਚ.ਆਈ.ਵੀ. ਤੋਂ ਸ਼ਤ ਪ੍ਰਤੀਸ਼ਤ ਸੁਰੱਖਿਅਤ ਰੱਖਣ ਲਈ ਦਵਾ ਜਾਂ ਨਸ਼ੇ ਲਈ ਵਰਤੀ ਗਈ ਸੂਈ ਨੂੰ ਦੁਬਾਰਾ ਇਸਤੇਮਾਲ ਨਾ ਕਰੋ ਅਤੇ ਅਸੁਰੱਖਿਅਤ ਸੰਭੋਗ ਜਾਂ ਯੋਨ ਸੰਪਰਕ ਨਾ ਬਣਾਓ।